ਹਰਿਮੰਦਰ ਸਾਹਿਬ ਦੀ ਨਕਲ ਬਣਾਉਣ ਵਾਲੇ ਨਾਲ Phone ‘ਤੇ ਹੋਈ ਗੱਲਬਾਤ | ਗੁਰਦਵਾਰਾ ਕਮੇਟੀ ਦਾ ਵੀ ਪਰਦਾਫਾਸ਼

ਕੋਲਕਾਤਾ ਵਿਚ ਦੁਰਗਾ ਪੂਜਾ ਮੌਕੇ ਸਿੱਖੀ ਦੇ ਪਾਵਨ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਰਗੇ ਮਾਡਲ ਬਣਾਕੇ,ਉਸ ਵਿਚ ਦੁਰਗਾ ਦੇਵੀ ਦੀਆਂ ਮੂਰਤੀਆਂ ਰੱਖਕੇ ਦੁਰਗਾ ਪੂਜਾ ਕੀਤੀ ਜਾ ਰਹੀ ਹੈ। ਇਸ ਪੰਡਾਲ ਦੀਆਂ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋਣ ਮਗਰੋਂ ਸਿੱਖ ਪੰਥ ਵਿਚ ਇਸ ਖਿਲਾਫ ਜਬਰਦਸਤ ਰੋਸ ਹੈ। ਦੱਸਿਆ ਜਾ ਰਿਹਾ ਹੈ ਕਿ ਦੁਰਗਾ ਪੂਜਾ ਲਈ ਇਸ ਤਰਾਂ ਦੇ 3 ਪੰਡਾਲ ਤਿਆਰ ਕੀਤੇ ਗਏ ਹਨ ਜਿਨਾਂ ਵਿਚ ਦੁਰਗਾ ਪੂਜਾ ਕੀਤੀ ਜਾਣੀ ਹੈ ਤੇ ਸਭ ਤੋਂ ਹੈਰਾਨੀਜਨਕ ਗੱਲ ਕਿ ਇਹ ਤਿੰਨੇ ਪੰਡਾਲ ਸ੍ਰੀ ਹਰਿਮੰਦਰ ਸਾਹਿਬ ਵਰਗੇ ਬਣਾਏ ਗਏ ਹਨ। ਇਸ ਬਾਬਤ ਪੱਤਰਕਾਰ ਜਸਵੀਰ ਸਿੰਘ ਵਲੋਂ ਇਸ ਦੁਰਗਾ ਪੂਜਾ ਦੇ orgnaiser ਮੁੰਨਾ ਪਾਂਡੇ ਨਾਲ ਇਸ ਮਾਮਲੇ ਤੇ ਫੋਨ ਤੇ ਗੱਲਬਾਤ ਕੀਤੀ ਗਈ।
ਇਹਨਾਂ 3 ਪੰਡਾਲਾਂ ਵਿਚੋਂ ਇੱਕ ਪੰਡਾਲ ਦੇ orgnaiser ਮੁੰਨਾ ਪਾਂਡੇ ਨੇ ਕਿਹਾ ਹੈ ਕਿ ਇਹ ਪੰਡਾਲ ਸ੍ਰੀ ਹਰਿਮੰਦਰ ਸਾਹਿਬ ਨਹੀਂ ਬਲਕਿ ਦੁਰਗਿਆਣਾ ਮੰਦਿਰ ਦੀ ਨਕਲ ਹਨ। ਦੂਜੇ ਪਾਸੇ ਜਦੋਂ ਇਸ ਬਾਰੇ ਕੋਲਕਾਤਾ ਦੇ ਇਤਿਹਾਸਿਕ ਗੁਰਦਵਾਰਾ ਸਾਹਿਬ ਗੁਰਦਵਾਰਾ ਬੜਾ ਸਿੱਖ ਸੰਗਤ ਦੇ vice ਪ੍ਰੈਸੀਡੈਂਟ ਅਜੀਤ ਸਿੰਘ ਨਾਲ ਫੋਨ ਤੇ ਗੱਲਬਾਤ ਕੀਤੀ ਤਾਂ ਉਹਨਾਂ ਨੇ ਤਲਖੀ ਵਿਚ ਫੋਨ ਕੱਟ ਦਿੱਤਾ।
ਸੂਤਰਾਂ ਮੁਤਾਬਿਕ ਸ਼੍ਰੋਮਣੀ ਕਮੇਟੀ ਵਲੋਂ ਜੋ ਇਸ ਮਾਮਲੇ ਦੀ enquiry ਲਈ ਜੋ ਕਮੇਟੀ ਬਣਾਈ ਗਈ ਹੈ ਉਹ ਕਮੇਟੀ ਇਸੇ ਅਜੀਤ ਸਿੰਘ ਦੇ ਅਧੀਨ ਬਣਾਈ ਗਈ ਹੈ ਤੇ ਉਸ ਕਮੇਟੀ ਦੀ ਜਾਂਚ ਦੇ ਨਤੀਜੇ ਕੀ ਆਉਣਗੇ,ਉਹ ਅੰਦਾਜ਼ਾ ਤੁਸੀਂ ਖੁਦ ਲਗਾ ਸਕਦੇ ਹੋ।