Sikh News

ਸ੍ਰੀ ਆਨੰਦਪੁਰ ਸਾਹਿਬ ”ਚ ਬਣਨਗੇ 7 ਪੁਲ 50 ਕਰੋੜ ਆਵੇਗੀ ਲਾਗਤ ਤੇ!

ਆਨੰਦਪੁਰ ਸਾਹਿਬ ਤੋਂ ਸਿੱਖਾਂ ਲਈ ਖ਼ੁਸ਼ੀ ਦੀ ਖ਼ਬਰ ਹੈ ਜਾਣਕਾਰੀ ਅਨੁਸਾਰ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ. ਪੀ. ਸਿੰਘ ਨੇ ਕਿਹਾ ਹੈ ਕਿ ਗੁਰੂ ਨਾਨਕ ਦੇਵ ਜੀ ਵਲੋਂ ਸਥਾਪਿਤ ਕੀਰਤਪੁਰ ਸਾਹਿਬ‘ਚ ਆਉਣ ਵਾਲੀਆਂ ਸੰਗਤਾਂ ਅਤੇ ਸਥਾਨਕ ਲੋਕਾਂ ਦੀ ਸਹੂਲਤ ਨੂੰ ਮੁੱਖ ਰੱਖਦਿਆਂ ਬੱਸ ਸਟੈਂਡ ਕੀਰਤਪੁਰ ਸਾਹਿਬ ਤੋਂ ਗੁਰਦੁਆਰਾ ਚਰਨਕੰਵਲ ਸਾਹਿਬ ਤੱਕ ਆਲਾ ਦਰਜੇ ਦੀ ਸਟੀਲ ਦੇ ਪੁਲਾਂ ਦਾ ਨਿਰਮਾਣ ਕਰਾਇਆ ਜਾਵੇਗਾ ਅਤੇ ਇਸ ‘ਤੇ 6 ਕਰੋੜ ਰੁਪਏ ਦੀ ਲਾਗਤ ਆਵੇਗੀ। ਮੀਡੀਆ ਰਿਪੋਰਟਾਂ ਅਨੁਸਾਰ ਉਨ੍ਹਾਂ ਨੇ ਦੱਸਿਆ ਕਿ ਆਉਣ ਵਾਲੇ ਦਿਨਾਂ ‘ਚ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਅਤੇ ਪਿੰਡਾਂ ਅਤੇ ਸ਼ਹਿਰਾਂ ‘ਚ ਆਵਾਜਾਈ ਸਹੂਲਤਾਵਾਂ ‘ਚ ਸੁਧਾਰ ਲਿਆਉਣ ਦੇ ਇਰਾਦੇ ਨਾਲ 50 ਕਰੋੜ ਰੁਪਏ ਦੀ ਲਾਗਤ ਨਾਲ ਵਿਧਾਨ ਸਭਾ ਹਲਕਾ ਸ੍ਰੀ ਆਨੰਦਪੁਰ ਸਾਹਿਬ ‘ਚ 7 ਪੁਲਾਂ ਦਾ ਨਿਰਮਾਣ ਕੰਮ ਸ਼ੁਰੂ ਕਰਵਾ ਕੇ ਤੈਅ ਸਮੇਂ ‘ਚ ਮੁਕੰਮਲ ਕਰਾਇਆ ਜਾਵੇਗਾ। ਜਾਣਕਾਰੀ ਅਨੁਸਾਰ ਉਨ੍ਹਾਂ ਨੇ ਭਾਰਤਗੜ੍ਹ ‘ਚ ਆਯੋਜਿਤ ਇਕ ਸਮਾਰੋਹ ‘ਚ ਸ਼ਿਰੱਕਤ ਕਰਨ ਤੋਂ ਬਾਅਦ ਉਨ੍ਹਾਂ ਨੇ ਕਿਹਾ ਕਿ ਜਿੱਥੇ ਅੱਜ ਸਮੁੱਚਾ ਸੰਸਾਰ ਬਾਬਾ ਨਾਨਕ ਜੀ ਦਾ 550ਵਾਂ ਪ੍ਰਕਾਸ਼ ਪੁਰਬ ਮਨਾ ਰਿਹਾ ਹੈ, ਉੱਥੇ ਉਨ੍ਹਾਂ ਵਲੋਂ ਵਸਾਏ ਗਏ ਇਸ ਇਤਿਹਾਸਕ ਕਸਬੇ ਦੀ ਕਾਇਆ ਕਲਪ ਕਰਨ ‘ਚ ਇਹ ਪੁਲ ਮੀਲ ਦਾ ਪੱਥਰ ਸਾਬਿਤ ਹੋਣਗੇ। ਰਾਣਾ ਨੇ ਦੱਸਿਆ ਕਿ ਨੰਗਲ ਹਾਈਡਲ ਚੈਨਲ ਦੇ ਨੇੜੇ ਸਥਿਤ ਪਿੰਡ ਭਾਊਵਾਲ ‘ਤੇ ਸਟੀਲ ਦਾ ਪੁਲ ਅਤੇ ਇਸ ਦੇ ਨਾਲ ਲਗਭਗ ਡੇਢ ਕਿਲੋਮੀਟਰ ਲਿੰਕ ਰੋਡ ਦਾ ਨਿਰਮਾਣ 1.88 ਕਰੋੜ ਰੁਪਏ ‘ਚ ਕਰਾਇਆ ਜਾਵੇਗਾ।ਤੁਹਾਨੂੰ ਦੱਸ ਦੇਈਏ ਕਿ ਇਸ ਵਾਰ ਧੰਨ ਧੰਨ ਸ੍ਰੀ ਗੁਰੂ ਨਾਨਕ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਪੂਰੀ ਦੁਨੀਆ ਵਿਚ ਮਨਾਇਆ ਜਾ ਰਿਹਾ ਹੈ ਇਸ ਬਾਰੇ ਸਿੱਖ ਭਾਈਚਾਰੇ ਨਾਲ ਨਾਲ ਹੋਰ ਧਰਮਾਂ ਦੇ ਲੋਕ ਵੀ ਸਿੱਖ ਦੇ ਗੁਰੂ ਸਾਹਿਬ ਜੀ ਦਾ 550ਵੇਂ ਪ੍ਰਕਾਸ਼ ਪੁਰਬ ਨੂੰ ਪੂਰੀ ਧੂਮ ਧਾਮ ਨਾਲ ਮਨਾ ਰਹੇ ਹਨ।

Related Articles

Back to top button