Health

‘ਸੱਪ ਦੇ ਡੰਗੇ’ ਦਾ ਸੌਖਾ ਇਲਾਜ | ਕਿਸੇ ਦਾ ਭਲਾ ਹੋ ਸਕਦਾ | Snake Bite Treatment

ਗਰਮੀ ਦੇ ਮਹੀਨਿਆਂ ਤੋਂ ਇਲਾਵਾ ਬਰਸਾਤਾਂ ਦੌਰਾਨ ਤਕਰੀਬਨ ਹਰੇਕ ਸਾਲ ਜ਼ਹਿਰੀਲੇ ਸੱਪ ਸੈਂਕੜੇ ਕਿਸਾਨਾਂ ਅਤੇ ਆਮ ਲੋਕਾਂ ਨੂੰ ਡੰਗ ਕੇ ਆਪਣੀ ਦਹਿਸ਼ਤ ਫੈਲਾਉਂਦੇ ਹਨ, ਜਿਨ੍ਹਾਂ ਵਿਚੋਂ ਬਹੁ-ਗਿਣਤੀ ਲੋਕ ਸਮੇਂ ਸਿਰ ਢੁੱਕਵਾਂ ਇਲਾਜ ਨਾ ਹੋਣ ਅਤੇ ਘਬਰਾਹਟ ਕਾਰਨ ਦਮ ਤੋੜ ਜਾਂਦੇ ਹਨ। ਇਸ ਮਾਮਲੇ ਵਿਚ ਸਭ ਤੋਂ ਵੱਡੀ ਤਰਾਸਦੀ ਇਹ ਹੈ ਕਿ ਸੱਪਾਂ ਦੇ ਡੰਗੇ ਹੋਏ ਜ਼ਿਆਦਾਤਰ ਲੋਕ ਡਾਕਟਰਾਂ ਕੋਲ ਜਾਣ ਦੀ ਬਜਾਏ ਟੂਣੇ-ਟੋਟਕੇ ਅਤੇ ਵੱਖ-ਵੱਖ ਥਾਵਾਂ ‘ਤੇ ਮੱਥੇ ਟੇਕਣ ‘ਚ ਉਲਝਦੇ ਰਹਿੰਦੇ ਹਨ ਜਦੋਂ ਕਿ ਮਰੀਜ਼ ਨੂੰ ਤੁਰੰਤ ਡਾਕਟਰੀ ਇਲਾਜ ਦੀ ਜ਼ਰੂਰਤ ਹੁੰਦੀ ਹੈ।ਸਿਰਫ਼ 10 ਫ਼ੀਸਦੀ ਸੱਪ ਹੀ ਹੁੰਦੇ ਹਨ ਜ਼ਹਿਰੀਲੇ ਭਾਰਤ ਅੰਦਰ ਕਰੀਬ 250 ਕਿਸਮਾਂ ਦੇ ਸੱਪ ਹਨ। ਪਰ ਇਨ੍ਹਾਂ ਵਿਚੋਂ ਸਿਰਫ਼ 10 ਫ਼ੀਸਦੀ ਸੱਪ ਹੀ ਜ਼ਹਿਰੀਲੇ ਹੁੰਦੇ ਹਨ ਜਦੋਂ ਕਿ ਬਾਕੀ ਦੇ ਸੱਪਾਂ ਦੇ ਡੰਗਣ ਨਾਲ ਇਨਸਾਨ ਨੂੰ ਜ਼ਿਆਦਾ ਖ਼ਤਰਾ ਨਹੀਂ ਹੁੰਦਾ ਪਰ ਇਸ ਦੇ ਬਾਵਜੂਦ ਵੀ ਦੇਸ਼ ‘ਚ ਤਕਰੀਬਨ ਹਰੇਕ ਸਾਲ ਹੀ 45 ਤੋਂ 50 ਹਜ਼ਾਰ ਲੋਕ ਸੱਪ ਦੇ ਜ਼ਹਿਰ ਨਾਲ ਦਮ ਤੋੜ ਜਾਂਦੇ ਹਨ। ਡਾਕਟਰਾਂ ਅਨੁਸਾਰ ਸੱਪ ਭਾਵੇਂ ਜ਼ਹਿਰੀਲਾ ਨਾ ਵੀ ਹੋਵੇ ਪਰ ਜਦੋਂ ਇਹ ਕਿਸੇ ਨੂੰ ਡੰਗ ਮਾਰਦਾ ਹੈ ਤਾਂ ਲੋਕ ਏਨਾ ਡਰ ਜਾਂਦੇ ਹਨ ਕਿ ਕਈ ਵਾਰ ਘਬਰਾਹਟ ਹੀ ਉਨ੍ਹਾਂ ਦੀ ਮੌਤ ਦਾ ਕਾਰਨ ਬਣ ਜਾਂਦੀ ਹੈ।ਵਹਿਮਾਂ-ਭਰਮਾਂ ਦੀ ਬਲੀ ਚੜ੍ਹਦੇ ਹਨ ਲੋਕ ਰਕਾਰ ਵੱਲੋਂ ਹਰੇਕ ਸਿਵਲ ਸਾਵਧਾਨ! ਸੱਪ ਦੇ ਕੱਟਣ ਤੋਂ ਬਾਅਦ ਝਾੜ-ਫੂਕ ਕਰਵਾਉਣੀ ਪੈ ਸਕਦੀ ਹੈ ਮਹਿੰਗੀਹਸਪਤਾਲ ਅਤੇ ਕਮਿਊਨਿਟੀ ਹੈਲਥ ਸੈਂਟਰ ਵਿਚ ਸੱਪਾਂ ਦੇ ਜ਼ਹਿਰ ਨੂੰ ਖ਼ਤਮ ਕਰਨ ਵਾਲੇ ਟੀਕੇ ਉਪਲਬਧ ਰੱਖਣ ਦੀਆਂ ਹਦਾਇਤਾਂ ਹਨ। ਪਰ ਪੇਂਡੂ ਖੇਤਰ ਦੇ ਕਈ ਸਿਹਤ ਕੇਂਦਰਾਂ ‘ਚ ਇਹ ਦਵਾਈਆਂ ਉਪਲਬਧ ਹੀ ਨਹੀਂ ਹੁੰਦੀਆਂ, ਜਿਸ ਕਾਰਨ ਲੋਕ ਇਨ੍ਹਾਂ ਹਸਪਤਾਲਾਂ ‘ਚ ਜਾਂਦੇ ਹੀ ਨਹੀਂ। ਜਿਥੇ ਕਿਤੇ ਇਹ ਦਵਾਈਆਂ ਉਪਲਬਧ ਵੀ ਹਨ, ਉੱਥੇ ਵੀ ਕਈ ਲੋਕ ਸੱਪ ਲੜਨ ਤੋਂ ਬਾਅਦ ਕਿਸੇ ਸਰਕਾਰੀ ਹਸਪਤਾਲ ‘ਚ ਜਾਣ ਦੀ ਬਜਾਏ ਸਭ ਤੋਂ ਪਹਿਲਾਂ ਜਾਦੂ ਟੂਣਿਆਂ ਅਤੇ ਕਈ ਕਿਸਮ ਦੇ ਬਾਬਿਆਂ ਕੋਲ ਜੜੀਆਂ ਬੂਟੀਆਂ ਤੇ ਹੋਰ ਦਵਾਈਆਂ ਪੀਣ ਨੂੰ ਤਰਜੀਹ ਦਿੰਦੇ ਹਨ। ਲੋਕਾਂ ਦੇ ਵਹਿਮਾਂ ਸਬੰਧੀ ਸਿਤਮ ਦੀ ਗੱਲ ਇਹ ਹੈ ਕਿ ਜਿਨ੍ਹਾਂ ਇਲਾਕਿਆਂ ‘ਚ ਜ਼ਿਆਦਾ ਸੱਪ ਦੇਖੇ ਜਾਣ ਲੱਗ ਪੈਣ, ਲੋਕ ਉੱਥੇ ਸੱਪਾਂ ਨੂੰ ਪੂਜਣ ਲਈ ਜਗ੍ਹਾ ਬਣਾਉਣ ਦੀ ਲੋੜ ਮਹਿਸੂਸ ਕਰਨ ਲੱਗ ਪੈਂਦੇ ਹਨ ਜਦੋਂ ਕਿ ਗਲੀਆਂ ‘ਚ ਫੈਲੀ ਗੰਦਗੀ ਦੀ ਸਾਫ਼ ਸਫ਼ਾਈ ਕਰਦੇ ਸੱਪਾਂ ਦੇ ਘਰ ਨੂੰ ਖ਼ਤਮ ਕਰਨ ਪ੍ਰਤੀ ਕੋਈ ਸੰਜੀਦਗੀ ਨਹੀਂ ਦਿਖਾਈ ਜਾਂਦੀ।

Related Articles

Back to top button