News

ਹਰ ਕੋਈ ਨਹੀਂ ਕਰ ਸਕਦਾ ਇਹ ਕੰਮ, ਹਰ ਬੰਦੇ ਦੀ ਸੋਚ ਹੋਣੀ ਚਾਹੀਦੀ ਹੈ ਇਸ ਥਾਣੇਦਾਰ ਵਰਗੀ,

ਅੱਜ ਕੱਲ੍ਹ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਖੂਬ ਵਾਇਰਲ ਹੋਈ ਹੈ। ਇਸ ਵੀਡੀਓ ਵਿੱਚ ਇਕਬਾਲ ਸਿੰਘ ਨਾਮ ਦੇ ਇੱਕ ਥਾਣੇਦਾਰ ਨੇ ਜਨਤਾ ਨਾਲ ਕੁਝ ਗੱਲਾਂ ਸਾਂਝੀਆਂ ਕੀਤੀਆਂ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਉਹ ਪਿੰਡ ਝੰਡੇ ਕਲਾਂ ਦੇ ਰਹਿਣ ਵਾਲੇ ਹਨ। ਜਦੋਂ 1986 ਵਿੱਚ ਉਨ੍ਹਾਂ ਦੀ ਉਮਰ ਮਹਿਜ਼ ਪੰਦਰਾਂ ਸਾਲ ਸੀ ਤਾਂ ਉਨ੍ਹਾਂ ਦੇ ਪਿੰਡ ਵਿੱਚ ਮੋਹਤਬਰ ਸੱਜਣਾਂ ਨੇ ਪਿੰਡ ਵਿੱਚ ਮਤਾ ਪਾਸ ਕੀਤਾ ਸੀ ਕਿ ਪਿੰਡ ਦੇ ਲੋਕ ਨਾ ਤਾਂ ਆਪਣੀਆਂ ਧੀਆਂ ਨੂੰ ਦਾਜ ਦੇਣਗੇ ਅਤੇ ਨਾ ਹੀ ਆਪਣੀਆਂ ਨੂੰਹਾਂ ਦੁਆਰਾ ਲਿਆਂਦਾ ਹੋਇਆ। ਦਾਜ ਸਵੀਕਾਰ ਕਰਨਗੇ ਇਸ ਤੋਂ ਬਿਨਾਂ ਉਨ੍ਹਾਂ ਨੇ ਮਤੇ ਵਿੱਚ ਇਹ ਵੀ ਕਿਹਾ ਸੀ ਕਿ ਬਰਾਤ ਵਿੱਚ ਸਿਰਫ਼ ਗਿਆਰਾਂ ਬੰਦੇ ਹੀ ਜਾਣਗੇ। ਇਸ ਤਰ੍ਹਾਂ ਪਿੰਡ ਵਿੱਚ ਇਹ ਮਤਾ ਪਾਸ ਹੋ ਗਿਆ ਸੀ। ਰਾਤ ਦੇ ਖਾਣੇ ਵਿੱਚ ਮੀਟ ਦਾਰਊ ਵਗੈਰਾ ਵੀ ਬੰਦ ਕੀਤਾ ਗਿਆ ਸੀ। ਇਸ ਥਾਣੇਦਾਰ ਦੀ ਭੈਣ ਨੂੰ ਇਸ ਦਾ ਖਮਿਆਜ਼ਾ ਭੁਗਤਣਾ ਪਿਆ ਸੀ। ਉਸ ਦੀ ਸੱਸ ਉਨ੍ਹਾਂ ਨੂੰ ਇਨ੍ਹਾਂ ਗੱਲਾਂ ਕਰਕੇ ਹੀ ਤਾਨੇ ਮਾਰਦੀ ਰਹੀ ਅਤੇ ਤਾਹਨੇ ਮਿਹਣੇ ਸੁਣਦੀ ਉਹ ਇੱਕ ਦਿਨ ਇਸ ਦੁਨੀਆ ਤੋਂ ਤੁਰ ਗਈ। ਇਸ ਮਤੇ ਨੂੰ ਪਾਸ ਕਰਨ ਵਾਲੇ ਸੱਜਣ ਵੀ ਇਨ੍ਹਾਂ ਅਸੂਲਾਂ ਨੂੰ ਛੱਡ ਚੁੱਕੇ ਹਨ। ਇਸ ਥਾਣੇਦਾਰ ਇਕਬਾਲ ਸਿੰਘ ਦਾ ਇੱਕ ਪੁੱਤਰ ਹੈ। ਉਹ ਆਪਣੇ ਪੁੱਤਰ ਨੂੰ ਨਾਲ ਖੜ੍ਹਾ ਕਰਕੇ ਵਾਅਦਾ ਕਰਦੇ ਹਨ ਕਿ ਆਪਣੇ ਪੁੱਤਰ ਦੇ ਵਿਆਹ ਸਮੇਂ ਉਹ ਨਾ ਤਾਂ ਦਾਜ ਲੈਣਗੇ ਅਤੇ ਨਾ ਹੀ ਲੜਕੀ ਵਾਲਿਆਂ ਦਾ ਪੈਲੇਸ ਆਦਿ ਦਾ ਖਰਚਾ ਕਰਵਾਉਣਗੇ। ਉਨ੍ਹਾਂ ਦਾ ਕਹਿਣਾ ਹੈ ਕਿ ਜਦੋਂ ਬਰਾਤ ਜਾਂਦੀ ਹੈ ਤਾਂ ਸੱਜਣਾ ਵਾਲਾ ਸ਼ਬਦ ਪੜ੍ਹਿਆ ਜਾਂਦਾ ਹੈ। ਪਰ ਜਿਹੜੇ ਸੱਜਣ ਕਿਸੇ ਦਾ ਕਾਰਨ ਲੁੱਟ ਕੇ ਲੈ ਆਉਂਦੇ ਹਨ।ਉਹ ਸੱਜਣ ਨਹੀਂ ਹੁੰਦੇ। ਜਿਸ ਇਨਸਾਨ ਨੇ ਵੀਹ ਸਾਲ ਪਾਲਣ ਪੋਸ਼ਣ ਕਰਨ ਤੋਂ ਬਾਅਦ ਆਪਣੀ ਧੀ ਕਿਸੇ ਹੋਰ ਨਾਲ ਤੋਰ ਦਿੱਤੀ। ਫੇਰ ਉਸ ਤੋਂ ਕਈ ਲੱਖ ਰੁਪਏ ਦਾਜ ਦੀ ਆਸ ਕਰਨਾ ਇੱਕ ਧੱਕਾ ਹੀ ਹੈ। ਇਸ ਕਰਕੇ ਹੀ ਉਨ੍ਹਾਂ ਨੇ ਇਹ ਵੀਡੀਓ ਬਣਾਈ ਹੈ ਤਾਂ ਕਿ ਇਸ ਵੀਡੀਓ ਕਾਰਨ ਉਨ੍ਹਾਂ ਨੂੰ ਆਪਣਾ ਵਾਅਦਾ ਯਾਦ ਰਹੇ ਉਨ੍ਹਾਂ ਦਾ ਕਹਿਣਾ ਹੈ ਕਿ ਦਾਜ ਪ੍ਰਥਾ ਸਾਡੇ ਸਮਾਜ ਲਈ ਇੱਕ ਕਲੰਕ ਹੈ। ਦਾਜ ਕਾਰਨ ਹੀ ਧੀਆਂ ਦੇ ਬਾਪ ਜਾਨਾਂ ਗਵਾਉਂਦੇ ਹਨ। ਦਾਜ ਕਾਰਨ ਹੀ ਲੜਕੀਆਂ ਨੂੰ ਜਨਮ ਲੈਣ ਤੋਂ ਰੋਕਿਆ ਜਾਂਦਾ ਹੈ। ਉਨ੍ਹਾਂ ਦੇ ਦੱਸਣ ਅਨੁਸਾਰ ਜੇਕਰ ਕਿਸੇ ਪੁਲਿਸ ਮੁਲਾਜ਼ਮ ਦਾ ਪੁੱਤਰ ਚਿੱਟੇ ਦੀ ਵਰਤੋਂ ਕਰਨ ਲੱਗ ਜਾਵੇ ਤਾਂ ਲੋਕ ਕਹਿਣਗੇ ਕਿ ਇਸ ਦੇ ਪਿਤਾ ਨੇ ਗਲਤ ਢੰਗ ਨਾਲ ਪੈਸਾ ਕਮਾਇਆ ਹੋਇਆ ਹੈ। ਇਸ ਲਈ ਉਹ ਆਪਣੇ ਪੁੱਤਰ ਨੂੰ ਚਿੱਟੇ ਆਦਿ ਤੋਂ ਦੂਰ ਰਹਿਣ ਦੀ ਨਸੀਹਤ ਕਰਦੇ ਹਨ। ਉਨ੍ਹਾਂ ਨੇ ਇਹ ਵੀ ਦੱਸਿਆ ਹੈ ਕਿ ਉਨ੍ਹਾਂ ਦੇ ਦੋ ਭਾਣਜੇ ਚਿੱਟੇ ਦੀ ਭੇਟ ਚੜ੍ਹ ਚੁੱਕੇ ਹਨ। ਉਹ ਦੱਸਦੇ ਹਨ ਕਿ ਆਪਣੇ ਪੁੱਤਰ ਦੇ ਵਿਆਹ ਸਮੇਂ ਉਹ ਆਪਣੇ ਘਰ ਪਾਰਟੀ ਕਰਨ ਨੂੰ ਤਰਜੀਹ ਦੇਣਗੇ ਪਰ ਲੜਕੀ ਵਾਲਿਆਂ ਦਾ ਖਰਚਾ ਨਹੀਂ ਕਰਵਾਉਣਗੇ। ਉਨ੍ਹਾਂ ਦਾ ਮੰਨਣਾ ਹੈ ਕਿ ਇਹ ਵੀਡੀਓ ਉਨ੍ਹਾਂ ਨੂੰ ਆਪਣੇ ਵਾਅਦੇ ਤੇ ਕੈਮ ਰਹਿਣ ਲਈ ਯਾਦ ਦਵਾਉਂਦੀ ਰਹੇਗੀ। ਇਹ ਵੀਡੀਓ ਸਾਡੇ ਸਮਾਜ ਨੂੰ ਇੱਕ ਚੰਗੀ ਦਿਸ਼ਾ ਵੱਲ ਲੈ ਜਾਵੇਗੀ। ਹੋ ਸਕਦਾ ਹੈ ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਹੋਰ ਲੋਕ ਵੀ ਇਸ ਚੰਗੀ ਗੱਲ ਨੂੰ ਅਪਣਾਉਣ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Related Articles

Back to top button