Sikh News

ਸਿੰਘਾਂ ਦਾ 5 ਕਰੋੜ 70 ਲੱਖ ਰੁਪਏ ਨਾਲ ਲੱਦਿਆ ਟਰੱਕ P.A.P ਦੇ ਗੇਟ ਅੱਗੇ 3 ਦਿਨ ਖੜਾ ਰਿਹਾ

ਸਿੱਖ ਸੰਘਰਸ਼ ਸਮੇਂ ਹਥਿਆਰਾਂ ਦੀ ਲੋੜ ਪੂਰੀ ਕਰਨ ਲਈ ਖਾੜਕੂ ਸਿੰਘਾਂ ਵਲੋਂ ਲੁਧਿਆਣੇ ਦੀ ਇੱਕ ਬੈਂਕ ਵਿਚ ਡਕੈਤੀ ਕੀਤੀ ਗਈ ਸੀ ਜਿਸ ਵਿਚ ਕਈ ਸਿੰਘ ਸ਼ਾਮਿਲ ਸਨ। ਜਿਨਾਂ ਚੋਂ ਕਈ ਸਿੰਘ ਅੱਜ ਸ਼ਹੀਦ ਹੋ ਚੁੱਕੇ ਹਨ। ਕੁਝ ਸਿੰਘ ਅਜੇ ਜਿਓੰਦੇ ਹਨ ਤੇ ਕੁਝ ਇਸ ਡਕੈਤੀ ਕੇਸ ਵਿਚ ਜੇਲਾਂ ਚ ਹਨ। ਲੁਧਿਆਣਾ ਬੈਂਕ ਡਕੈਤੀ ਦੇ ਪੈਸਿਆਂ ਨਾਲ ਭਰਿਆ ਟਰੱਕ ਪੰਜਾਬ ਨੈਸ਼ਨਲ ਬੈਂਕ ਲੁਧਿਆਣਾ ਤੋਂ ਲੁੱਟੇ ਗਏ 5 ਕਰੋੜ 70 ਲੱਖ ਰੁਪਏ ਦੀ ਰਕਮ ਸੰਭਾਲਣ ਲਈ ਜਗ੍ਹਾ ਦਾ ਪ੍ਰਬੰਧ ਨਾ ਹੋਣ ਕਾਰਨ ਜਲੰਧਰ ਦੇ PAP ਗੇਟ ਨੰਬਰ 1 ਸਾਹਮਣੇ ਮੁੱਖ ਸੜਕ ਉੱਪਰ ਤਿੰਨ ਦਿਨ ਤੱਕ ਪਈ ਰਹੀ ਸੀ। ਇਸ ਗੱਲ ਦਾ ਖੁਲਾਸਾ ਬੈਂਕ ਡਕੈਤੀ ਦੀ ਯੋਜਨਾ ਨੂੰ ਨੇਪਰੇ ਚਾੜ੍ਹਨ ‘ਚ ਮੋਹਰੀ ਰੋਲ ਅਦਾ ਕਰਨ ਵਾਲੇ ਭਾਈ ਹਰਜਿੰਦਰ ਸਿੰਘ ਜਿੰਦਾ ਅਤੇ ਭਾਈ ਸੁਖਦੇਵ ਸਿੰਘ ਸੁੱਖਾ ਨੇ 31 ਜੁਲਾਈ, 1992 ਨੂੰ ਪੂਨਾ ਦੀ ਸਰਵਦਾ ਜੇਲ੍ਹ ‘ਚ ਮੁਲਾਕਾਤ ਸਮੇਂ ਪੱਤਰਕਾਰਾਂ ਅੱਗੇ ਕੀਤਾ ਸੀ। ਇਸ ਤੋਂ ਕਰੀਬ ਇਕ ਮਹੀਨਾ ਬਾਅਦ ਇਨ੍ਹਾਂ ਦੋਵਾਂ ਸਿੰਘਾਂ ਨੂੰ ਭਾਰਤੀ ਫੌਜ ਦੇ ਮੁਖੀ ਏ.ਐਸ.ਵੈਦਿਆ ਦੇ ਕਤਲ ਦੇ ਦੋਸ਼ ‘ਚ ਫਾਂਸੀ ਦੇ ਦਿੱਤੀ ਗਈ ਸੀ। ਭਾਈ ਜਿੰਦਾ-ਸੁੱਖਾ ਅਨੁਸਾਰ ਯੋਜਨਾ ਮੁਤਾਬਿਕ ਬੈਂਕ ‘ਚ ਡਾਕੇ ਤੋਂ ਬਾਅਦ ਸਾਰੀ ਨਕਦੀ ਇਕ ਟਰੱਕ ਵਿਚ ਭਰ ਲਈ ਗਈ ਤੇ ਉਹ ਖੁਦ ਵੀ ਸਾਰੇ ਜਣੇ ਟਰੱਕ ‘ਚ ਹੀ ਸਵਾਰ ਹੋ ਗਏ।जिंदा-सुखा', जिन्होंने ऑपरेशन ब्लू स्टार का बदला लेने के लिए कई मर्डर किए -  story of Jinda and Sukha who assassinated General Arun Vaidya for revenge  of operation blue star ਪਰ ਇਹ ਨਹੀਂ ਸੀ ਪਤਾ ਲੱਗ ਰਿਹਾ ਕਿ ਏਨਾ ਪੈਸਾ ਲਿਜਾਇਆ ਕਿਥੇ ਜਾਵੇ। ਏਨਾ ਪੈਸਾ ਉਨ੍ਹਾਂ ਦੀ ਉਮੀਦ ਤੋਂ ਕਿਤੇ ਵੱਧ ਸੀ। ਭਾਈ ਜਿੰਦਾ ਨੇ ਦੱਸਿਆ ਕਿ ਨੋਟਾਂ ਦੇ ਬੰਡਲ ਟਰੱਕ ‘ਚ ਕਈ ਪਾਸਿਆਂ ਤੋਂ ਦਿਖਾਈ ਦੇ ਰਹੇ ਸਨ ਤੇ ਅਸੀਂ ਲੁਧਿਆਣਾ ਬਾਈਪਾਸ ਉਪਰ ਜੋਧੇਵਾਲ ਬਸਤੀ ਕੋਲ ਆ ਕੇ ਉਥੇ ਪਏ ਇਕ ਇੱਟਾਂ ਦੇ ਚੱਕੇ ਤੋਂ ਟਰੱਕ ‘ਚ ਇੱਟਾਂ ਲੱਦ ਦਿੱਤੀਆਂ। ਇਸ ਨਾਲ ਬੰਡਲ ਹੇਠਾਂ ਦਬ ਗਏ ਤੇ ਇੰਝ ਲੱਗਣ ਲੱਗ ਪਿਆ ਜਿਵੇਂ ਇੱਟਾਂ ਦਾ ਟਰੱਕ ਜਾ ਰਿਹਾ ਹੈ। ਭਾਈ ਜਿੰਦਾ ਨੇ ਦੱਸਿਆ ਕਿ ਜਦ ਜਲੰਧਰ ਤੱਕ ਪੁੱਜਦਿਆਂ ਏਨਾ ਪੈਸਾ ਰੱਖਣ ਵਾਸਤੇ ਜਗ੍ਹਾ ਦਾ ਕੋਈ ਪ੍ਰਬੰਧ ਨਾ ਹੋਇਆ ਤਾਂ ਅਸੀਂ ਸੋਚਿਆ ਕਿ ਪਿਛਲੇ ਟਾਇਰ ਲਾਹ ਦੇ ਟਰੱਕ PAP ਦੇ ਗੇਟ ਨੰਬਰ 1 ਅੱਗੇ ਸੜਕ ਤੋਂ ਹੇਠਾਂ ਲਾਹ ਕੇ ਖੜ੍ਹਾ ਕਰ ਦਿੱਤਾ ਜਾਵੇ,ਕਿਸੇ ਨੇ ਸ਼ੱਕ ਹੀ ਨਹੀਂ ਕਰਨਾ। ਸੋ ਇਸੇ ਤਰ੍ਹਾਂ ਕੀਤਾ ਗਿਆ। ਟਰੱਕ ਦੇ ਦੋਵੇਂ ਪਿਛਲੇ ਚੱਕੇ ਲਾਹ ਕੇ ਜੈੱਕ ਉੱਪਰ ਟਰੱਕ ਖੜ੍ਹਾ ਕਰ ਦਿੱਤਾ ਗਿਆ। ਦੋ ਜਣੇ ਪਾਸੇ ਬੈਠ ਕੇ ਨਜ਼ਰ ਰੱਖਦੇ ਰਹੇ ਤੇ ਆਖ਼ਰ 3 ਦਿਨ ਬਾਅਦ ਪ੍ਰਬੰਧ ਕਰਕੇ ਇਥੋਂ ਟਰੱਕ ਲਿਜਾਇਆ ਗਿਆ। ਖਾੜਕੂ ਸਿੰਘਾਂ ਦੀ ਇਸ ਕਾਰਵਾਈ ਨੇ ਉਸ ਸਮੇਂ ਪੰਜਾਬ ਪੁਲਿਸ ਨੂੰ ਵਖਤ ਪਾ ਦਿੱਤਾ ਸੀ। ਪਰ ਇਸ ਤਰਾਂ ਸਿੰਘਾਂ ਵਲੋਂ ਬੇਖੌਫ ਡਕੈਤੀ ਦੇ ਪਾਸਿਆਂ ਨਾਲ ਭਰਿਆ ਟਰੱਕ ਪੁਲਿਸ ਦੇ ਨੱਕ ਹੇਠਾਂ ਰੱਖਣਾ ਉਸਤੋਂ ਵੀ ਵੱਡੀ ਦਲੇਰੀ ਕਹੀ ਜਾ ਸਕਦੀ ਹੈ।

Related Articles

Back to top button