Sikh News
ਸਿੱਖ ਕਿਸਨੂੰ ਪੂਜ ਰਹੇ-Sobha Singh or Guru Nanak Ji ??

ਗੁਰੂ ਨਾਨਕ ਪਾਤਸ਼ਾਹ ਜੀ ਦਾ ਪ੍ਰਕਾਸ਼ ਗੁਰਪੁਰਬ ਆ ਰਿਹਾ ਹੈ ਤੇ ਪਿੰਡਾਂ ਵਿਚ,ਸ਼ਹਿਰਾਂ ਵਿਚ ਪ੍ਰਭਾਤ ਫੇਰੀਆਂ ਕੱਢੀਆਂ ਜਾ ਰਹੀਆਂ ਹਨ। ਇਹਨਾਂ ਪ੍ਰਭਾਤ ਫੇਰੀਆਂ ਵਿਚ ਸੰਗਤ ਗੁਰੂ ਨਾਨਕ ਸਾਹਿਬ ਜੀ ਦੀ ਇੱਕ ਤਸਵੀਰ ਨੂੰ ਵੀ ਆਪਣੇ ਨਾਲ ਪ੍ਰਭਾਤ ਫੇਰੀ ਸਮੇਂ ਨਾਲ ਲਿਜਾਂਦੀ ਹੈ ਤੇ ਲੋਕ ਉਸ ਫੋਟੋ ਨੂੰ ਮੱਥੇ ਟੇਕਦੇ ਹਨ। ਬਿਲਕੁਲ ਓਹੋ ਜਿਹੀ ਤਸਵੀਰ ਸਾਡੇ ਘਰਾਂ ਵਿਚ ਵੀ ਜਰੂਰ ਹੋਵੇਗੀ ਜਿਸਨੂੰ ਅਸੀਂ ਗੁਰੂ ਨਾਨਕ ਪਾਤਸ਼ਾਹ ਸਮਝਕੇ ਨਮਸਕਾਰ ਕਰਦੇ ਹਾਂ। ਅੱਜ ਅਸੀਂ ਦਸਾਂਗੇ ਇਸ ਪ੍ਰਚਲਿਤ ਹੋਈ ਤਸਵੀਰ ਦਾ ਸੱਚ ਜੋ ਗੁਰੂ ਨਾਨਕ ਸਾਹਿਬ ਦੀ ਤਸਵੀਰ ਕਹਿਕੇ ਪ੍ਰਚਾਰੀ ਗਈ ਤੇ ਗੁਰੂ ਨਾਨਕ ਦੇ ਸਿਧਾਂਤ ਤੋਂ ਉਲਟ ਚਲਦਿਆਂ ਸਿੱਖਾਂ ਨੇ ਜਾਣੇ ਜਾਂ ਅਣਜਾਣੇ ਵਿਚ ਇਸ ਮੂਰਤੀ ਭਾਵ ਤਸਵੀਰ ਨੂੰ ਪੂਜਿਆ।