Sikh News

ਸੱਚੀ ਘਟਨਾ ਕੋਈ ਨਹੀਂ ਜਾਣਦਾ | Bhindranwale

ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਦੀ ਜਿੰਦਗੀ ਦਾ ਇਕ ਵਾਕਿਆ ਤੁਹਾਡੇ ਨਾਲ ਸਾਂਝੇ ਕਰਨ ਲੱਗੇ ਹਾਂ ਜਿਸ ਵਿੱਚ ਸੰਤ ਜੀ ਨੇ ਕੌਮ ਦੇ ਪੈਸੇ ਨੂੰ ਇੰਨੀ ਜਿਆਦਾ ਅਹਿਮੀਅਤ ਦਿੱਤੀ ਕਿ ਕੌਮ ਦਾ ਪੈਸੇ ਕੌਮ ਦੇ ਲੇਖੇ ਹੀ ਲੱਗੇ। ਇੱਕ ਵਾਰੀ ਸੰਤ ਕਰਤਾਰ ਸਿੰਘ ਜੀ ਨੇ ਕਿਸੇ ਕੰਮ ਲਈ ਸੰਤ ਭਿੰਡਰਾਂਵਾਲਿਆਂ ਦੀ ਡਿਊਟੀ ਲਾਈ ਅਤੇ ਕਿਹਾ “ਭਾਈ ਜਰਨੈਲ ਸਿੰਘ ਤੁਰੰਤ ਫਰੀਦਕੋਟ ਜਾਉ ਅਤੇ ਉਥੋਂ ਭਾਈ ਗੁਰਮੇਲ ਸਿੰਘ ਨੂੰ ਨਾਲ ਲੈਕੇ ਇੱਕ ਕੰਮ ਕਰ ਆਉ।” ਸੰਤ ਜੀ ਸੱਤ ਬਚਨ ਆਖ ਕੇ ਫਰੀਦਕੋਟ ਆ ਗਏ ਅਤੇ ਭਾਈ ਗੁਰਮੇਲ ਸਿੰਘ ਨੂੰ ਕੰਮ ਦੱਸ ਕੇ ਨਾਲ ਚੱਲਣ ਲਈ ਆਖਿਆ। ਜਦੋਂ ਭਾਈ ਗੁਰਮੇਲ ਸਿੰਘ ਸੰਤ ਜੀ ਦੇ ਨਾਲ ਚੱਲਣ ਲੱਗੇ ਦੇਖਿਆ ਕਿ ਸੰਤਾਂ ਦੇ ਪੈਰਾਂ ਵਿੱਚ ਜੋੜਾ ਕੋਈ ਨਹੀਂ ਤਾਂ ਗੁਰਮੇਲ ਸਿੰਘ ਨੇ ਪੁੱਛਿਆ ” ਭਾਈ ਜਰਨੈਲ ਸਿੰਘ ਜੀ ਪੈਰਾਂ ਵਿੱਚ ਜੋੜਾ ਕਿਉਂ ਨਹੀਂ ਪਾਇਆ ? ਸੰਤ ਜੀ ਹੱਸਕੇ ਕਹਿਣ ਲੱਗੇ ਕਿ ਭਾਈ ਗੁਰਮੇਲ ਸਿੰਘ ਜੀ ਜੋੜੇ ਦੀ ਕੋਈ ਲੋੜਬੰਦ ਸੇਵਾ ਕਰ ਗਿਆ ਮਤਲਬ ਕੋਈ ਚੁੱਕਕੇ ਲੈ ਗਿਆ ਇਸ ਕਰਕੇ ਮੈਂ ਨੰਗੇ ਪੈਰੀਂ ਹੀ ਆ ਗਿਆ।” ਭਾਈ ਗੁਰਮੇਲ ਸਿੰਘ ਨੇ ਕਿਹਾ ਕਿ ਤੁਹਾਡੇ ਕੋਲ ਕਿਸ ਚੀਜ਼ ਦਾ ਘਾਟਾ ਹੈ,ਰੁਪਈਏ ਪੈਸੇ ਦੀ ਕੋਈ ਤੋਟ ਨਹੀਂ ਬਜ਼ਾਰ ਵਿੱਚੋਂ ਨਵਾਂ ਖਰੀਦ ਲੈਣਾਂ ਸੀ ” ਤਾਂ ਸੰਤ ਜੀ ਨੇ ਜਵਾਬ ਦਿੱਤਾ ਕਿ ਭਾਈ ਗੁਰਮੇਲ ਸਿੰਘ ਜੀ ਇਹ ਪੈਸਾ ਮੇਰਾ ਨਹੀਂ ਕੌਮ ਦਾ ਹੈ, ਸਿੱਖ ਪੰਥ ਦਾ ਹੈ ਮੈਂ ਇਸ ਪੈਸੇ ਨੂੰ ਕਿਵੇਂ ਖਰਚ ਸਕਦਾ ਹਾਂ ? ਮਹਾਂਪੁਰਸ਼ਾਂ ਦਾ ਇਹ ਸਪਸ਼ਟ ਜਵਾਬ ਸੀ। ਇਹ ਸੁਣਕੇ ਭਾਈ ਗੁਰਮੇਲ ਸਿੰਘ ਨੇ ਘਰੋਂ ਜੋੜਾ ਕੱਢਕੇ ਸੰਤ ਜੀ ਨੂੰ ਦੇ ਦਿੱਤਾ। ਕੰਮ ਹੋਣ ਉਪਰੰਤ ਭਾਈ ਗੁਰਮੇਲ ਸਿੰਘ ਸੰਤ ਜੀ ਨੂੰ ਬੱਸ ਸਟੈਂਡ ਤੇ ਛੱਡਣ ਆਏ ਤਾਂ ਸੰਤ ਜੀ ਨੇ ਕੋਈ ਸਮਾਨ ਭਾਈ ਗੁਰਮੇਲ ਸਿੰਘ ਨੂੰ ਫੜਾ ਕੇ ਕਿਹਾ ਕੇ ਇਸਨੂੰ ਬੱਸ ਦੀ ਸੀਟ ਤੇ ਰੱਖ ਦਿਉ।”Bhindranwale Distorted Guru Nanak's Teachings And The Congress Encouraged  Him' | Outlook India Magazine ਭਾਈ ਗੁਰਮੇਲ ਸਿੰਘ ਸਮਾਨ ਰੱਖਣ ਬੱਸ ਚੜ ਗਏ ਇੱਧਰ ਸੰਤ ਭਿੰਡਰਾਂਵਾਲਿਆਂ ਨੇ ਭਾਈ ਗੁਰਮੇਲ ਸਿੰਘ ਦੇ ਦਿੱਤੇ ਜੋੜੇ ਨੂੰ ਇੱਕ ਥਮਲੇ ਲਾਗੇ ਲਾਹ ਕੇ ਬੱਸ ਵਿੱਚ ਬੈਠਕੇ ਚੱਲਦੀ ਬੱਸ ਵਿੱਚੋਂ ਅਵਾਜ਼ ਮਾਰਕੇ ਕਿਹਾ ‘ਭਾਈ ਗੁਰਮੇਲ ਸਿੰਘ ਜੀ ਜੋੜੇ ਥਮਲੇ ਦੇ ਲਾਗੇ ਪਏ ਹਨ,ਲੈ ਜਾਇਉ।’ ਭਾਈ ਗੁਰਮੇਲ ਸਿੰਘ ਜੋ ਕਿ ਹੁਣ ਕੈਨੇਡਾ ਰਹਿੰਦੇ ਹਨ ਉਹਨਾਂ ਦੱਸਿਆ ਕਿ ਉਸ ਵੇਲੇ ਮੇਰੀਆਂ ਅੱਖਾਂ ਵਿੱਚ ਪਾਣੀ ਆ ਗਿਆ ਤੇ ਜਦੋਂ ਵੀ ਮੈਂ ਇਸ ਘਟਨਾਂ ਨੂੰ ਯਾਦ ਕਰਦਾ ਹਾਂ ਤਾਂ ਦਿਲ ਭਰ ਆਉਂਦਾ ਹੈ। ਇੱਕ ਪਾਸੇ ਅੱਜ ਦੇ ਉਹ ਸੰਤ ਨੇ ਜਿਹੜੇ ਭੋਰਿਆਂ ਵਿੱਚ ਬੈਠੇ ਰਹੇ ਅਤੇ ਬੈਠੇ ਹਨ ਤੇ ਕਦੇ ਡੱਕਾ ਦੂਹਰਾ ਨਹੀਂ ਕੀਤਾ ਅਤੇ ਕਈਆਂ ਦੀਆਂ ਸੁਨਹਿਰੀ ਤਿੱਲੇਦਾਰ ਸੋਨੇ ਦੀ ਕਢਾਈ ਵਾਲੀਆਂ ਜੁੱਤੀਆਂ ਭੋਰਿਆਂ ਵਿੱਚ ਪਈਆਂ ਤੇ ਲੋਕ ਮੱਥੇ ਟੇਕੀ ਜਾਂਦੇ ਹਨ। ਇੱਕ ਉਹ ਸੰਤ ਜੋ ਨੰਗੇ ਪੈਰੀਂ ਫਰੀਦਕੋਟ ਤੱਕ ਤੁਰਿਆ ਫਿਰਦਾ ਸੀ ਪੈਰਾਂ ਵਿੱਚ ਜੁੱਤੀ ਵੀ ਨਹੀਂ ਸੀ ਪਾਉਂਦਾ ਕੌਮੀ ਸੇਵਾ ਨਿਭਾਉਂਦਿਆਂ ਹੋਇਆ ਤੇ ਜਿਸ ਨੂੰ ਸਰਕਾਰ ਅੱਤਵਾਦੀ ਕਹਿਕੇ ਭੰਡਦੀ ਰਹੀ। ਇੱਕ ਉਹ ਸੰਤ ਜੋ ਸੋਨੇ ਚਾਂਦੀ ਦੀ ਕਢਾਈ ਵਾਲੀਆਂ ਬਹੁਤ ਹੀ ਅਰਾਮਦਾਇਕ ਜੁੱਤੀਆਂ ਪਾਕੇ ਜੇ ਦੋ ਕਦਮ ਤੁਰੇ ਤਾਂ ਉਹ ਵੀ ਸ਼ਾਹੀ ਗਲੀਚਿਆਂ ਅਤੇ ਮਹਿੰਗੇ ਮੈਟਾਂ ਉੱਪਰ ਪੌਰ ਰੱਖਕੇ ਅਤੇ ਕੌਮ ਨੂੰ ਉਸਦੀ ਕੋਈ ਦੇਣ ਨਾ ਹੋਵੇ ਪਰ ਚੇਲਿਆਂ ਨੇ ਹਾਰ ਨਾ ਮੰਨੀ ਚੱਕਕੇ ਜੁੱਤੀਆਂ ਹੀ ਮੱਥੇ ਟੇਕਣ ਨੂੰ ਰੱਖ ਲਈਆਂ ਤੇ ਦੂਜੇ ਪਾਸੇ ਵੀਹਵੀਂ ਸਦੀ ਦਾ ਉਹ ਮਹਾਨ ਯੋਧਾ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਕਦੇ ਇੱਕ ਆਮ ਜਿਹੀ ਜੁੱਤੀ ਪਾਕੇ ਕਦੇ ਨੰਗੇ ਪੈਰੀਂ ਤੇਜ਼ ਕਦਮਾਂ ਨਾਲ ਲੰਬੀਆਂ-ਲੰਬੀਆਂ ਪੁਲਾਂਘਾਂ ਪੱਟਦੇ ਹੋਏ ਇੱਤਿਹਾਸ ਦੀ ਹਿੱਕ ਉੱਪਰ ਅਜਿਹੀਆਂ ਪੈੜਾਂ ਛੱਡ ਗਏ ਜੋ ਸਮਾਂ ਲੰਘਣ ਨਾਲ ਹੋਰ ਗੂੜੀਆਂ ਹੁੰਦੀਆਂ ਜਾਣਗੀਆਂ। ਅੱਜ ਖੁਦ ਨੂੰ ਸੰਤ ਕਹਾਉਣ ਵਾਲੇ ਬਥੇਰੇ ਤੁਰੇ ਫਿਰਦੇ ਨੇ ਪਰ ਜੋ ਕੌਮੀ ਫਰਜ਼ ਦਸਮ ਪਿਤਾ ਦਾ ਉਹ ਨਾਦੀ ਪੁੱਤਰਾਰ ਸੰਤ ਭਿੰਡਰਾਂਵਾਲਾ ਨਿਭਾ ਗਿਆ,ਉਸ ਵਰਗਾ ਦੁਨੀਆ ਤੇ ਹੋਰ ਕੋਈ ਨਹੀਂ ਜੰਮਣਾ।

Related Articles

Back to top button