News

ਸਿੱਖ ਇਤਿਹਾਸਕਾਰ ਭਾਈ ਅਜਮੇਰ ਸਿੰਘ ਨੇ ਕੀਤੇ ਵੱਡੇ ਖੁਲਾਸੇ, ਸਿੱਖ ਹੋ ਜਾਣ ਸਾਵਧਾਨ

ਦਰਅਸਲ ਜਦੋਂ ਤੀਕ ਬਾਣੀ ਸੋਝੀ ਨਹੀਂ, ਤਾਂ ਸਿੱਖੀ ਕਿਰਦਾਰ ਆਵੇਗਾ ਕਿਸ ਰਸਤੇ? ਬਾਣੀ ਸੋਝੀ ਦੀ ਘਾਟ `ਚ ਮਨਮੱਤਾਂ, ਹੂੜਮੱਤਾਂ, ਦੁਰਮੱਤਾਂ, ਅਨਮੱਤਾਂ, ਬ੍ਰਾਹਮਣੀ ਕਰਮਕਾਂਡ ਤਾਂ ਜਕੜ ਸਕਦੇ ਹਨ। ਜਿਨ੍ਹਾਂ ਚੋਂ ਮਨੁੱਖ ਨੂੰ ਕਢਣ ਲਈ ਗੁਰਦੇਵ ਨੇ ਦਸ ਜਾਮੇ ਧਾਰਣ ਕੀਤੇ, ੨੩੯ ਵਰੇ ਲਗਾਏ, ਘਾਲਣਾ ਘਾਲੀਆਂ ਪਰ ਅੱਜ ਦਾ ਸਿੱਖ ਉਸੇ ਦਲ-ਦਲ `ਚ ਫਸਿਆ ਪਿਆ ਹੈ। ਜਿਨ੍ਹਾਂ ਮਾਪਿਆਂ ਦੇ ਆਪਣੀ ਕੋਲ ਸਿੱਖੀ ਰਹਿਣੀ (ਜੀਵਨ-ਜਾਚ) ਨਹੀਂ ਉਹ ਬੱਚਿਆਂ ਨੂੰ ਸਿੱਖੀ ਜੀਵਨ ਦੇਣਗੇ ਕਿਥੋਂ? ਫ਼ਿਰ ਜਦੋਂ ਉਹੀ ਬੱਚੇ, ਆਸ ਪਾਸ ਦੂਜਿਆਂ ਨੂੰ ਦੇਖਦੇ ਤੇ ਪੁਛਦੇ ਹਨ “ਡੈਡੀ! ਦੂਜੇ ਲੋਕ ਤਾਂ ਵਾਲ ਨਹੀਂ ਰੱਖਦੇ, ਅਸਾਂ ਕਿਉਂ ਰੱਖੇ ਹਨ” ਵਗੈਰਾ ਵਗੈਰਾ। ਫ਼ਿਰ ਵੀ ਬਹੁਤ ਵਾਰੀ ਦੇਖਣ ਨੂੰ ਮਿਲਿਆ ਹੈ ਜਦੋਂ ਉਹਨਾਂ ਬੱਚਿਆਂ ਨੂੰ ਮਾਤਾ-ਪਿਤਾ ਜਾਂ ਵਾਤਾਵਰਣ ਤੋਂ ਤਸੱਲੀ ਬਖਸ਼ ਉੱਤਰ ਨਹੀਂ ਮਿਲਦਾ ਤਾਂ ਘੋਖੀ ਮਨ ਇਸ ਸੱਚ ਨੂੰ ਜਾਨਣ ਲਈ ਹੋਰ ਰਸਤੇ ਢੂੰਡਦਾ ਹੈ। ਇਸ ਤਰ੍ਹਾਂ ਅੱਜ ਉਹ ਵੀ ਮਿਲਦੇ ਹਨ ਜਿਨ੍ਹਾਂ ਦੇ ਜੀਵਨ ਦੀ ਸੰਭਾਲ ਦਾ ਕਾਰਣ ਹੀ ਉਹਨਾਂ ਦੀ ਘੋਖ ਬਿਰਤੀ ਬਣੀ।Image result for guru nanak
ਦੂਜੇ ਪਾਸੇ ਉਹ ਮਾਪੇ, ਜਿਹੜੇ ਆਪ ਪਤਿਤ ਹਨ, ਕਿਉਂਕਿ ਸਿੱਖੀ ਉਹਨਾਂ ਅੰਦਰ ਨਹੀਂ ਸੀ ਪਰ ਢੁੱਚਰ ਹੈ ਸੀ ‘ਸਿੱਖੀ ਤਾਂ ਮਨ ਦੀ ਹੋਣੀ ਚਾਹੀਦੀ ਹੈ-ਸਰੂਪ `ਚ ਕੀ ਪਿਆ ਹੈ’ ਨਿਕਲਦੀਆਂ ਸਿੱਖੀ ਦੀਆਂ ਕਰੂਮਲਾਂ, ਮਾਸੂਮ ਬੱਚੇ ਜਿਨ੍ਹਾਂ ਨੂੰ ਸਿੱਖੀ ਦਾ ੳ, ਅ ਵੀ ਅਜੇ ਨਹੀਂ ਮਿਲਿਆ ਹੁੰਦਾ, ਸ਼ੁਰੂ ਤੋਂ ਹੀ ਉਹਨਾਂ ਦੇ ਵੀ ਸਿਰ ਮੁਨਵਾ ਦੇਂਦੇ ਹਨ। ਇਸੇ ਤਰ੍ਹਾਂ ਬੀਬੀਆਂ ਜਿਨ੍ਹਾਂ ਲਈ ਬੱਚਿਆਂ ਦਾ ਕੰਘੀ-ਜੂੜਾ ਵੀ ਭਾਰਾ ਹੁੰਦਾ ਹੈ-ਅਜਿਹੇ ਬੱਚਿਆਂ ਅੰਦਰੋਂ ਮੁਢਲਾ ਸੁਆਲ ‘ਸਿੱਖ ਕੇਸ ਕਿਉਂ ਰਖਦੇ ਹਨ’ ਜਨਮ ਤੋਂ ਹੀ ਖਤਮ ਕਰਣ ਦਾ ਕਾਰਣ ਬਣ ਜਾਂਦੀਆਂ ਹਨ। ਇਸ ਤਰ੍ਹਾਂ ‘ਆਪ ਤਾਂ ਗਲਿਓਂ ਬਾਹਮਣਾ, ਜਜਮਾਨ ਵੀ ਗਾਲੇ’ ਦੇ ਅਖਾਣ ਅਨੁਸਾਰ ਜੰਮਦੇ ਬੱਚਿਆਂ ਨੂੰ ਹੀ ਅਨਮੱਤੀ ਸਮੁੰਦ੍ਰ `ਚ ਗ਼ਰਕ ਕਰਣ ਦੇ ਜ਼ਿੰਮੇਂਵਾਰ, ਅਜਿਹੇ ਮਾਪੇ ਹੀ ਹੁੰਦੇ ਹਨ। ਆਪਣਾ ਸਿਰ ਮੂੰਹ ਤਾਂ ਮੁੰਡਵਾਇਆ, ਕਲ੍ਹ ਦੇ ਜੰਮੇ ਬੱਚਿਆਂ ਨੂੰ ਵੀ ਉਸੇ ਖੂਹ `ਚ ਧੱਕ ਦਿੱਤਾ, ਜਿਸ ਚੋਂ ਵਾਪਸ ਨਿਕਲਣ ਦਾ ਹੀ ਸੁਆਲ ਨਹੀਂ। ਆਖਿਰ ਕਿਹੜੀਆਂ ਤੇ ਕਿਹੋ ਜਿਹੀਆਂ ਜੂਨਾਂ ਭੋਗ-ਭੋਗ ਕੇ ਅਸੀਂ ਪਾਤਸ਼ਾਹ ਦੇ ਇਸ ਕਰਜ਼ ਨੂੰ ਉਤਾਰ ਸਕਾਂਗੇ? ਭੈਅ ਖਾਈਏ ਕਰਤਾਰ ਤੋਂ, ਜਿਸ ਨੇ ਸਾਨੂੰ ਸੋਹਣਾ ਮਨੁੱਖੀ ਸਰੂਪ ਤੇ ਸਾਫ਼-ਸੁਥੱਰਾ ਸਿੱਖੀ ਜੀਵਨ ਬਖਸ਼ਿਆ। ਆਖਿਰ ਕੀ ਹੱਕ ਹੈ ਸਾਨੂੰ ਇਸ ਦੀ ਕੱਟ ਵੱਢ ਲਈ?
“ਵੇਮੁਖ ਹੋਏ ਰਾਮ ਤੇ. .”-ਜੂਨਾਂ ਤਾਂ ਜਿਹੜੀਆਂ ਭੋਗਾਂਗੇ ਉਹ ਤਾਂ ਬਾਅਦ `ਚ, ਪਹਿਲਾਂ ਆਪਣੇ ਪ੍ਰਵਾਰਕ ਜੀਵਨ `ਚ ਹੀ ਝਾਤੀ ਮਾਰ ਦੇਖੀਏ ਕਿੰਨੀਂ ਅਸ਼ਾਂਤੀ, ਸਰੀਰਕ ਤੇ ਮਾਨਸਕ ਰੋਗ, ਵਿਕਾਰ, ਵਿੱਭਚਾਰ, ਖਿੱਚ-ਧੂਹ, ਝੁਰੱਟ-ਸਮੈਕ, ਸ਼ਰਾਬ ਦੇ ਦੌਰ ਤੇ ਹੋਰ ਭਿਅੰਕਰ ਵਿਗਾੜ, ਅੱਜ ਅਖੌਤੀ ਸਿੱਖ ਪ੍ਰਵਾਰਾਂ `ਚ ਅਚਣਚੇਤ ਨਹੀਂ ਆ ਰਹੇ। ਮੁੱਖ ਕਾਰਨ ਹੈ ਕਿ ਅਕਾਲਪੁਰਖੁ ਦੀ ਉਸ ਗ਼ੈਬੀ-ਅਣਡਿੱਠੀ ਅਮੁੱਲੀ ਦਾਤ ‘ਬਖਸ਼ਿਸ਼’ ਤੋਂ ਹੀ ਸੱਖਣੇ ਹੋਏ ਪਏ ਹਾਂ। ਇਸੇ ਦਾ ਨਤੀਜਾ ਹੈ ਕਿ ਸਾਡਾ ਜੀਵਨ ਵੀ ਉਸੇ ਤ੍ਰਿਸ਼ਨਾਂ-ਭਟਕਣਾ ਦੀ ਦਲ-ਦਲ `ਚ ਫਸਿਆ ਪਿਆ ਹੈ, ਜਿਵੇਂ ਦੂਜਿਆਂ ਦਾ ਤਾਂ ਹੈ ਹੀ।Image result for guru nanak ਇਮਾਨਦਾਰੀ ਨਾਲ ਘੋਖਣ ਦਾ ਯਤਨ ਕਰੀਏ, ਇਸਦਾ ਅਸਲ ਕਾਰਣ ਇਕੋ ਹੈ ਤੇ ਉਹ ਹੈ “ਵੇਮੁਖ ਹੋਏ ਰਾਮ ਤੇ ਲਗਨਿ ਜਨਮ ਵਿਜੋਗ॥ ਖਿਨ ਮਹਿ ਕਉੜੇ ਹੋਇ ਗਏ ਜਿਤੜੇ ਮਾਇਆ ਭੋਗ॥ ਵਿੱਚ ਨ ਕੋਈ ਕਰਿ ਸਕੈ ਕਿਸ ਥੈ ਰੋਵਹਿ ਰੋਜ…” (ਪੰ: ੧੩੫) ਇਸੇ ਤਰ੍ਹਾਂ “ਕਬੀਰ ਮਨੁ ਜਾਨੈ ਸਭ ਬਾਤ ਜਾਨਤ ਹੀ ਅਉਗਨੁ ਕਰੈ॥ ਕਾਹੇ ਕੀ ਕੁਸਲਾਤ ਹਾਥਿ ਦੀਪੁ ਕੂਏ ਪਰੈ॥” (ਪੰ: ੧੩੭੬) ਸਿੱਖ ਲਈ ਚੇਤਾਵਨੀ ਹੈ “ਤਿਆਗੇ ਮਨ ਕੀ ਮਤੜੀ ਵਿਸਾਰੇ ਦੂਜਾ ਭਾਉ ਜੀੳ” (ਪੰ: ੭੩੬) ਇਹੀ ਇੱਕ ਤਰੀਕਾ ਕਿ ਹੂੜਮੱਤ ਤਿਆਗ ਕੇ ਅਤੇ ਗੁਰੂ ਦੇ ਹੋ ਕੇ ਜੀਵੀਏ, ‘ਮਨ ਦੀ ਸਿੱਖੀ ਵਾਲਾ ਸੱਚ ਵੀ’ ਆਪਣੇ ਆਪ ਸਾਡੇ ਜੀਵਨ `ਚ ਉਘੜ ਆਵੇਗਾ।

Related Articles

Back to top button