Punjab

ਸਾਰੀ ਜਨਤਾ ਦੇਖ ਲਵੋ, ਉਬਲੇ ਹੋਏ ਅੰਡੇ ਖਾਣ ਦੇ ਸ਼ੌਕੀਨ ਜਰੂਰ ਪੜ੍ਹਨ

ਮੀਟ ਖਾਣ ਨੂੰ ਸਿਹਤ ਲਈ ਬਹੁਤ ਹੀ ਫਾਇਦੇਮੰਦ ਸਮਝਿਆ ਜਾਂਦਾ ਹੈ। ਬਹੁਤ ਲੋਕਾਂ ਦਾ ਵਿਚਾਰ ਹੈ ਕਿ ਮੀਟ ਖਾਣ ਨਾਲ ਚੰਗੀ ਸਿਹਤ ਬਣਦੀ ਹੈ। ਸਰੀਰ ਵਿੱਚ ਤਾਕਤ ਵੀ ਆਉਂਦੀ ਹੈ। ਜਦ ਕਿ ਕੁਝ ਲੋਕ ਮੀਟ ਖਾਣ ਨਾਲੋਂ ਜ਼ਿਆਦਾ ਅੰਡੇ ਖਾਣੇ ਪਸੰਦ ਕਰਦੇ ਹਨ। ਅੰਡਿਆਂ ਨੂੰ ਕਈ ਰੂਪ ਵਿੱਚ ਖਾਧਾ ਜਾਂਦਾ ਹੈ। ਕਈ ਲੋਕ ਆਂਡਿਆਂ ਦਾ ਆਮਲੇਟ ਬਣਾ ਕੇ ਖਾਂਦੇ ਹਨ। ਕਈ ਲੋਕ ਇਸ ਦੀ ਸਬਜ਼ੀ ਬਣਾ ਕੇ ਖਾਣ ਦੇ ਸ਼ੌਕੀਨ ਹਨ। ਕਈ ਲੋਕ ਗਰਮ ਦੁੱਧ ਵਿੱਚ ਅੰਡਾ ਫੈਂਟ ਕੇ ਪੀਂਦੇ ਹਨ। ਜਦਕਿ ਕੁਝ ਲੋਕ ਇਸ ਨੂੰ ਉਬਾਲ ਕੇ ਖਾਣ ਵਿੱਚ ਦਿਲਚਸਪੀ ਰੱਖਦੇ ਹਨ।ਕਈ ਲੋਕ ਆਂਡੇ ਨੂੰ ਚੰਗੀ ਤਰ੍ਹਾਂ ਉਬਾਲ ਲੈਂਦੇ ਹਨ। ਪਰ ਕੁਝ ਲੋਕਾਂ ਦਾ ਵਿਚਾਰ ਹੈ ਕਿ ਅੰਡੇ ਨੂੰ ਪੂਰੀ ਤਰ੍ਹਾਂ ਨਹੀਂ ਉਬਾਲਣਾ ਚਾਹੀਦਾ। ਸਗੋਂ ਇਸ ਨੂੰ ਅੱਧਾ ਕੱਚਾ ਰੱਖਣਾ ਚਾਹੀਦਾ ਹੈ। ਇਸ ਨਾਲ ਅੰਡੇ ਦੇ ਵਿਟਾਮਿਨ ਨਸ਼ਟ ਨਹੀਂ ਹੁੰਦੇ। ਹਰ ਕੋਈ ਆਪਣੇ ਸਵਾਦ ਮੁਤਾਬਿਕ ਇਸ ਦੀ ਵਰਤੋਂ ਕਰਦਾ ਹੈ। ਉਬਲੇ ਆਂਡੇ ਖਾਂਦੇ ਸਮੇਂ ਧਿਆਨ ਰੱਖਣਾ ਚਾਹੀਦਾ ਹੈ ਕਿ ਅੰਡਾ ਖਾਣ ਤੋਂ ਜਲਦੀ ਬਾਅਦ ਕੇਲਾ ਨਹੀਂ ਖਾਣਾ ਚਾਹੀਦਾ। ਕੇਲੇ ਅਤੇ ਅੰਡੇ ਮਿਲ ਕੇ ਪੇਟ ਵਿੱਚ ਜ਼ਹਿਰ ਪੈਦਾ ਕਰਦੇ ਹਨ।ਜਿਸ ਨਾਲ ਸਰੀਰ ਨੂੰ ਨੁਕਸਾਨ ਹੋ ਸਕਦਾ ਹੈ। ਅੰਡੇ ਦੇ ਨਾਲ ਸੋਢੇ ਦੀ ਵਰਤੋਂ ਵੀ ਨਹੀਂ ਕਰਨੀ ਚਾਹੀਦੀ। ਇਹ ਬਹੁਤ ਨੁਕਸਾਨਦੇਹ ਹੈ। ਅੰਡੇ ਦੀ ਤਸੀਰ ਗਰਮ ਹੈ। ਜਦਕਿ ਸੋਡਾ ਠੰਡਾ ਹੁੰਦਾ ਹੈ। ਇਸ ਕਰਕੇ ਉਬਲੇ ਹੋਏ ਆਂਡੇ ਖਾਣ ਤੋਂ ਬਾਅਦ ਸੋਢਾ ਨਾਂ ਪੀਵੋ। ਕਈ ਲੋਕ ਉਬਲੇ ਹੋਏ ਅੰਡੇ ਨੂੰ ਨਿੰਬੂ ਲਗਾ ਕੇ ਖਾਣ ਦੇ ਸ਼ੌਕੀਨ ਹਨ। ਜਦਕਿ ਇਹ ਆਦਤ ਠੀਕ ਨਹੀਂ ਹੈ।ਇਨ੍ਹਾਂ ਦੋਵਾਂ ਦੇ ਮਿਸ਼ਰਣ ਨਾਲ ਸਰੀਰ ਵਿੱਚ ਰਿਐਕਸ਼ਨ ਹੁੰਦਾ ਹੈ। ਇਸ ਨਾਲ ਦਿਲ ਦਾ ਦੌਰਾ ਪੈ ਸਕਦਾ ਹੈ ਅਤੇ ਜਾਨ ਜਾਣ ਦਾ ਵੀ ਖ਼ਤਰਾ ਹੈ। ਆਂਡੇ ਦੇ ਨਾਲ ਮਾਸ ਮੱਛੀ ਖਾਣ ਤੋਂ ਵੀ ਪਰਹੇਜ਼ ਕਰਨਾ ਚਾਹੀਦਾ ਹੈ। ਇਨ੍ਹਾਂ ਦੋਵਾਂ ਦਾ ਆਪਸੀ ਮੇਲ ਨਹੀਂ ਹੈ। ਇਸ ਨਾਲ ਸਰੀਰ ਵਿੱਚ ਰੀਐਕਸ਼ਨ ਹੁੰਦਾ ਹੈ ਅਤੇ ਇਹ ਮਾਸ ਪੇਸ਼ੀਆਂ ਨੂੰ ਸਾੜਦੇ ਹਨ। ਜਿਸ ਨਾਲ ਨੁਕਸਾਨ ਉਠਾਉਣਾ ਪੈਂਦਾ ਹੈ।

Related Articles

Back to top button