News

ਸੱਪ ਦੇ ਡੰਗਣ ਤੇ ਸਿਰਫ 50 ਰੁਪਏ ਵਿੱਚ ਇਸ ਤਰ੍ਹਾਂ ਕਰੋ ਇਲਾਜ

**ਨੋਟ: ਆਪਣੇ ਨਜਦੀਕੀ ਡਾਕਟਰ ਤੋਂ ਇਸ ਬਾਰੇ ਜਰੂਰ ਜਾਣਕਾਰੀ ਲੇ ਲਈ ਜਾਵੇ ***
ਸੱਪ ਦਾ ਨਾਮ ਸੁਣਦਿਆਂ ਹੀ ਸਰੀਰ ਵਿੱਚ ਛੁਣਛੁਣੀ ਜਿਹੀ ਆ ਜਾਂਦੀ ਹੈ। ਭਾਰਤ ਵਿੱਚ ਸੱਪ ਦੇ ਡੰਗਣ ਨਾਲ ਹਰ ਸਾਲ 15 ਤੋਂ 30 ਹਜ਼ਾਰ ਤੱਕ ਮੌਤਾਂ ਹੁੰਦੀਆਂ ਹਨ। ਦੁਨੀਆਂ ਵਿੱਚ ਸੱਪਾਂ ਦੀਆਂ ਕਰੀਬ 2500 ਕਿਸਮਾਂ ਹਨ,ਭਾਰਤ ਵਿੱਚ 550 ਕਿਸਮਾਂ ਦੇ ਸੱਪ ਹਨ ਜਿਵੇਂ cobra, viper ਤੇ karit । ਇਨ੍ਹਾਂ ਵਿੱਚ ਮੁਸ਼ਕਲ ਨਾਲ 10 ਸੱਪ ਹਨ ਜਿਹੜੇ ਜ਼ਹਿਰੀਲੇ ਹਨ ਬਾਕੀ ਸਭ Non Poisonous ਹਨ। ਇਸ ਦਾ ਮਤਲਬ ਇਹ ਹੋਇਆ ਕਿ 540 ਸੱਪ ਅਜਿਹੇ ਹਨ ਜਿਨ੍ਹਾਂ ਦੇ ਕੱਟਣ ਨਾਲ ਤੁਹਾਨੂੰ ਕੁਝ ਨਹੀਂ ਹੋਵੇਗਾ। ਬਿਲਕੁਲ ਫ਼ਿਕਰ ਨਾ ਕਰੋ। ਦਰਅਸਲ ਸੱਪ ਦੇ ਕੱਟਣ ਦਾ ਡਰ ਇੰਨਾ ਹੁੰਦਾ ਹੈ ਕਿ ਕਈ ਵਾਰ ਆਦਮੀ ਹਾਰਟ ਅਟੈਕ ਨਾਲ ਮਰ ਜਾਂਦਾ ਹੈ ਜਾਂ ਫਿਰ ਸੱਪ ਦੇ ਡਰ ਨਾਲ,ਸੋ ਮਨ ਵਿੱਚੋਂ ਡਰ ਕੱਢਣਾ ਚਾਹੀਦਾ ਹੈ। ਸਭ ਤੋਂ ਜ਼ਹਿਰੀਲੀ ਸੱਪ ਹੈ Russell Viper। ਉਸ ਦੇ ਬਾਅਦ ਆਉਂਦਾ ਹੈ Karit। ਫਿਰ ਹੈ viper ਤੇ ਇੱਕ ਹੈ cobra ਯਾਨੀ king cobra ਜਿਸ ਨੂੰ ਆਪਾਂ ਕਹਿੰਦੇ ਹਾਂ ਕਾਲਾ ਨਾਗ। ਇਹ 4 ਤਾਂ ਬਹੁਤ ਹੀ ਖ਼ਤਰਨਾਕ ਤੇ ਜ਼ਹਿਰੀਲੇ ਹਨ। ਇਨ੍ਹਾਂ ਵਿੱਚ ਕਿਸੇ ਨੇ ਵੀ ਕੱਟ ਲਿਆ ਤਾਂ 99 ਫ਼ੀਸਦੀ ਮੌਤ ਹੁੰਦੀ ਹੈ ਪਰ ਜੇਕਰ ਤੁਸੀਂ ਥੋੜ੍ਹੀ ਹੁਸ਼ਿਆਰੀ ਦਿਖਾਓ ਤਾਂ ਰੋਗੀ ਨੂੰ ਬਚਾ ਸਕਦੇ ਹੋ।
ਤੁਸੀਂ ਦੇਖਿਆ ਹੋਵੇਗਾ ਸੱਪ ਜਦੋਂ ਵੀ ਕੱਟਦਾ ਹੈ ਤਾਂ ਉਸ ਦੇ ਦੋ ਦੰਦ ਹਨ ਜਿਨ੍ਹਾਂ ਵਿੱਚ ਜ਼ਹਿਰ ਹੈ ਜਿਹੜਾ ਸਰੀਰ ਦੇ ਮਾਸ ਦੇ ਅੰਦਰ ਘੁੱਸ ਜਾਂਦਾ ਹੈ। ਇਹ ਖ਼ੂਨ ਵਿੱਚ ਉਹ ਆਪਣਾ ਜ਼ਹਿਰ ਛੱਡ ਦਿੰਦਾ ਹੈ। ਫਿਰ ਇਹ ਜ਼ਹਿਰ ਉੱਪਰ ਵੱਲ ਜਾਂਦਾ ਹੈ। ਮੰਨ ਲਓ ਹੱਥ ਉੱਤੇ ਸੱਪ ਨੇ ਕੱਟ ਲਿਆ ਤਾਂ ਫਿਰ ਜ਼ਹਿਰ ਦਿਲ ਵੱਲ ਜਾਵੇਗਾ। ਉਸ ਦੇ ਬਾਅਦ ਸਰੀਰ ਵਿੱਚ ਪਹੁੰਚੇਗਾ। ਕਿਤੇ ਵੀ ਕੱਟੇਗਾ ਤਾਂ ਦਿਲ ਤੱਕ ਜਾਏਗਾ ਤੇ ਪੂਰੇ ਸਰੀਰ ਵਿੱਚ ਪਹੁੰਚਣ ਲਈ ਤਿੰਨ ਘੰਟੇ ਲੱਗਣਗੇ। ਮਤਲਬ ਇਹ ਹੈ ਕਿ ਰੋਗੀ ਤਿੰਨ ਘੰਟੇ ਤੱਕ ਤਾਂ ਨਹੀਂ ਮਰੇਗਾ। ਜਦੋਂ ਪੂਰੇ ਦਿਮਾਗ਼ ਦੇ ਹਰ ਇੱਕ ਹਿੱਸੇ ਵਿੱਚ ਬਾਕੀ ਸਭ ਜਗ੍ਹਾ ਵਿੱਚ ਜ਼ਹਿਰ ਪਹੁੰਚ ਜਾਏਗਾ, ਉਦੋਂ ਹੀ ਉਸ ਦੀ ਮੌਤ ਹੋਵੇਗੀ ਨਹੀਂ ਤਾਂ ਨਹੀਂ ਹੋਵੇਗੀ। ਸੋ ਤਿੰਨ ਘੰਟੇ ਦਾ ਸਮਾਂ ਹੈ ਰੋਗੀ ਨੂੰ ਬਚਾਉਣ ਦਾ ਤੇ ਜੇਕਰ ਇਸ ਸਮੇਂ ਵਿਚ ਕੁਝ ਕੀਤਾ ਜਾਵੇ ਤਾਂ ਰੋਗੀ ਦੀ ਜਾਨ ਬਚਾਈ ਜਾ ਸਕਦੀ ਹੈ।

ਇੱਕ ਦਵਾਈ ਆਉਂਦੀ ਹੈ ਜੋ ਤੁਸੀਂ ਹਮੇਸ਼ਾ ਘਰ ਵਿੱਚ ਰੱਖ ਸਕਦੇ ਹੋ ਤੇ ਇਹ ਬਹੁਤ ਹੀ ਸਸਤੀ ਵੀ ਹੈ। ਇਹ homeopathy ਦਵਾਈ ਹੈ ਜਿਸਦਾ ਨਾਮ ਹੈ NAJA। ਇਹ ਕਿਸੇ ਵੀ homeopathy ਦੀ ਦੁਕਾਨ ਤੋਂ ਤੁਹਾਨੂੰ ਮਿਲ ਜਾਏਗੀ। ਇਸ ਦੀ potency ਹੈ 200। ਤੁਸੀਂ ਦੁਕਾਨ ਉੱਤੇ ਜਾ ਕੇ ਇਹ ਕਹਿ ਸਕਦੇ ਹੋ ਕਿ NAJA 200 ਦੇ ਦੇਵੋ। ਇਹ 5 ਮਿਲੀਲਿਟਰ ਦਵਾਈ ਤੁਸੀਂ ਘਰ ਵਿੱਚ ਖ਼ਰੀਦ ਕੇ ਰੱਖ ਸਕਦੇ ਹੋ। ਇਹ 100 ਲੋਕਾਂ ਦੀ ਜਾਨ ਬਚਾ ਸਕਦੀ ਹੈ। ਇਸ ਦੀ ਕੀਮਤ ਸਿਰਫ਼ 50 ਰੁਪਏ ਹੈ। ਇਸ ਦੀ 100 ਮਿਲੀਗ੍ਰਾਮ ਦੀ ਬੋਤਲ ਵੀ ਆਉਂਦੀ ਹੈ। ਇਸ ਦੀ ਕੀਮਤ ਕਰੀਬ 100 ਤੋਂ 150 ਰੁਪਏ ਹੋਵੇਗੀ। ਇਸ ਨਾਲ ਤੁਸੀਂ ਘੱਟ ਤੋਂ ਘੱਟ 10000 ਲੋਕਾਂ ਦੀ ਜਾਨ ਬਚਾ ਸਕਦੇ ਹੋ।
ਅਸਲ ਵਿਚ NAJA ਦਵਾਈ ਦੁਨੀਆ ਦੀ ਸਭ ਤੋਂ ਖ਼ਤਰਨਾਕ ਸੱਪ ਦੀ ਜ਼ਹਿਰ ਹੈ ਜਿਸ ਨੂੰ ‘ਕ੍ਰੈਕ’ ਕਹਿੰਦੇ ਹਨ। ਇਸ ਸੱਪ ਦਾ ਜ਼ਹਿਰ ਦੁਨੀਆ ਵਿੱਚ ਸਭ ਤੋਂ ਖ਼ਰਾਬ ਮੰਨਿਆ ਜਾਂਦਾ ਹੈ। ਇਸ ਬਾਰੇ ਵਿੱਚ ਕਿਹਾ ਜਾਂਦਾ ਹੈ ਜੇਕਰ ਇਸ ਨੇ ਕਿਸੇ ਨੂੰ ਕੱਟਿਆ ਹੈ ਤਾਂ ਉਸ ਨੂੰ ਰੱਬ ਵੀ ਨਹੀਂ ਬਚਾ ਸਕਦਾ। ਜਿੱਥੇ ਦਵਾਈ ਕੰਮ ਨਹੀਂ ਕਰਦੀ ਉੱਥੇ ਇਹ ਜ਼ਹਿਰ ਕੰਮ ਕਰਦਾ ਹੈ। ਘਬਰਾਉਣ ਦੀ ਲੋੜ ਨਹੀਂ ਇਹ ਜ਼ਹਿਰ delusion form ਵਿੱਚ ਹੁੰਦੀ ਹੈ। ਜਿਵੇਂ ਕਹਿੰਦੇ ਹਨ ਕਿ ਲੋਹੇ ਨੂੰ ਲੋਹਾ ਹੀ ਕੱਟਦਾ ਹੈ। ਸਰੀਰ ਦੇ ਅੰਦਰ ਦੂਸਰੇ ਸੱਪ ਦਾ ਜ਼ਹਿਰ ਹੀ ਕੰਮ ਆਉਂਦਾ ਹੈ। ਇਹ NAJA 200 ਆਪਣੇ ਘਰ ਵਿੱਚ ਰੱਖ ਲਵੋ। ਹੁਣ ਇਹ ਦਵਾਈ ਰੋਗੀ ਨੂੰ ਕਿਵੇਂ ਦੇਣੀ ਹੈ ਉਹ ਵੀ ਜਾਣ ਲਵੋ।Image result for naja tripudians
ਜਿਸਨੂੰ ਸੱਪ ਨੇ ਕੱਟਿਆ ਹੈ ਉਸ ਇਨਸਾਨ ਦੀ ਜੀਬ ਤੇ NAJA 200 ਦੀ ਇੱਕ ਬੂੰਦ ਰੱਖੋ ਤੇ 10 ਮਿੰਟ ਬਾਅਦ ਫਿਰ ਇੱਕ ਬੂੰਦ ਅਤੇ ਫਿਰ 10 ਮਿੰਟ ਬਾਅਦ ਇੱਕ ਬੂੰਦ ਰੱਖੋ। ਇਸ ਤਰਾਂ 3 ਵਾਰੀ ਦਵਾਈ ਦੀ 1-1 ਬੂੰਦ 10-10 ਮਿੰਟ ਦੇ ਫਰਕ ਤੇ ਜੀਬ ਤੇ ਰੱਖੋ। ਬੱਸ ਇੰਨਾ ਕਾਫ਼ੀ ਹੈ ਤੇ ਇਹ ਦਵਾ ਰੋਗੀ ਦੀ ਜ਼ਿੰਦਗੀ ਨੂੰ ਹਮੇਸ਼ਾ ਦੇ ਲਈ ਬਚਾ ਦੇਵੇਗੀ। ਸੱਪ ਕੱਟਣ ਦਾ ਐਲੋਪੈਥੀ ਵਿੱਚ ਜਿਹੜਾ ਇੰਜੈਕਸ਼ਨ ਹੈ, ਉਹ ਆਮ ਹਸਪਤਾਲਾਂ ਵਿੱਚ ਨਹੀਂ ਮਿਲ ਪਾਉਂਦਾ। ਇੰਜੈੱਕਸ਼ਨ ਜਿੰਨਾ ਜ਼ਿਆਦਾ ਅਸਰਦਾਰ ਹੈ,ਇਹ ਦਵਾ NAJA 200 ਐਲੋਪੈਥੀ ਦੇ ਇੰਜੈੱਕਸ਼ਨ ਤੋਂ 100 ਗੁਣਾ ਜ਼ਿਆਦਾ ਅਸਰਦਾਰ ਹੈ।Image result for naja tripudians
ਇਸਤੋਂ ਇਲਾਵਾ ਜੇਕਰ ਇਹ ਦਵਾਈ ਨਾ ਹੋਵੇ ਤਾਂ ਮਰੀਜ਼ ਨੂੰ ਹੌਸਲਾ ਦੇਣਾ ਜ਼ਰੂਰੀ ਹੈ। ਨਾਲ ਹੀ ਜ਼ਹਿਰ ਨੂੰ ਫੈਲਣੋਂ ਰੋਕਣਾ ਜਰੂਰੀ ਹੈ। ਸੱਪ ਦਾ ਜ਼ਹਿਰ ਸਿੱਧਾ ਖ਼ੂਨ ਵਿੱਚ ਨਹੀਂ ਰਲ਼ਦਾ, ਚਮੜੀ ਹੇਠ ਕੱਟ ਹੁੰਦਾ ਹੈ, ਜਿਸ ਰਾਹੀਂ ਖ਼ੂਨ ਵਿੱਚ ਰਲ਼ਦਾ ਹੈ। ਇਸ ਲਈ ਜ਼ਰੂਰੀ ਹੈ:
– ਲੱਤ ਜਾਂ ਬਾਂਹ, ਜਿਸ ’ਤੇ ਸੱਪ ਨੇ ਡੰਗ ਮਾਰਿਆ ਹੈ, ਉਸ ਨੂੰ ਹਿਲਾਓ ਨਾ। ਹਿਲਜੁਲ ਕਾਰਨ ਜ਼ਹਿਰ ਜ਼ਿਆਦਾ ਫੈਲਦਾ ਹੈ। ਘਬਰਾਹਟ ਵਿੱਚ ਭੱਜੋ ਨਾ।
– ਡੰਗ ਵਾਲੀ ਥਾਂ ਤੋਂ 5 ਸੈਂਟੀਮੀਟਰ ਉੱਪਰ ਵਾਲੇ ਹਿੱਸੇ ’ਤੇ ਕੋਈ ਪੱਟੀ, ਰੁਮਾਲ, ਰੱਸੀ, ਜੋ ਚੀਜ਼ ਵੀ ਲੱਭਦੀ ਹੈ, ਬੰਨ੍ਹ ਦੇਵੋ। ਮਰੀਜ਼ ਨੂੰ ਛੇਤੀ ਤੋਂ ਛੇਤੀ ਹਸਪਤਾਲ ਪਹੁੰਚਾਉਣ ਦੀ ਕੋਸ਼ਿਸ਼ ਕਰੋ।- ਜ਼ਖ਼ਮ ਨੂੰ ਸਾਬਣ ਨਾਲ ਚੰਗੀ ਤਰ੍ਹਾਂ ਧੋ ਦੇਵੋ।
– ਤੁਸੀਂ ਆਮ ਸੁਣਿਆ ਹੋਵੇਗਾ ਕਿ ਜੋਗੀ ਜ਼ਹਿਰ ਚੂਸ ਲੈਂਦਾ ਹੈ। ਇਹ ਕੋਈ ਕਰਾਮਾਤ ਨਹੀਂ। ਜੇ ਕਿਸੇ ਦੇ ਮੂੰਹ ਵਿੱਚ ਕੋਈ ਜ਼ਖ਼ਮ ਨਹੀਂ ਤਾਂ ਕੋਈ ਵੀ ਜ਼ਹਿਰ ਚੂਸ ਸਕਦਾ ਹੈ। ਜਿਸ ਥਾਂ ’ਤੇ ਸੱਪ ਦੇ ਦੰਦ ਦਾ ਨਿਸ਼ਾਨ ਹੈ, ਉੱਥੇ ਛੋਟਾ ਜਿਹਾ ਚੀਰਾ ਦੇ ਕੇ ਮੂੰਹ ਨਾਲ ਜਾਂ ਦੁੱਧ ਕੱਢਣ ਵਾਲੇ ਪੰਪ ਨਾਲ ਜ਼ਖ਼ਮ ’ਚੋਂ ਖ਼ੂਨ ਚੂਸਿਆ ਜਾ ਸਕਦਾ ਹੈ, ਜਿਸ ਨਾਲ 20 ਫੀਸਦੀ ਜ਼ਹਿਰ ਬਾਹਰ ਕੱਢਿਆ ਜਾ ਸਕਦਾ ਹੈ, ਪਰ ਇਹ ਡੰਗ ਤੋਂ ਅੱਧੇ ਘੰਟੇ ਦੇ ਅੰਦਰ-ਅੰਦਰ ਹੋ ਜਾਣਾ ਚਾਹੀਦਾ ਹੈ।
– ਜਦੋਂ ਮਰੀਜ਼ ਹਸਪਤਾਲ ਪਹੁੰਚ ਜਾਂਦਾ ਹੈ ਤਾਂ ਉਸ ਨੂੰ ਟੈਟਨਸ ਦਾ ਟੀਕਾ, ਐਂਟੀਬਾਇਓਟਿਕਸ ਅਤੇ ਕਈ ਵਾਰੀ ਖ਼ੂਨ ਅਤੇ ਗੁਲੂਕੋਜ਼ ਵੀ ਚੜ੍ਹਾਉਣਾ ਪੈਂਦਾ ਹੈ। ਸਭ ਤੋਂ ਜ਼ਰੂਰੀ ਹੈ ਕਿ ਜ਼ਹਿਰ ਨੂੰ ਕਾਟ ਕਰਨ ਵਾਲਾ ਟੀਕਾ ਲਾਇਆ ਜਾਵੇ।
ਸੱਪ ਦੇ ਕੱਟਣ ਦਾ ਕਈ ਲੋਕ ਟੂਣਾ-ਟੱਪਾ ਜਾਂ ਹਥੌਲਾ ਵੀ ਕਰਦੇ ਹਨ ਅਤੇ ਕਈ ਵਾਰੀ ਮਰੀਜ਼ ਬਚ ਜਾਂਦਾ ਹੈ। ਅਸਲ ਵਿੱਚ, ਜੋ ਮਰੀਜ਼ ਬਚ ਜਾਂਦੇ ਹਨ, ਉਨ੍ਹਾਂ ਨੂੰ ਜ਼ਹਿਰੀਲੇ ਸੱਪ ਨੇ ਕੱਟਿਆ ਹੀ ਨਹੀਂ ਹੁੰਦਾ, ਜਿਸ ਨਾਲ ਟੂਣੇ ਕਰਨ ਵਾਲੇ ਦੀ ਵਾਹ-ਵਾਹ ਹੋ ਜਾਂਦੀ ਹੈ। ਸੋ ਟੂਣਿਆਂ ਵਿੱਚ ਕਦੇ ਨਾ ਪਵੋ। ਮਰੀਜ਼ ਨੂੰ ਛੇਤੀ ਤੋਂ ਛੇਤੀ ਹਸਪਤਾਲ ਲਿਆਉਣਾ ਜ਼ਰੂਰੀ ਹੈ ਤਾਂ ਜੋ ਪੱਕਾ ਇਲਾਜ ਹੋ ਸਕੇ।

Related Articles

Back to top button