Sikh News

“ਸਿੱਖੀ ਤੇ ਸਿੱਖੀ ਨਹੀਂ ਟਿਕਦੀ” | ਇਹ ਵੀਡੀਓ ਕਬਰਾਂ ਪੂਜਣ ਵਾਲੇ ਸਿੱਖ ਜਰੂਰ ਦੇਖਣ | ਭਾਈ ਮੰਝ ਜੀ | Surkhab TV

ਭਾਈ ਮੰਝ ਡੋਲੀਆਂ ਖਿਡਾਉਣੀਆਂ ਅਤੇ ਜਾਦੂ-ਟੂਣੇ ਕਰਨੇ ਤਿਆਗ ਕੇ, ਲੋਕਾਂ ਨੂੰ ਤਵੀਤ ਦੇਣੇ ਤਿਆਗ ਕੇ, ਸਖੀ ਸਰਵਰ ਪੀਰ ਦੀ ਕਬਰ ਦੀ ਮਾਨਤਾ ਅਤੇ ਇਲਾਕੇ ਦੀ ਚੌਧਰ ਛੱਡ ਕੇ ਗੁਰੂ ਕੇ ਸਿੱਖ ਬਣ ਕੇ, ਗੁਰੂ ਘਰ ਦੀ ਸੇਵਾ ਕਰਨ ਦਾ ਨਮੂਨਾ ਪੇਸ਼ ਕਰ ਗਏ।ਸਖੀ ਸਰਵਰੀਆਂ ਦਾ ਪਿਛੋਕੜ :- ਸਖੀ ਸਰਵਰ ਤੇਰ੍ਹਵੀਂ ਸਦੀ ਈਸਵੀ ਵਿੱਚ ਇਕ ਮੁਸਲਮਾਨ ਪੀਰ ਹੋਇਆ ਹੈ। ਉਸ ਨੂੰ ਸੁਲਤਾਨ, ਲੱਖ-ਦਾਤਾ, ਲਾਲਾਂ ਵਾਲਾ ਤੇ ਧੌਂਕਲੀਆ ਵੀ ਕਿਹਾ ਜਾਂਦਾ ਹੈ। ਉਸ ਦਾ ਅਸਲ ਨਾਮ ਸਈਅਦ ਅਹਿਮਦ ਸੀ। ਉਸ ਦਾ ਬਾਪ ਸੰਨ 1220 ਵਿੱਚ ਬਗ਼ਦਾਦ ਤੋਂ ਉੱਠ ਕੇ ਮੁਲਤਾਨ ਦੇ 12 ਮੀਲ ਪੂਰਬ ਵੱਲ ਪਿੰਡ ਸਿਆਲਕੋਟ ਵਿਖੇ ਆਣ ਆਬਾਦ ਹੋਇਆ। ਉਸ ਦੇ ਸਥਾਨਾਂ ਨੂੰ ਪੀਰਖਾਨਾ ਆਖਦੇ ਹਨ।ਗੁਰੂ ਸਾਹਿਬ ਦੇ ਸਮੇਂ ਤੀਕ ਪੰਜਾਬ ਦੇ ਬਹੁਤ ਸਾਰੇ ਪਿੰਡਾਂ ਵਿੱਚ ਪੀਰਖਾਨੇ ਸਥਾਪਤ ਹੋ ਚੁਕੇ ਸਨ। ਬਹੁਤ ਸਾਰੇ ਮੁਸਲਮਾਨ ਅਤੇ ਅਨੇਕ ਹਿੰਦੂ ਉਸ ਦੇ ਮੁਰੀਦ ਬਣ ਚੁਕੇ ਸਨ।ਸਖੀ ਸਰਵਰ ਦੀ ਕਬਰ ਜ਼ਿਲ੍ਹਾ ਡੇਰਾ ਗਾਜ਼ੀ ਖਾਂ (ਹੁਣ ਪਾਕਿਸਤਾਨ) ਵਿੱਚ, ਡੇਰਾ ਗਾਜ਼ੀ ਖਾਂ ਤੋਂ 20 ਮੀਲ ਪੱਛਮ ਤੇ ਪਿੰਡ ਨਗਾਹੇ ਵਿੱਚ ਹੈ ਜੋ ਤੇਰ੍ਹਵੀਂ ਸਦੀ ਵਿੱਚ ਬਣੀ। ਉਥੇ ਹੀ ਇਸ ਦੀ ਘਰਵਾਲੀ ਬੀਬੀ ਬਾਈ ਦੀ ਕਬਰ ਵੀ ਹੈ। ਇਸ ਤਰ੍ਹਾਂ ਇਹ ਸਰਵਰੀਆਂ ਦਾ ਮੁੱਖ ਅਸਥਾਨ ਹੈ। ਆਪਣੇ-ਆਪਣੇ ਇਲਾਕੇ ਦੇ ਮੁਖੀ ਸਰਵਰੀਆਂ ਨੂੰ ਨਾਲ ਲੈ ਕੇ, ਸੁਲਤਾਨ ਦਾ ਝੰਡਾ ਚੁੱਕੀ ਢੋਲ ਵਜਾਉਂਦੇ, ਪੀਰ ਦੀ ਉਸਤਤੀ ਦੇ ਗੀਤ ਗਾਉਂਦੇ, ਹਰ ਸਾਲ ਨਗਾਹੇ ਦੀ ਯਾਤਰਾ ਲਈ ਜਾਂਦੇ। ਨਗਾਹੇ ਤੋਂ ਦੂਜੇ ਦਰਜੇ ਦਾ ਸਥਾਨ ਧੌਂਕਲ ਪਿੰਡ ਦਾ ਪੀਰਖਾਨਾ, ਗੁਜਰਾਂ ਵਾਲੇ ਜ਼ਿਲ੍ਹੇ ਵਿੱਚ ਵਜ਼ੀਰਾਬਾਦ (ਹੁਣ ਪਾਕਿਸਤਾਨ) ਦੇ ਨੇੜੇ ਹੈ। ਪੀਰ ਨੂੰ ਧੌਂਕਲੀਆ ਇਸੇ ਪਿੰਡ ਦੇ ਨਾਮ ਤੇ ਕਿਹਾ ਜਾਂਦਾ ਹੈ।ਜਿਵੇਂ ਕਿ ਪੀਰਾਂ, ਫਕੀਰਾਂ, ਸਾਧਾਂ, ਸੰਤਾਂ, ਬਾਬਿਆਂ ਦੇ ਮਾਮਲੇ ਵਿੱਚ ਅਕਸਰ ਹੁੰਦਾ ਹੈ, ਸਖੀ ਸਰਵਰ ਬਾਰੇ ਵੀ ਉਸ ਵੇਲੇ ਕਈ ਸਾਖੀਆਂ ਮਸ਼ਹੂਰ ਸਨ ਜਿਵੇਂ ਕਿ ਇਹ ਰੋਗ ਕੱਟਦਾ ਹੈ, ਜ਼ਮੀਨ, ਧਨ-ਦੌਲਤ ਤੇ ਇੱਜ਼ਤ ਬਖ਼ਸ਼ਦਾ ਹੈ, ਪੁੱਤਰ ਦਿੰਦਾ ਹੈ, ਲਹਿਰਾਂ-ਬਹਿਰਾਂ ਕਰਦਾ ਹੈ, ਆਦਿ, ਆਦਿ। ਇਸ ਕਰਕੇ ਪੀਰ ਦੀ ਦੂਰ-ਦੂਰ ਤਕ ਪ੍ਰਸਿੱਧੀ ਹੋ ਗਈ ਸੀ।ਪਿੰਡ ਵਿਚਲੇ ਸਥਾਪਤ ਪੀਰਖਾਨੇ ਵਿੱਚ ਪੀਰ ਦੀ ਕਬਰ ਬਣਾਈ ਜਾਂਦੀ, ਜਿਥੇ ਵੀਰਵਾਰ ਦੇ ਵੀਰਵਾਰ ਸੁਲਤਾਨੀਏ ਜਮ੍ਹਾਂ ਹੁੰਦੇ ਅਰ ਭੇਟਾ ਚੜ੍ਹਾਉਂਦੇ। ਢੋਲ ਡੱਗੇ ਨਾਲ ਉੱਚੀ ਆਵਾਜ਼ ਵਿੱਚ ਪੀਰ ਦੇ ਗੁਣ ਗਾਉਂਦੇ। ਜ਼ਮੀਨ (ਤੰਦੂਰ) ਨੂੰ ਗਰਮ ਕਰਕੇ ਪਕਾਇਆ ਹੋਇਆ ਤੇ ਗੁੜ ਨਾਲ ਚੋਪੜਿਆ ਸਵਾ ਮਣ ਆਟੇ ਦਾ ਰੋਟ ਪੀਰ ਦੀ ਕਬਰ ਉਤੇ ਚੜ੍ਹਾਇਆ ਜਾਂਦਾ। ਭਿਰਾਈ (ਡੱਗਾ ਲਾਉਣ ਵਾਲਾ, ਪੀਰ ਦਾ ਪੁਜਾਰੀ) ਮੰਤਰ ਪੜ੍ਹ ਕੇ ਕੁਝ ਰੋਟ ਆਪ ਲੈ ਲੈਂਦਾ ਅਤੇ ਬਾਕੀ ਪੈਰੋਕਾਰਾਂ ਵਿੱਚ ਵੰਡ ਦਿੰਦਾ।ਭਾਈ ਮੰਝ ਸਿੱਖਾਂ ਦੇ ਪੰਜਵੇਂ ਸਤਿਗੁਰੂ, ਸ੍ਰੀ ਗੁਰੂ ਅਰਜਨ ਦੇਵ ਜੀ ਦੇ ਅਨੰਨ ਸਿੱਖ ਹੋਏ ਹਨ। ਉਨ੍ਹਾਂ ਗੁਰੂ ਅਤੇ ਗੁਰੂ-ਘਰ ਦੀ ਸੇਵਾ ਦਾ ਅਜਿਹਾ ਨਮੂਨਾ ਦੱਸਿਆ ਕਿ ਇਹ ਸੇਵਾ ਸਿੱਖਾਂ ਵਾਸਤੇ ਉਦਾਹਰਨ ਰੂਪ ਹੋ ਗਈ। ਉਨ੍ਹਾਂ ਦਾ ਅਸਲ ਨਾਮ ਤੀਰਥਾ ਸੀ ਪਰ ਗੋਤ ਦੇ ਨਾਮ ਤੋਂ ਮੰਝ ਨਾਮ ਪ੍ਰਸਿੱਧ ਹੋਇਆ।ਮਹਾਨ ਕੋਸ਼ ਅਨੁਸਾਰ ਮੰਝ ਆਪਣੇ ਆਪ ਨੂੰ ਚੰਦਰਬੰਸੀ ਕਹਿੰਦੇ ਰਾਜਪੂਤਾਂ ਦਾ ਇਕ ਗੋਤ ਹੈ। ਰਾਜਾ ਸਲਵਾਨ ਵੀ ਇਸੇ ਗੋਤ ਵਿੱਚੋਂ ਹੋਇਆ ਹੈ। ਜਲੰਧਰ, ਨਵਾਂ ਸ਼ਹਿਰ ਤੇ ਹੁਸ਼ਿਆਰਪੁਰ ਜ਼ਿਲ੍ਹਿਆਂ ਵਿੱਚ ਇਸ ਜਾਤੀ ਦੇ ਬਹੁਤ ਪਿੰਡ ਹਨ। ਭਾਈ ਮੰਝ ਵੀ ਇਸੇ ਜਾਤੀ ਵਿੱਚੋਂ ਸਨ। ਉਹ ਇਲਾਕੇ ਦੇ ਚੌਧਰੀ ਹੋਣ ਕਰਕੇ ਆਪਣੇ ਪਿੰਡ ਅਤੇ ਇਲਾਕੇ ਦੇ ਸਿਰਕੱਢਾਂ ਵਿੱਚ ਗਿਣੇ ਜਾਂਦੇ ਸਨ। ਇਤਿਹਾਸ ਵਿੱਚ ਆਉਂਦਾ ਹੈ ਕਿ ਆਪ ਜਿੱਧਰ ਜਾਂਦੇ, 500 ਦੇ ਲਗਭਗ ਲੋਕ ਉਨ੍ਹਾਂ ਦੇ ਨਾਲ ਹੁੰਦੇ। ਉਨ੍ਹਾਂ ਦਾ ਆਦਰ-ਮਾਣ, ਸਤਕਾਰ ਹਰ ਕੋਈ ਕਰਦਾ ਸੀ। ਉਹ ਸਖੀ ਸਰਵਰ ਦੇ ਪੁਜਾਰੀ ਸਨ।ਭਾਈ ਮੰਝ ਦੇ ਮਾਤਾ, ਪਿਤਾ ਅਤੇ ਜਨਮ ਬਾਰੇ ਇਤਿਹਾਸ ਵਿੱਚ ਕੋਈ ਹਵਾਲਾ ਨਹੀਂ ਮਿਲਦਾ। ਏਨਾ ਪਤਾ ਲੱਗਦਾ ਹੈ ਕਿ 1585 ਈਸਵੀ ਵਿੱਚ (ਸੰਮਤ 1642)ਉਨ੍ਹਾਂ ਸ੍ਰੀ ਗੁਰੂ ਅਰਜਨ ਦੇਵ ਜੀ ਤੋਂ ਸਿੱਖ ਧਰਮ ਗ੍ਰਹਿਣ ਕੀਤਾ। ਆਪ ਦੇ ਪਿੰਡ ਬਾਰੇ ਵੀ ਮੱਤਭੇਦ ਪਾਏ ਜਾਂਦੇ ਹਨ। ਉਨ੍ਹਾਂ ਦਾ ਪਿੰਡ, ਗੁਰਪ੍ਰਤਾਪ ਸੂਰਜ ਗ੍ਰੰਥ ਦੇ ਕਰਤਾ ਮਹਾਂਕਵੀ ਸੰਤੋਖ ਸਿੰਘ, ਗਿਆਨੀ ਅਮਰ ਸਿੰਘ ਅਤੇ ਸ. ਦਪਿੰਦਰ ਸਿੰਘ– ਦੁਆਬੇ ਦਾ ਨਗਰ, ਮੰਜ ਕੀ ਲਿਖਦੇ ਹਨ ਜਦ ਕਿ ਗੁਰ ਸ਼ਬਦ ਰਤਨਾਕਰ ਮਹਾਨ ਕੋਸ਼ ਰਚੇਤਾ ਭਾਈ ਕਾਨ੍ਹ ਸਿੰਘ ਨਾਭਾ ਕੰਗਮਾਈ ਦੱਸਦੇ ਹਨ। ਉਨ੍ਹਾਂ ਮੁਤਾਬਿਕ ਇਹ ਛੋਟਾ ਜਿਹਾ ਪਿੰਡ, ਜ਼ਿਲ੍ਹਾ ਤੇ ਤਹਿਸੀਲ ਹੁਸ਼ਿਆਰਪੁਰ, ਥਾਣਾ ਹਰਿਆਣਾ ਵਿੱਚ, ਰੇਲਵੇ ਸਟੇਸ਼ਨ ਹੁਸ਼ਿਆਰਪੁਰ ਤੋਂ ਵਾਇਵੀ (ਉੱਤਰ-ਪੱਛਮੀ) ਕੋਣ 11 ਮੀਲ ਉਤੇ ਹੈ। ਇਸ ਪਿੰਡ ਵਿੱਚ ਭਾਈ ਮੰਝ ਜੀ ਦਾ ਅਸਥਾਨ ਹੈ, ਜਿਸ ਥਾਂ ‘ਤੇ ਗੁਰੂ ਅਰਜਨ ਦੇਵ ਜੀ ਨੇ ਭੀ ਚਰਨ ਪਾਏ ਸਨ। ਭਾਈ ਮੰਝ (ਅਨਿਨ ਸਿਖ -ਗੁਰੂ ਅਰਜਨ ਦੇਵ ਜੀ ...ਪ੍ਰਿੰਸੀਪਲ ਸਤਿਬੀਰ ਸਿੰਘ ਕੁਝ ਇਤਿਹਾਸਕ ਜੀਵਨੀਆਂ ਵਿੱਚ ਇਸ ਦਾ ਸਮਰਥਨ ਕਰਦੇ ਹਨ। ਇਹ ਇਤਿਹਾਸਕ ਤੱਥ ਦੇ ਵਧੇਰੇ ਨਜ਼ਦੀਕ ਅਤੇ ਸਹੀ ਲੱਗਦਾ ਹੈ। ਹੋ ਸਕਦਾ ਹੈ ਦੋਵੇਂ ਨਾਮ ਇਕੋ ਪਿੰਡ ਦੇ ਹੋਣ ਪਰ ਇਸ ਬਾਰੇ ਕੋਈ ਵੇਰਵਾ ਇਤਿਹਾਸ ਵਿੱਚ ਨਹੀਂ ਮਿਲਦਾ।ਵੇਂ ਕਿ ਅੱਗੇ ਦੱਸਿਆ ਜਾ ਚੁਕਾ ਹੈ, ਗੁਰੂ ਅਰਜਨ ਦੇਵ ਜੀ ਦੀ ਸ਼ਰਨ ਵਿੱਚ ਆਉਣ ਤੋਂ ਪਹਿਲੋਂ ਭਾਈ ਮੰਝ ਜੀ ਸਖੀ ਸਰਵਰ ਦੇ ਉਪਾਸ਼ਕ ਅਤੇ ਮੁੱਖ ਪੁਜਾਰੀ ਸਨ। ਉਨ੍ਹਾਂ ਨੇ ਆਪਣੇ ਘਰ ਵਿੱਚ ਸਖੀ ਸਰਵਰ ਦਾ ਅਸਥਾਨ, ਪੀਰਖਾਨਾ ਬਣਾ ਰੱਖਿਆ ਸੀ। ਲਾਗਲੇ ਪਿੰਡਾਂ ਦੇ ਸਰਵਰੀਏ ਵੀਰਵਾਰ ਨੂੰ ਭਾਈ ਮੰਝ ਜੀ ਦੇ ਘਰ, ਪੀਰ ਦੀ ਕਬਰ ਉਤੇ ਇਕੱਠੇ ਹੁੰਦੇ, ਰੋਟ ਚੜ੍ਹਾਉਂਦੇ, ਢੋਲ-ਢਮੱਕੇ ਨਾਲ ਪੀਰ ਦੇ ਗੁਣ ਗਾਇਣ ਕਰਦੇ। ਭਾਈ ਮੰਝ ਜੀ ਡੋਲੀਆਂ ਖਿਡਾਉਂਦੇ। ਜਾਦੂ-ਟੂਣੇ ਕਰਦੇ, ਤਵੀਤ ਬਣਾ ਕੇ ਲੋਕਾਂ ਨੂੰ ਦਿੰਦੇ। ਉਹ ਹਰ ਸਾਲ ਬਹੁਤ ਵੱਡਾ ਸੰਗ ਲੈ ਕੇ ਆਉਂਦੇ, ਢੋਲ ਵਜਾਉਂਦੇ ਪਿੰਡੋ-ਪਿੰਡ ਫਿਰਦੇ ਹੋਏ ਨਿਗਾਹੇ ਜਾਂਦੇ ਸਨ।ਭਾਈ ਤਿਲੋਕਾ , ਗੜ੍ਹਸ਼ੰਕਰ ਦੇ ਕਿਸੇ ਸਮੇਂ ਦੇ ਬੜੇ ਤਕੜੇ ਅਤੇ ਮੁਖੀ ਸਰਵਰੀਏ, ਸਿੱਖੀ ਧਾਰਨ ਕਰਨ ਉਪਰੰਤ ਗੁਰਮਤਿ ਦੀ ਕਮਾਈ ਸਦਕਾ ਗੁਰੂ ਜੀ ਵੱਲੋਂ ਕੰਢੀ ਅਤੇ ਬੀਤ ਦੇ ਇਲਾਕੇ ਦੇ ਪ੍ਰਚਾਰਕ ਸਨ। ਇਕ ਵਾਰ, ਇਕ ਜੋਗੀ ਨੇ ਇਕ ਸਾਲ ਦਾ ਸਵਰਗ ਅਤੇ ਮੁਕਤੀ ਦਾ ਲਾਰਾ ਲਾ ਕੇ ਸਾਰਾ ਪਿੰਡ ਇਕੱਠਾ ਕਰ ਲਿਆ। ਭਾਈ ਤਿਲੋਕਾ ਜੀ ਨਾ ਗਏ। ਅਖੇ ਜੋਗੀ ਦਾ ਸਵਰਗ ਤਾਂ ਮਰਨ ਮਗਰੋਂ ਮਿਲਣਾ ਹੈ। ਮੈਨੂੰ ਮੇਰੇ ਗੁਰੂ ਨੇ ਹੁਣੇ ਹੀ ਸਵਰਗ ਬਖ਼ਸ਼ਿਆ ਹੋਇਆ ਹੈ। ਜੋਗੀ ਨੇ ਭਾਈ ਤਿਲੋਕਾ ਜੀ ਨੂੰ ਵੱਸ ਵਿੱਚ ਕਰਨ ਵਾਸਤੇ ਸਦਾ ਲਈ ਸਵਰਗ ਦੀ ਪੇਸ਼ਕਸ਼ ਕੀਤੀ। ਭਾਈ ਤਿਲੋਕਾ ਜੀ ਤੇ ਕੋਈ ਅਸਰ ਨਾ ਹੋਇਆ। ਸਿੱਖੀ ਸਿਦਕ ਵੇਖ ਕੇ ਜੋਗੀ ਭਾਈ ਸਾਹਿਬ ਦੇ ਦਰਸ਼ਨਾਂ ਨੂੰ ਖੁਦ ਆਇਆ ਅਤੇ ਉਨ੍ਹਾਂ ਨਾਲ ਗੁਰੂ ਕੇ ਚੱਕ ਜਾ ਕੇ ਗੁਰੂ ਜੀ ਦੇ ਦਰਸ਼ਨ ਕਰਕੇ ਨਿਹਾਲ ਹੋ ਗਿਆ ਅਤੇ ਸਿੱਖੀ ਧਾਰਨ ਕੀਤੀ। ਇਸ ਗੱਲ ਦੀ ਇਲਾਕੇ ਵਿੱਚ ਬੜੀ ਚਰਚਾ ਚੱਲੀ।ਕੰਗਮਾਈ ਦੇ ਕੁਝ ਘਰਾਂ ਦੀ ਗੜ੍ਹਸ਼ੰਕਰ ਰਿਸ਼ਤੇਦਾਰੀ ਸੀ। ਉਨ੍ਹਾਂ ਰਾਹੀਂ ਗੱਲ ਕੰਗਮਾਈ ਪੁੱਜੀ ਅਤੇ ਭਾਈ ਮੰਝ ਜੀ ਦੇ ਕੰਨੀਂ ਪੈ ਗਈ। ਭਾਗ ਸਥਾਨਾ ਦੇ ਲਿਖੇ ਅਨੁਸਾਰ ਉਨ੍ਹਾਂ ਦੇ ਦਿਲ ਵਿੱਚ ਵੀ ਗੁਰੂ ਕੇ ਚੱਕ ਜਾਣ ਦਾ ਸ਼ੌਂਕ ਜਾਗਿਆ। ਉਸ ਵਰ੍ਹੇ ਨਗਾਹੇ ਦੀ ਜ਼ਿਆਰਤ ਤੋਂ ਪਰਤਦਿਆਂ, ਗੁਰੂ ਕੇ ਚੱਕ ਨਜ਼ਦੀਕ ਰਾਤ ਦੇ ਕਿਆਮ ਸਮੇਂ ਸ਼ਾਮੀ ਅਤੇ ਸਵੇਰੇ ਗੁਰੂ ਦਰਬਾਰ ਵਿੱਚ ਚਲੇ ਗਏ। ਉਥੇ ਗੁਰਬਾਣੀ ਕੀਰਤਨ ਗੁਰਗੱਦੀ ਦਿਵਸ 'ਤੇ ਵਿਸ਼ੇਸ਼ : ਸ਼ਹੀਦਾਂ ਦੇ ...ਅਤੇ ਨਿਸ਼ਕਾਮ ਸੇਵਾ ਦੇ ਚੱਲ ਰਹੇ ਪ੍ਰਵਾਹ ਤੋਂ ਆਪ ਬਹੁਤ ਪ੍ਰਭਾਵਤ ਹੋਏ। ਸੰਗ ਪਿੰਡ ਨੂੰ ਤੋਰ ਕੇ ਆਪ ਗੁਰੂ ਕੇ ਚੱਕ ਹੀ ਟਿਕ ਗਏ ਅਤੇ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸਨਮੁਖ ਪੇਸ਼ ਹੋ ਗੁਰਸਿੱਖੀ ਦੀ ਦਾਤ ਮੰਗੀ।ਗੁਰੂ ਜੀ ਨੇ ਫ਼ੁਰਮਾਇਆ, “ਸਿੱਖੀ ਬੜੀ ਔਖੀ ਹੈ। ਇਹ ਖੰਨਿਓਂ ਤਿੱਖੀ, ਵਾਲੋਂ ਨਿੱਕੀ ਧਾਰ ਵਾਲਾ ਬਿਖਮ ਮਾਰਗ ਹੈ। ਇਸ ਤੇ ਚੱਲਦਿਆਂ ਲਬ, ਲੋਭ, ਹੰਕਾਰ, ਤ੍ਰਿਸ਼ਨਾ ਤਿਆਗਣੇ ਪੈਂਦੇ ਹਨ। ਲੋਕ-ਲਾਜ ਤਿਆਗ ਕੇ ਮਨ ਮਾਰਨਾ ਪੈਂਦਾ ਹੈ। ਤੂੰ ਇਲਾਕੇ ਦਾ ਚੌਧਰੀ ਹੈਂ। ਉਸਤਰਿਆਂ ਦੀ ਮਾਲਾ ਤੋਂ ਤੂੰ ਕੀ ਲੈਣਾ ਹੈ? “ਬਿਖਮ ਮਾਰਗ ਚੱਲਣ ਦੀਆਂ ਸਾਰੀਆਂ ਸ਼ਰਤਾਂ ਮੰਨਦਿਆਂ ਭਾਈ ਮੰਝ ਨੇ ਗਿੜਗਿੜਾ ਕੇ ਬੇਨਤੀ ਕੀਤੀ, “ਸਤਿਗੁਰ ਜੀ! ਚਾਹੇ ਰੱਖੋ, ਚਾਹੇ ਮਾਰੋ। ਏਥੇ ਆ ਕੇ ਮੈਂ ਆਪ ਜੀ ਦੇ ਚਰਨ-ਕੰਵਲਾਂ (ਭਾਵ ਆਪ ਦੀ ਨਿਮ੍ਰਤਾ ਸਹਿਤ ਸਿਖਿਆ ਧਾਰਨ ਕਰਨ) ਜੋਗਾ ਹੀ ਹੋ ਗਿਆ ਹਾਂ।”ਲੋਕ ਬੜੇ ਨਿਰਾਸ਼ ਹੋਏ। ਭਾਈ ਮੰਝ ਦੀ ਇਸ ਤਰ੍ਹਾਂ ਬਦਲੀ ਹੋਈ ਮੱਤ ਉਤੇ ਉਨ੍ਹਾਂ ਨੂੰ ਗੁੱਸਾ ਵੀ ਬਹੁਤ ਆਇਆ। ਕਹਿਣ ਲੱਗੇ, “ਤੀਰਥਾ! ਤੂੰ ਜਾਹਰਾ ਪੀਰ ਸਖੀ ਸਰਵਰ ਨੂੰ ਛੱਡ ਕੇ ਚੰਗਾ ਨਹੀਂ ਕੀਤਾ। ਤੂੰ ਕੁਰਾਹੇ ਪੈ ਗਿਆ ਹੈਂ। ਵੇਖੀਂ! ਪੀਰ ਨੇ ਤੈਨੂੰ ਬਰਬਾਦ ਕਰ ਦੇਣਾ ਹਈ! ਤੂੰ ਇਲਾਕੇ ਲਈ ਵੀ ਕੋਈ ਮੁਸੀਬਤ ਲਿਆਏਂਗਾ। ਅਜੇ ਵੀ ਵੇਲਾ ਹੈ। ਸਿੱਧੇ ਰਾਹ ਆ ਜਾ। ਸਾਡਾ ਚੌਧਰੀ ਹੈਂ, ਚੌਧਰੀ ਬਣਿਆ ਰਹੁ।” ਭਾਈ ਮੰਝ ਨੇ ਅੱਗੋਂ ਸਮਝਾਇਆ ਕਿ ਪੀਰਾਂ, ਫਕੀਰਾਂ, ਜਾਦੂ, ਟੂਣਿਆਂ ਨੂੰ ਛੱਡ ਕੇ ਇਕ ਪਰਮਾਤਮਾ ਦੇ ਉਪਾਸ਼ਕ ਬਣੋ, ਜਿਸ ਨੇ ਸਭ ਨੂੰ ਪੈਦਾ ਕੀਤਾ ਹੈ। ਇਸੇ ਵਿੱਚ ਹੀ ਅਸਲੀ ਆਤਮਕ ਸੁਖ ਹੈ।ਪਰ ਤੈਸ਼ ਵਿੱਚ ਆਏ ਸ਼ਰੀਕ ਸੌਖਿਆਂ ਕਿਥੇ ਸਮਝਦੇ ਸਨ! ਉਨ੍ਹਾਂ ਨੇ ਭਾਈ ਮੰਝ ਨੂੰ ਬਰਾਦਰੀ ਵਿੱਚੋਂ ਛੇਕ ਦਿੱਤਾ ਅਤੇ ਉਸ ਨੂੰ ਤੰਗ-ਪ੍ਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ। ਉਨ੍ਹਾਂ ਦਾ ਜੋ ਦੇਣਾ ਸੀ ਦੱਬ ਲਿਆ। ਜਿਨ੍ਹਾਂ ਦੇਣਾ ਸੀ, ਉਹ ਦੇਣ ਨਾ। ਲੈਣ ਵਾਲੇ ਆ ਕੇ ਤੰਗ ਕਰਨ। ਆਪ ਜੀ ਨੇ ਜੋ ਪੱਲੇ ਸੀ ਦੇ ਦਿੱਤਾ। ਜਦ ਪੱਲਿਓਂ ਮੁੱਕ ਗਿਆ ਤਾਂ ਲਹਿਣੇਦਾਰ ਸ਼ਰੀਕ ਘਰ ਦਾ ਸਾਮਾਨ ਚੁੱਕ ਕੇ ਲੈ ਗਏ। ਡੰਗਰ ਵੱਛਾ ਖੋਲ੍ਹ ਕੇ ਲੈ ਗਏ। ਬਾਹਰ ਫਸਲ ਪੱਠਾ ਆਪਣੇ ਡੰਗਰ ਛੱਡ ਕੇ ਉਜਾੜ ਦਿੱਤਾ। ਘਰ ਬੱਝੇ ਪਸ਼ੂ ਭੁੱਖ ਨਾਲ ਕਮਜ਼ੋਰ ਹੋ ਕੇ ਮਰਨ ਲੱਗੇ ਤਾਂ ਭਾਈ ਮੰਝ ਨੇ ਉਨ੍ਹਾਂ ਦੇ ਰੱਸੇ ਖੋਲ੍ਹ ਦਿੱਤੇ। ਨਾ ਕੋਈ ਬੋਲੇ, ਬੁਲਾਵੇ। ਜੋ ਨਰਮ ਦਿਲ ਸਨ ਉਹ ਵੀ ਪਿੰਡ ਦੇ ਡਾਢਿਆਂ, ਕਪੱਤਿਆਂ ਤੋਂ ਡਰਦੇ ਪਾਸਾ ਵੱਟ ਕੇ ਲੰਘ ਜਾਂਦੇ। ਭਾਈ ਜੀ ਸ਼ਾਂਤਮਈ ਨਾਲ ਸਭ ਕੁਝ ਝਲਦੇ ਰਹੇ। ਕਿਸੇ ਨਾਲ ਬੋਲ ਵਿਗਾੜ ਨਾ ਕੀਤਾ, ਨਾ ਹੱਥ ਚੁੱਕਿਆ। ਭਾਈ ਮੰਝ ਆਪਣੀ ਘਰਵਾਲੀ ਅਤੇ ਲੜਕੀ ਨੂੰ ਵੀ ਸਹਿਜ ਅਵਸਥਾ ਵਿੱਚ ਰਹਿਣ ਦੀ ਪ੍ਰੇਰਨਾ ਦਿੰਦੇ। ਪਿੰਡ ਅਤੇ ਆਸ-ਪਾਸ ਕੋਈ ਕੰਮ ਨਾ ਮਿਲਣ ‘ਤੇ, 11 ਮੀਲ ਪੈਂਡਾ ਝਾਗ ਸ਼ਹਿਰ ਹੁਸ਼ਿਆਰਪੁਰ ਵਿੱਚ ਮਿਹਨਤ-ਮਜ਼ਦੂਰੀ ਕਰਕੇ, ਮਾੜੀ-ਮੋਟੀ ਕਮਾਈ ਕਰ ਕੇ ਰਾਤ ਨੂੰ ਘਰ ਪੁੱਜਦੇ। ਉਸੇ ਵਿੱਚ ਹੀ ਗੁਜ਼ਾਰਾ ਕਰਦੇ। ਉਸੇ ਵਿੱਚੋਂ ਹੀ ਲੋੜਵੰਦ ਗਰੀਬ-ਗੁਰਬੇ, ਅਨਾਥ ਦੀ ਯਥਾ ਜੋਗ ਸੇਵਾ ਕਰਦੇ। ਰੱਬ ਦਾ ਸ਼ੁਕਰ ਅਦਾ ਕਰ, ਹਰ ਸਮੇਂ ਵਾਹਿਗੁਰੂ ਦੇ ਗੁਣਾਂ ਦਾ ਜਾਪ ਕਰਦੇ ਅਤੇ ਸਤਿਗੁਰੂ ਦੇ ਭਾਣੇ ਨੂੰ ਮਿੱਠਾ ਕਰਕੇ ਮੰਨਦੇ ਰਹੇ।ਛੇ ਮਹੀਨੇ ਲੰਘ ਗਏ। ਮਿਹਰਾਂ ਦੇ ਸਾਂਈ, ਸਤਿਗੁਰੂ ਜੀ ਨੇ ਸਿੱਖ ਦਾ ਹੌਸਲਾ ਜਾਚਣ ਵਾਸਤੇ ਹਜ਼ੂਰੀ ਗੁਰਸਿੱਖ (ਮੇਵੜੇ) ਹੱਥੀਂ ਹੁਕਮਨਾਮਾ ਭੇਜਿਆ। ਭਾਈ ਮੰਝ ਸਾਹਮਣੇ ਹੁਕਮਨਾਮੇ ਦੀ ਦਰਸ਼ਨ ਭੇਟਾ ਲਈ ਵੀ ਕੁਝ ਨਹੀਂ ਸੀ। ਭਾਈ ਮੰਝ ਜੀ ਨੇ ਹੁਕਮਨਾਮਾ ਵਸੂਲ ਕੀਤਾ। ਮੱਥਾ ਟੇਕਿਆ, ਚੁੰਮਿਆ, ਅੱਖਾਂ ਨਾਲ ਲਾਇਆ ਅਤੇ ਬੜੀ ਖੁਸ਼ੀ ਅਤੇ ਸਤਿਕਾਰ ਭਾਵਨਾ ਨਾਲ ਪੜ੍ਹਿਆ। ਹੁਕਮਨਾਮੇ ਵਿੱਚ ਸਬਰ ਸਬੂਰੀ ਨਾਲ, ਗੁਰੂ ਦੇ ਭਾਣੇ ਵਿੱਚ ਰਹਿੰਦਿਆਂ ਨਾਮ ਜਪਣ, ਕਿਰਤ ਕਰਨ, ਵੰਡ ਛਕਣ, ਸੇਵਾ, ਪਰਉਪਕਾਰ, ਹਲੀਮੀ ਦੀ ਸੰਥਾ ਦ੍ਰਿੜ ਕਰਾਈ ਗਈ ਸੀ।ਹੁਕਮਨਾਮਾ ਪਾ ਕੇ ਭਾਈ ਮੰਝ ਖੁਸ਼ੀ ਵਿੱਚ ਮਿਆਉਂਦੇ ਨਹੀਂ ਸਨ। ਭਾਵੇਂ ਗੁਰੂ ਦਰਬਾਰ ਹਾਜ਼ਰ ਹੋਣ ਦਾ ਕੋਈ ਵੇਰਵਾ ਨਹੀਂ ਸੀ ਪਰ ਇਹ ਗੱਲ ਘੱਟ ਨਹੀਂ ਸੀ ਕਿ ਸਤਿਗੁਰੂ ਜੀ ਨੇ ਯਾਦ ਤਾਂ ਕੀਤਾ ਹੈ। ਗੁਰ ਜੀ ਨੇ ਉਸ ਨੂੰ ਭੁਲਾਇਆ ਨਹੀਂ। ਓਧਰ ਪਿੰਡ ਦੇ ਅਥਰੇ, ਸ਼ਰਾਰਤੀ ਸਾਕਤ, ਭਾਈ ਸਾਹਿਬ ਦੀ ਸਿੱਖੀ ਬਦਲੇ ਏਨੀ ਵੱਡੀ ਕੁਰਬਾਨੀ ਉਤੇ ਹੈਰਾਨ ਹੋ ਰਹੇ ਸੀ। ਉਨ੍ਹਾਂ ਅੰਦਰਲਾ ਮਨਮੁਖ ਜਿਵੇਂ ਸ਼ਰਮਿੰਦਾ ਜਿਹਾ ਹੋ ਰਿਹਾ ਸੀ। ਹੁਣ ਪਿੰਡ ਦੇ ਬਹੁਤ ਸਾਰੇ ਲੋਕਾਂ ਦੇ ਦਿਲਾਂ ਵਿੱਚ ਉਨ੍ਹਾਂ ਪ੍ਰਤੀ ਸ਼ਰਧਾ ਨਿੰਮਣ ਲੱਗੀ।ਭਾਈ ਮੰਝ ਗੁਰੂ ਜੀ ਦੇ ਹੁਕਮਨਾਮੇ ਦੀ ਖ਼ੁਮਾਰੀ ਵਿੱਚ ਜਿਵੇਂ ਉੱਡਦੇ ਫਿਰਦੇ। ਫ਼ਲ ਲੱਦੀਆਂ ਟਾਹਣੀਆਂ ਵਾਂਗ ਉਹ ਅੱਗੇ ਨਾਲੋਂ ਵੀ ਹਲੀਮ, ਨਿਮਾਣੇ ਅਤੇ ਸ਼ਰੀਕਾਂ ਦੀ ਹਰੇਕ ਗਲ ਦਾ ਉੱਤਰ ਮੁਸਕਰਾਹਟ ਵਿੱਚ ਦਿੰਦੇ। ਕਿਸੇ ਨਾਲ ਵੀ ਉਨ੍ਹਾਂ ਨੂੰ ਸ਼ਿਕਾਇਤ, ਸ਼ਿਕਵਾ ਨਹੀਂ ਸੀ। ਨਾ ਗੁੱਸਾ ਸੀ, ਨਾ ਗਿਲਾ, ਨਾ ਕੋਈ ਮਿਹਣਾ, ਨਾ ਉਲ੍ਹਾਮਾ। ਸ਼ਰੀਕਾਂ ਦੀ ਕਿਸੇ ਵੀ ਵਧੀਕੀ ਦਾ, ਕਿਸੇ ਵੀ ਧੱਕੇ ਦਾ, ਕਿਸੇ ਵੀ ਸ਼ਰਾਰਤ ਦਾ ਕੋਈ ਜੁਆਬ ਨਾ ਦਿੰਦੇ। “ਜੇ ਭੁਖ ਦੇਹਿਂ ਤ ਇਤ ਹੀ ਰਾਜਾਂ ਦੁਖ ਵਿਚਿ ਸੂਖ ਮਨਾਈਂ” (ਪੰਨਾ 967)ਵਾਲੀ ਅਵਸਥਾ ਉਨ੍ਹਾਂ ਤੇ ਪੂਰੀ ਤਰ੍ਹਾਂ ਢੁੱਕਦੀ ਸੀ।

Related Articles

Back to top button