Agriculture

ਸਿਰਫ 3 ਦਿਨ ਵਿੱਚ ਹਰਾ ਧਨੀਆ ਉਗਾਉਣ ਦਾ ਜਾਦੂਈ ਤਰੀਕਾ

ਬਹੁਤੇ ਲੋਕ ਘਰ ਦੀ ਛੱਤ ਉੱਤੇ ਫਲ ਅਤੇ ਸਬਜ਼ੀਆਂ ਉਗਾਉਂਦੇ ਹਨ। ਇਸੇ ਤਰ੍ਹਾਂ ਹਰਾ ਧਨੀਆ ਵੀ ਉਗਾਉਣ ਦੀ ਕੋਸ਼ਿਸ਼ ਕਰਦੇ ਹਨ ਪਰ ਜਿਆਦਾਤਰ ਇਹ ਕੋਸ਼ਿਸ਼ ਨਾਕਾਮ ਹੁੰਦੀ ਹੈ। ਕਿਉਂਕਿ ਕਿਸੇ ਨਾ ਕਿਸੇ ਕਾਰਨ ਧਨੀਆ ਨਹੀਂ ਉੱਘ ਪਾਉਂਦਾ। ਅੱਜ ਅਸੀ ਤੁਹਾਨੂੰ ਘਰ ਵਿੱਚ ਹਰਾ ਅਤੇ ਆਰਗੇਨਿਕ ਧਨੀਆ ਉਗਾਉਣ ਦੀ ਇੱਕ ਨਵੀਂ ਤਕਨੀਕ ਬਾਰੇ ਜਾਣਕਾਰੀ ਦੇਣ ਜਾ ਰਹੇ ਹਾਂ ਜਿਸਦੇ ਨਾਲ ਤੁਸੀ ਸਿਰਫ 3 ਦਿਨ ਵਿੱਚ ਧਨੀਆ ਉਘਾ ਸਕਦੇ ਹੋ।ਸਭਤੋਂ ਪਹਿਲਾਂ ਤੁਹਾਨੂੰ ਦੱਸ ਦੇਈਏ ਕਿ ਜਦੋਂ ਵੀ ਅਸੀ ਧਨੀਏ ਨੂੰ ਸਿੱਧਾ ਮਿੱਟੀ ਵਿੱਚ ਲਗਾਉਂਦੇ ਹਾਂ ਤਾਂ ਉਸਨੂੰ ਉੱਗਣ ਵਿੱਚ ਜ਼ਿਆਦਾ ਸਮਾਂ ਲੱਗਦਾ ਹੈ। ਇਸੇ ਤਰ੍ਹਾਂ ਘਰ ਦੇ ਸੁੱਕੇ ਧਨੀਏ ਤੋਂ ਵੀ ਕਾਫ਼ੀ ਜ਼ਿਆਦਾ ਸਮੇਂ ਬਾਅਦ ਹਰਾ ਧਨੀਆ ਉੱਗਦਾ ਹੈ। ਪਰ ਅੱਜ ਅਸੀ ਤੁਹਾਨੂੰ ਘਰ ਵਿੱਚ ਪਏ ਸੁੱਕੇ ਧਨੀਏ ਤੋਂ ਸਿਰਫ 3 ਦਿਨ ਵਿੱਚ ਹਰਾ ਧਨੀਆ ਉਗਾਉਣ ਦਾ ਤਰੀਕਾ ਦੱਸਾਂਗੇ। ਹਰਾ ਧਨੀਆ ਉਗਾਉਣ ਲਈ ਸਭਤੋਂ ਪਹਿਲਾਂ ਤੁਹਾਨੂੰ ਸੁੱਕਾ ਧਨੀਆ ਚਾਹੀਦਾ ਹੈ ਜੋ ਕਿ ਹਰ ਘਰ ਵਿੱਚ ਆਮ ਪਿਆ ਹੁੰਦਾ ਹੈ।ਧਿਆਨ ਰੱਖੋ ਕਿ ਬਹੁਤ ਜ਼ਿਆਦਾ ਪੁਰਾਣਾ ਧਨੀਆ ਨਹੀਂ ਲੈਣਾ ਹੈ ਨਹੀਂ ਤਾਂ ਇਹ ਨਹੀਂ ਉੱਗੇਗਾ। ਸਭਤੋਂ ਪਹਿਲਾਂ ਇੱਕ ਪਤਲਾ ਜਿਹਾ ਕੌਟਨ ਦਾ ਕੱਪੜਾ ਲੈ ਲੈਣਾ ਹੈ ਅਤੇ ਧਨਿਏ ਦੇ ਦਾਣਿਆਂ ਨੂੰ ਇਸ ਵਿੱਚ ਪਾ ਦੇਣਾ ਹੈ।DIVYA SEEDS Coriander, Cilantro, DHANIYA Italian Aroma Pack, MUTLICUT:  Amazon.in: Garden & Outdoors ਧਨਿਏ ਨੂੰ ਚੰਗੀ ਤਰ੍ਹਾਂ ਗਿੱਲਾ ਕਰਕੇ ਇਸਦੀ ਇੱਕ ਪੋਟਲੀ ਬਣਾ ਲੈਣੀ ਹੈ ਅਤੇ ਕੱਪੜੇ ਨੂੰ ਵੀ ਚੰਗੀ ਤਰ੍ਹਾਂ ਗਿੱਲਾ ਕਰ ਲੈਣਾ ਹੈ। ਪੋਟਲੀ ਬਣਾਉਣ ਤੋਂ ਬਾਅਦ ਤੁਹਾਨੂੰ ਇਸਨੂੰ ਗਮਲੇ ਦੀ ਮਿੱਟੀ ਵਿੱਚ ਦੋ ਤੋਂ ਤਿੰਨ ਦਿਨ ਲਈ ਰੱਖ ਦੇਣਾ ਹੈ।ਮਿੱਟੀ ਨਾ ਹੋਵੇ ਤਾਂ ਤੁਸੀ ਧਨਿਏ ਨੂੰ ਕੋਕੋਪੀਟ ਵਿੱਚ ਵੀ ਰੱਖ ਸਕਦੇ ਹੋ। ਦੋ ਦਿਨ ਬਾਅਦ ਇਹ ਬੀਜ ਅੰਕੁਰਿਤ ਹੋ ਜਾਣਗੇ ਅਤੇ ਉਸਤੋਂ ਬਾਅਦ ਤੁਸੀ ਇਨ੍ਹਾਂ ਬੀਜਾਂ ਨੂੰ ਮਿੱਟੀ ਵਿੱਚ ਲਗਾ ਸਕਦੇ ਹੋ। ਇਸ ਤਰੀਕੇ ਨਾਲ ਅੰਕੁਰਿਤ ਕੀਤੇ ਗਏ ਬੀਜਾਂ ਤੋਂ ਬੂਟੇ ਤਿਆਰ ਹੋਣ ਵਿੱਚ ਵੀ ਦੋ ਤੋਂ ਤਿੰਨ ਦਿਨ ਦਾ ਹੀ ਸਮਾਂ ਲੱਗੇਗਾ ਅਤੇ ਤੁਸੀ ਹਰਾ ਧਨਿਆ ਉਗਾ ਸਕੋਗੇ। ਪੂਰੀ ਜਾਣਕਾਰੀ ਲਈ ਹੇਠਾਂ ਦਿੱਤੀ ਗਈ ਵੀਡੀਓ ਦੇਖੋ…

Related Articles

Back to top button