Sikh News

ਸਿੱਖਾਂ ਲਈ ਮਾਣ ਦੀ ਗੱਲ:ਹੁਣ ਦੁਨੀਆ ਪੜ ਸਕੇਗੀ ਵੱਖ ਵੱਖ ਭਾਸ਼ਾਵਾਂ ਚ ਜਪੁਜੀ ਸਾਹਿਬ ‘ਇੰਨੀਆਂ ਭਾਸ਼ਾਵਾਂ ਵਿੱਚ ਅਨੁਵਾਦ !

ਹੁਣ ਦੁਨੀਆ ਪੜ ਸਕੇਗੀ ਵੱਖ ਵੱਖ ਭਾਸ਼ਾਵਾਂ ਚ ਜਪੁਜੀ ਸਾਹਿਬ ‘ਇੰਨੀਆਂ ਭਾਸ਼ਾਵਾਂ ਵਿੱਚ ਅਨੁਵਾਦ “ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ “ਦੁਨੀਆਂ ਨੂੰ ਇਕ ਸੂਤਰ ਵਿਚ ਪਰੋਣ ਦਾ ਸੰਦੇਸ਼ ਦੇਣ ਵਾਲੀ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਬਾਣੀ ‘ਜਪੁਜੀ ਸਾਹਿਬ’ ਦਾ ਦੁਨੀਆਂ ਦੀਆਂ 19 ਭਾਸ਼ਾਵਾਂ ‘ਚ ਅਨੁਵਾਦ ਕੀਤਾ ਗਿਆ ਹੈ ਅਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਅੰਮ੍ਰਿਤਸਰ ਦੇ ਅਜਾਇਬ ਘਰ ਨੂੰ ਸੌਂਪਿਆ ਜਾਵੇਗਾ।ਤੁਹਾਨੂੰ ਦੱਸ ਦੇਈਏ ਕਿ ਸਿੱਖ ਧਰਮ ਇੰਟਰਨੈਸ਼ਨਲ (ਐਸਡੀਆਈ) ਨੇ ਦੁਨੀਆਂ ਭਰ ਵਿਚ ਵਸਦੇ ਆਪਣੇ ਮੈਂਬਰਾਂ ਦੇ ਸਹਿਯੋਗ ਨਾਲ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਬਾਣੀ ‘ਜਪੁਜੀ ਸਾਹਿਬ’ ਦੇ ਅੰਗਰੇਜ਼ੀ ਅਤੇ ਦੁਨੀਆਂ ਦੀਆਂ ਹੋਰ 18 ਭਾਸ਼ਾਵਾਂ ਵਿਚ ਅਨੁਵਾਦ ਕੀਤਾ ਹੈ। ‘ਜਪੁਜੀ ਸਾਹਿਬ- ਦਿ ਲਾਈਟ ਆਫ ਗੁਰੂ ਨਾਨਕ ਫਾਰ ਦਿ ਵਰਲਡ’ ਸਿਰਲੇਖ ਦੀਆਂ ਇਨ੍ਹਾਂ ਕਿਤਾਬਾਂ ਦੇ ਰੰਗੀਨ ਕਵਰ ‘ਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਤਸਵੀਰ ਹੈ, ਜਿਸ ਦੇ ਚਾਰੋਂ ਪਾਸੇ ‘ਓਂਕਾਰ’ ਦਾ ਪਵਿੱਤਰ ਚਿੰਨ੍ਹ ਹੈ। ਚਾਂਦੀ ਦੇ ਕਵਰ ‘ਤੇ ਸੁੰਦਰ ਵੇਲ ਬੂਟੇ ਉਕੇਰੇ ਗਏ ਹਨ ਅਤੇ ਇਸ ਨੂੰ ਮੋਤੀ ਅਤੇ ਕੀਮਤੀ ਨਗਾਂ ਨਾਲ ਸਜਾਇਆ ਗਿਆ ਹੈ। ਹਰੇਕ ਕਿਤਾਬ ਦੇ 400 ਪੰਨਿਆਂ ਨੂੰ ਬਹੁਤ ਕਲਾਤਮਕ ਅੰਦਾਜ਼ ਵਿਚ ਤਿਆਰ ਕੀਤਾ ਗਿਆ ਹੈ। ਜਾਣਕਾਰੀ ਲਈ ਦੱਸ ਦੇਈਏ ਕਿ ਅਮਰੀਕਾ ਵਿਚ 1973 ਵਿਚ ਸਥਾਪਿਤ ਸਿੱਖ ਧਰਮ ਇੰਟਰਨੈਸ਼ਨਲ ਨਾਲ ਸਬੰਧਤ ਸ਼ਾਂਤੀ ਕੌਰ ਖਾਲਸਾ ਨੇ ਦੱਸਿਆ ਕਿ ਇਸ ਕੋਸ਼ਿਸ਼ ਨਾਲ ਅਸੀਂ ਚਾਹੁੰਦੇ ਹਾਂ ਕਿ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ‘ਜਪੁਜੀ ਸਾਹਿਬ’ ਦੇ ਅਰਥ ਦੀ ਡੂੰਘਾਈ ਅਤੇ ਇਸ ਦੀਆਂ ਸਿੱਖਿਆਵਾਂ ਨੂੰ ਸਹੀ ਤਰੀਕੇ ਨਾਲ ਸਮਝ ਕੇ ਆਪਣੀ ਜ਼ਿੰਦਗੀ ‘ਚ ਸਮਾ ਸਕਣ। ਦਿੱਲੀ ਸਿੱਖਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ‘ਜਪੁਜੀ ਸਾਹਿਬ’ ਦੀ ਮਹੱਤਤਾ ‘ਤੇ ਪ੍ਰਕਾਸ਼ ਪਾਉਂਦੇ ਹੋਏ ਦੱਸਿਆ ਕਿ ਬਾਣੀ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਮੂਲ ਬਾਣੀ ਹੈ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸ਼ੁਰੂਆਤ ‘ਜਪੁਜੀ ਸਾਹਿਬ’ ਨਾਲ ਹੀ ਹੁੰਦੀ ਹੈ। ਇਹ ਬਾਣੀ ਸਿੱਖ ਧਰਮ ਦੀ ਮਰਿਆਦਾ ਮੁਤਾਬਕ ਰੋਜ਼ਾਨਾ ਪੜ੍ਹੀ ਜਾਣ ਵਾਲੀਆਂ 5 ਬਾਣੀਆਂ ਵਿਚ ਵੀ ਪਹਿਲੀ ਬਾਣੀ ਹੈ।

Related Articles

Back to top button