Punjab
ਹਰਿਆਣੇ ਜਾ ਕੇ ਪੰਜਾਬੀ ਗਾਇਕਾ ਨੇ ਮੋਰਚੇ ਵਿੱਚ ਦਿੱਤਾ ਪੂਰਾ ਸਾਥ | Galav Waraich | Haryana Kisan Morcha

ਸੰਭੂ ਬੈਰੀਅਰ ਤੇ ਅੱਜ ਅਦਾਕਾਰ ਤੇ ਕਲਾਕਾਰ ਦੀਪ ਸਿੰਘ ਸਿੱਧੂ ਸਮੇਤ ਵੱਖ ਵੱਖ ਪੰਜਾਬ ਦੇ ਸੁਹਿਰਦ ਆਗੂਆਂ, ਕਿਸਾਨ ਆਗੂਆਂ ਤੇ ਸਮੁੱਚੇ ਪੰਜਾਬੀਆਂ ਦੀ ਅਗਵਾਈ ਹੇਠ ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਗਏ ਖੇਤੀ ਕਾਨੂੰਨ ਖ਼ਿਲਾਫ਼ ਪੱਕਾ ਮੋਰਚਾ ਲਗਾ ਦਿੱਤਾ ਗਿਆ।ਆਗੂਆਂ ਨੇ ਕਿਹਾ ਕਿ ਜਦੋਂ ਤੱਕ ਮੋਦੀ ਸਰਕਾਰ ਇਨ੍ਹਾਂ ਕਾਨੂੰਨ ਨੂੰ ਰੱਦ ਨਹੀਂ ਕਰ ਦਿੰਦੀ ਉਦੋਂ ਤੱਕ ਇਹ ਮੋਰਚਾ ਜਾਰੀ ਰਹੇਗਾ। ਇਸ ਮੋਰਚੇ ਵਿਚ ਵੱਖ-ਵੱਖ ਆਗੂਆਂ ਵੱਲੋਂ ਸੰਬੋਧਨ ਕਰਦਿਆਂ ਕੇਂਦਰ ਦੀ ਮੋਦੀ ਸਰਕਾਰ ਨੂੰ ਕੋਸਿਆ।ਜਦੋਂ ਤੱਕ ਕੇਂਦਰ ਸਰਕਾਰ ਇਸ ਕਾਲੇ ਕਾਨੂੰਨ ਨੂੰ ਵਾਪਸ ਨਹੀ ਲੈਂਦੀ ਉਦੋਂ ਤੱਕ ਕਿਸਾਨਾਂ ਵੱਲੋਂ ਸੰਘਰਸ਼ ਜਾਰੀ ਰੱਖਿਆ ਜਾਵੇ।ਇਸ ਮੋਰਚੇ ਵਿਚ ਸਮੂਹ ਕਿਸਾਨ, ਮਜਦੂਰ, ਸਿੱਖ ਜਥੇਬੰਦੀਆਂ ਅਤੇ ਕਲਾਕਾਰਾਂ ਵੱਲੋਂ ਧਰਨਾ ਲਗਾ ਕੇ ਕੇਂਦਰ ਦੀ ਮੋਦੀ ਸਰਕਾਰ ਖ਼ਿਲਾਫ਼ ਨਾਅਰੇਬਾਜੀ ਕਰਦਿਆਂ ਰੋਸ ਮੁਜਾਹਰੇ ਕੀਤੇ ਗਏ