News

ਸਿੱਧੂ ਮੂਸੇਵਾਲੇ ਨਾਲ ਕੀ ਹੋਇਆ ਦਰਬਾਰ ਸਾਹਿਬ ਅੰਮ੍ਰਿਤਸਰ ਮੱਥਾ ਟੇਕਣ ਗਏ ਨਾਲ

ਇਸ ਵੇਲੇ ਦੀ ਵੱਡੀ ਖਬਰ ਆ ਰਹੀ ਹੈ ਮਸ਼ਹੂਰ ਪੰਜਾਬੀ ਗਾਇਕ ਸਿੱਧੂ ਮੂਸੇਵਾਲੇ ਬਾਰੇ ਜੋ ਕੇ ਸ੍ਰੀ ਦਰਬਾਰ ਸਾਹਿਬ ਅਮ੍ਰਿਤਸਰ ਵਿਖੇ ਆਪਣੇ ਪ੍ਰੀਵਾਰ ਨਾਲ ਮੱਥਾ ਟੇਕਣ ਗਏ ਸਨ। ਦੇਖੋ ਪੂਰੀ ਖਬਰ ਵਿਸਥਾਰ ਦੇ ਨਾਲ ਮਾਈ ਭਾਗੋ’ ਵਿਵਾਦ ਮਗਰੋਂ ਪਹਿਲੀ ਵਾਰ ਪੰਜਾਬੀ ਗਾਇਕ ਸਿੱਧੂ ਮੂਸੇ ਵਾਲਾ ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਏ। ਇਸ ਦੌਰਾਨ ਸਿੱਧੂ ਮੂਸੇ ਵਾਲਾ ਇਕੱਲਾ ਹੀ ਨਹੀਂ ਸਗੋਂ ਪਰਿਵਾਰ ਨਾਲ ਸ੍ਰੀ ਦਰਬਾਰ ਸਾਹਿਬ ਪਹੁੰਚੇ ਸਨ। ਉਥੇ ਪਰਿਵਾਰ ਨਾਲ ਪਹੁੰਚੇ ਸਿੱਧੂ ਮੂਸੇ ਵਾਲਾ ਧੱਕਾ-ਮੁੱਕੀ ਦਾ ਵੀ ਸ਼ਿਕਾਰ ਹੋਏ, ਜਿਸ ‘ਤੇ ਸਿੱਧੂ ਮੂਸੇ ਵਾਲਾ ਪੱਤਰਕਾਰਾਂ ‘ਤੇ ਭੜਕਦੇ ਵੀ ਨਜ਼ਰ ਆਏ। ਦਰਅਸਲ ਸਿੱਧੂ ਦੇ ਭੜਕਨ ਦਾ ਕਾਰਨ ਇਹ ਸੀ ਕਿ ਮੀਡੀਆ ਨਾਲ ਗੱਲਬਾਤ ਦੌਰਾਨ ਸਿੱਧੂ ਮੂਸੇ ਵਾਲਾ ਧੱਕਾ-ਮੁੱਕੀ ਦਾ ਸ਼ਿਕਾਰ ਹੋ ਗਏ। ਸਿੱਧੂ ਨੇ ਕਿਹਾ ਕਿ ਮੇਰੇ ਨਾਲ ਪਰਿਵਾਰ ਵਾਲੇ ਹਨ। ਦੱਸਣਯੋਗ ਹੈ ਕਿ ਵੱਖ-ਵੱਖ ਗੀਤਾਂ ਨਾਲ ਸੰਗੀਤ ਜਗਤ ‘ਚ ਮਕਬੂਲ ਹੋਣ ਵਾਲੇ ਪੰਜਾਬੀ ਗਾਇਕ ਸਿੱਧੂ ਮੂਸੇ ਵਾਲਾ ਲਗਾਤਾਰ ਤਰੱਕੀਆਂ ਦੀਆਂ ਬੁਲੰਦੀਆਂ ਨੂੰ ਛੂਹ ਰਹੇ ਹਨ। ਇਕ ਤੋਂ ਬਾਅਦ ਇਕ ਹਿੱਟ ਗੀਤ ਦੇਣ ਵਾਲੇ ਸਿੱਧੂ ਮੂਸੇ ਵਾਲਾ ਆਪਣੀ ਆਉਣ ਵਾਲੀ ਫਿਲਮ ‘Yes I am Student’ ਨੂੰ ਲੈ ਕੇ ਕਾਫੀ ਰੁੱਝੇ ਹੋਏ ਹਨ। ਦੱਸ ਦਈਏ ਕਿ ਇਸ ਫਿਲਮ ‘ਚ ਸਿੱਧੂ ਮੂਸੇ ਵਾਲਾ ਨਾਲ ਪੰਜਾਬੀ ਫਿਲਮ ਇੰਡਸਟਰੀ ਦੀ ਮਸ਼ਹੂਰ ਅਦਾਕਾਰਾ ਮੈਂਡੀ ਤੱਖਰ ਨਜ਼ਰ ਆਉਣ ਵਾਲੀ ਹੈ।

Related Articles

Back to top button