Sikh News

ਸਿੱਖ ਮੰਤਰੀ ਜਗਮੀਤ ਸਿੰਘ ਦੇ ਭਰਾ ਨੇ ਪੁੱਠੇ ਸਵਾਲ ਕਰਨ ਵਾਲੇ ਦੀ ਕੀਤੀ ਬੋਲਤੀ ਬੰਦ

ਕੈਨੇਡਾ ਵਿੱਚ ਐਨਡੀਪੀ ਮੁਖੀ ਅਤੇ ਪ੍ਰਧਾਨ ਮੰਤਰੀ ਦੀ ਦੌੜ ਵਿੱਚ ਸ਼ਾਮਲ ਜਗਮੀਤ ਸਿੰਘ ਦੇ ਭਰਾ ਨੂੰ ਕਿਸੇ ਨੇ ਅਜਿਹੇ ਸੁਆਲ ਪੁੱਛੇ ਜੋ ਨਸਲੀ ਵਿਤਕਰੇ ਦੀ ਭਾਵਨਾ ਤੋਂ ਪ੍ਰੇਰਿਤ ਜਾਪਦੇ ਸਨ। ਜਗਮੀਤ ਸਿੰਘ ਦੇ ਭਰਾ ਗੁਰਰਤਨ ਸਿੰਘ ਨੇ ਜੋ ਜਵਾਬ ਦਿੱਤਾ। ਉਸ ਨੂੰ ਸੁਣ ਕੇ ਜਿੱਥੇ ਸਵਾਲ ਕਰਤਾ ਬੋਲਣ ਜੋਗਾ ਨਾ ਰਿਹਾ। ਉੱਥੇ ਬਾਕੀ ਜਨਤਾ ਨੇ ਵੀ ਗੁਰਰਤਨ ਸਿੰਘ ਦੁਆਰਾ ਦਿੱਤੇ ਗਏ। ਜਵਾਬ ਲਈ ਉਨ੍ਹਾਂ ਦੀ ਬਹੁਤ ਤਰੀਫ ਕੀਤੀ ਹੈ। ਮੁਸਲਮਾਨ ਭਾਈਚਾਰੇ ਨੇ ਵੀ ਉਨ੍ਹਾਂ ਦੇ ਇਸ ਜਵਾਬ ਤੇ ਤਸੱਲੀ ਪ੍ਰਗਟਾਈ ਹੈ।ਸਿੱਖਾਂ ਨੇ ਵਿਦੇਸ਼ਾਂ ਵਿੱਚ ਬਹੁਤ ਸਾਰੇ ਮੁਲਕਾਂ ਵਿੱਚ ਆਪਣੀ ਸਫਲਤਾ ਦੇ ਝੰਡੇ ਗੱਡੇ ਹਨ। ਪਰ ਫਿਰ ਵੀ ਕਈ ਵਾਰ ਉਨ੍ਹਾਂ ਨੂੰ ਨਸਲੀ ਵਿਤਕਰੇ ਦਾ ਸਾਹਮਣਾ ਕਰਨਾ ਪੈਂਦਾ ਹੈ। ਕਿਉਂਕਿ ਦਾੜ੍ਹੀ ਕਾਰਨ ਸਿੱਖਾਂ ਦੀ ਦਿੱਖ ਮੁਸਲਮਾਨਾਂ ਨਾਲ ਮਿਲਦੀ ਜੁਲਦੀ ਹੈ। ਅਸਲ ਵਿੱਚ ਉਹ ਮਿੱਸੀਸਾਗਾ ਵਿੱਚ ਮੁਸਲਮਾਨਾਂ ਦੇ ਇੱਕ ਤਿਉਹਾਰ ਵਿੱਚ ਸ਼ਾਮਲ ਹੋਏ ਸਨ। ਜਿੱਥੇ ਉਨ੍ਹਾਂ ਨੂੰ ਕੁਝ ਅਜਿਹੇ ਸਵਾਲ ਪੁੱਛੇ ਗਏ। ਜਿਨ੍ਹਾਂ ਦਾ ਉਨ੍ਹਾਂ ਨੇ ਬਹੁਤ ਹੀ ਸੂਝ ਨਾਲ ਜਵਾਬ ਦਿੱਤਾ।ਨਸਲੀ ਸਵਾਲ ਪੁੱਛਣ ਵਾਲੇ ਨੂੰ ਉਨ੍ਹਾਂ ਨੇ ਕਿਹਾ ਕਿ ਉਹ ਇਹ ਕਹਿ ਕੇ ਕਿ ਮੁਸਲਮਾਨ ਨਹੀਂ ਹਨ। ਮੁਸਲਮਾਨ ਵਿਰੋਧੀ ਸੋਚ ਨੂੰ ਹੋਰ ਪ੍ਰਚੰਡ ਨਹੀਂ ਹੋਣ ਦੇਣਾ ਚਾਹੁੰਦੇ। ਉਹ ਹਰ ਸਮੇਂ ਮੁਸਲਮਾਨ ਭਰਾਵਾਂ ਦੇ ਨਾਲ ਹਨ। ਇੱਕ ਹੋਰ ਬਿਆਨ ਵਿੱਚ ਉਨ੍ਹਾਂ ਦਾ ਮੰਨਣਾ ਹੈ ਕਿ ਕੈਨੇਡਾ ਵਿੱਚ ਕਿਸੇ ਨਸਲੀ ਵਿਤਕਰੇ ਦੀ ਜ਼ਰੂਰਤ ਨਹੀਂ ਹੈ। ਉਨ੍ਹਾਂ ਦੇ ਇਸ ਬਿਆਨ ਦੀ ਜਿੱਥੇ ਜਗਮੀਤ ਸਿੰਘ ਨੇ ਪ੍ਰਸੰਸਾ ਕੀਤੀ ਹੈ। ਉੱਥੇ ਹੀ ਮੁਸਲਮਾਨ ਭਾਈਚਾਰੇ ਨੇ ਵੀ ਉਨ੍ਹਾਂ ਦੇ ਇਸ ਬਿਆਨ ਤੇ ਸੰਤੁਸ਼ਟੀ ਜ਼ਾਹਰ ਕੀਤੀ ਹੈ।

Related Articles

Back to top button