News

ਸਾਵਧਾਨ ਪੰਜਾਬ ਦੇ ਮੌਸਮ ਦੀ ਆਈ ਇਹ ਅੱਤ ਮਾੜੀ ਖਬਰ

ਪੰਜਾਬ ਵਾਸੀਆਂ ਲਈ ਹੁਣੇ ਹੁਣੇ ਮੌਸਮ ਵਿਭਾਗ ਨੇ ਬਹੁਤ ਹੀ ਮਾੜੀ ਖਬਰ ਜਾਰੀ ਕੀਤੀ ਹੈ। ਜਿਸ ਨਾਲ ਸਾਰਾ ਪੰਜਾਬ ਚਿੰਤਾ ਚ ਪੈ ਗਿਆ ਹੈ। ਦੇਖੋ ਪੂਰੀ ਖਬਰ ਵਿਸਥਾਰ ਨਾਲ..ਧੁੰਆਂਖੀ ਅਲਰਟ.. ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਅਕਤੂਬਰ ਅੰਤ ਤੇ ਚੜ੍ਹਦੇ ਨਬੰਵਰ ਮੱਠੀ ਪਈ ਹਵਾ ਦੀ ਗਤੀ ਕਾਰਨ ਧੁੰਆਂਖੀ ਤੇ ਪ੍ਰਦੂਸ਼ਣ ਖ਼ਤ ਰ ਨਾ ਕ ਪੱਧਰ ਤੇ ਪਹੁੰਚ ਚੁੱਕੇ ਹਨ। ਅਗਲੇ ਦਿਨੀਂ ਸਥਿਤੀ ਹੋਰ ਵਿਗੜਨੀ ਤੈਅ ਹੈ ਸਵੇਰ ਵੇਲੇ ਕੁਝ ਖੇਤਰਾਂ ਚ Smog ਬਣਨ ਕਾਰਨ ਵਿਜ਼ੀਵਿਲਟੀ ਘੱਟ ਰਹੇਗੀ । ਲੱਗਭਗ ਅਗਲਾ ਇੱਕ ਹਫ਼ਤਾ ਧੁੰਆਖੀ ਦੀ ਸਥਿਤੀ ਤੋ ਕੋਈ ਖਾਸ ਰਾਹਤ ਦੀ ਓੁਮੀਦ ਨਹੀਂ। ਹਾਲਾਂਕਿ ਕੱਲ੍ਹ ਸ਼ਾਮ ਤੋਂ ਖ਼ਤਮ ਹੋ ਰਹੇ ਸਮੁੰਦਰੀ ਤੂਫ਼ਾਨ “ਕਿਆਰ” ਦੇ ਬੱਦਲਾਂ ਤੇ ਕਮਜ਼ੋਰ ਪੱਛਮੀ ਸਿਸਟਮ ਦੇ ਮਿਲਣ ਨਾਲ ਪਾਕਿਸਤਾਨ ਚ ਚੰਗੀਆਂ ਬਾਰਸਾਤੀ ਕਾਰਵਾਈਆਂ ਦੀ ਆਸ ਹੈ..
ਇਸ ਸਿਸਟਮ ਦੇ ਅਸਰ ਵਜ੍ਹੋਂ ੧/੨ ਨਵੰਬਰ ਪੰਜਾਬ ਚ ਗੁਜ਼ਰਦੀ ਬੱਦਲਵਾਹੀ ਨਾਲ ਕਿਤੇ-ਕਿਤੇ ਹਲਕੀ ਕਾਰਵਾਈ ਹੋ ਸਕਦੀ ਹੈ, ਖਾਸਕਰ ਪੱਛਮੀ ਪੰਜਾਬ ਤੇ ਗੰਗਾਨਗਰ ਖੇਤਰ। ਇਸ ਤੋ ਇਲਾਵਾ ਓੁੱਚ ਪਹਾੜੀ ਖੇਤਰਾਂ ਚ ਵੀ ਦਰਮਿਆਨੀ ਬਾਰਿਸ਼ ਨਾਲ ਕਿਤੇ-ਕਿਤੇ ਬਰਫ਼ਵਾਰੀ ਹੋਣ ਦਾ ਖ਼ਦਸ਼ਾ ਹੈ। 7-8 ਨਵੰਬਰ ਲਾਗੇ ਅਗਲਾ ਪੱਛਮੀਂ ਸਿਸਟਮ ਧੁੰਆਂਖੀ ਧੁੰਦ ਤੋਂ ਕੁਝ ਰਾਹਤ ਲੈ ਕੇ ਆਣ ਸਕਦਾ ਹੈ।

ਸਾਹ/ਦਮੇ ਦੇ ਮਰੀਜ਼ ਮਾਸਕ ਦੀ ਵਰਤੋ ਕਰਨ ਤੇ ਘਰੋਂ ਬਾਹਰ ਜਾਣ ਤੋ ਪਰਹੇਜ਼ ਕਰਨ। ਜਿਨ੍ਹਾਂ ਨੂੰ ਸਾਹ ਲੈਣ ਚ ਜਿਆਦਾ ਪ੍ਰੇਸ਼ਾਨੀ ਆਵੇ ਓੁਹ ਪਹਾੜੀ ਰਾਜਾਂ ਦਾ ਰੁੱਖ ਲਾਜ਼ਮੀ ਕਰਨ। ਨੋਟ: ਪੰਜਾਬ_ਦਾ_ਮੌਸਮ ਫੇਸਬੁੱਕ ਪੇਜ..
-ਜਾਰੀ ਕੀਤਾ: 7:57pm 30 ਅਕਤੂਬਰ

Related Articles

Back to top button