News

ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸ਼ਬਦ ਦਾ ਕੀਤਾ ਅਪਮਾਨ ਆਪਣੇ ਪੈਰੀਂ ਆਪ ਕੁਹਾੜਾ ਮਾਰ ਗਿਆ ਗੁਰਦਾਸ

ਪੰਜਾਬੀ ਬੋਲੀ ਖਿਲਾਫ ਭੁਗਤਕੇ ਹਿੰਦੀ ਨੂੰ ਮਾਸੀ ਕਹਿਕੇ ਵਿਵਾਦਾਂ ਵਿਚ ਫਸਿਆ ਗੁRਦਾਸ ਮਾਨ ਹੁਣ ਨਵੀਂ ਮੁਸੀਬਤ ਵਿਚ ਫੱਸ ਗਿਆ ਹੈ। ਆਪਣੇ ਸ਼ੋਅ ਦੌਰਾਨ ਜਿਥੇ ਪਹਿਲਾਂ ਉਸਨੇ ਇੱਕ ਸਿੰਘ ਨੂੰ ਗੰਦੀ ਗਾਲ ਕੱਢਕੇ ਲੋਕਾਂ ਕੋਲੋਂ ਆਪਣੀ ਲਾਹ ਪਾਹ ਕਰਵਾਈ ਓਥੇ ਹੁਣ ਉਸਦਾ ਇੱਕ ਹੋਰ ਵੀਡੀਓ ਸੋਸ਼ਲ ਮੀਡੀਆ ਤੇ ਚਰਚਾ ਵਿਚ ਹੈ ਜਿਸ ਵਿਚ ਗੁRਦਾਸ ਮਾਨ ਨੇ ਸਿੱਖ ਸ਼ਬਦ ‘ਦੇਹ ਸ਼ਿਵਾ ਬਰ ਮੋਹੇ ਇਹੈ’ ਦੇ ਨਾਲ ਹੀ ‘ਓਮ ਨਮੋ ਸ਼ਿਵਾਏ’ ਗਾ ਕੇ ਨਵੇਂ ਵਿਵਾਦ ਨੂੰ ਜਨਮ ਦੇ ਦਿੱਤਾ। ਸੁਣੋ ਗੁਰਦਾਸ ਮਾਨ ਨੇ ਕਿਵੇਂ ਗਾਇਆ ਇਹ ਰਲਿਆ ਮਿਲਿਆ ਗੀਤ-
ਇਸਤੋਂ ਪਹਿਲਾਂ ਗੁrਦਾਸ ਮਾਨ ਦਾ ਇੱਕ ਹੋਰ ਵੀਡੀਓ ਵੀ ਚਰਚਾ ਵਿਚ ਹੈ ਜਿਸ ਵਿਚ ਉਸਨੇ ਆਪਣਾ ਵਿਰੋਧ ਕਰ ਰਹੇ ਕੁਝ ਨੌਜਵਾਨਾਂ ਨੂੰ ਸ਼ਰੇਆਮ ਧਮਕੀ ਦਿੰਦੇ ਹੋਏ ਕਿਹਾ ਕਿ ‘ਜਾਓ ਪਾ ਦੀਓ ਮੇਰੀ ਵੀਡੀਓ ਫੇਸਬੁੱਕ ਤੇ,ਮੈਂ ਨਹੀਂ ਡਰਦਾ ਕਿਸੇ ਤੋਂ’। ਦੱਸ ਦਈਏ ਕਿ ਗੁਰਦਾਸ ਮਾਨ ਦਾ ਵਿਰੋਧ ਓਸੇ ਦਿਨ ਤੋਂ ਸ਼ੁਰੂ ਹੋ ਚੁੱਕਾ ਹੈ ਜਦੋਂ ਤੋਂ ਉਸ ਵਲੋਂ ਕੇਂਦਰੀ ਮੰਤਰੀ ਅਮਿਤ ਸ਼ਾਹ ਦੇ ‘ਇੱਕ ਦੇਸ਼,ਇੱਕ ਬੋਲੀ’ ਬਿਆਨ ਦੀ ਹਮਾਇਤ ਕਰਦਿਆਂ ਹਿੰਦੀ ਨੂੰ ਲਾਗੂ ਕਰਨ ਦਾ ਸਮਰਥਨ ਕੀਤਾ ਹੈ। ਉਸ ਵਲੋਂ ਹਿੰਦੀ ਨੂੰ ਮਾਸੀ ਕਹਿੰਦਿਆਂ ਕਿਹਾ ਕਿ ਹਿੰਦੁਸਤਾਨ ਵਿਚ ਹਿੰਦੀ ਨੂੰ ਲਾਗੂ ਕਰਨਾ ਚਾਹੀਦਾ ਹੈ। ਇਸਤੋਂ ਬਾਅਦ ਉਸਦੇ ਕਨੇਡਾ ਵਿਚਲੇ ਸ਼ੋਆਂ ਖਿਲਾਫ ਪੰਜਾਬੀ ਲੋਕਾਂ ਵਲੋਂ ਜੰਮਕੇ ਵਿਰੋਧ ਕੀਤਾ ਜਾ ਰਿਹਾ ਹੈ। ਇਸੇ ਤਰਾਂ ਇੱਕ ਸ਼ੋਅ ਦੌਰਾਨ ਗੁਰਦਾਸ ਮਾਨ ਨੇ ਇੱਕ ਸਿੰਘ ਜਿਸਦਾ ਨਾਮ ਚਰਨਜੀਤ ਸਿੰਘ ਸੁੱਜੋਂ ਹੈ,ਜਿਸਦਾ ਬਾਰੇ ਅਸੀਂ ਕਲ ਵੀਡੀਓ ਵੀ ਬਣਾਈ ਸੀ ਜੋ ਤੁਸੀਂ ਉੱਪਰ info ਤੇ ਕਲਿਕ ਕਰਕੇ ਦੇਖ ਸਕਦੇ ਹੋ,ਉਸ ਸਿੰਘ ਨੂੰ ਸ਼ਰੇਆਮ ਗੰਦੀ ਗਾਲ ਕੱਢ ਦਿੱਤੀ ਸੀ ਜਿਸਤੋਂ ਬਾਅਦ ਇਹ ਮਾਮਲਾ ਥੰਮਦਾ ਨਜ਼ਰ ਨਹੀਂ ਆ ਰਿਹਾ। ਮਾਂ ਬੋਲੀ ਪੰਜਾਬੀ ਸਿਰੋਂ ਸ਼ੋਹਰਤ ਪਾਉਣ ਵਾਲਾ ਗੁਰਦਾਸ ਮਾਨ ਪੰਜਾਬੀ ਖਿਲਾਫ ਬਿਆਨ ਦੇ ਕੇ ਸਿਰਫ 1 ਹਫਤੇ ਵਿਚ ਹੀ ਆਪਣਾ 40 ਸਾਲਾਂ ਦਾ ਕਰੀਅਰ ਤਬਾਹ ਕਰਨ ਬੈਠਾ ਹੈ।

Related Articles

Back to top button