Sikh News

ਸਿੱਖ ਕਿਉਂ ਪਹਿਣਦੇ ਹਨ ਪੰਜ ਕੱਕਾਰ – ਬਹੁਤਾ ਖਾਸ ਕਾਰਨ ਹੈ ਇਸਦਾ | 5 Kakar | Jaspreeet kaur

ਕੁਦਰਤ ਨੇ ਹਰ ਚੀਜ਼ ਦੀ ਪਛਾਣ ਵਾਸਤੇ ਕੁੱਝ ਅਲੱਗ ਅਲੱਗ ਚਿੰਨ੍ਹ ਬਣਾ ਰੱਖੇ ਹਨ। ਅਸੀਂ ਉਹਨਾਂ ਦੇ ਰੰਗ, ਰੂਪ ਜਾਂ ਬਾਹਰੀ ਦਿੱਖ ਤੋਂ ਉਹਨਾਂ ਦੀ ਪਹਿਚਾਣ ਕਰ ਸਕਦੇ ਹਾਂ। ਵੱਖ ਵੱਖ ਜੀਵ ਜੰਤੂਆਂ ਦੀ ਜਾਂ ਬਨਸਪਤੀ ਦੀ ਪਛਾਣ ਉਹਨਾਂ ਦੀ ਬਾਹਰੀ ਦਿੱਖ ਤੋਂ ਹੀ ਹੁੰਦੀ ਹੈ। ਮਨੁੱਖ ਦੁਆਰਾ ਉਸਾਰੇ ਹੋਏ ਧਰਮ ਅਸਥਾਨਾਂ ਦਾ ਅੰਦਾਜ਼ਾ ਵੀ ਉਹਨਾਂ ਦੀ ਬਾਹਰੀ ਦਿੱਖ ਤੋਂ ਹੀ ਲਗਾਇਆ ਜਾਂਦਾ ਹੈ। ਜਿਸ ਇਮਾਰਤ ਤੇ ਕਰਾਸ ਬਣਿਆ ਹੋਵੇ ਉਸ ਤੋਂ ਸਹਿਜੇ ਹੀ ਪਤਾ ਲੱਗ ਜਾਂਦਾ ਹੈ ਕਿ ਇਹ ਗਿਰਜਾ ਘਰ ਹੈ। ਮਸਜਿਦ ਦੀ ਆਪਣੀ ਹੀ ਵਿਸ਼ੇਸ਼ ਬਣਤਰ ਹੈ। ਕੇਸਰੀ ਨਿਸ਼ਾਨ ਝੂਲਦਾ ਵੇਖ ਕੇ ਗੁਰਦੁਆਰੇ ਦਾ ਅਹਿਸਾਸ ਹੁੰਦਾ ਹੈ।ਇਦਾਂ ਹੀ ਧਾਰਮਿਕ ਚਿੰਨ੍ਹ ਤੋਂ ਜਾਂ ਬਾਹਰੀ ਲਿਬਾਸ ਤੋਂ ਮਨੁੱਖ ਦੇ ਧਰਮ ਦਾ ਪਤਾ ਲੱਗ ਜਾਂਦਾ ਹੈ। ਮੂੰਹ ’ਤੇ ਪੱਟੀ ਬੰਨ੍ਹੀ ਹੋਵੇ ਤੇ ਸਿਰ ਦੇ ਵਾਲ ਮੁੰਨੇ ਹੋਣ ਤਾਂ ਪਤਾ ਲੱਗ ਜਾਂਦਾ ਹੈ ਕਿ ਇਹ ਜੈਨੀ ਹੈ। ਜੋਗੀ ਦੀ ਪਛਾਣ ਜਟਾਵਾਂ, ਹੱਥ ਵਿੱਚ ਖੱਪਰ, ਮੋਢੇ ਉੱਤੇ ਝੋਲਾ ਤੇ ਹੱਥ ਵਿੱਚ ਚਿਮਟਾ ਹੋਣ ਕਰ ਕੇ ਹੁੰਦੀ ਹੈ। ਹਿੰਦੂਆਂ ਦੀ ਪਛਾਣ ਤਿਲਕ ਅਤੇ ਜਨੇਊ ਤੋਂ ਹੁੰਦੀ ਹੈ। ਈਸਾਈ ਗਲ ਵਿੱਚ ਕਰਾਸ ਲਟਕਾ ਕੇ ਰੱਖਦੇ ਹਨ। ਇਸੇ ਤਰਾਂ ਸਿੱਖ ਦੀ ਪਛਾਣ ਕੇਸ ਅਤੇ ਦਸਤਾਰ ਹਨ।ਗੁਰੂ ਨਾਨਕ ਦੇਵ ਜੀ ਨੇ ਮਨੁੱਖਤਾ ਨੂੰ ਤਿਆਰ ਕਰਨਾ ਸ਼ੁਰੂ ਕੀਤਾ। ਜਦੋਂ ਮਨੁੱਖ ਸੰਪੂਰਨ ਰੂਪ ਵਿੱਚ ਤਿਆਰ ਹੋ ਗਿਆ ਤਾਂ ਗੁਰੂ ਗੋਬਿੰਦ ਸਿੰਘ ਜੀ ਨੇ ਇਸ ਦੇ ਉੱਪਰ ਚਿੰਨ੍ਹਾਂ ਦੀ ਮੋਹਰ ਲਾ ਦਿੱਤੀ।ਜਿਹਨਾਂ ਤੋਂ ਦੂਰੋਂ ਹੀ ਪਤਾ ਲਗ ਸਕੇ ਕਿ ਇਹ ਸਿੱਖ ਹੈ .. ਇਹ ਚਿੰਨ੍ਹ ਐਂਵੇ ਕੇਵਲ ਬਾਹਰੀ ਦਿਖਾਵੇ ਲਈ ਨਹੀਂ, ਸਗੋਂ ਇਹਨਾਂ ਦੇ ਪਿੱਛੇ ਬੜੀ ਡੂੰਘੀ ਫ਼ਿਲਾਸਫ਼ੀ ਸੀ।ਗੁਰੂ ਗੋਬਿੰਦ ਸਿੰਘ ਜੀ ਨੇ ਸੰਨ 1699 ਦੀ ਵਿਸਾਖੀ ਦੇ ਮੌਕੇ ਤੇ ਜਦੋਂ ਖਾਲਸਾ ਪੰਥ ਦੀ ਸਿਰਜਣਾ ਕੀਤੀ ਤਾਂ ਤਾਂ ਉਨ੍ਹਾਂ ਨੇ ਸਿੱਖਾਂ ਨੂੰ ਇਕ ਵੱਖਰੀ ਪਹਿਚਾਣ ਦਿੱਤੀ। ਖਾਲਸੇ ਦੀ ਨੁਹਾਰ ਬਦਲਣ ਤੋਂ ਇਲਾਵਾ ਪਹਿਲੇ ਪਾਤਸ਼ਾਹ ਤੋਂ ਚੱਲੀ ਆ ਰਹੀ ਚਰਨ ਪਾਹੁਲ ਨੂੰ ਵੀ ਖੰਡੇ ਦੀ ਪਾਹੁਲ ਵਿੱਚ ਬਦਲ ਕੇ ਸਿੱਖਾਂ ਨੂੰ ਹਰ ਸਮੇਂ ਪੰਜ ਕਕਾਰ ਧਾਰਨ ਕਰਨ ਦਾ ਵੀ ਉਪਦੇਸ਼ ਦਿੱਤਾ। ਭਾਈ ਨੰਦ ਲਾਲ ਸਿੰਘ ਜੀ ਨੇ ਪੂਰਨ ਸਿੱਖ ਦਾ ਨਕਸ਼ਾ ਪੇਸ਼ ਕਰਦੇ ਹੋਏ ਲਿਖਿਆ ਹੈ :””ਨਿਸ਼ਾਨਿ ਸਿੱਖੀ ਈ ਪੰਜ ਹਰਫ਼ ਕਾਫ਼।ਹਰਗਿਜ਼ ਨਾ ਬਾਸਿਦ ਈ ਪੰਜ ਮੁਆਫ਼””ਇਹ ਪੰਜ ਕਾਫ਼ (ਕੱਕੇ) ਕਿਹੜੇ ਹਨ ? ਇਸ ਦਾ ਜੁਆਬ ਦਿੰਦੇ ਹੋਏ ਉਹ ਲਿਖਦੇ ਹਨ :ਕੜਾ ਕਾਰਦੋ ਕੱਛ ਕੰਘਾ ਬਿਦਾਂ।ਬਿਨਾ ਕੇਸ ਹੇਚ ਅਸਤ ਜੁਮਲਾ ਨਿਸ਼ਾਂ।””ਕੜਾ, ਕਿਰਪਾਨ, ਕਛਹਿਰਾ, ਕੰਘਾ ਤੇ ਕੇਸ ਇਹ ਸਿੱਖੀ ਦੀਆਂ ਨਿਸ਼ਾਨੀਆਂ ਹਨ। ਪਰ ਨਾਲ ਹੀ ਹਰ ਨਿਸ਼ਾਨੀ ਵਿੱਚ ਬੜੀ ਡੂੰਘੀ ਚਾਰਧਾਰਾ ਰਹੱਸ ਤੇ ਰਮਜ਼ ਹੈ।ਕੇਸ : > ਪ੍ਰਮਾਤਮਾ ਵੱਲੋਂ ਸੰਸਾਰ ਦੇ ਹਰ ਮਨੁੱਖ ਨੂੰ ਬਖਸ਼ਿਆ ਹੋਇਆ ਇਹ ਕੁਦਰਤੀ ਤੋਹਫ਼ਾ ਹੈ।””ਗਿਆਨ ਰਤਨਵਾਲੀ ਵਿੱਚ ਅੰਕਿਤ ਹੈ ਕਿ ਇੱਕ ਦਿਨ ਭਾਈ ਮਰਦਾਨਾ ਜੀ ਨੇ ਗੁਰੂ ਨਾਨਕ ਦੇਵ ਜੀ ਨੂੰ ਬੇਨਤੀ ਕੀਤੀ ਕਿ ਸੱਚੇ ਪਾਤਸ਼ਾਹ ! ਤੁਸੀਂ ਸਾਰੀ ਦੁਨੀਆਂ ਨੂੰ ਉਪਦੇਸ਼ ਦਿੱਤਾ ਹੈImportance & Scientific Reasons Behind 5 Kakaar's or 5 K's | SikhNet ਤੇ ਇਸ ਤਰ੍ਹਾਂ ਦਾ ਕੋਈ ਉਪਦੇਸ਼ ਮੈਨੂੰ ਵੀ ਦਿਉ। ਗੁਰੂ ਸਾਹਿਬ ਨੇ ਫ਼ੁਰਮਾਇਆ ਕਿ ਮਰਦਾਨਿਆ ! ਤੂੰ ਤਾਂ ਪਹਿਲਾਂ ਹੀ ਉਪਦੇਸ਼ ਕਮਾ ਰਿਹਾ ਹੈਂ। ਫਿਰ ਵੀ ਜੇ ਤੂੰ ਮੰਗਿਆ ਹੈ ਤਾਂ ਸੁਣ, ਪਹਿਲਾ ਉਪਦੇਸ਼ ਤਾਂ ਇਹ ਹੈ ਕਿ ਕੇਸਾਂ ਨੂੰ ਨਹੀਂ ਕਟਵਾਉਣਾ। ਦੂਜਾ ਆਏ ਗਏ ਲੋੜਵੰਦ ਅਤਿਥੀ ਦੀ ਸੇਵਾ ਕਰਨੀ ਤੇ ਤੀਜਾ ਅੰਮ੍ਰਿਤ ਵੇਲੇ ਦੀ ਸੰਭਾਲ ਕਰਨੀ। ਮਰਦਾਨਾ ਜੀ ਨੇ ਸਾਰੀ ਜ਼ਿੰਦਗੀ ਇਹਨਾਂ ਅਸੂਲਾਂ ’ਤੇ ਪਹਿਰਾ ਦਿੱਤਾ।””ਪਰ ਕਈ ਲੋਕ ਜਿਹਨਾਂ ਨੂੰ ਬਜ਼ੁਰਗਾਂ ਨੇ ਸਿੱਖ ਇਤਿਹਾਸ ਬਾਰੇ ਜਾਣਕਾਰੀ ਨਹੀਂ ਦਿੱਤੀ,ਜਾਂ ਜਿਹਨਾਂ ਨੇ ਨਹੀਂ ਸੁਣੀ ਜਾਂ ਮੰਨੀ … ਉਹ ਦਾੜ੍ਹੀ ਅਤੇ ਕੇਸਾਂ ਬਾਰੇ ਕਈ ਤਰ੍ਹਾਂ ਦੇ ਅਜੀਬੋ ਗਰੀਬ ਪ੍ਰਸ਼ਨ ਕਰਦੇ ਰਹਿੰਦੇ ਹਨ। ਕਿ ਦਾੜ੍ਹੀ ਕੇਸ ਰੱਖਣ ਦਾ ਕੀ ਫ਼ਾਇਦਾ ਹੈ ਸਿੱਖੀ ਤਾਂ ਮਨ ਦੀ ਚਾਹੀਦੀ ਹੈ ? ਤਾਂ ਇਥੇ ਇਹ ਗੱਲ ਚੰਗੀ ਤਰ੍ਹਾਂ ਸਮਝ ਲੈਣੀ ਚਾਹੀਦੀ ਹੈ ਕਿ ਮਨ ਦੀ ਸਿੱਖੀ ਨਿਭਾਉਣੀ, ਤਨ ਦੀ ਸਿੱਖੀ ਨਿਭਾਉਣ ਨਾਲੋਂ ਕਿਤੇ ਔਖੀ ਹੈ। ਜੇ ਅਸੀਂ ਗੁਰੂ ਦਾ ਹੁਕਮ ਮੰਨ ਕੇ ਪੰਜ ਕਕਾਰ ਨਹੀਂ ਧਾਰਨ ਕਰ ਸਕਦੇ ਤਾਂ ਮਨ ਦੀ ਸਿੱਖੀ, ਜਿਸ ਵਿੱਚ ਅੰਮ੍ਰਿਤ ਵੇਲੇ ਉੱਠਣਾ, ਇਸ਼ਨਾਨ ਕਰਨਾ, ਬਾਣੀ ਪੜ੍ਹਨੀ, ਗੁਰਦੁਆਰੇ ਜਾਣਾ, ਸਦਾ ਸੱਚ ਬੋਲਣਾ, ਸੱਚ ਸੁਣਨਾ ਤੇ ਸੱਚ ਵੇਖਣਾ, ਹੱਕ ਸੱਚ ਤੇ ਧਰਮ ਦੀ ਕਿਰਤ ਕਰਨੀ, ਚੁਗਲੀ ਨਿੰਦਿਆਂ ਨਾ ਸੁਣਨੀ ਨਾ ਕਰਨੀ , ਗਲਤ ਨਾ ਦੇਖਣਾ ਨਾ ਸੁਨਣਾ ਤੇ ਸਭ ਦੇ ਅੰਦਰ ਇੱਕ ਅਕਾਲ ਪੁਰਖ ਦੀ ਜੋਤ ਨੂੰ ਵੇਖਣ, ਨਫਰਤ ਘ੍ਰਿਣਾ ਨੂੰ ਤਿਆਗਣਾ ,,ਸਬ ਨੂੰ ਪਿਆਰ ਕਰਨਾ ਆਦਿ ਵਿੱਚ ਕਿਵੇਂ ਪਰਪੱਕ ਰਹਿ ਸਕਦੇ ਹਾਂ ?ਜੇ ਕਲਗੀਧਰ ਪਾਤਸ਼ਾਹ ਸਾਨੂੰ ਇਹ ਨਿਆਰਾ ਸਰੂਪ ਨਾ ਬਖਸ਼ਦੇ ਤਾਂ ਸਿੱਖ ਮੱਤ ਵੀ ਹੋਰਨਾਂ ਮੱਤਾਂ ਦੀ ਤਰ੍ਹਾਂ mixup ਹੋ ਜਾਂਦੀ ਤੇ ਅਸਲੀ ਮੱਤ ਦਾ ਥਾਂ ਟਿਕਾਣਾ ਨਹੀਂ ਸੀ ਲੱਭਣਾ। ਦੁਨੀਆਂ ਦੇ ਕਿਸੇ ਵੀ ਕੋਨੇ ਵਿੱਚ ਜਿੱਥੇ ਸਿੱਖਾਂ ਨੇ ਆਪਣੇ ਨਿਆਰੇ ਸਰੂਪ ਨੂੰ ਸੰਭਾਲ ਕੇ ਰੱਖਿਆ ਹੈ, ਉੱਥੇ ਉਹਨਾਂ ਦੀ ਹੋਂਦ ਇੱਕ ਵੱਖਰੀ ਕੌਮ ਦੇ ਸਥਾਈ ਰੂਪ ਵਿੱਚ ਪ੍ਰਗਟ ਹੋਈ ਹੈ। ਕੇਸ ਗੁਰੂ ਗੋਬਿੰਦ ਸਿੰਘ ਜੀ ਦੀ ਮੋਹਰ ਹਨ। ਇਹ ਗੁਰੂ ਸਾਹਿਬ ਵੱਲੋਂ ਬਖਸ਼ਸ਼ ਕੀਤਾ ਹੋਇਆ ਵਿਸ਼ੇਸ਼ ਪਛਾਣ ਪੱਤਰ ਹੈ। ਇਹ ਗੱਲ ਸਿਰਫ ਸਿੱਖ ਭਾਈਆਂ ਵਾਸਤੇ ਹੀ ਨਹੀਂ ਬਲਕਿ eyebrows ਬਣਵਾਉਣ ਤੇ ਕੇਸ ਕਟਵਾਉਣ ਵਾਲੀਆਂ ਸਿੱਖ ਬੀਬੀਆਂ ਲਈ ਵੀ ਹੈ ..ਜੇਕਰ ਅਸੀਂ ਗੁਰੂ ਸਾਹਿਬ ਦੇ ਬਖਸ਼ੇ ਹੋਏ ਸਰੂਪ ਦਾ ਤ੍ਰਿਸਕਾਰ ਕਰਦੇ ਹਾਂ ਤਾਂ ਸਾਨੂੰ ਵੀ ਸਮਝ ਲੈਣਾ ਚਾਹੀਦਾ ਹੈ ਕਿ ਅਸੀਂ ਕੇਸਾਂ ਦੀ ਹੀ ਬੇਅਦਬੀ ਨਹੀਂ ਕਰ ਰਹੇ ਸਗੋਂ ਗੁਰੂ ਸਾਹਿਬ ਦਾ ਵੀ ਤ੍ਰਿਸਕਾਰ ਕਰ ਰਹੇ ਹਾਂ; ਜਿਵੇਂ ਕਿਸੇ ਫ਼ੌਜ ਜਾਂ ਪੁਲਿਸ ਦੇ ਅਫਸਰ ਦਾ ਸਤਿਕਾਰ ਉਸ ਦੀ ਵਰਦੀ ਕਰ ਕੇ ਹੈ ਇਸੇ ਤਰ੍ਹਾਂ ਸਿੱਖ ਦਾ ਮਾਨ ਸਤਿਕਾਰ ਕੇਸਾਂ ਜਾਂ ਦਸਤਾਰ ਕਰ ਕੇ ਹੈ। ਗੁਰਬਾਣੀ ਚ ਵੀ ਬਾਬਾ ਕਬੀਰ ਜੀ ਮਨੁਖ ਨੂੰ ਕਹਿੰਦੇ ਨੇ ..ਕਿ ਤੂ ਮਨ ਨਹੀ ਮੁਨਿਆ ਭਾਵ ਮਨ ਨੂੰ ਵਿਕਾਰਾਂ ਤੋਂ ਨਹੀ ਰੋਕਿਆ ਕੇਸ ਕਿਓ ਕਟਾਏ ਨੇ ??? ਤੇ ਜੋ ਇਹ ਕੰਮ ਕੀਤਾ ਹੈ ਮਨ ਮਗਰ ਲੱਗ ਕੇ ਹੀ ਕੀਤਾ ਹੈ ਨਾ, ਸੋ ਇਹ ਸਭ ਫਜੂਲ ਦਾ ਕੰਮ ਕੀਤਾ ਹੈ। ਬਾਬਾ ਕਬੀਰ ਜੀ –ਕਬੀਰ ਮਨੁ ਮੂੰਡਿਆ ਨਹੀ ਕੇਸ ਮੁੰਡਾਏ ਕਾਂਇ ॥ ਜੋ ਕਿਛੁ ਕੀਆ ਸੋ ਮਨ ਕੀਆ ਮੂੰਡਾ ਮੂੰਡੁ ਅਜਾਂਇ॥ਕੰਘਾ : > ਕੇਸਾਂ ਵਿੱਚ ਸਾਂਭਿਆ ਹੋਇਆ ਕੰਘਾ ਸਾਨੂੰ ਹਰ ਵੇਲੇ ਚਿਤਾਵਨੀ ਦਿੰਦਾ ਹੈ ਕਿ ਸਿੱਖ ਕਦੇ ਢਿੱਲੜ ਨਹੀਂ ਹੋ ਸਕਦਾ। ਸਿੱਖ ਨੂੰ ਦੋ ਵੇਲੇ ਭਾਵ ਸਵੇਰੇ ਤੇ ਸ਼ਾਮ ਕੰਘਾ ਕਰਨ ਦੀ ਹਦਾਇਤ ਹੈ। ਭਾਈ ਨੰਦ ਲਾਲ ਸਿੰਘ ਜੀ ਲਿਖਦੇ ਹਨ : “”ਕੰਘਾ ਦੋਨੋ ਵਕਤ ਕਰ ਪਾਗ ਚੁਨਹਿ ਕਰ ਬਾਂਧਈ।””ਕੰਘਾ ਰੱਖਣ ਦੇ ਮਨੋਰਥ ਵਿੱਚ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਬਹੁਤ ਦੂਰ ਅੰਦੇਸ਼ੀ ਇਹ ਸੀ ਕਿ ਕਿਤੇ ਸਿੱਖ ਕੇਸ ਰੱਖ ਕੇ ਜਟਾਧਾਰੀ ਨਾ ਹੋ ਜਾਵੇ। ਕੰਘਾ ਉਸ ਨੂੰ ਚਿਤਾਵਨੀ ਦਿੰਦਾ ਰਹੇ ਕਿ ਸਿੱਖ ਨੇ ਇਸ ਦੀ ਵਰਤੋਂ ਕੇਸਾਂ ਨੂੰ ਸਿਹਤਮੰਦ ਰੱਖਣ ਲਈ ਕਰਨੀ ਹੈ। ਇਥੇ ਫਿਰ ਤੋਂ ਕੇਸਾਂ ਦੀ ਮਹੱਤਤਾ ਬਾਰੇ ਪਤਾ ਲਗਦਾ ਹੈ..ਕੜਾ : > ਗੁੱਟ ਵਿੱਚ ਪਾਇਆ ਹੋਇਆ ਕੜਾ ਸਿੱਖ ਨੂੰ ਇਹ ਯਾਦ ਦਿਵਾਉਂਦਾ ਹੈ ਕਿ ਅਜਿਹਾ ਕੜਾ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਵੀਣੀ ਦੇ ਦੁਆਲੇ ਸ਼ੋਭਦਾ ਵੀ ਸੀ। ਜੋ ਦੀਨ ਦੁਖੀਆਂ ਦੀ ਰੱਖਿਆ ਲਈ ਉੱਪਰ ਉੱਠਦੀ ਸੀ ਅਤੇ ਜਿਸ ਵਿਚ ਦੁਸ਼ਟਾਂ ਨੂੰ ਜੜ੍ਹੋਂ ਉਖੇੜ ਸਕਣ ਦਾ ਨਿਰਭੈ ਬਲ ਸੀ। ਪਰ ਸਿੱਖ ਨੂੰ ਕੜਾ ਸਰਬ ਲੋਹ ਦਾ ਪਾਉਣ ਦਾ ਹੀ ਹੁਕਮ ਹੈ ..””ਪ੍ਰੋਫੈਸਰ ਪੂਰਨ ਸਿੰਘ ਜੀ ਲਿਖਦੇ ਹਨ ਕਿ ਕੜਾ ਗੁਰੂ ਵੱਲੋਂ ਬਖਸ਼ਿਆ ਹੋਇਆ ਇੱਕ ਮਹਾਨ ਤੋਹਫ਼ਾ ਹੈ। The Five Ks - Wikipediaਇਹ ਯਾਦ ਦਿਵਾਉਂਦਾ ਹੈ ਗੁਰੂ ਇਤਿਹਾਸ ਦੇ ਉਸ ਕਾਂਡ ਦੀ, ਜਦੋਂ ਸਿੱਖ ਗੁਰਮਤਿ ਅਸੂਲਾਂ ਵਿੱਚ ਪ੍ਰਪੱਕ ਹੋ ਕੇ ਵਹਿਮਾਂ ਭਰਮਾਂ ਦੇ ਸ਼ੰਕਿਆਂ ਤੋਂ ਉੱਪਰ ਉੱਠ ਚੁੱਕੇ ਸਨ। ਗੁਰਮਤਿ ਦੇ ਇਹਨਾਂ ਸਿਦਕਵਾਨਾਂ ਨੂੰ ਕੋਈ ਦੇਵੀ ਦੇਵਤਾ ਨਹੀਂ ਡਰਾ ਸਕਦਾ ਸੀ ਤੇ ਨਾ ਹੀ ਇਹ ਸ਼ਨੀ ਦੇਵਤੇ ਆਦਿ ਦਾ ਭੈ ਮੰਨਣ ਵਾਸਤੇ ਤਿਆਰ ਸਨ।””ਇਤਿਹਾਸ ਵਿੱਚ ਜ਼ਿਕਰ ਆਉਂਦਾ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਦਰਬਾਰ ਵਿੱਚ ਇੱਕ ਵੇਦਵਾ (ਵੇਦਵੇੱਤਾ) ਬ੍ਰਾਹਮਣ ਆਇਆ ਅਤੇ ਉਸ ਨੇ ਕਿਹਾ ਕਿ ਤੁਹਾਡੇ ਅਤੇ ਸਾਰੇ ਸਿੰਘਾਂ ਦੇ ਕਸ਼ਟ ਟਲ ਜਾਣਗੇ ਜੇਕਰ ਤੁਸੀਂ ਸ਼ਨੀ ਦੇਵਤੇ ਨੂੰ ਖੁਸ਼ ਕਰਨ ਲਈ ਸਰ੍ਹੋਂ ਦਾ ਤੇਲ, ਲੋਹਾ ਅਤੇ ਮਾਂਹ ਦੀ ਦਾਲ ਦਾਨ ਕਰੋ।ਗੁਰੂ ਸਾਹਿਬ ਦੇ ਹੁਕਮ ਤੇ ਇਹ ਸਭ ਕੁੱਝ ਦਾਨ ਦਿੱਤਾ ਗਿਆ। ਸਿੱਖ ਬੜੇ ਹੈਰਾਨ ਹੋਏ ਪਰ ਉਹ ਅਸੂਲਾਂ ਵਿੱਚ ਪੂਰੀ ਤਰ੍ਹਾਂ ਪਰਪੱਕ ਸਨ ਅਤੇ ਵੇਦਵੇ ਬ੍ਰਾਹਮਣ ਦੇ ਪਿੱਛੇ ਜਾ ਕੇ ਉਸ ਕੋਲੋਂ ਸਾਰਾ ਸਮਾਨ ਖੋਹ ਕੇ ਲੈ ਆਏ। ਮਾਂਹ ਦੀ ਦਾਲ ਦੇ ਵੜੇ ਬਣਾ ਕੇ ਤੇਲ ਵਿੱਚ ਤਲ ਕੇ ਲੰਗਰ ਵਿੱਚ ਵਰਤਾਏ ਗਏ ਅਤੇ ਲੋਹੇ ਨੂੰ ਢਾਲ ਕੇ ਕੜੇ ਬਣਾ ਕੇ ਬਾਹਾਂ ਵਿੱਚ ਪਾ ਲਏ। ਜਦੋਂ ਗੁਰੂ ਸਾਹਿਬ ਨੂੰ ਇਸ ਸਾਰੀ ਘਟਨਾ ਦਾ ਪਤਾ ਲੱਗਾ ਤਾਂ ਉਹ ਬਹੁਤ ਪ੍ਰਸੰਨ ਹੋਏ ਤੇ ਕਹਿਣ ਲੱਗੇ ਕਿ ਅੱਜ ਤੁਸੀਂ ਵਹਿਮਾਂ ਭਰਮਾਂ ਦੀ ਲੰਬੀ ਦੌੜ ਜਿੱਤ ਲਈ ਹੈ।ਗੁਰੂ ਸਾਹਿਬ ਨੇ 1699 ਦੀ ਵਿਸਾਖੀ ਵਾਲੇ ਦਿਨ ਅੰਮ੍ਰਿਤ ਛਕਾਉਣ ਸਮੇਂ ਇਸ ਕੜੇ ਨੂੰ ਪੰਜ ਕਕਾਰਾਂ ਵਿੱਚ ਸ਼ਾਮਲ ਕਰ ਦਿੱਤਾ। ਕੜਾ ਇਸ ਗੱਲ ਦਾ ਸੂਚਕ ਹੈ ਕਿ ਸਿੱਖ ਵਹਿਮਾਂ ਭਰਮਾਂ ਤੇ ਕਰਮਕਾਂਡਾਂ ਤੋਂ ਮੁਕਤ ਹੈ। ਜੇ ਅਸੀਂ ਕੜਾ ਪਾ ਕੇ ਵੀ ਉਸੇ ਹੱਥ ਨਾਲ ਬੇਈਮਾਨੀ ਕਰੀਏ, ਉਸ ਹੱਥ ਵਿੱਚ ਕਲਮ ਫੜ ਕੇ ਕਿਸੇ ਦਾ ਬੁਰਾ ਕਰੀਏ ਤਾ ਸਾਨੂੰ ਸਮਝ ਲੈਣਾ ਚਾਹੀਦਾ ਹੈ ਕਿ ਸਾਨੂੰ ਗੁਰੂ ਸਾਹਿਬ ਵੱਲੋਂ ਬਖਸ਼ੇ ਕੜੇ ਦੀ ਅਹਿਮਤੀਅਤ ਦੀ ਸਮਝ ਨਹੀਂ ਆਈ। ਕਿਉਕਿ ਕੜ੍ਹਾ ਪਹਿਨ ਕੇ ਗੁਰੂ ਦਾ ਸਿੱਖ ਅਗਰ ਕਿਸੇ ਮੰਦੇ ਕਰਮ ਨੂੰ ਕਰਨ ਲਈ ਹੱਥ ਅੱਗੇ ਵਧਾਏਗਾ ਤਾਂ ਉਸ ਦਾ ਕੜ੍ਹਾ ਉਸ ਨੂੰ ਗੁਰੂ ਦਾ ਸਿੱਖ ਹੋਣ ਦਾ ਅਹਿਸਾਸ ਕਰਵਾਏਗਾ ਅਤੇ ਉਹ ਮੰਦੇ ਕਰਮ ਤੋਂ ਤੌਬਾ ਕਰੇਗਾ ।ਐਮਰਜੈਂਸੀ ਵਿਚ .. ਅਗਰ ਦੁਸ਼ਮਣ ਅਚਾਨਕ ਹਮਲਾ ਕਰ ਦੇਵੇ ਤਾਂ ਕੜ੍ਹਾ ਢਾਲ ਦਾ ਕੰਮ ਵੀ ਦੇ ਸਕਦਾ ਹੈ।ਕਛਹਿਰਾ : > ਲੱਕ ਦੁਆਲੇ ਪਹਿਨਿਆ ਹੋਇਆ ਕਛਹਿਰਾ ਜਿੱਥੇ ਨੰਗੇਜ਼ ਨੂੰ ਪੂਰੀ ਤਰ੍ਹਾਂ ਢਕਦਾ ਹੈ, ਉੱਥੇ ਇਸ ਗੱਲ ਦਾ ਵੀ ਪ੍ਰਤੀਕ ਹੈ ਕਿ ਸਿੱਖ ਨੇ ਆਪਣਾ ਆਚਰਣ ਉਚਾ ਤੇ ਸੁੱਚਾ ਰੱਖਣਾ ਹੈ। ਗੁਰੂ ਨਾਨਕ ਦੇਵ ਜੀ ਨੇ ਆਪਣੇ ਜੀਵਨ ਕਾਲ ਵਿੱਚ ਸਿੱਖ ਨੂੰ ਆਪਣਾ ਕਿਰਦਾਰ ਉੱਚਾ ਰੱਖਣ ਦਾ ਉਪਦੇਸ਼ ਦਿੰਦੇ ਹੋਏ ਫ਼ੁਰਮਾਇਆ ਸੀ : ” ਅਖੀ ਸੂਤਕੁ ਵੇਖਣਾ; ਪਰ ਤ੍ਰਿਅ ਪਰ ਧਨ ਰੂਪੁ ॥ “Chhatwal Sikh Centre, Ludhianaਸੰਸਾਰ ਦੇ ਬਹੁਤੇ ਸਾਰੇ ਪੀਰ, ਪੈਗੰਬਰ, ਵਲੀ, ਯੋਧੇ ਵੀ ਆਪਣੇ ਚਰਿੱਤਰ ਤੋਂ ਡਿੱਗ ਕੇ ਵਿਕਾਰੀ ਹੋਏ ਹਨ ਤੇ ਆਪਣਾ ਜੀਵਨ ਮਨੋਰਥ ਹੀ ਭੁੱਲ ਗਏ। ਕੁੱਝ ਗ੍ਰਹਿਸਤੀ ਜੀਵਨ ਤੋਂ ਭੱਜ ਗਏ ਤੇ ਉਹਨਾਂ ਨੇ ਲੰਗੋਟੇ ਪਹਿਨ ਕੇ ਜੰਗਲਾਂ ਵਿੱਚ ਡੇਰੇ ਲਾ ਲਏ ਤੇ ਦੂਜੇ ਉਹ ਸਨ ਜਿਹੜੇ ਧੋਤੀਆਂ ਪਹਿਨ ਕੇ ਧੋਤੀ ਵਾਂਗੂ ਹੀ ਢਿੱਲੇ ਤੇ ਬੇਤਰਤੀਬੇ ਜੀਵਨ ਵਾਲੇ ਹੋ ਗਏ, ਪਰ ਧੰਨ ਗੁਰੂ ਗੋਬਿੰਦ ਸਿੰਘ ਜੀ ਹਨ ਜਿਹਨਾਂ ਨੇ ਖਾਲਸਾ ਸਾਜਣ ਸਮੇਂ ਸਿੱਖ ਦੀ ਜ਼ਿੰਦਗੀ ਹੀ ਕੁੱਝ ਵੱਖਰੀ ਕਰ ਦਿੱਤੀ। ਨਾ ਤਾਂ ਸਿੱਖ ਗ੍ਰਹਿਸਤ ਜੀਵਨ ਤੋਂ ਭੱਜਿਆ ਤੇ ਨਾ ਹੀ ਵਿਕਾਰਾਂ ਵਿੱਚ ਫਸਿਆ। ਸੋ ਇਹ ਕਛਹਿਰਾ ਸਾਡੀ ਸਰੀਰਕ ਲੋੜ ਨੂੰ ਪੂਰੀ ਕਰਦਾ ਹੈ ਉੱਥੇ ਹਰ ਵੇਲੇ ਆਪਣਾ ਚਰਿੱਤਰ ਉੱਚਾ ਰੱਖਣ ਦੀ ਯਾਦ ਵੀ ਦਿਵਾਉਂਦਾ ਹੈ।ਕਿਰਪਾਨ :> ਕਿਰਪਾਨ ਮਨੁੱਖ ਦੀ ਗ਼ੈਰਤ ਅਤੇ ਸੂਰਬੀਰਤਾ ਦੀ ਪ੍ਰਤੀਕ ਹੈ। ਮਨੁੱਖ ਦੇ ਅੰਦਰੋਂ ਕਿਤੇ ਸੂਰਬੀਰਤਾ ਜਾਂ ਗ਼ੈਰਤ ਮਿਟ ਨਾ ਜਾਵੇ, ਇਸ ਲਈ ਕਿਰਪਾਨ ਨੂੰ ਹਰ ਵੇਲੇ ਧਾਰਨ ਕਰਨ ਦਾ ਉਪਦੇਸ਼ ਗੁਰੂ ਸਾਹਿਬ ਨੇ ਸਾਨੂੰ ਦਿੱਤਾ ਹੈ। ਸਿੱਖ ਕੋਲ ਹੋਰ ਕੋਈ ਹਥਿਆਰ ਨਾ ਵੀ ਹੋਵੇ ਤਾਂ ਘੱਟੋ-ਘੱਟ ਤੁਹਾਡੇ ਕੋਲ ਕਿਰਪਾਨ ਤਾਂ ਹੋਵੇ ਜਿਸ ਨਾਲ ਉਹ ਭੀੜ ਪੈਣ ਤੇ ਔਖੇਈ ਦੇ ਸਮੇ ਦੁਸ਼ਮਣ ਦਾ ਟਾਕਰਾ ਕਰ ਸਕੋ । ਤਲਵਾਰ ਲਈ ਗੁਰੂ ਸਾਹਿਬ ਨੇ ਕਿਰਪਾਨ ਸ਼ਬਦ ਦੀ ਵਰਤੋਂ ਕੀਤੀ ਜੋ ਕਿ ਕਿਰਪਾ + ਆਨ ਤੋਂ ਬਣਿਆ ਹੈ। ਭਾਵ ਕਿ ਇਹ ਹਥਿਆਰ ਸਿੱਖਾਂ ਨੇ ਕਿਸੇ ਮਜ਼ਲੂਮ ਦੀ ਰੱਖਿਆ ਲਈ ਭਾਵ ਉਸ ਉੱਤੇ ਕਿਰਪਾ ਲਈ ਚਲਾਉਣਾ ਹੈ ਅਤੇ ਜਾਂ ਫਿਰ ਆਪਣੀ ਆਨ, ਸਵੈਮਾਨ ਲਈ । ਇਹ ਕਿਸੇ ਨਿਹੱਥੇ ਤੇ ਨਿਮਾਣੇ ਤੇ ਨਹੀਂ ਉੱਠਦੀ .. ਇੱਕ ਵਾਰ ਜਦੋਂ ਬਾਦਸ਼ਾਹ ਬਹਾਦਰ ਸ਼ਾਹ ਦੇ ਇੱਕ ਦਰਬਾਰੀ ਨੇ ਗੁਰੂ ਸਾਹਿਬ ਨੂੰ ਬਾਰ ਬਾਰ ਕਰਾਮਾਤ ਦਿਖਾਉਣ ਲਈ ਕਿਹਾ ਤਾਂ ਆਪ ਨੇ ਮਿਆਨ ਵਿੱਚੋਂ ਕਿਰਪਾਨ ਕੱਢ ਕੇ ਉੱਤਰ ਦਿੱਤਾ ਸੀ ਕਿ ਸਭ ਤੋਂ ਵੱਡੀ ਕਰਾਮਾਤ ਇਹ ਕਿਰਪਾਨ ਹੀ ਹੈ, ਜੋ ਦੇਸ਼ਾਂ ਅਤੇ ਕੌਮਾਂ ਦੀਆਂ ਕਿਸਮਤਾਂ ਪਲਟ ਕੇ ਰੱਖ ਦਿੰਦੀ ਹੈ। ਕਿਰਪਾਨਧਾਰੀ ਹੋਣਾ ਸੁਤੰਤਰਤਾ ਦਾ ਚਿੰਨ੍ਹ ਹੈ।ਇਹ ਸਿੱਖ ਨੂੰ ਹਮੇਸ਼ਾਂ ਉਸ ਗੁਰੂ ਦੀ ਯਾਦ ਦਿਵਾਉਂਦੀ ਹੈ, ਜਿਸ ਨੇ ਅਕਾਲ ਪੁਰਖ ਤੋਂ ਛੁੱਟ ਹੋਰ ਕਿਸੇ ਦੀ ਕਦੇ ਈਨ ਨਹੀਂ ਮੰਨੀ। ਸਿੱਖ ਦੀ ਕਿਰਪਾਨ ਇਸ ਗੱਲ ਦੀ ਨਿਸ਼ਾਨੀ ਹੈ ਕਿ ਉਹ ਗੁਲਾਮੀ ਵਾਲਾ ਜੀਵਨ ਕਬੂਲ ਨਹੀਂ ਕਰਦਾ। ਸੰਨ 1699 ਤੋਂ ਲੈ ਕੇ ਸਿੱਖ ਰਾਜ ਦੇ ਅੰਤ ਭਾਵ 1849 ਤੱਕ ਸਿੱਖਾਂ ਨੇ ਕਦੇ ਵੀ ਕਿਰਪਾਨ ਨੂੰ ਹੱਥੋਂ ਨਹੀਂ ਛੱਡਿਆ। ਸੰਨ 1849 ਵਿੱਚ ਅੰਗਰੇਜ਼ਾਂ ਨੇ ਪੰਜਾਬ ਦਾ ਰਾਜ ਭਾਗ ਸਾਂਭਿਆ ਤਾਂ ਸਿੱਖ ਸਰਦਾਰਾਂ ਤੇ ਜਰਨੈਲਾਂ ਨੂੰ ਆਪਣੀ ਆਪਣੀ ਕਿਰਪਾਨ ਭੁੰਜੇ ਰੱਖਣ ਦਾ ਹੁਕਮ ਦਿੱਤਾ ਗਿਆ। ਉਸ ਸਮੇਂ ਹਰ ਸਿੱਖ ਜਾਣਦਾ ਸੀ ਕਿ ਉਹ ਕੇਵਲ ਆਪਣੀ ਕਿਰਪਾਨ ਹੀ ਅੰਗਰੇਜ਼ ਸਰਕਾਰ ਦੇ ਹਵਾਲੇ ਨਹੀਂ ਕਰ ਰਿਹਾ ਸਗੋਂ ਬੜੇ ਮਹਿੰਗੇ ਭਾਅ ਲਈ ਹੋਈ ਅਜ਼ਾਦੀ ਨੂੰ ਵੀ ਹੱਥੋਂ ਛੱਡ ਰਿਹਾ ਹੈ। ਅੰਗਰੇਜ਼ ਸਰਕਾਰ ਦਾ ਦਬਦਬਾ ਹੋਇਆ ਉਹਨਾਂ ਨੇ ਦੇਸ਼ ਅੰਦਰ ਆਰਮਜ਼ ਐਕਟ ਲਾਗੂ ਕਰ ਦਿੱਤਾ, ਜਿਸ ਤਹਿਤ ਸਿੱਖਾਂ ਨੂੰ ਕਿਰਪਾਨ ਪਹਿਨਣ ਤੋਂ ਰੋਕ ਲੱਗ ਗਈ ਪਰੰਤੂ ਕਿਰਪਾਨ ਜੋ ਸਿੱਖਾਂ ਦੇ ਅਜ਼ਾਦ ਜੀਵਨ ਦੀ ਪ੍ਰਤੀਕ ਸੀ ਅਤੇ ਗੁਲਾਮੀ ਦੀਆਂ ਜੰਜੀਰਾਂ ਨੂੰ ਕੱਟਣ ਵਾਲੀ ਕਲਗੀਧਰ ਪਾਤਸ਼ਾਹ ਦੀ ਪਿਆਰੀ ਬਖਸ਼ਸ਼ ਸੀ ਉਸ ਕਿਰਪਾਨ ਨੂੰ ਸਿੱਖ ਕਿਵੇਂ ਭੁੱਲ ਸਕਦੇ ਸਨ।ਸਿੱਖਾਂ ਨੇ ਅਕਾਲੀ ਲਹਿਰ ਸਮੇਂ ਕਿਰਪਾਨ ਦੀ ਅਜ਼ਾਦੀ ਹਿੱਤ ਮੋਰਚਾ ਲਾ ਦਿੱਤਾ। ਅਖੀਰ ਮਜਬੂਰ ਹੋ ਕੇ ਬ੍ਰਿਟਿਸ਼ ਸਰਕਾਰ ਨੇ ਸਿੱਖਾਂ ਲਈ ਕਿਰਪਾਨ ਪਹਿਨਣ ਦੀ ਖੁੱਲ੍ਹ ਦੇ ਦਿੱਤੀ। ਜੇਕਰ ਸਾਨੂੰ ਇਸ ਦੀ ਮਹੱਤਤਾ ਦਾ ਅਹਿਸਾਸ ਹੋ ਜਾਵੇ ਫਿਰ ਅਸੀਂ ਇਸ ਨੂੰ ਪਹਿਨਣ ਤੋਂ ਇਨਕਾਰੀ ਨਹੀਂ ਹੋ ਸਕਦੇ ਸੋ, ਗੁਰੂ ਸਾਹਿਬ ਵੱਲੋਂ ਬਖਸ਼ੇ ਹੋਏ ਇਹਨਾਂ ਕਕਾਰਾਂ ਵਿੱਚ ਬਹੁਤ ਰਹੱਸ ਲੁਕਿਆ ਹੋਇਆ ਹੈ। ਇਹਨਾਂ ਕਕਾਰਾਂ ਦੇ ਪਿਆਰ ਨੂੰ ਕੋਈ ਗੁਰੂ ਗੋਬਿੰਦ ਸਿੰਘ ਜੀ ਦਾ ਪਿਆਰਾ ਹੀ ਪ੍ਰਾਪਤ ਕਰ ਸਕਦਾ ਹੈ। ਮਾਸਟਰ ਤਾਰਾ ਸਿੰਘ ਜੀ ਲਿਖਦੇ ਹਨ ਕਿ ਮੈਨੂੰ ਇਹਨਾਂ ਕਕਾਰਾਂ ਵਿੱਚੋਂ ਗੁਰੂ ਦੇ ਦਰਸ਼ਨ ਹੁੰਦੇ ਹਨ।ਸਿੱਖਾਂ ਨੂੰ ਇਹ ਗੱਲ ਯਾਦ ਰੱਖਣੀ ਚਾਹੀਦੀ ਹੈ ਕਿ ਬੜੇ ਬਿਖੜੇ ਤੇ ਭਿਆਨਕ ਸਮਿਆਂ ਵਿੱਚ ਜਿੱਥੇ ਗੁਰੂ ਕੀ ਬਾਣੀ ਨੇ ਸਿੱਖਾਂ ਨੂੰ ਹਰ ਮੁਸ਼ਕਲ ਸਮੇਂ ਯੋਗ ਅਗਵਾਈ ਦੇਣੀ ਹੈ, ਉੱਥੇ ਕੌਮ ਨੂੰ ਇਕੱਠਿਆਂ ਰੱਖਣ ਵਿੱਚ ਇਹਨਾਂ ਕਕਾਰਾਂ ਦਾ ਵੱਡਾ ਯੋਗਦਾਨ ਹੈ।

Related Articles

Back to top button