Punjab

ਸੁਲਤਾਨਪੁਰ ਲੋਧੀ ਬਣੇਗਾ ਪੰਜਾਬ ਦਾ ਪਹਿਲਾ ਪਲਾਸਟਿਕ ਮੁਕਤ ਸ਼ਹਿਰ

ਪੰਜਾਬ ਸਰਕਾਰ ਦੇ ਨਿਰਦੇਸ਼ਾਂ ‘ਤੇ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਤੇ ਜ਼ਿਲਾ ਪ੍ਰਸ਼ਾਸਨ ਕਪੂਰਥਲਾ ਵਲੋਂ 550ਵੇਂ ਪ੍ਰਕਾਸ਼ ਪੁਰਬ ਅਤੇ ਗਾਂਧੀ ਜਯੰਤੀ ਮੌਕੇ ਸੁਲਤਾਨਪੁਰ ਲੋਧੀ ਸ਼ਹਿਰ ਨੂੰ ਪੰਜਾਬ ਦਾ ਪਹਿਲਾ ‘ਸਿੰਗਲ ਯੂਜ਼ ਪਲਾਸਟਿਕ’ ਮੁਕਤ ਸ਼ਹਿਰ ਬਣਾਉਣ ਲਈ ਵਿਸ਼ੇਸ਼ ਮੁਹਿੰਮ ਆਰੰਭੀ ਗਈ। ਇਸ ਮੁਹਿੰਮ ਦੀ ਸ਼ੁਰੂਆਤ ਵਿਧਾਇਕ ਨਵਤੇਜ ਸਿੰਘ ਚੀਮਾ, ਡਿਪਟੀ ਕਮਿਸ਼ਨਰ ਇੰਜ. ਡੀ. ਪੀ. ਐੱਸ. ਖਰਬੰਦਾ ਅਤੇ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਦੇ ਚੇਅਰਮੈਨ ਪ੍ਰੋ. ਐੱਸ. ਐੱਸ. ਮਰਵਾਹਾ ਵੱਲੋਂ ਤਲਵੰਡੀ ਚੌਧਰੀਆਂ ਚੌਕ ਤੋਂ ਕੀਤੀ ਗਈ। ਇਸ ਦੌਰਾਨ ਨਗਰ ਵਾਸੀਆਂ ਤੇ ਵਿਦਿਆਰਥੀਆਂ ਨੂੰ ਸਿੰਗਲ ਯੂਜ਼ ਪਲਾਸਟਿਕ ਨਾ ਵਰਤਣ ਸਬੰਧੀ ਸਹੁੰ ਚੁਕਾਈ ਗਈ ਤੇ ਸ਼੍ਰਮਦਾਨ ਲਈ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ। ਡਿਪਟੀ ਕਮਿਸ਼ਨਰ, ਚੇਅਰਮੈਨ ਅਤੇ ਹੋਰਨਾਂ ਅਧਿਕਾਰੀਆਂ ਨੇ ਖ਼ੁਦ ਇਸ ਸ਼੍ਰਮਦਾਨ ‘ਚ ਹਿੱਸਾ ਲਿਆ ਤੇ ਦੁਕਾਨਾਂ ‘ਤੇ ਜਾ ਕੇ ਦੁਕਾਨਦਾਰਾਂ ਨੂੰ ਪੋਲੀਥੀਨ ਨਾ ਵਰਤਣ ਲਈ ਪ੍ਰੇਰਿਤ ਕੀਤਾ ਗਿਆ। ਇਸ ਮੁਹਿੰਮ ਦੌਰਾਨ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ, ਨਗਰ ਕੌਂਸਲ ਸੁਲਤਾਨਪੁਰ ਲੋਧੀ, ਸਿੱਖਿਆ ਵਿਭਾਗ ਅਤੇ ਰੇਲ ਕੋਚ ਫੈਕਟਰੀ ਕਪੂਰਥਲਾ ਦੇ ਅਧਿਕਾਰੀਆਂ ਦੀ ਅਗਵਾਈ ਵਿਚ 500 ਸਕੂਲੀ ਬੱਚਿਆਂ ਦੀਆਂ 15 ਟੀਮਾਂ ਬਣਾਈਆਂ ਗਈਆਂ, ਜਿਨ੍ਹਾਂ ‘ਚੋਂ 13 ਟੀਮਾਂ ਨੇ ਸ਼ਹਿਰ ਦੇ 13 ਵਾਰਡਾਂ ਤੇ ਦੋ ਟੀਮਾਂ ਨੇ ਬਾਜ਼ਾਰ ਦੀਆਂ ਕਰੀਬ 600 ਦੁਕਾਨਾਂ ਦਾ ਦੌਰਾ ਕੀਤਾ।Image result for plastic punjabi ਹਰੇਕ ਵਾਰਡ ਦੇ ਕੌਂਸਲਰ ਸਾਹਿਬਾਨ ਆਪਣੇ ਵਾਰਡ ਦੀ ਟੀਮ ਦੇ ਨਾਲ ਸਨ। ਇਨ੍ਹਾਂ ਟੀਮਾਂ ਵਲੋਂ ਘਰ-ਘਰ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਵਲੋਂ ਮੁਹੱਈਆ ਕਰਵਾਏ 4 ਹਜ਼ਾਰ ਜੂਟ ਬੈਗ ਤੇ ਦੁਕਾਨਾਂ ‘ਚ ਕਰੀਬ 2 ਲੱਖ ਕੰਪੋਸਟੇਬਲ ਕੈਰੀ ਬੈਗ (ਜੋ 90 ਦਿਨਾਂ ‘ਚ ਗਲ਼ ਜਾਂਦੇ ਹਨ) ਮੁਫ਼ਤ ਵੰਡੇ ਤੇ ਦੁਕਾਨਦਾਰਾਂ ਕੋਲੋਂ ਪੋਲੀਥੀਨ ਬੈਗ ਵਾਪਸ ਲਏ ਗਏ। ਟੀਮਾਂ ਨੇ ਸ਼ਹਿਰ ਵਾਸੀਆਂ ਅਤੇ ਦੁਕਾਨਦਾਰਾਂ ਨੂੰ ਸਿੰਗਲ ਯੂਜ਼ ਪਲਾਸਟਿਕ ਦੀ ਵਰਤੋਂ ਨਾ ਕਰਨ ਦੀ ਅਪੀਲ ਕੀਤੀ ਤੇ ਪਲਾਸਟਿਕ ਦੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕ ਕੀਤਾ। ਇਸ ਤੋਂ ਇਲਾਵਾ ਹਰੇਕ ਟੀਮ ਨੇ ਸ਼ਹਿਰ ਦੀਆਂ ਸੜਕਾਂ ਅਤੇ ਗਲ਼ੀ-ਮੁਹੱਲਿਆਂ ‘ਚ ਪਏ ਕਰੀਬ 400 ਕਿਲੋ ਪਲਾਸਟਿਕ ਕਚਰੇ ਨੂੰ ਇਕੱਠਾ ਕੀਤਾ, ਜਿਸ ਨੂੰ ਨਗਰ ਕੌਂਸਲ ਸੁਲਤਾਨਪੁਰ ਲੋਧੀ ਵਲੋਂ ਡੰਪ ਸਾਈਟ ਤਕ ਪਹੁੰਚਾਇਆ ਅਤੇ ਰੀਸਾਈਕਲਰ ਨੂੰ ਭੇਜਣ ਦੀ ਹਦਾਇਤ ਕੀਤੀ ਗਈ।
ਵਿਧਾਇਕ ਚੀਮਾ, ਡਿਪਟੀ ਕਮਿਸ਼ਨਰ ਇੰਜ. ਖਰਬੰਦਾ ਅਤੇ ਚੇਅਰਮੈਨ ਪ੍ਰੋ. ਮਰਵਾਹਾ ਨੇ ਨਗਰ ਨਿਵਾਸੀਆਂ ਨੂੰ ਇਸ ਮੁਹਿੰਮ ‘ਚ ਸਾਥ ਦੇਣ ਦੀ ਅਪੀਲ ਕੀਤੀ ਗਈ। ਉਨ੍ਹਾਂ ਦੱਸਿਆ ਕਿ ਇਸ ਮੁਹਿੰਮ ਤਹਿਤ ਸ਼ਹਿਰ ਦੀਆਂ ਪ੍ਰਮੁੱਖ ਥਾਵਾਂ ‘ਤੇ ਪਲਾਸਟਿਕ ਬੋਤਲ ਕਰੱਸ਼ਿੰਗ ਮਸ਼ੀਨਾਂ ਲਗਾਈਆਂ ਜਾ ਰਹੀਆਂ ਹਨ। ਇਸ ਤੋਂ ਇਲਾਵਾ ਪਵਿੱਤਰ ਵੇਈਂ ਨੂੰ ਪ੍ਰਦੂਸ਼ਣ ਮੁਕਤ ਕਰਨ ਲਈ ਇਸ ਦਾ ਡੀ-ਆਕਸੀਕਰਨ ਕਰਨ ਤੋਂ ਇਲਾਵਾ ਵੇਈਂ ਦੇ ਪੁਲਾਂ ਅਤੇ ਕੰਢਿਆਂ ‘ਤੇ ਵਿਸ਼ੇਸ਼ ਸਲੋਗਨ ਪਲੇਟਾਂ ਲਗਾਈਆਂ ਜਾ ਰਹੀਆਂ ਹਨ।Image result for plastic punjabi ਇਸੇ ਤਰ੍ਹਾਂ ਦੁਕਾਨਾਂ ਅਤੇ ਵਾਹਨਾਂ ‘ਤੇ ਜਾਗਰੂਕਤਾ ਸਟਿੱਕਰ ਲਗਾਏ ਜਾਣ ਤੋਂ ਇਲਾਵਾ ਐੱਲ. ਈ. ਡੀਜ਼ ਅਤੇ ਹੋਰਡਿੰਗਜ਼ ਰਾਹੀਂ ਲੋਕਾਂ ਨੂੰ ਪ੍ਰਦੂਸ਼ਣ ਖਿਲਾਫ਼ ਸੁਚੇਤ ਕੀਤਾ ਜਾਵੇਗਾ। ਇਸ ਦੌਰਾਨ ਸੁਲਤਾਨਪੁਰ ਲੋਧੀ ਦੇ ਸਮੂਹ ਨਗਰ ਵਾਸੀਆਂ ਨੇ ਸ਼ਹਿਰ ਨੂੰ ਪਲਾਸਟਿਕ ਮੁਕਤ ਕਰਨ ਲਈ ਚਲਾਈ ਗਈ ਇਸ ਮੁਹਿੰਮ ਵਿਚ ਪੂਰਾ ਸਹਿਯੋਗ ਦੇਣ ਦਾ ਭਰੋਸਾ ਦਿਵਾਇਆ ਗਿਆ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ) ਰਾਹੁਲ ਚਾਬਾ, ਐੱਸ. ਡੀ. ਐੱਮ. ਡਾ. ਚਾਰੂਮਿਤਾ, ਆਫ਼ੀਸਰ ਆਨ ਸਪੈਸ਼ਲ ਡਿਊਟੀ ਨਵਨੀਤ ਕੌਰ ਬੱਲ, ਨਗਰ ਕੌਂਸਲ ਪ੍ਰਧਾਨ ਅਸ਼ੋਕ ਮੋਗਲਾ, ਈ. ਓ. ਬਲਜੀਤ ਸਿੰਘ ਬਿਲਗਾ ਆਦਿ ਹਾਜ਼ਰ ਸਨ

Related Articles

Back to top button