News

ਹਰ ਵਿਦਿਅਕ ਅਦਾਰੇ ਵਿਚ ਲੱਗੇਗੀ ਸੰਤ ਭਿੰਡਰਾਂਵਾਲਿਆਂ ਦੀ ਤਸਵੀਰ !

ਜੀ.ਐਨ.ਈ ਕਾਲਜ ਲੁਧਿਆਣਾ ਵਿੱਚ 20ਵੀਂ ਸਦੀ ਦੇ ਮਹਾਨ ਸਿੱਖ ਸ਼ਹੀਦ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਤਸਵੀਰ ‘ਤੇ ਕਾਲਖ ਮਲ ਕੇ ਬੇਅਦਬੀ ਕਰਨ ਵਾਲੇ ਦੋਸ਼ੀਆਂ ਦੀ ਸ਼ਨਾਖਤ ਕਰਨ ਵਿੱਚ ਅਸਫਲ ਰਹੇ ਕਾਲਜ ਪ੍ਰਸ਼ਾਸਨ ਨਾਲ ਸਿੱਖ ਯੂਥ ਆਫ ਪੰਜਾਬ ਅਤੇ ਵਿਦਿਆਰਥੀ ਜਥੇਬੰਦੀ ਸੱਥ ਦੇ ਨੁਮਾਇੰਦਿਆਂ ਵੱਲੋਂ ਮੁਲਾਕਾਤ ਕਰਕੇ ਕਾਲਜ ਪ੍ਰਬੰਧਕਾਂ ਨੂੰ ਸ਼ਹੀਦ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਤਸਵੀਰ ਦਿੰਦਿਆਂ ਇਸ ਤਸਵੀਰ ਨੂੰ ਹੋਸਟਲ ਦੇ ਮੁੱਖ ਵਰਾਂਡੇ ਵਿੱਚ ਲਾਉਣ ਲਈ ਕਿਹਾ ਗਿਆ। ਦੱਸ ਦਈਏ ਕਿ ਕੁੱਝ ਸਮਾਂ ਪਹਿਲਾਂ ਜੀਐਈ ਕਾਲਜ ਵਿੱਚ ਪੰਜਾਬੀ ਅਤੇ ਗੈਰ ਪੰਜਾਬੀ ਵਿਦਿਆਰਥੀਆਂ ਦਰਮਿਆਨ ਲੜਾਈ ਹੋ ਗਈ ਸੀ ਤੇ ਇਸ ਮਾਹੌਲ ਵਿਚ ਮੁੰਡਿਆਂ ਦੇ ਹੋਸਟਲ ਅੰਦਰ ਲੱਗੀ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਤਸਵੀਰ ਤੇ ਕਾਲਖ ਮਲ ਦਿੱਤੀ ਗਈ ਸੀ। ਸਿੱਖ ਯੂਥ ਆਫ ਪੰਜਾਬ ਅਤੇ ਸੱਥ ਦੇ ਆਗੂਆਂ ਦੇ ਵਫਦ ਨੇ ਕਾਲਜ ਪ੍ਰਿੰਸੀਪਲ ਅਤੇ ਹੋਰ ਸਟਾਫ ਮੈਂਬਰਾਂ ਨਾਲ ਮੁਲਾਕਾਤ ਕਰਕੇ Image result for bhindranwaleਉਹਨਾਂ ਨੂੰ ਕਿਹਾ ਕਿ ਦੋਸ਼ੀ ਨਾ ਲੱਭਣ ਦੀ ਸੂਰਤ ਵਿੱਚ ਹੁਣ ਕਾਲਜ ਪ੍ਰਬੰਧਕ ਹੋਸਟਲਾਂ ਵਿੱਚ ਖੁਦ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਤਸਵੀਰ ਲਾ ਕੇ ਸ਼ਰਾਰਤੀ ਅਤੇ ਸਿੱਖ ਵਿਰੋਧੀ ਅਨਸਰਾਂ ਨੂੰ ਜਵਾਬ ਦੇਣ। ਇਸ ਮੌਕੇ ਦਮਦਮੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਖਾਲਸਾ ਦੀ ਚਿੱਠੀ ਵੀ ਪ੍ਰਿੰਸੀਪਲ ਨੂੰ ਦਿੱਤੀ ਗਈ ਜਿਸ ਵਿੱਚ ਸੰਤਾਂ ਦੀ ਤਸਵੀਰ ਸਥਾਪਤ ਕਰਨ ਲਈ ਕਿਹਾ ਗਿਆ ਹੈ।

Related Articles

Back to top button