Punjab

ਹਟਦਾ ਨਹੀਂ ਫਿਰ ਸਿੱਧੁ ਮੁਸੇ ਵਾਲਾ, ਫਿਰ ਕਰ ਦਿੱਤੀ ਸ਼ੋਅ ਵਿੱਚ ਵੱਡੀ ਕਰਤੂਤ

ਕੁਝ ਹਫ਼ਤੇ ਪਹਿਲਾਂ ਮਾਫ਼ੀਆਂ ਮੰਗ-ਮੰਗ ਭੁੱਲ ਬਖਸ਼ਾਉਣ ਵਾਲੇ ਪੰਜਾਬੀ ਗਾਇਕ ਸਿੱਧੂ ਮੂਸੇ ਆਲੇ ਦੇ ਅਸਟਰੇਲੀਅਨ ਸ਼ਹਿਰ ਐਡੀਲੇਡ ਵਿਖੇ ਸ਼ੋਅ ਦੌਰਾਨ ਮਾਈ ਭਾਗੋ ਬਾਰੇ ਵਿਵਾਦਗ੍ਰਸਤ ਸਤਰਾਂ ਇੱਕ ਵਾਰ ਫਿਰ ਸੁਣਨ ਨੂੰ ਮਿਲੀਆਂ। ਦੂਜੀ ਵੀਡੀਓ ‘ਚ ਉਹ ਇੱਕ ਹੋਰ ਸ਼ੋਅ ਦੌਰਾਨ ਆਪਣੇ ਸੁਭਾਅ ਅਤੇ ਬੇਪਰਵਾਹੀ ਬਾਰੇ ਦੱਸ ਰਿਹਾ।ਸਰੀ ‘ਚ ਖ਼ੁਦ ਨੂੰ ਉਸਦੇ ਨਜ਼ਦੀਕੀ ਦੱਸਦੇ ਇੱਕ ਸੱਜਣ ਨਾਲ ਇਸ ਸੰਬੰਧੀ ਹੋਰ ਜਾਨਣ ਲਈ ਸਵੇਰੇ ਗੱਲ ਹੋਈ ਤਾਂ ਉਸਦਾ ਕਹਿਣਾ ਸੀ ਕਿ ਮੂਸੇ ਆਲਾ ਸੀਡੀ ਲਾ ਕੇ ਗਾ ਰਿਹਾ ਸੀ ਤੇ ਮਗਰੋਂ ਡੀਜੇ ਨੇ ਮਾਈ ਭਾਗੋ ਵਾਲ਼ੀਆਂ ਸਤਰਾਂ ਲਾ ਦਿੱਤੀਆਂ। ਡੀਜੇ ਨੂੰ ਰੋਕੇ ਜਾਣ ਜਾਂ ਇਸ ਸੰਬੰਧੀ ਕੁਝ ਕਰਨ ਬਾਰੇ ਉਸਦਾ ਕਹਿਣਾ ਸੀ ਕਿ ‘ਚੱਲਦਾ ਸ਼ੋਅ ਕੌਣ ਰੋਕਦਾ।’Image result for sidhu moose wala show ਉਸ ਮੁਤਾਬਕ ਉੱਥੇ ਹੋਰ ਲੋਕ ਵੀ ਸਨ ਪਰ ਹੋਰ ਤਾਂ ਕਿਸੇ ਨੇ ਇਤਰਾਜ਼ ਕੀਤਾ ਨਹੀਂ। ਮੂਸੇ ਆਲੇ ਵੱਲੋਂ ਮਾਈ ਭਾਗੋ ਬਾਰੇ ਗਾਈਆਂ ਬੇਹੂਦਾ ਸਤਰਾਂ ਵੀ ਸ਼ੇਅਰ ਕੀਤੀਆਂ ਸੀ ਤੇ ਫਿਰ ਉਸਦੀਆਂ ਮਾਫ਼ੀਆਂ ਵੀ। ਉਸ ਵੱਲੋਂ ਨਵੰਬਰ ‘ਚ ਅਕਾਲ ਤਖਤ ਸਮੇਤ ਪਰਿਵਾਰ ਜਾਣ ਦੀ ਖ਼ਬਰ ਵੀ ਸਾਂਝੀ ਕੀਤੀ ਸੀ। ਸੋਚਿਆ ਸੀ ਕਿ ਨੌਜਵਾਨ ਨੂੰ ਗਲਤੀ ਦਾ ਅਹਿਸਾਸ ਹੋ ਗਿਆ, ਸੋਚ ਬਦਲ ਗਈ ਪਰ ਅੱਜ ਇਹ ਦੋਵੇਂ ਵੀਡੀਓਜ਼ ਵਿਚਲਾ ਹੰਕਾਰ ਦੇਖ ਕੇ ਮਨ ਬਹੁਤ ਦੁਖੀ ਹੋਇਆ। ਅੱਤ ਖੁਦਾ ਦਾ ਵੈਰ ਹੁੰਦਾ ਸੱਜਣਾ! – ਗੁਰਪ੍ਰੀਤ ਸਿੰਘ ਸਹੋਤਾ

Related Articles

Back to top button