News

ਸੰਤ ਭਿੰਡਰਾਂਵਾਲਿਆਂ ਤੇ ਉੱਠੇ ਸਵਾਲ! ਦਮਦਮੀ ਟਕਸਾਲ ਬਾਰੇ ਵੀ ਬੋਲੇ Dhadrianwale

ਸਿੱਖ ਪ੍ਰਚਾਰਕ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਨਾਲ ਖਾਸ ਮੁਲਾਕਾਤ..ਅਪਰਾਧਿਕ ਮਾਣਹਾਨੀ ਸ਼ਿਕਾਇਤ ਤੋਂ ਬਾਅਦ ਖਾਸ ਇੰਟਰਵਿੳ..ਬਾਬਾ ਹਰੀ ਸਿੰਘ ਰੰਧਾਵਾ ਗੱਪ ਮਾਰਤੰਡ ਹੀ ਹਨ-ਢੱਡਰੀਆਂ ਵਾਲੇ..‘ਮੈੰ ਜੋ ਵੀ ਕਿਹਾ, ਹੋਸ਼ੋ ਹਵਾਸ ਵਿੱਚ ਕਿਹਾ’ ਹੁਣ ਤੱਕ ਦਿੱਤੇ ਵਿਵਾਦਿਤ ਬਿਆਨਾਂ ‘ਤੇ ਵੀ ਖਾਸ ਚਰਚਾ..ਰੱਬ ਨੂੰ ਵੱਡੀ ਤਾਕਤ ਨਹੀਂ ਮੰਨਦੇ ਢੱਡਰੀਆਂ ਵਾਲੇ..‘ਰੱਬ ਨਾਂ ਦੀ ਕੋਈ ਤਾਕਤ ਨਹੀਂ ਹੈ’..‘ਉਹ ਕੁਦਰਤ ਤੋਂ ਵੱਖਰਾ ਨਹੀੰ ਹੈ, ਹਰ ਪਾਸੇ ਵਸਿਆ ਹੈ’.
‘ਨਾਮ ਸਿਰਫ ਨਿਯਮ ਹੈ ਹੋਰ ਕੁਝ ਨਹੀੰ’‘ਸਿਮਰਨ ਕਿਸੇ ਪਰਮਾਤਮਾ ਨੂੰ ਪਾਉਣ ਲਈ ਨਹੀੰ ਹੈ’‘ਜਨਮ ਤੇ ਮੌਤ ਵੀ ਅਕਾਲ ਪੁਰਖ ਦੇ ਹੱਥ ਨਹੀੰ ਹੈ’.10 ਸਾਲ ਬਾਅਦ ਮੇਰੀ ਬੁੱਧੀ ਦਾ ਹੋਰ ਵਿਕਾਸ ਹੋ ਸਕਦਾ ਹੈ..‘ਜੇ ਮੈਨੂੰ ਕੋਈ ਪੁਜਾਰੀ ਵਾਲੇ ਰੱਬ ‘ਤੇ ਭਰੋਸਾ ਕਰਵਾ ਦੇਵੇ ਮੈਂ ਮੰਨ ਸਕਦਾ ਹਾਂ’‘ਗਿਆਨ ਤੋਂ ਬਿਨਾਂ ਦੁਨੀਆਂ ਦਾ ਵਿਕਾਸ ਨਹੀੰ ਹੈ’ਪ੍ਰੈਕਟੀਕਲ ਤਰੀਕੇ ਨਾਲ ਧਰਮ ਨੂੰ ਸਮਝਾਉਣਾ ਹੀ ਮੇਰਾ ਮੰਤਵ ਹੈ..ਧਿਆਨ ਲਾਉਣਾ ਸਾਇੰਸ ਦੀ ਹੀ ਕਾਢ ਹੈ..ਸੰਤ ਭਿੰਡਰਾਂਵਾਲਿਆਂ ਦੀ ਵਿਚਾਰਧਾਰਾ ਨਾਲ ਕਿੰਨੇ ਸਹਿਮਤ ਹਨ ਰਣਜੀਤ ਸਿੰਘ ?ਦਮਦਮੀ ਟਕਸਾਲ ਬਾਰੇ ਕੀ ਕਹਿੰਦੇ ਹਨ ਰਣਜੀਤ ਸਿੰਘ !ਸੰਤ ਜਰਨੈਲ ਸਿੰਘ ਜੀ ਦਾ ਨਾਮ ਸਾਰੀ ਕੌਮ ਵਿੱਚ ਉੱਘਾ ਹੈ ਪਰ ਅਫਸੋਸ ਕਿ ਉਨ੍ਹਾਂ ਦੀ ਚਲਾਈ ਹੋਈ ਲਹਿਰ ਅਤੇ ਉੱਚੇ ਸੁੱਚੇ ਜੀਵਨ ਬਾਰੇ ਕੋਈ ਘੱਟ ਹੀ ਜਾਣਦਾ ਹੈ । ਜਦੋਂ ਹਿੰਦੂ ਸਰਕਾਰ ਨੇ ਅੱਤ ਦੀ ਚੁੱਕ ਕੇ ਸਿੱਖੀ ਨੂੰ ਖਤਮ ਕਰਨ ਦੀ ਠਾਣ ਲਈ ਅਤੇ ਸਿੱਖਾਂ ਨੂੰ ਕਿਤੋਂ ਵੀ ਇਨਸਾਫ ਨਾ ਮਿਲਿਆ ਤਾਂ ਉਸ ਵਕਤ ਸੰਤ ਜਰਨੈਲ ਸਿੰਘ ਜੀ ਨੇ ਹੀ ਸਿੱਖਾਂ ਦੀ ਬਾਂਹ ਫੜੀ ਅਤੇ ਸਿੱਖਾਂ ਨੂੰ ਮਾਨਸਿਕ ਅਤੇ ਆਤਮਕ ਪੱਖੋਂ ਬਲਵਾਨ ਕਰਕੇ ਜ਼ੁਲਮ ਵਿਰੁੱਧ ਅਵਾਜ ਚੁੱਕਣ ਲਈ ਪ੍ਰੇਰਿਆ । ਸੰਤ ਜਰਨੈਲ ਸਿੰਘ ਜੀ ਦੀ ਨਿਡਰਤਾ, ਬਹਾਦਰੀ ਅਤੇ ਸੱਚੀ ਰਹਿਣੀ ਬਹਿਣੀ ਸਦਕਾ ਹਰ ਕੋਈ ਉਨ੍ਹਾਂ ਵੱਲ ਖਿੱਚਿਆ ਜਾਂਦਾ ਸੀ । ਉਨ੍ਹਾਂ ਦੇ ਪ੍ਰਚਾਰ ਸਦਕਾ ਸਿੱਖਾਂ ਵਿੱਚ ਅਜਾਦੀ ਦੀ ਲਹਿਰ ਦੌੜ ਪਈ । ਉਨ੍ਹਾਂ ਦੀ ਚਲਾਈ ਹੋਈ ਲਹਿਰ ਸਦਕਾ ਹਜਾਰਾਂ ਨੇ ਅੰਮ੍ਰਿਤ ਛਕਿਆ, ਨੌਜਵਾਨਾਂ ਦੇ ਸਿਰਾਂ ਤੇ ਦਸਤਾਰਾਂ ਸਜ ਗਈਆਂ, ਕੁੜੀਆਂ ਦੇ ਸਿਰਾਂ ਤੇ ਦੁੱਪਟੇ ਆ ਗਏ ਅਤੇ ਸਿੱਖ ਜਵਾਨੀ ਸ਼ਰਾਬ ਅਤੇ ਹੋਰ ਨਸ਼ੇ ਛੱਡ ਕੇ ਧਰਮ ਦੇ ਰਾਹ ਤੇ ਤੁਰ ਪਈ । ਸੰਤ ਜੀ ਨੇ ਸਿੱਖਾਂ ਨੂੰ ਪੂਰਨ ਤੌਰ ਤੇ ਸੰਤ ਸਿਪਾਹੀ ਬਣਨ ਲਈ ਪ੍ਰੇਰਿਆ ਅਤੇ ਹਮੇਸ਼ਾਂ ਜ਼ੁਲਮ ਦਾ ਟਾਕਰਾ ਕਰਨ ਲਈ ਤਿਆਰ ਬਰ ਤਿਆਰ ਰਹਿਣ ਲਈ ਵੰਗਾਰਿਆ ।
ਸਰਕਾਰ ਲਈ ਇਹ ਲਹਿਰ ਹਜ਼ਮ ਕਰਨੀ ਔਖੀ ਸੀ ਕਿਉਂ ਕਿ ਉਹ ਤਾਂ ਸਿੱਖੀ ਨੂੰ ਖਤਮ ਕਰਕੇ ਹਿੰਦੂ ਧਰਮ ਵਿੱਚ ਜਬਤ ਕਰਨਾ ਚਾਹੁੰਦੀ ਸੀ ਤਾਂ ਕਿ ਸਿੱਖ ਆਪਣੇ ਧਰਮ ਨੂੰ ਛੱਡ ਕੇ ਸਿਰਫ ਹਿੰਦੁਸਤਾਨ ਦੇ ਵਫਾਦਾਰ ਹੋ ਜਾਣ । ਇਸ ਆਸ਼ੇ ਨੂੰ ਮੁੱਖ ਰੱਖ ਕੇ ਸਰਕਾਰ ਨੇ ਸੰਤਾਂ ਨੂੰ ਬਦਨਾਮ ਕਰਨ ਲਈ ਸਾਰਾ ਜ਼ੋਰ ਲਾ ਦਿੱਤਾ ਜਿਸ ਵਿੱਚ ਹਿੰਦੂ ਮੀਡੀਏ ਨੇ ਸਰਕਾਰ ਦਾ ਪੂਰਾ ਪੂਰਾ ਸਾਥ ਦਿੱਤਾ । ਸੰਤ ਜੀ ਨੂੰ ਕੋਈ ਕਾਂਗਰਸ ਦਾ ਏਜੰਟ ਕਹਿੰਦਾ ਅਤੇ ਕਾਂਗਰਸ ਸੰਤ ਜੀ ਨੂੰ ਅੱਤਵਾਦੀ ਅਤੇ ਵੱਖਵਾਦੀ ਕਹਿੰਦੀ । ਸਰਕਾਰ ਨੇ ਕਈ ਕਮੀਨੀਆਂ ਚਾਲਾਂ ਚੱਲੀਆਂ ਜਿਵੇਂ ਕਿ ਗਾਂਵਾਂ ਦੇ ਸਿਰ ਵੱਢ ਕੇ ਹਿੰਦੂ ਮੰਦਰਾਂ ਵਿੱਚ ਸੁੱਟ ਦੇਣੇ, Image result for bhindranwaleਹਿੰਦੂਆਂ ਨੂੰ ਮਾਰ ਦੇਣਾ ਅਤੇ ਹੋਰ ਕਈ ਹਿੰਸਕ ਕਾਰਵਾਈਆਂ ਕਰਵਾਉਣੀਆਂ ਅਤੇ ਇਹਨਾਂ ਦਾ ਸਾਰਾ ਇਲਜ਼ਾਮ ਸੰਤ ਜਰਨੈਲ ਸਿੰਘ ਦੇ ਨਾਂ ਲਾ ਦੇਣਾ ਤਾਂ ਕਿ ਹਿੰਦੂ ਬਹੁ ਗਿਣਤੀ ਕਾਂਗਰਸ ਦੇ ਹੱਕ ਵਿੱਚ ਹੋ ਕੇ ਵੋਟਾਂ ਪਾਉਣ ਅਤੇ ਸਿੱਖਾਂ ਦੇ ਵਿਰੁੱਧ ਹੋ ਜਾਣ ਜਿਸ ਨਾਲ ਸਰਕਾਰ ਨੂੰ ਦਰਬਾਰ ਸਾਹਿਬ ਤੇ ਹਮਲਾ ਕਰਕੇ ਹਜ਼ਾਰਾਂ ਸਿੱਖਾਂ ਨੂੰ ਕਤਲ ਕਰਨ ਵਿੱਚ ਅਸਾਨੀ ਹੋ ਸਕੇ । ਹੋਇਆ ਤਾਂ ਬਿਲਕੁਲ ਇੰਝ ਹੀ ਪਰ ਸੰਤ ਜੀ ਦੇ ਵਿਰੁੱਧ ਜੋ ਨਿਰਤੱਥ ਦੋਸ਼ ਲਾਏ ਗਏ ਉਹ ਹੁਣ ਲੋਕਾਂ ਵੱਲੋਂ ਸੱਚ ਸਮਝੇ ਜਾਣ ਲੱਗ ਪਏ ਹਨ । ਪੰਜਾਬ ਵਿੱਚ ਬਹੁਤੇ ਲੋਕ ਤਾਂ ਸੰਤ ਜੀ ਨੂੰ ਹੀ ਦਰਬਾਰ ਸਾਹਿਬ ਤੇ ਹਮਲੇ ਦਾ ਕਾਰਨ ਸਮਝਦੇ ਹਨ ਜਦ ਕਿ ਸਚਾਈ ਕੁੱਝ ਹੋਰ ਹੈ । ਵਿਚਾਰ ਕੀਤਿਆਂ ਇਹ ਨਤੀਜਾ ਸਾਫ ਨਿਕਲ ਆਉਂਦਾ ਹੈ ਕਿ ਸੰਤ ਜੀ ਨਿਰਦੋਸ਼ ਸਨ ਜਿੰਨ੍ਹਾਂ ਨੇ ਦਰਬਾਰ ਸਾਹਿਬ ਦੀ ਰਾਖੀ ਅਤੇ ਸਿੱਖਾਂ ਦੇ ਹੱਕ ਵਿੱਚ ਲੜਦਿਆਂ ਆਪਣੀ ਜਾਨ ਦੀ ਕੁਰਬਾਨੀ ਦਿੱਤੀ ਸੀ । ਆਓ ਸਰਕਾਰ ਦੇ ਪਾਏ ਭੁਲੇਖਿਆਂ ਤੇ ਵਿਚਾਰ ਕਰੀਏ ।

Related Articles

Back to top button