News

ਸਿੱਖ ਸੰਗਤ ਅੱਗੇ ਝੁਕਿਆ ਗੁਰਦਾਸ ਮਾਨ, ਕੱਲਕੱਤੇ ਦਾ ਸ਼ੋਅ ਕਰ ਦਿੱਤਾ ਰੱਦ

ਨਰਾਤਿਆਂ ਦੇ ਸ਼ੁਭ ਦਿਨਾਂ ‘ਚ ਗੁਰਦਾਸ ਮਾਨ ਵਲੋਂ ਹਾਲ ਹੀ ‘ਚ ਵੈਸ਼ਨੋ ਦੇਵੀ ਵਿਖੇ ਸ਼ੋਅ ਕੀਤਾ ਗਿਆ, ਜਿਸ ਤੋਂ ਬਾਅਦ ਉਹ ਕਲਕੱਤਾ ‘ਚ ਦੁਰਗਾ ਪੂਜਾ ਸਮਾਗਮ ‘ਚ ਸ਼ਾਮਲ ਹੋਣ ਜਾ ਰਹੇ ਸਨ। ਇਸ ਲਈ ਮਾਨ ਜਦੋਂ ਬੰਬੇ ਤੋਂ ਕਲਕੱਤਾ ਲਈ ਰਵਾਨਾ ਹੋਣ ਏਅਰਪੋਟ ਪਹੁੰਚੇ ਤਾਂ ਅਚਾਨਕ ਖਬਰ ਆਈ ਕਿ ਗੁਰਦਾਸ ਮਾਨ ਨੇ ਕਲਕੱਤਾ ਦਾ ਸ਼ੋਅ ਰੱਦ ਕਰ ਦਿੱਤਾ ਹੈ।Image result for gurdas maan golden temple ਇਸ ਬਾਬਤ ਜਦੋਂ Media ਨੇ ਗੁਰਦਾਸ ਮਾਨ ਦੀ ਟੀਮ ਨਾਲ ਗੱਲਬਾਤ ਕੀਤੀ ਤਾਂ ਓਨਾ ਮਾਮਲੇ ਬਾਰੇ ਸਾਰੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਲਕੱਤਾ ‘ਚ ਪਹੁੰਚਣ ਤੋਂ ਪਹਿਲਾਂ ਹੀ ਜਹਾਜ ‘ਚ ਗੁਰਦਾਸ ਨੂੰ ਕਿਸੇ ਵਿਅਕਤੀ ਨੇ ਸਮਾਗਮ ਦੀਆਂ ਤਸਵੀਰਾਂ ਵਿਖਾ ਦਿੱਤੀਆਂ ਸਨ।PunjabKesari
ਜਿਸ ਵਿੱਚ ਸ੍ਰੀ ਹਰਮੰਦਿਰ ਸਾਹਿਬ ਵਰਗਾ ਮਾਡਲ ਬਣਾਇਆ ਗਿਆ ਹੈ। ਇਹ ਵੇਖਦਿਆਂ ਗੁਰਦਾਸ ਮਾਨ ਨੇ ਤੁਰੰਤ ਫੈਸਲਾ ਲੈਂਦਿਆਂ ਕਿਹਾ ਕਿ ਉਹ ਸ਼ੋਅ ਰੱਦ ਕਰ ਦਿੱਤਾ ਕਿਉਂਕਿ ਅਜਿਹਾ ਕਰਨਾ ਉਨ੍ਹਾਂ ਦੀ ਨੈਤਿਕਤਾ ਅਤੇ ਆਸਥਾ ਦੇ ਖਿਲਾਫ ਹੈ, ਜਿਸ ਕਾਰਨ ਉਹ ਕਲਕੱਤਾ ਏਅਰਪੋਰਟ ਤੋਂ ਹੀ ਬੰਬੇ ਵਾਪਸ ਪਰਤ ਆਏ। ਦੱਸ ਦੇਈਏ ਕਿ ਕੱਲਕਤਾ ‘ਚ ਬਣੇ ਇਸ ਮਾਡਲ ਦਾ ਵਿਵਾਦ ਪਹਿਲਾਂ ਤੋਂ ਵੀ ਕਾਫੀ ਭੱਖਿਆ ਹੋਇਆ ਹੈ ਤੇ ਹੁਣ ਗੁਰਦਾਸ ਮਾਨ ਦੀ ਟੀਮ ਨੇ ਉਨ੍ਹਾਂ ਵੱਲੋਂ ਸ਼ੋਅ ਨੂੰ ਰੱਦ ਕਰਨ ਦੀ ਪੁਸ਼ਟੀ ਕੀਤੀ ਹੈ।

Related Articles

Back to top button