Sikh News

ਸਿੱਖ ਆਰਕੀਟੈਕਟ ਜਿਸਨੇ ਬਗੈਰ ਡਿਗਰੀ ਲਏ ਦੁਨੀਆ ਦੀਆਂ ਸ਼ਾਨਦਾਰ ਇਮਾਰਤਾਂ ਤਿਆਰ ਕੀਤੀਆ । Bhai Ram Singh

ਭਾਈ ਰਾਮ ਸਿੰਘ ਐਮਵੀਓ (ਮੈਂਬਰ ਆਫ਼ ਵਿਕਟੋਰੀਅਨ ਆਰਡਰ) (1 ਅਗਸਤ 1858 – 1916) ਪ੍ਰੀ-ਪਾਰਟੀਸ਼ਨ ਪੰਜਾਬ ਦੇ ਪ੍ਰਮੁੱਖ ਆਰਕੀਟੈਕਟਾਂ ਵਿੱਚੋਂ ਇੱਕ ਸੀ, ਜਿਸਦਾ ਕਰੀਬ 2 ਦਹਾਕੇ ਲਈ ਦਬਦਬਾ ਰਿਹਾ। ਉਸ ਦੇ ਕੰਮ ਵਿੱਚ ਦਰਬਾਰ ਹਾਲ, ਓਸਬੋਰਨ ਹਾਊਸ; ਲਾਹੌਰ ਮਿਊਜ਼ੀਅਮ ਅਤੇ ਸਿਮਲਾ ਵਿੱਚ ਗਵਰਨਰ ਹਾਊਸ ਸ਼ਾਮਿਲ ਹਨ।ਰਾਮ ਸਿੰਘ ਉਸ ਸਮੇਂ ਦੇ ਲਾਹੌਰ ਦੇ ਮੇਓ ਸਕੂਲ ਆਫ਼ ਆਰਟਸ (ਹੁਣ ਨੈਸ਼ਨਲ ਕਾਲਜ ਆਫ਼ ਆਰਟਸ ਦਾ ਵਿਦਿਆਰਥੀ ਸੀ। ਬਾਅਦ ਨੂੰ 1903 ਤੋਂ 1913, ਤੱਕ ਇਸੇ ਕਾਲਜ ਦਾ ਪ੍ਰਿੰਸੀਪਲ ਵੀ ਰਿਹਾ ਅਤੇ ਕਾਲਜ ਦੀ ਇਮਾਰਤ ਦਾ ਡਿਜ਼ਾਈਨਕਾਰ ਵੀ।ਰਾਮ ਸਿੰਘ ਦਾ ਜਨਮ ਬਟਾਲਾ ਨੇੜੇ ਪਿੰਡ ਰਸੂਲਪੁਰ, (ਜ਼ਿਲ੍ਹਾ ਗੁਰਦਾਸਪੁਰ, ਭਾਰਤ) ਦੇ ਰਾਮਗੜ੍ਹੀਆ ਸੋਹਲ ਪਰਿਵਾਰ ਵਿਚ 1 ਅਗਸਤ 1858 ਨੂੰ ਹੋਇਆ ਸੀ।Capt warns against subverting heritage character of Khalsa College ...ਭਾਈ ਰਾਮ ਸਿੰਘ ਦੇ ਸਭ ਤੋਂ ਪ੍ਰਸਿੱਧ ਕੰਮ ਹਨ: ਲਾਹੌਰ ਮਿਊਜ਼ੀਅਮ , ਮੇਓ ਸਕੂਲ ਆਫ਼ ਆਰਟਸ, Aitchison College ਅਤੇ Punjab University, ਸਭ ਲਹੌਰ ਵਿਚ।[2] ਸਿਮਲਾ ਵਿੱਚ ਗਵਰਨਰ ਹਾਊਸ ਅਤੇ ਲਾਇਲਪੁਰ (ਹੁਣ ਫੈਸਲਾਬਾਦ) ਵਿੱਚ, ਖੇਤੀਬਾੜੀ ਕਾਲਜ।ਉਸਨੇ ਦਰਬਾਰ ਹਾਲ, ਓਸਬੋਰਨ ਹਾਊ ਨੂੰ ਡਿਜ਼ਾਈਨ ਕਰਨ ਵਿਚ Lockwood Kipling ਨਾਲ ਵੀ ਕੰਮ ਕੀਤਾ।ਅਲਾਹਬਾਦ ਦਾ ਜ਼ਿਲ੍ਹਾ ਕਚਹਿਰਆਂ ਹਾਲ, ਮਿਊਨਸਪਲ ਹਾਲ ਫ਼ਿਰੋਜ਼ਪੁਰ ਇਤਿਆਦ ਤੇ ਸਭ ਤੋਂ ਮਹੱਤਵਪੂਰਨ ਖਾਲਸਾ ਕਾਲਜ ਅੰਮ੍ਰਿਤਸਰ

Related Articles

Back to top button