News

ਸਿਰਸਾ ਤੇ ਮੂਸੇਵਾਲਾ ਦੀ ‘ਗੁਪਤ’ ਮੀਟਿੰਗ ਦਾ ਕੀ ਹੈ ਰਾਜ਼? ਜੀਕੇ ਨੇ ਕੀਤਾ ਇਹ ਦਾਅਵਾ…

ਆਪਣੇ ਗੀਤ ਵਿਚ ਮਾਈ ਭਾਗੋ ਪ੍ਰਤੀ ਲਫ਼ਜ਼ ਵਰਤ ਕੇ ਵਿਵਾਦਾਂ ਵਿਚ ਘਿਰੇ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਬਾਰੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਮਨਜੀਤ ਸਿੰਘ ਜੀਕੇ ਵੱਡਾ ਖੁਲਾਸਾ ਕੀਤਾ ਹੈ।
ਜੀਕੇ ਨੇ ਇਕ ਫੋਟੋ ਜਨਤਕ ਕਰਦਿਆਂ ਦਾਅਵਾ ਕੀਤਾ ਹੈ ਕਿ ਅਕਾਲੀ ਦਲ ਆਖ ਰਿਹਾ ਹੈ ਕਿ ਮੂਸੇਵਾਲੇ ਨੂੰ ਗ੍ਰਿਫਤਾਰ ਕੀਤਾ ਜਾਵੇ ਪਰ ਅਕਾਲੀ ਆਗੂ ਤੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਮੂਸੇਵਾਲੇ ਨਾਲ ਗੁਪਤ ਮੀਟਿੰਗ ਕਰ ਰਹੇ ਹਨ। ਮਨਜੀਤ ਸਿੰਘ ਜੀਕੇ ਨੇ ਕਿਹਾ ਹੈ ਕਿ ਇਹ ਮੀਟਿੰਗ ਕੱਲ੍ਹ ਉਸ ਸਮੇਂ ਕੀਤੀ ਜਾ ਰਹੀ ਸੀ ਜਦੋਂ ਅਕਾਲੀ ਦਲ ਦੇ ਆਗੂ ਆਖ ਰਹੇ ਸਨ ਕਿ ਮੂਸੇਵਾਲੇ ਨੂੰ ਗ੍ਰਿਫਤਾਰ ਕੀਤਾ ਜਾਵੇ।ਮਾਨਸਾ ਦੇ ਪੰਜਾਬੀ ਗਾਇਗ ਸਿੱਧੂ ਮੂਸੇਵਾਲਾ ਨਵਾਂ ਗੀਤ ਵਿਵਾਦਾਂ ਵਿੱਚ ਆ ਗਿਆ ਹੈ। ਇਲਜ਼ਾਮ ਲੱਗ ਰਿਹਾ ਹੈ ਕਿ ਸਿੱਧੂ ਮੂਸੇਵਾਲਾ ਨੇ ਇਸ ਗੀਤ ਵਿੱਚ ਭਾਈ ਭਾਗੋ ਦੇ ਪ੍ਰਤੀ ਗਲਤ ਸ਼ਬਦਾਵਲੀ ਇਸਤੇਮਾਲ ਕੀਤੀ ਹੈ। ਇਸਦੇ ਵਿਰੋਧ ਵਿੱਚ ਸਿੱਖ ਜੱਥੇਬੰਦੀਆਂ ਨੇ ਸਿੱਧੂ ਮੂਸੇਵਾਲਾ ਦੇ ਖਿਲਾਫ ਮੋਰਚਾ ਖੋਲ ਦਿੱਤਾ ਹੈ। ਰੋਸ ਵਿੱਚ ਆਈਆਂ ਸਿੱਖ ਜੱਥੇਬੰਦੀਆਂ ਅੱਜ ਸ਼ਾਮ 4:00 ਵਜੇ ਸਿੱਧ ਮੂਸੇਵਾਲਾ ਦੇ ਘਰ ਧਰਨਾ ਦੇਣ ਦਾ ਐਲਾਨ ਕੀਤਾ ਹੈ।Image result for sidhu moose wala
ਆਉਣ ਵਾਲੀ ਪੰਜਾਬੀ ਫਿਲਮ “ਅੜ੍ਹਬ ਮੁਟਿਆਰਾਂ” ਦੇ ਗਾਣੇ ਜੱਟੀ ਜਿਉਣੇ ਮੋੜ ਵਰਗੀ ਨੂੰ ਲੈ ਕੇ ਵਿਵਾਦ ਹੋ ਗਿਆ ਹੈ। ਸਿੱਧੂ ਮੂਸੇਵਾਲਾ ਦਾ ਲਿਖਿਆ ਤੇ ਗਾਇਆ ਇਹ ਗੀਤ ਆਪਣੇ ਬੋਲਾਂ ਨੂੰ ਲੈ ਕੇ ਵਿਵਾਦਾਂ ਚ ਘਿਰਦਾ ਨਜ਼ਰ ਆ ਰਿਹਾ ਹੈ. ਦਰਅਸਲ ਸਿੱਧੂ ਨੇ ਇਸ ਗੀਤ ਵਿਚ ਵਰਤੀ ਸ਼ਬਦਾਵਲੀ ਲੋਕਾਂ ਦੇ ਗਲੇ ਨਹੀਂ ਉਤਰ ਰਹੀ। ਗੀਤ ਦੇ ਸ਼ਬਦ ਨੇ..
ਆਸ਼ਕੀ ਨੀ ਕੀਤੀ …..ਰਾਹ ਜਾਂਦਿਆਂ ਦੇ ਨਾਲ ਖੰਡਿਆਂ ਨਾਲ ਖੇਡੀ ….ਨਾ ਪਰਾਂਦਿਆਂ ਦੇ ਨਾਲ ਮਾਈ ਭਾਗੋ ਜੇਹੀ ਆ …..ਤਸੀਰ ਮੁੰਡਿਆ ਪਰੀਆਂ ਦੇ ਪੈਂਦੇ ਆ …..ਭੁਲੇਖੇ ਮੁੱਖ ਦੇ ਜੱਟੀ ਜਿਉਣੇ ਮੌੜ ਦੀ ਬੰਦੂਕ ਵਰਗੀ ਦੇਖ ਦੇਖ ਚੋਬਰਾਂ ਦੇ ਸਾਹ ਸੁੱਕਦੇ…

Related Articles

Back to top button