ਸਿਰਫ 4 ਘੰਟਿਆਂ ਵਿੱਚ ਅੰਮ੍ਰਿਤਸਰ ਤੋਂ ਦਿੱਲੀ ਪਹੁੰਚਾਏਗਾ ਇਹ ਨਵਾਂ ਰਸਤਾ, ਜਾਣੋ ਪੂਰਾ ਰੂਟ

ਜੇਕਰ ਅਸੀਂ ਅੰਮ੍ਰਿਤਸਰ ਤੋਂ ਦਿੱਲੀ ਜਾਣਾ ਹੋਵੇ ਤਾਂ 7 ਘੰਟਿਆਂ ਦਾ ਸਫ਼ਰ ਕਰਨਾ ਪੈਂਦਾ ਹੈ ਅਤੇ ਦਿੱਲੀ ਤੋਂ ਕੱਟੜਾ ਜਾਣ ‘ਤੇ ਵੀ ਘੱਟੋ ਘੱਟ 10 ਘੰਟਿਆਂ ਦਾ ਰਸਤਾ ਹੈ। ਪਰ ਤੁਹਾਨੂੰ ਦੱਸ ਦੇਈਏ ਕਿ ਹੁਣ ਜਲਦੀ ਹੀ ਇਹ ਸਫ਼ਰ ਛੋਟਾ ਹੋਣ ਜਾ ਰਿਹਾ ਹੈ ਅਤੇ ਅੰਮ੍ਰਿਤਸਰ ਤੋਂ ਦਿੱਲੀ ਦਾ ਸਫ਼ਰ ਸਿਰਫ 4 ਘੰਟਿਆਂ ਵਿਚ ਪੂਰਾ ਕੀਤਾ ਜਾ ਸਕੇਗਾ।ਤੁਹਾਨੂੰ ਦੱਸ ਦੇਈਏ ਕਿ ਕੇਂਦਰ ਸਰਕਾਰ ਹੁਣ 35000 ਕਰੋੜ ਰੁਪਏ ਖਰਚ ਕਰਕੇ ਦਿੱਲੀ-ਕੱਟੜਾ-ਅੰਮ੍ਰਿਤਸਰ ਐਕਸਪ੍ਰੈੱਸ ਵੇ ਬਣਾਉਣ ਦੀ ਤਿਆਰੀ ਕਰ ਰਹੀ ਹੈ। ਇਸ ਐਕਸਪ੍ਰੈੱਸ ਵੇ ਦੇ ਜਰੀਏ ਤੁਸੀਂ 120 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਸਿਰਫ 4 ਘੰਟਿਆਂ ਵਿਚ ਅੰਮ੍ਰਿਤਸਰ ਤੋਂ ਦਿੱਲੀ ਪਹੁੰਚ ਸਕੋਗੇ ਅਤੇ ਦਿੱਲੀ ਤੋਂ ਕੱਟੜਾ ਤੱਕ ਦਾ ਸਿਰਫ ਸਿਰਫ 6 ਘੰਟਿਆਂ ਵਿਚ ਪੂਰਾ ਕੀਤਾ ਜਾ ਸਕੇਗਾ।ਅੱਜ ਅਸੀਂ ਤੁਹਾਨੂੰ ਇਸ ਬਾਰੇ ਪੂਰੀ ਜਾਣਕਾਰੀ ਦੇਵਾਂਗੇ ਕਿ ਪੰਜਾਬ ਵਿਚ ਇਹ ਐਕਸਪ੍ਰੈੱਸ ਵੇ ਕਿਵੇਂ ਅਤੇ ਕਿਥੇ ਬਣਾਇਆ ਜਾਵੇਗਾ ਅਤੇ ਪੰਜਾਬ ਦੇ ਲੋਕਾਂ ਨੂੰ ਇਸਦਾ ਕੀ ਫਾਇਦਾ ਹੋਵੇਗਾ ਅਤੇ ਇਹ ਕਦੋਂ ਤੱਕ ਬਣ ਕੇ ਤਿਆਰ ਹੋ ਸਕਦਾ ਹੈ। ਤੁਹਾਨੂੰ ਦੱਸ ਦੇਈਏ ਕਿ ਦਿੱਲੀ-ਅੰਮ੍ਰਿਤਸਰ-ਕੱਟੜਾ ਐਕਸਪ੍ਰੈੱਸ ਵੇ ਦਿੱਲੀ ਤੋਂ ਬਾਅਦ ਝੱਜਰ ਵਿਚ ਇਕ ਜੱਸੂ ਖੇੜਾ ਨਾਮ ਦੇ ਪਿੰਡ ਵਿਚੋਂ ਸ਼ੁਰੂ ਹੋਵੇਗਾਕਿਉਂਕਿ ਇਸ ਪਿੰਡ ਵਿਚੋਂ ਦੀ ਪਹਿਲਾਂ ਹੀ ਇੱਕ ਐਕਸਪ੍ਰੈੱਸ ਵੇ ਗੁਜ਼ਰਦਾ ਹੈ ਅਤੇ ਇਸੇ ਦੇ ਨਾਲ ਨਵੇਂ ਐਸਕਪ੍ਰੈੱਸ ਵੇ ਨੂੰ ਜੋੜਿਆ ਜਾਵੇਗਾ। ਹਰਿਆਣਾ ਦੇ ਕਈ ਜਿਲ੍ਹਿਆਂ ਵਿਚ ਹੁੰਦੇ ਹੋਏ ਇਹ ਪੰਜਾਬ ਦੇ ਪਾਤਰਾਂ ਵਿਚੋਂ ਲੰਘੇਗਾ। ਇਸ ਐਕਸਪ੍ਰੈੱਸ ਵੇ ਦੇ ਪੰਜਾਬ ਦੇ ਲੋਕਾਂ ਨੂੰ ਕੀ ਫਾਇਦੇ ਹੋਣਗੇ ਅਤੇ ਇਸ ਸਬੰਧੀ ਬਾਕੀ ਜਾਣਕਾਰੀ ਲਈ ਹੇਠਾਂ ਦਿੱਤੀ ਗਈ ਵੀਡੀਓ ਦੇਖੋ…