Punjab

ਸਿੰਧੀ ਪਰਿਵਾਰ ਦਾ ਵਿਆਹ | ਪੰਗਤ ਵਿਚ ਬਹਿਕੇ ਛਕਿਆ ਲੰਗਰ

ਮੁੰਬਈ ਦੇ ਸਿੰਧੀ ਭਾਈਚਾਰੇ ਨੇ ਆਨੰਦ ਕਾਰਜ ਤੋ ਬਾਅਦ ਗੁਰੂ ਕਾ ਲੰਗਰ ਪੰਕਤ ਵਿੱਚ ਬੈਠ ਕੇ ਛਕਿਆ। ਸਾਨੂੰ ਕੀ ਪਈ ਆ ਜੋ ਅਸੀ ਗੁਰੂ ਸਾਹਿਬ ਦੀ ਸਿੱਖਿਆ ਨੂੰ ਭੁੱਲ ਗਏ ਹਾਂ ਤੇ ਆਖ ਦਿੰਦੇ ਹਾਂ ਕਿ ਲੰਗਰ ਮੇਜਾਂ ਤੇ ਛਕਣਾ। ਵੀਡੀਓ ਗੁਰੂ ਗ੍ਰੰਥ ਸਾਹਿਬ ਜੀ ਦੇ ਸਤਿਕਾਰ ਲਈ ਕਰੋ ਸਾਂਝੀ। ਸਿੱਖ ਜਗਤ ਵਿੱਚ ਸੰਗਤ ਅਤੇ ਪੰਗਤ ਦੀ ਪ੍ਰਥਾ ਗੁਰੂ ਨਾਨਕ ਸਾਹਿਬ ਤੋਂ ਪ੍ਰਾਰੰਭ ਹੋਈ ਹੈ ਅਤੇ ਓਦੋਂ ਤੋਂ ਹੀ ਨਿਰੰਤਰ ਰੂਪ ਵਿੱਚ ਚਲ ਰਹੀ ਹੈ। ਸੰਗਤ ਵਿੱਚ ਰੂਹ ਦੀ ਖ਼ੁਰਾਕ ਦਾ ਪ੍ਰਬੰਧ ਹੈ ਅਤੇ ਲੰਗਰ ਵਿੱਚ ਤਨ ਦੀ ਖ਼ੁਰਾਕ ਦਾ। ਜਿਸ ਤਰ੍ਹਾਂ ਸੰਗਤ ਵਿੱਚ ਹਰੇਕ ਮਨੁੱਖ ਮਾਤਰ ਬੈਠ ਕੇ ਆਤਮਕ ਭੋਜਨ ਛੱਕ ਸਕਦਾ ਹੈ, ਉਸੇ ਤਰ੍ਹਾਂ ਪੰਗਤ ਵਿੱਚ ਹਰੇਕ ਪ੍ਰਾਣੀ ਲੰਗਰ ਛੱਕ ਸਕਦਾ ਹੈ। ਸੰਗਤ ਅਤੇ ਪੰਗਤ ਵਿੱਚ ਕਿਸੇ ਨਾਲ ਵੀ ਜਾਤ-ਪਾਤ, ਊਚ-ਨੀਚ, ਗ਼ਰੀਬ-ਅਮੀਰ ਦਾ ਭਿੰਨ-ਭੇਦ ਨਹੀਂ ਕੀਤਾ ਜਾਂਦਾ ਹੈ। ਇਸ ਤਰ੍ਹਾਂ ਗੁਰਦੁਆਰੇ ਵਿਖੇ ਤਨ ਅਤੇ ਮਨ ਦੋਹਾਂ ਦੀ ਖ਼ੁਰਾਕ ਦਾ ਯਥਾਯੋਗ ਪ੍ਰਬੰਧ ਹੈ। ਜੀਵਨ ਨੂੰ ਸਾਂਵਾਂ ਪੱਧਰਾ ਅਤੇ ਸੰਤੁਲਤ ਰੱਖਣ ਲਈ ਇਹਨਾਂ ਦੋਹਾਂ ਦੀ ਜ਼ਰੂਰਤ ਹੈ। ਭਾਈ ਬਲਵੰਡ ਰਾਇ ਅਤੇ ਸਤੇ ਦੀ ਵਾਰ ਵਿੱਚ ਗੁਰੂ ਘਰ ਦੀ ਇਸ ਰੀਤ ਦਾ ਇਉਂ ਵਰਣਨ ਕੀਤਾ ਗਿਆ ਹੈ:-
ਲੰਗਰਿ ਦਉਲਤਿ ਵੰਡੀਐ ਰਸੁ ਅੰਮ੍ਰਿਤੁ ਖੀਰਿ ਘਿਆਲੀ॥Image result for langar ਅਰਥ: (ਜਿਵੇਂ ਗੁਰੂ ਅੰਗਦ ਦੇਵ ਜੀ ਦੇ ਸਤਸੰਗ-ਰੂਪ) ਲੰਗਰ ਵਿੱਚ (ਨਾਮ ਦੀ) ਦੌਲਤ ਵੰਡੀ ਜਾ ਰਹੀ ਹੈ, ਆਤਮਕ ਜੀਵਨ ਦੇਣ ਵਾਲਾ ਨਾਮ-ਰਸ ਵੰਡਿਆ ਜਾ ਰਿਹਾ ਹੈ (ਤਿਵੇਂ ਮਾਤਾ ਖੀਵੀ ਜੀ ਦੀ ਸੇਵਾ ਸਦਕਾ ਲੰਗਰ ਵਿੱਚ ਸਭ ਨੂੰ) ਘਿਉ ਵਾਲੀ ਖੀਰ ਵੰਡੀ ਜਾ ਰਹੀ ਹੈ।
ਲੰਗਰ ਦਾ ਮਨੋਰਥ ਜਿੱਥੇ ਸਰੀਰਕ ਲੋੜ ਦੀ ਪੂਰਤੀ ਹੈ, ਉੱਥੇ ਨਾਲ ਇਕੋ ਹੀ ਥਾਂ ਬੈਠ ਕੇ ਇਕੋ ਜਿਹਾ ਹੀ ਲੰਗਰ ਸਾਰਿਆਂ ਨੂੰ ਮੁਹੱਈਆ ਕਰਕੇ ਭਿੱਟ, ਛੂਤ-ਛਾਤ, ਊਚ-ਨੀਚ ਦੇ ਵਿਤਕਰੇ ਨੂੰ ਮਿਟਾ ਕੇ ਭਰਾਤਰੀ ਭਾਵ ਪੈਦਾ ਕਰਨਾ ਵੀ ਹੈ। ਲੰਗਰ ਵਿਚੋਂ ਪ੍ਰਸ਼ਾਦਾ ਛਕਣ ਵਾਲੇ ਦੇ ਮਨ ਵਿੱਚ ਨਾ ਤਾਂ ਹੀਣਤਾ-ਭਾਵ ਪੈਦਾ ਹੁੰਦਾ ਹੈ ਅਤੇ ਨਾ ਹੀ ਇਸ ਵਿੱਚ ਯਥਾਯੋਗ ਹਿੱਸਾ ਪਾਉਣ ਵਾਲੇ ਨੂੰ ਹੰਕਾਰ; ਕਿਉਂਕਿ ਤਿੱਲ-ਫੁੱਲ ਭੇਟਾ ਕਰਨ ਵਾਲਾ ਕਿਸੇ ਵਿਅਕਤੀ ਦੇ ਮੂੰਹ ਵਿੱਚ ਨਹੀਂ ਗੁਰੂ ਕੇ ਲੰਗਰ ਵਿੱਚ ਭੇਟ ਕਰ ਰਿਹਾ ਹੁੰਦਾ ਹੈ। ਇਸੇ ਤਰ੍ਹਾਂ ਪ੍ਰਸ਼ਾਦਾ ਛਕਣ ਵਾਲਾ ਕਿਸੇ ਵਿਅਕਤੀ ਦੇ ਘਰ ਵਿਚੋਂ ਨਹੀਂ, ਗੁਰੂ ਕੇ ਲੰਗਰ ਵਿਚੋਂ ਛਕ ਰਿਹਾ ਹੁੰਦਾ ਹੈ। ਗੁਰੂ ਕਾ ਲੰਗਰ ਕਿਸੇ ਵਿਅਕਤੀ ਦਾ ਨਹੀਂ, ਗੁਰੂ ਦਾ ਹੈ। ਇਸ ਵਿੱਚ ਯੋਗਦਾਨ ਪਾਉਣ ਵਾਲਾ ਤਾਂ ਟਹਿਲੂਆ ਹੈ, ਦਾਤਾ ਨਹੀਂ; ਦਾਤਾ ਤਾਂ ਪ੍ਰਭੂ ਆਪ ਹੈ। ਇਸ ਧਾਰਨਾ ਕਾਰਨ ਨਾ ਤਾਂ ਲੰਗਰ ਵਿੱਚ ਤਿਲ-ਫੁਲ ਭੇਟ ਕਰਨ ਵਾਲੇ ਦੇ ਮਨ ਵਿੱਚ ਭੇਟ ਕਰਨ ਦਾ ਅਭਿਮਾਨ ਪੈਦਾ ਹੁੰਦਾ ਹੈ ਅਤੇ ਨਾ ਹੀ ਲੰਗਰ ਵਿਚੋਂ ਪ੍ਰਸ਼ਾਦਾ ਛਕਣ ਵਾਲੇ ਦੇ ਮਨ ਵਿੱਚ ਹੀਣਤਾ-ਭਾਵ ਪੈਦਾ ਹੁੰਦਾ ਹੈ। ਗੁਰਦੁਆਰਾ ਸੰਸਥਾ ਵਿੱਚ ਲੰਗਰ ਦਾ ਇੱਕ ਨਵੇਕਲਾ ਅਤੇ ਵਿਸ਼ੇਸ਼ ਸਥਾਨ ਹੋਣ ਕਾਰਨ ਵਿਸ਼ੇਸ਼ ਮਹੱਤਵ ਹੈ। ਲੰਗਰ ਸੰਸਥਾ ਖ਼ਾਲਸੇ ਦੀ ਨਿਆਰੀ ਜੀਵਨ-ਜੁਗਤ ਦਾ ਇੱਕ ਵਿਸ਼ੇਸ਼ ਅੰਗ ਹੈ। ਗੁਰਦੁਆਰਾ ਸਾਹਿਬ ਵਿਖੇ ਜੋ ਅਤਿ ਮਹੱਤਵ ਪੂਰਨ ਅਤੇ ਵਿਸ਼ੇਸ਼ ਲੰਗਰ ਦਾ ਰੂਪ ਹੈ, ਉਹ ਗੁਰ-ਸ਼ਬਦ ਅਥਵਾ ਗੁਰਬਾਣੀ ਦਾ ਹੈ।Image result for langar ਇਹ ਠੀਕ ਹੈ ਕਿ ਗੁਰਦੁਆਰਾ “ਵਿਦਯਾਰਥੀਆਂ ਲਈ ਸਕੂਲ, ਆਤਮ ਜਿਗਯਾਸਾ ਵਾਲਿਆਂ ਲਈ ਗਯਾਨ ਉਪਦੇਸ਼ਕ ਆਚਰਯ, ਰੋਗੀਆਂ ਲਈ ਸ਼ਫ਼ਾਖ਼ਾਨਾ, ਭੁੱਖਿਆਂ ਲਈ ਅੰਨ ਪੂਰਣਾ, ਇਸਤ੍ਰੀ ਜਾਤਿ ਦੀ ਪਤ ਰੱਖਣ ਲਈ ਲੋਹਮਈ ਦੁਰਗ ਅਤੇ ਮੁਸਾਫਰਾਂ ਲਈ ਵਿਸ਼੍ਰਾਮ ਦਾ ਅਸਥਾਨ ਹੈ” (ਮਹਾਨ ਕੋਸ਼)। ਗੁਰਬਾਣੀ ਗੁਰਮਤਿ ਦੀ ਜੀਵਨ-ਜੁਗਤ ਦਾ ਧੁਰਾ ਹੈ। ਇਸ ਲਈ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਜੁੜ ਬੈਠਣ ਦਾ ਮੁੱਖ ਮਨੋਰਥ ਗੁਰਬਾਣੀ ਦੀ ਜੀਵਨ-ਜੁਗਤ ਨੂੰ ਸਮਝਣਾ ਹੈ। ਗੁਰੂ ਨਾਨਕ ਸਾਹਿਬ ਤਥਾ ਬਾਕੀ ਗੁਰੂ ਸਾਹਿਬਾਨ ਕੋਲ ਸੰਗਤਾਂ ਇਸ ਭੋਜਨ ਨੂੰ ਛਕਣ ਲਈ ਹੀ ਨੇੜੇ-ਤੇੜਿਓਂ ਹੀ ਨਹੀਂ ਦੂਰ-ਦੂਰਡਿਆਂ ਤੋਂ ਹੁਮ-ਹੁਮਾ ਕੇ ਆਉਂਦੀਆਂ ਸਨ। ਭਾਈ ਗੁਰਦਾਸ ਆਪਣੀ ਅੱਖੀ ਦੇਖੀਂ ਗਵਾਹੀ ਭਰਦਿਆਂ ਲਿਖਦੇ ਹਨ:
ਚਾਰੇ ਚਕ ਨਿਵਾਇਓਨੁ ਸਿਖ ਸੰਗਤਿ ਆਵੈ ਅਗਣਤਾ॥ ਲੰਗਰੁ ਚਲੈ ਗੁਰ ਸਬਦਿ ਪੂਰੇ ਪੂਰੀ ਬਣੀ ਬਣਤਾ॥ (ਵਾਰ ੨੪, ਪਉੜੀ ੨੦)
ਇਸ ਭੋਜਨ ਨਾਲ ਹੀ ਅਸੀਂ ਆਤਮਕ ਤੌਰ `ਤੇ ਬਲਵਾਨ ਬਣ ਸਕਦੇ ਹਾਂ। ਇਹ ਭੋਜਨ ਹੀ ਸਾਨੂੰ ਮਨਮੁਖ ਤੋਂ ਗੁਰਮੁਖ ਬਣਨ ਵਿੱਚ ਸਹਾਇਤਾ ਕਰਦਾ ਹੈ। ਇਸ ਭੋਜਨ ਦੀ ਬਦੌਲਤ ਹੀ ਸਾਡੇ ਮਨ ਵਿਚੋਂ ਮੇਰ-ਤੇਰ, ਈਰਖਾ ਦਵੈਸ਼ ਆਦਿ ਵਿਕਾਰ ਦੂਰ ਹੁੰਦੇ ਹਨ।

Related Articles

Back to top button