Sikh News
ਸਿੰਘਾਂ ਨੇ Court ਦੇ ਦਰਵਾਜੇ ਕਰ ਦਿੱਤੇ ਬੰਦ | ਦੇਖੋ ਫਿਰ ਕਿਵੇਂ ਪਿਆ ਰੌਲਾ | Surkhab TV

ਇਹ ਵੀਡੀਓ ਹਰਿਆਣੇ ਤੋਂ ਹੈ ਜਿਥੇ ਸਿੱਖ ਜਥੇਬੰਦੀਆਂ ਵਲੋਂ ਇਕੱਠੇ ਹੋਏ ਕੇ ਜੁਡੀਸ਼ਲ ਮਜਿਸਟ੍ਰੇਟ ਏਲਨਾਬਾਦ ਕੋਰਟ ਦੇ ਦਰਵਾਜੇ ਬੰਦ ਕਰ ਦਿੱਤੇ ਗਏ। ਸਿੱਖ ਸੰਗਤ ਵਲੋਂ 2 ਢਾਈ ਘੰਟਿਆ ਤੱਕ ਕੋਰਟ ਦੇ ਦਰਵਾਜੇ ਬੰਦ ਕਰ ਦਿੱਤੇ ਗਏ,ਨਾ ਕੋਈ ਅੰਦਰੋਂ ਬਾਹਰ ਜਾ ਸਕਿਆ ਤੇ ਨਾ ਹੀ ਕੋਈ ਬਾਹਰੋਂ ਅੰਦਰ ਜਾਣ ਦਿੱਤਾ ਗਿਆ। ਸਿਰਸਾ ਤੋ ਸੈਸ਼ਨ ਜੱਜ ਜੋ ਕਿ ਵਕੀਲਾ ਨਾਲ ਹਫਤਾਵਾਰੀ ਮੀਟੰਗ ਤੇ ਆਏ ਸੀ ਉਹ ਵੀ ਕੋਰਟ ਅੰਦਰ ਹੀ ਘਿਰ ਗਏ। ਮਾਮਲਾ ਹੈ ਹਰਿਆਣੇ ਵਿਚ ਹੋਈ ਗੁਰੂ ਗਰੰਥ ਸਾਹਿਬ ਜੀ ਦੀ ਬੇਅਦਬੀ ਦਾ ਜਿਥੇ ਅਦਾਲਤ ਵਲੋਂ ਕੁਝ ਦੋਸ਼ੀਆਂ ਨੂੰ ਜਮਾਨਤ ਦੇ ਦਿੱਤੀ ਗਈ ਤੇ ਇਸੇ ਰੋਸ ਵਜੋਂ ਸਿੱਖ ਸੰਗਤ ਨੇ ਕੋਰਟ ਨੂੰ ਹੀ ਘੇਰਕੇ ਦਰਵਾਜੇ ਬੰਦ ਕਰ ਦਿੱਤੇ।ਸ਼੍ਰੀ ਗੁਰੂ ਗਰੰਥ ਸਾਹਿਬ ਸਤਿਕਾਰ ਸਭਾ ਹਰਿਆਣਾ ਵਲੋਂ ਭਾਈ ਸੁਖਵਿੰਦਰ ਸਿੰਘ ਖਾਲਸਾ ਨੇ ਇਸ ਮੌਕੇ ਸੰਗਤ ਦੀ ਅਗਵਾਈ ਕੀਤੀ ਤੇ ਇਸ ਸਾਰੀ ਕਾਰਵਾਈ ਨੂੰ ਨੇਪਰੇ ਚਾੜਿਆ। ਸਿੱਖ ਸੰਗਤ ਦੇ ਇਸ ਕਾਰਨਾਮੇ ਬਾਰੇ ਤੁਹਾਡੇ ਕੀ ਵਿਚਾਰ ਹਨ,ਆਪਣੇ ਵਿਚਾਰ ਜਰੂਰ ਦਿਓ ਜੀ।