News

ਸਿੰਧ ਖੇਤਰ ਦੀ ਹਿੰਦੂ ਕੁੜੀ ਬਣੀ ਪਹਿਲੀ ਮਹਿਲਾ ਪੁਲਿਸ ਅਧਿਕਾਰੀ

ਪਹਿਲੀ ਵਾਰ ਸਿੰਧ ਖੇਤਰ ਦੀ ਇੱਕ ਹਿੰਦੂ ਕੁੜੀ ਪੁਸ਼ਪਾ ਕੋਹਲੀ ਸੂਬਾਈ ਪੱਧਰ ਦੀ ਪ੍ਰੀਖਿਆ ਪਾਸ ਕਰ ਸੂਬੇ ਦੀ ਪਹਿਲੀ ਮਹਿਲਾ ਹਿੰਦੂ ਪੁਲਿਸ ਅਧਿਕਾਰੀ ਬਣ ਗਈ ਹੈ। ਜੀਓ ਨਿਊਜ਼ ‘ਤੇ ਬੁੱਧਵਾਰ ਆਈ ਖ਼ਬਰ ਮੁਤਾਬਕ ਪੁਸ਼ਪਾ ਕੋਹਲੀ ਨੂੰ ਸੂਬੇ ‘ਚ ਅਸਿਸਟੈਂਟ ਸਬ ਇੰਸਪੈਕਟਰ ਨਿਯੁਕਤ ਕੀਤਾ ਗਿਆ ਹੈ।pakistan-pushpa-kolhi-the-first-hindu-girl-to-serve-sindh-police-as-officer
ਪਾਕਿਸਤਾਨੀ ਮੱਨੁਖੀ ਅਧਿਕਾਰ ਕਾਰਜਕਾਰੀ ਕਪਿਲ ਦੇਵ ਨੇ ਮੰਗਲਵਾਰ ਨੂੰ ਸਭ ਤੋਂ ਪਹਿਲਾਂ ਇਹ ਸੂਚਨਾ ਟਵਿਟਰ ‘ਤੇ ਸ਼ੇਅਰ ਕੀਤੀ ਸੀ। ਦੇਵ ਨੇ ਟਵੀਟ ਕਰ ਲਿਖਿਆ, “ਸਿੰਘ ਪਬਲਿਕ ਸਰਵਿਸ ਕਮੀਸ਼ਨ ਦੀ ਮੁਕਾਬਲਾ ਪ੍ਰੀਖਿਆ ਪਾਸ ਕਰ ਸਿੰਧ ਪੁਲਿਸ ‘ਚ ਅਸਿਸਟੈਂਟ ਸਬ ਇੰਸਪੈਕਟਰ ਬਣਨ ਵਾਲੀ ਪੁਸ਼ਪਾ ਕੋਹਲੀ ਪਹਿਲੀ ਹਿੰਦੂ ਲੜਕੀ ਹੈ”ਇਸ ਤੋਂ ਪਹਿਲਾਂ ਜਨਵਰੀ ‘ਚ ਹਿੰਦੂ ਸੁਮਨ ਪਵਨ ਬੁਦਾਨੀ ਨੂੰ ਦੀਵਾਨੀ ਅਤੇ ਨਿਆਂਇਕ ਮੈਜਿਸਟ੍ਰੇਟ ਨਿਯੁਕਤ ਕੀਤਾ ਗਿਆ ਸੀ।

Related Articles

Back to top button