Sikh News

ਸਿੱਖੀ ਤੇ ਵੱਡਾ ਹਮਲਾ, ਨਕਲੀ ਦਰਬਾਰ ਸਾਹਿਬ ਬਣਾ ਕੇ ਕਰਨ ਲੱਗੇ ਦੁਰਗਾ ਪੂਜਾ

ਲੇਖਕ ਸਰਬਜੀਤ ਸਿੰਘ ਘੁਮਾਣ ਨੇ ਇਸ ਮੁੱਦੇ ਤੇ ਇੱਕ ਲੇਖ ਲਿਖਿਆ ਹੈ ..
ਸਿਖਾਂ ਨੂੰ ਜਲੀਲ ਕਰਨ ਲਈ ਹਿੰਦੂਤਵੀਆਂ ਨੇ ਦਰਬਾਰ ਸਾਹਿਬ ਵਰਗਾ ਮਾਡਲ ਬਣਾਕੇ ਵਿੱਚ ਹਿੰਦੂ ਦੇਵੀ ਦੇਵਤਿਆਂ ਦੀਆ ਮੂਰਤੀਆਂ ਰੱਖਕੇ ਅਸਲ ਵਿਚ ਆਪਦੇ ਅੰਦਰਲੇ ਏਜੰਡੇ ਨੂੰ ਸਾਹਮਣੇ ਲਿਆਂਦਾ ਹੈ ਕਿ “ਅਸੀਂ ਇਕ ਨਾ ਇਕ ਦਿਨ ਦਰਬਾਰ ਸਾਹਿਬ ਅੰਮ੍ਰਿਤਸਰ ਵਿਚ ਇੰਝ ਹਿੰਦੂ ਦੇਵੀ ਦੇਵਤਿਆਂ-ਅਵਤਾਰਾਂ ਤੇ ਭਗਵਾਨਾਂ ਦੀਆਂ ਮੂਰਤੀਆਂ ਸਥਾਪਿਤ ਕਰਨੀਆਂ ਨੇ”ਇਹ ਏਜੰਡਾ ਲਾਗੂ ਕਰਨ ਦੇ ਪਹਿਲੇ ਪੜਾਅ ਵਜੋਂ ਦੇਖ ਸਕਦੇ ਹਾਂ ਕਿ ਬਥੇਰੇ ਸਿਖ ਪਹਿਲਾਂ ਹੀ ਆਪਦੇ ਘਰਾਂ ਵਿਚ ਜਾਂ ਤੇ ਹਿੰਦੂ ਦੇਵੀ ਦੇਵਤਿਆਂ-ਅਵਤਾਰਾਂ ਤੇ ਭਗਵਾਨਾਂ ਦੀਆਂ ਮੂਰਤੀਆਂ ਦੀਆਂ ਪੂਜਾ ਕਰਦੇ ਨੇ ਜਾਂ ਸਿਖ ਗੁਰੂ ਸਾਹਿਬਾਨ ਦੇ ਮਨੋਕਲਪਿਤ ਪੇਟਿੰਗਾਂ ਤੇ ਬੁੱਤਾਂ ਨੂੰ ਮੱਤੇ ਟੇਕਦੇ ਹਨ।ਇਸ ਤਰਾਂ ਦੀ ਬਿਰਤੀ ਵਾਲੇ ਸਿਖ ਕਦੋਂ ਤੇ ਕਿਉਂ ਦਰਬਾਰ ਸਾਹਿਬ ਵਿਚ ਹਿੰਦੂ ਦੇਵੀ ਦੇਵਤਿਆਂ-ਅਵਤਾਰਾਂ ਤੇ ਭਗਵਾਨਾਂ ਦੀਆਂ ਮੂਰਤੀਆਂ ਰੱਖਣ ਦਾ ਵਿਰੋਧ ਕਰਨਗੇ?ਬਥੇਰੇ ਸਿਖ ਆਗੂ ਨੇ ਜਿਹੜੇ ਜਗਰਾਤਿਆਂ ਤੇ ਮੰਦਰਾਂ ਵਿਚ ਹਾਜਰੀਆਂ ਭਰਦੇ ਨੇ।ਇਹ ਸਾਰੇ ਆਗੂ ਵੀ ਹਿੰਦੂ ਦੇਵੀ ਦੇਵਤਿਆਂ-ਅਵਤਾਰਾਂ ਤੇ ਭਗਵਾਨਾਂ ਦੀਆਂ ਮੂਰਤੀਆਂ ਦਰਬਾਰ ਸਾਹਿਬ ਵਿਚ ਰੱਖਣ ਦੀ ਹਮਾਇਤ ਕਰਨਗੇ। ਬਥੇਰੇ ਧਾਰਮਿਕ ਕਹਾਂਉਂਡਦੇ ਸਿਖ ਪਰਚਾਰਕ ਹਿੰਦੂ ਦੇਵੀ ਦੇਵਤਿਆਂ-ਅਵਤਾਰਾਂ ਤੇ ਭਗਵਾਨਾਂ ਦੀਆਂ ਸਿਫਤਾਂ ਕਰਦੇ ਰਹਿੰਦੇ ਨੇ।ਇਹ ਲੋਕ ਵੀ ਹਿੰਦੂ ਦੇਵੀ ਦੇਵਤਿਆਂ-ਅਵਤਾਰਾਂ ਤੇ ਭਗਵਾਨਾਂ ਦੀਆਂ ਮੂਰਤੀਆਂ ਦੇ ਹੱਕ ਵਿਚ ਹੀ ਭੁਗਤਣਗੇ!ਸੋ ਉਹ ਸਿੱਖ ਤਾਂ ਬਹੁਤ ਥੋੜੇ ਹੋਣਗੇ ਜਿਹੜੇ ਦਰਬਾਰ ਸਾਹਿਬ ਵਿਚ ਹਿੰਦੂ ਦੇਵੀ ਦੇਵਤਿਆਂ-ਅਵਤਾਰਾਂ ਤੇ ਭਗਵਾਨਾਂ ਦੀਆਂ ਮੂਰਤੀਆਂ ਰੱਖਣ ਦਾ ਵਿਰੋਧ ਕਰਨਗੇ।ਇਹੋ ਜਿਹੇ ਪੰਥ-ਪ੍ਰਸਤ ਸਿਖਾਂ ਨੂੰ ਮਾਰਨ-ਕੁੱਟਣ,ਘੇਰਨ ਲਈ ਜਿਥੇ ਆਰ.ਐਸ.ਐਸ.ਬਾਦਲਕੇ ਤੇ ਭਾਰਤੀ ਮੁੱਖਧਾਰਾ ਨੂੰ ਮੱਥਾ ਟੇਕੀ ਬੈਠੇ ਸਾਰੇ ਸਿਖ ਇਕੋ ਵੇਲੇ ਹੱਲਾ ਬੋਲਣਗੇ ਉਥੇ ਖਾਕੀ ਵਰਦੀ ਵੀ ਉਨਾਂ ਨੂੰ ਅਮਨ-ਕਾਨੂੰਨ ਦੇ ਵੈਰੀ ਕਹਿਕੇ ਝੂਠੇ ਮੁਕਾਬਲਿਆਂ ਵਿਚ ਕਤਲ ਕਰੇਗੀ।ਇਉਂ ਸਿਖਾਂ ਦੀ ਹੋਰ ਨਸਲਕੁਸ਼ੀ ਦਾ ਮੁੱਢ ਬੰਨ੍ਹਿਆ ਜਾ ਰਿਹਾ ਹੈ। ਜਿਹੜੇ ਸਿਖ ਭਾਰਤ ਮਾਤਾ ਕੀ ਜੈ ਕਹਿੰਦੇ ਨੇ,ਜਿਹੜੇ ਜਗਰਾਤਿਆਂ ਵਿਚ ਹਾਜਰੀਆਂ ਭਰਦੇ ਨੇ,ਜਿਹੜੇ ਬੁੱਤ-ਪ੍ਰਸਤੀ ਕਰਦੇ ਨੇ,ਜਿੰਨਾ ਨੂੰ ਪੰਥਕ ਸੋਚ ਵਾਲੇ ਸਿਖ ਭੈੜੇ ੱਲਗਦੇ ਨੇ ਉਹ ਸਾਰੇ ਹੀ ਸਿਖੀ ਨਾਲ ਦਗਾ ਕਮਾ ਰਹੇ ਹਨ।ਇਹ ਸਾਰੇ ਸਿਖ ਦੁਸ਼ਮਣ ਦੇ ਕੁਹਾੜੇ ਦਾ ਦਸਤਾ ਬਣੇ ਬੈਠੇ ਨੇ।ਸਿਖੀ ਤੇ ਸਿਖਾਂ ਦਾ ਘਾਣ ਕਰਨ-ਕਰਾਉਣ ਲਈ ਇਹ ਲੋਕ ਹਰ ਤਰਾਂ ਤਿਆਰ ਹਨ।ਸਾਨੂੰ ਮਾਰਨ ਲਈ ਕਿਸੇ ਹਿੰਦੂ ਦੀ ਲੋੜ ਨਹੀ,ਬਾਦਲ-ਕੈਪਟਨ ਵਰਗੇ ਹੁਕਮ ਦੇਣਗੇ ਤੇ ਪੁਲੀਸ ਸਾਨੂੰ ਮਾਰੇਗੀ।ਸਾਨੂੰ ਮਰਨ ਦਾ ਖੌਂਫ ਨਹੀ।ਸਾਨੂੰ ਖੁਸ਼ੀ ਹੋਵੇਗੀ ਕਿ ਅੰਤਮ ਸਾਹ ਤੱਕ ਗੁਰੂ ਨੂੰ ਸਮਰਪਿਤ ਰਹੇ।ਅੱਜ ਦਰਬਾਰ ਸਾਹਿਬ ਦਾ ਮਾਡਲ ਬਣਾਕੇ ਵਿਚ ਹਿੰਦੂ ਦੇਵੀ ਦੇਵਤਿਆਂ-ਅਵਤਾਰਾਂ ਤੇ ਭਗਵਾਨਾਂ ਦੀਆਂ ਮੂਰਤੀਆਂ ਰੱਖਕੇ ਅਗਲਿਆਂ ਨੇ ਆਪਦਾ ਨਿਸ਼ਾਨਾ ਦੱਸ ਦਿਤਾ ਹੈ।ਹੁਣ ਦੇਖਦੇ ਹਾਂ ਕਿ ਸੱਚੇ ਪਾਤਸ਼ਾਹ ਸਿਖਾਂ ਨੂਮ ਕੀ ਸੇਧ ਬਖਸਦੇ ਨੇ।ਦਰਬਾਰ ਸਾਹਿਬ ਇੰਨਾਂ ਨੂੰ ਬਹੁਤ ਰੜਕਦਾ ਹੈ।ਅੱਜ ਤੋਂ ਸੌ ਸਾਲ ਪਹਿਲਾਂ ਅੰਮ੍ਰਿਤਸਰ ਵਿਚ ਦੁਰਗਿਆਣਾ ਮੰਦਿਰ ਵੀ ਇਸੇ ਜਿਦ ਵਿਚ ਬਣਾਇਆ ਸੀ ਕਿ ਜਾਂ ਤਾਂ ਸਾਡੇ ਹਿੰਦੂ ਦੇਵੀ ਦੇਵਤਿਆਂ-ਅਵਤਾਰਾਂ ਤੇ ਭਗਵਾਨਾਂ ਦੀਆਂ ਮੂਰਤੀਆਂ ਦਰਬਾਰ ਸਾਹਿਬ ਵਿਚ ਰੱਖੋ ਨਹੀ ਅਸੀਂ ਵੱਖਰਾ ਮੰਦਿਰ ਬਣਾ ਲੈਨੇ ਹਾਂ।ਦਰਗਿਆਣੇ ਮੰਦਰ ਬਾਰੇ ਲੋਕ ਹੈਰਾਨ ਹੋ ਜਾਂਦੇ ਨੇ ਕਿ ੨੦ ਵੀਂ ਸਦੀ ਦੇ ਤੀਜੇ ਦਹਾਕੇ ਵਿਚ ਬਣਿਆ ਹੋਇਆ ਇਹ ਰਵਾਇਤੀ ਹਿੰਦੂ ਮੰਦਿਰ ਦੀ ਆਰਕੀਟੈਕਚਰ ਨਹੀਂ, ਬਲਕਿ ਬਿਲਕੁਲ ਦਰਬਾਰ ਸਾਹਿਬ ਦੀ ਤਰ੍ਹਾਂ ਹੈਪਰ ਪੂਰੀ ਦੀ ਪੂਰੀ ਨਕਲ ਕਰਨ ਦੇ ਬਾਵਜੂਦ ਇਹ ਕਦੇ ਵੀ ਦਰਬਾਰ ਸਾਹਿਬ ਵਰਗਾ ਰੁਤਬਾ ਹਾਸਿਲ ਨਹੀ ਕਰ ਸਕਿਆ।ਇਹ ਤਾਂ ਹੋ ਸਕਦਾ ਹੈ ਕਿ ਜੋ ਵੀ ਪ੍ਰਾਣੀ ਦੁਰਗਿਆਣੇ ਮੰਦਿਰ ਆਵੇ ਉਹ ਦਰਬਾਰ ਸਾਹਿਬ ਵੀ ਸ਼ਰਧਾ ਭੇਂਟ ਕਰਨ ਆ ਜਾਵੇ ਪਰ ਕਦੇ ਇਹ ਨਹੀ ਹੋ ਸਕਦਾ ਕਿ ਦਰਬਾਰ ਸਾਹਿਬ ਲਈ ਤੁਰਿਆ ਸਖਸ਼ ਦੁਰਗਿਆਣੇ ਮੰਦਿਰ ਵੀ ਲਾਜਮੀ ਜਾਵੇ!ਜੋ ,ਛਲ-ਕਪਟ,ਹਰਸ,ਨਫਰਤ,ਵੈਰ ਤੇ ਵਿਰੋਧ ਦੁਰਗਿਆਣਾ ਮੰਦਿਰ ਬਣਾਉਣ ਮੌਕੇ ਹਿੰਦੂ ਮਨ ਅੰਦਰ ਸੀ,ਉਹੀ aੱਜ ਦਰਬਾਰ ਸਾਹਿਬ ਦਾ ਨਕਲੀ ਮਾਡਲ ਬਣਾਕੇ ਵਿਚ ਹਿੰਦੂ ਦੇਵੀ ਦੇਵਤਿਆਂ-ਅਵਤਾਰਾਂ ਤੇ ਭਗਵਾਨਾਂ ਦੀਆਂ ਮੂਰਤੀਆਂ ਰੱਖਣ ਮੌਕੇ ਸੀ ਕਿ ਸਿਖਾਂ ਨੂੰ ਚਿੜਾਉਣਾ ਹੈ।ਨਾਲ ਦੀ ਨਾਲ ਉਨਾਂ ਸਿਖਾਂ ਨੂੰ ਸੰਤੁਸ਼ਟ ਕਰਨ ਲਈ ‘ਮਾਫੀਨਾਮਾ’ਵੀ ਤਿਆਰ ਕਰੀ ਬੈਠੈ ਹੋਣਗੇ ਜਿੰਨਾਂ ਨੇ ਪੰਥਕ ਸੋਚ ਵਾਲਆਂ ਨਾਲ ਬਹਿਸਣਾ ਹੈ ਕਿ ਫੇਰ ਕੀ ਹੋਗਿਆ ਉਨਾਂ ਨੇ ਮਾਫੀ ਤਾਂ ਮੰਗ ਹੀ ਲਈ ਹੈ!ਹਿੰਦੂਤਵੀਆਂ ਦਾ ਹਰਾਮੀਪੁਣਾ ਤਾਂ ਨਸ਼ਰ ਹੋ ਹੀ ਰਿਹਾ ਹੈ ਪਰ ਸਿਖਾਂ ਦੀ ਧਾਰਮਿਕ ਤੇ ਸਿਆਸੀ ਲੀਡਰਸ਼ਿਪ ਦਾ ਹਰਾਮੀਪੁਣਾ ਵੀ ਨਾਲ ਹੀ ਨੰਗਾ ਹੋ ਰਿਹਾ ਹੈ॥ਕੀ ਸਿਖ ਬੋਧੀਆਂ ਦੀ ਤਬਾਹੀ ਤੋਂ ਸਬਕ ਸਿੱਖਣਗੇ?ਕੋਈ ਅਕਲ ਦਾ ਕਰੋ ਇਲਾਜ ਯਾਰੋ!(ਸਰਬਜੀਤ ਸਿੰਘ ਘੁਮਾਣ)

Related Articles

Back to top button