Punjab
ਸ਼ੰਭੂ ਮੋਰਚੇ ਤੇ ਪਹੁੰਚੇ ਸਿੰਘ ਦੀਆਂ ਗੱਲਾਂ ਸੁਣ ਕੇ ਜੇ ਅਮਲ ਨਾ ਕੀਤਾ ਫਿਰ ਕੁੱਝ ਨੀ ਹੋਣਾ | Surkhab TV

ਪੰਜਾਬ ਦੀ ਧਰਤੀ ’ਤੇ ਵਰ੍ਹਿਆਂ ਮਗਰੋਂ ਸੰਘਰਸ਼ ਦਾ ਤੇਜ਼ ਤਪਸ਼ ਵਾਲਾ ਸੂਰਜ ਚੜ੍ਹਿਆ ਹੈ।ਖੇਤੀ ਆਰਡੀਨੈਂਸਾਂ ਨੇ ਜਾਗੋਮੀਟੀ ’ਚ ਪਈ ਪੰਜਾਬ ਦੀ ਕਿਸਾਨੀ ਨੂੰ ਹਲੂਣ ਦਿੱਤਾ ਹੈ। ਸੰਘਰਸ਼ੀ ਅਖਾੜੇ ’ਚ ਪਹਿਲੀ ਵਾਰ ਨਿੱਤਰੇ ਬਹੁਤੇ ਪਰਿਵਾਰਾਂ ਦੇ ਰੋਹ ਦੀ ਤੜ ਦੇਖਣ ਵਾਲੀ ਹੈ। ਜਿਸ ਤੋਂ ਉੱਭਰੇ ਨਵੇਂ ਰੰਗ ਧਰਵਾਸਾ ਦੇਣ ਵਾਲੇ ਹਨ। ਖੇਤ ਬਚਣਗੇ ਤਾਂ ਪਿੰਡ ਬਚਣਗੇ, ਪਿੰਡ ਰਸਦੇ ਰਹਿਣਗੇ ਤਾਂ ਉਨ੍ਹਾਂ ਦਾ ਪਰਿਵਾਰ ਪਲੇਗਾ|ਜਵਾਨੀ ਨੇ ਕਿਸਾਨ ਮੋਰਚੇ ’ਚ ਨਵਾਂ ਹੁਲਾਰਾ ਭਰ ਦਿੱਤਾ ਹੈ। ਪਿੰਡਾਂ ’ਚੋਂ ਬੀਬੀਆਂ ਕੇਸਰੀ ਚੁੰਨੀਆਂ ਲੈ ਕੇ ਪੁੱਜ ਰਹੀਆਂ ਹਨ। ਪਿੰਡ-ਪਿੰਡ ਲੰਗਰ ਬਣ ਰਹੇ ਹਨ।