News

ਸਿੱਖ ਕੌਮ ਨੂੰ ਵੱਡੇ ਸਵਾਲਾਂ ਵਿੱਚ ਖੜ੍ਹਾ ਕਰ ਗਏ ਇਹ ਬੱਚੇ, ਲੋੜ੍ਹ ਹੈ ਧਿਆਨ ਦੇਣ ਦੀ .

ਇਹ ਵੀਡੀਓ ਪਿੰਡ ਡੱਲੇ ਦੇ ਸਲਾਨਾ ਜੋੜ ਮੇਲੇ ਦੀ ਹੈ ਜੋ ਕਿ ਭਾਈ ਲਾਲੂ ਜੀ ਦੀ ਯਾਦ ਵਿਚ ਮਨਾਇਆ ਜਾਂਦਾ ਹੈ। ਇਸ ਬਾਰੇ ਅਸੀਂ ਕਲ ਵੀਡੀਓ ਵਿਚ ਇਸ ਅਸਥਾਨ ਦਾ ਇਤਿਹਾਸ ਵੀ ਪਾਇਆ ਸੀ। ਇਸ ਮੌਕੇ ਸਾਡੇ ਪੱਤਰਕਾਰ ਵੀਰ ਨੇ ਇਸ ਸਮਾਗਮ ਵਿਚ ਆਏ ਬੱਚਿਆਂ ਨੂੰ ਕੁਝ ਸਵਾਲ ਕੀਤੇ ਤੇ ਜੋ ਜਵਾਬ ਉਹਨਾਂ ਬੱਚਿਆਂ ਨੇ ਦਿੱਤੇ,ਉਹ ਦੇਖਕੇ ਜਵਾਬ ਤੁਸੀਂ ਦਿਓ ਕਿ ਇਹ ਕੀ ਹੋ ਰਿਹਾ ਹੈ ?
ਇਹਨਾਂ ਬੱਚਿਆਂ ਦੇ ਜਵਾਬ ਨੂੰ ਮਜਾਕ ਜਾਂ ਹਾਸੇ ਵਿਚ ਨਾ ਲਿਓ। ਬੱਚਿਆਂ ਵਲੋਂ ਦੱਸਿਆ ਗਲਤ ਇਤਿਹਾਸ,ਪਰ ਦੋਸ਼ੀ ਕੌਣ ਹੈ ? ਬੱਚੇ,ਮਾਪੇ ਜਾਂ ਸਾਡੇ ਪ੍ਰਚਾਰਕ ? ਬੱਚਿਆਂ ਨੂੰ ਸਮਝਾਉਣ ਦੀ ਜਿੰਮੇਵਾਰੀ ਕਿਸਦੀ ਹੈ ? ਇਹਨਾਂ ਹੀ ਨਹੀਂ ਜਰਾ ਇਸ ਮਾਤਾ ਜੀ ਦੇ ਜਵਾਬ ਵੀ ਸੁਣੋ-
Image result for guru nanakਨਿੱਤ ਪੰਜਾਬ ਵਿਚ ਗੁਰਮਤਿ ਸਮਾਗਮ ਹੁੰਦੇ ਨੇ ਪਰ ਫਿਰ ਵੀ ਸਾਡੇ ਬੱਚੇ ਇਤਿਹਾਸ ਤੋਂ ਹੀ ਜਾਣੂ ਨਹੀਂ ਹਨ ਤਾਂ ਦੋਸ਼ ਕਿਸਦੇ ਜਿੰਮੇ ? ਵੱਡੇ ਵੱਡੇ ਜੋੜ ਮੇਲੇ,ਵੱਡੇ ਵੱਡੇ ਗੁਰਮਤਿ ਸਮਾਗਮ ਕਿਸ ਕੰਮ ਜੇਕਰ ਸਾਡੀ ਪਨੀਰੀ ਹੀ ਸਿੱਖ ਤਿਹਾਸ ਤੋਂ ਜਾਣੂ ਨਹੀਂ ?? ਇਹ ਸੋਚਣਾ ਸਾਡਾ ਸਭ ਦਾ ਫਰਜ਼ ਹੈ ਕਿ ਇਹੀ ਬੱਚੇ ਲੱਚਰ ਗਾਇਕਾਂ-ਫ਼ਿਲਮੀ ਕਲਾਕਾਰਾਂ ਨੂੰ ਤਾਂ ਜਾਣਦੇ ਹਨ ਪਰ ਸਿੱਖ ਇਤਿਹਾਸ ਬਾਰੇ ਜਾਣਕਾਰੀ ਵੀ ਨਹੀਂ। ਇਹ ਮਾਈਆਂ-ਬੀਬੀਆਂ ਇਹਨਾਂ ਜੋੜ ਮੇਲਿਆਂ ਤੇ ਕਈ ਸਾਲਾਂ ਤੋਂ ਹਾਜਰੀ ਭਰਦੀਆਂ ਹਨ ਪਰ ਫਿਰ ਵੀ ਸਿੱਖੀ ਬਾਰੇ ਕੋਈ ਜਾਣਕਾਰੀ ਨਹੀਂ !! ਸਵਾਲ ਕਈ ਨੇ,ਜਿਨ੍ਹਾਂ ਦੇ ਜਵਾਬ ਅਸੀਂ ਤੁਸੀਂ,ਸਭਨੇ ਰਲਕੇ ਲੱਭਣੇ ਹਨ ਕਿ ਕਸੂਰ ਕਿਸਦਾ ? ਦੋਸ਼ੀ ਕੌਣ ??

Related Articles

Back to top button