Sikh News

ਸਾਰੇ ਪਾਸਿਓਂ ਘਿਰੀ ਸ਼੍ਰੋਮਣੀ ਕਮੇਟੀ | Bhai Amrik Singh Ajnala ਨੇ ਵੀ ਕੱਢਿਆ ਆਪਦਾ ਗੁੱਸਾ | Surkhab TV

ਇੰਨੇ ਦਿਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੇ ਲਾਪਤਾ ਅਤੇ ਬੇਅਦਬੀ ਹੋਣ ਦਾ ਮਾਮਲਾ ਕਾਫ਼ੀ ਚਰਚਾ ਵਿੱਚ ਹੈ।ਪਹਿਲਾਂ ਤਾਂ 328 ਪਾਵਨ ਸਰੂਪਾਂ ਦਾ ਲਾਪਤਾ ਹੋਣ ਦਾ ਮਾਮਲਾ ਕਾਫੀ ਗਰਮਾਇਆ ਸੀ ਅਤੇ ਜਿਸ ਤੋਂ ਬਾਅਦ ਜਾਂਚ ਕੀਤੀ ਗਈ ਅਤੇ ਜਾਂਚ ਚ ਸਾਹਮਣੇ ਆਇਆ ਕਿ 400 ਤੋਂ ਵੱਧ ਸਰੂਪਾਂ ਦੀ ਵੀ ਬੇਅਦਬੀ ਹੋਈ ਹੈ ਜਿਸ ਤੋਂ ਬਾਅਦ ਇਕ ਵਾਰ ਫਿਰ ਸਿੱਖ ਜਥੇਬੰਦੀਆਂ ਵਿੱਚ ਰੋਸ ਦੀ ਲਹਿਰ ਸ਼ੁਰੂ ਹੋ ਗਈ। ਅੱਜ ਭਾਈ ਅਮਰੀਕ ਸਿੰਘ ਅਜਨਾਲਾ ਵੱਲੋਂ ਅੰਮ੍ਰਿਤਸਰ ਦੇ ਡੀ.ਸੀ ਦਫਤਰ ਵਿਖੇ ਪਹੁੰਚ ਕੇ ਇੱਕ ਮੰਗ ਪੱਤਰ ਦਿੱਤਾ ਗਿਆ ਅਤੇ ਦੋਸ਼ੀਆਂ ਖਿਲਾਫ ਕਾਰਵਾਈ ਕਰਵਾਉਣ ਦੀ ਬੇਨਤੀ ਕੀਤੀ ਗਈ। ਉਨ੍ਹਾਂ ਗੱਲਬਾਤ ਕਰਦਿਆਂ ਕਿਹਾ ਕਿ ਇਨ੍ਹਾਂ 400 ਤੋਂ ਵੱਧ ਪਾਵਨ ਸਰੂਪਾਂ ਦੀ ਜੋ ਬੇਅਦਬੀ ਹੋਈ ਹੈ ਉਸ ਮਾਮਲੇ ਵਿੱਚ ਜੋ ਵੀ ਦੋਸ਼ੀ ਹੈ ਉਸ ਦੇ ਖਿਲਾਫ ਸਖਤ ਕਾਰਵਾਈ ਹੋਣੀ ਚਾਹੀਦੀ ਹੈ।ਸ਼੍ਰੀ ਗੁਰੂ ਗ੍ਰੰਥ ਸਾਹਿਬ ... | Shri guru granth sahib, Sri guru granth sahib,  Guru granth sahib quotes
ਦੱਸ ਦਈਏ ਕਿ ਗੁਰੂ ਗਰੰਥ ਸਾਹਿਬ ਜੀ ਦੇ ਸਰੂਪਾਂ ਦੇ ਗਾਇਬ ਹੋਣ ਤੇ ਬੇਅਦਬੀ ਦੇ ਮਾਮਲੇ ਤੇ SGPC ਬੁਰੀ ਤਰਾਂ ਘਿਰੀ ਹੋਈ ਹੈ ਪਰ ਅਜੇ ਤੱਕ ਕੋਈ ਵੀ ਕਾਰਵਾਈ ਨਹੀਂ ਹੋ ਸਕੀ। ਸਿੱਖ ਜਗਤ ਵਿਚ ਇਸ ਮਾਮਲੇ ਨੂੰ ਲੈ ਕੇ SGPC ਖਿਲਾਫ ਰੋਸ ਵੀ ਪਾਇਆ ਜਾ ਰਿਹਾ ਹੈ ਜਦੋਂ ਕਿ ਪੰਚਾਂ ਦਾ ਕਿਹਾ ਸਿਰ ਮੱਥੇ ਪਰਨਾਲਾ ਓਥੇ ਦਾ ਓਥੇ ਵਾਂਗ SGPC ਇਸ ਮਾਮਲੇ ਤੇ ਕੋਈ ਵੀ ਸਿਧਾਂਤਕ ਸਟੈਂਡ ਲੈਣ ਤੋਂ ਭੱਜ ਰਹੀ ਹੈ।

Related Articles

Back to top button