ਸ਼ਿਵ ਸੈਨਾ ਖਿਲਾਫ ਵਾਲਮੀਕਿ ਭਾਈਚਾਰਾ ਪਹੁੰਚਿਆ ਅਕਾਲ ਤਖ਼ਤ ਸਾਹਿਬ | Surkhab TV

ਗੁਰੂ ਗਿਆਨ ਨਾਥ ਧਰਮ ਵਾਲਮੀਕਿ ਸਮਾਜ ਦੇ ਅਹੁਦੇਦਾਰ ਅੱਜ ਇੱਕ ਸੋਚਣਾ ਪੱਤਰ ਲੈ ਕੇ ਸ਼੍ਰੀ ਅਕਾਲ ਤਖਤ ਸਾਹਿਬ ਤੇ ਪਹੁੰਚੇ ਜਿਥੇ ਉਹਨਾਂ ਵਲੋਂ ਸ਼ਿਵ ਸੈਨਾ ਦੇ ਕੁਝ ਲੀਡਰਾਂ ਖਿਲਾਫ ਇਹ ਸੂਚਨਾ ਪੱਤਰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਲਈ ਦਿੱਤਾ ਗਿਆ ਹਨ। ਆਗੂਆਂ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਸ਼ਿਵ ਸੈਨਾ ਦੇ ਕੁਝ ਆਗੂਆਂ ਦੀ ਇੱਕ ਵੀਡੀਓ ਵਾਇਰਲ ਹੋਈ ਸੀ ਜਿਸ ਵਿਚ ਉਨ੍ਹਾਂ ਨੇ ਕਿਹਾ ਸੀ ਕਿ ‘ ਦੇਸ਼ ਕੇ ਗਰਦਾਰੋ ਕੋ ਗੋਲੀ ਮਾਰੋ ਸਰਦਾਰੋਂ ਕੋ ‘ ਜਿਸ ਸਬੰਧੀ ਉਹਨਾਂ ਵੱਲੋਂ ਉਨ੍ਹਾਂ ਸ਼ਿਵ ਸੈਨਾ ਦੇ ਆਗੂਆਂ ਖ਼ਿਲਾਫ਼ FIR ਕਾਰਵਾਈ ਗਈ ਹੈ। ਨਾਲ ਇਹ ਉਹਨਾਂ ਸ਼ਿਵ ਸੈਨਿਕਾਂ ਵਲੋਂ ਗੁਰੂ ਨਾਨਕ ਪਾਤਸ਼ਾਹ,ਬੇਬੇ ਨਾਨਕੀ ਤੇ ਭਾਈ ਮਰਦਾਨਾ ਜੀ ਬਾਰੇ ਵੀ ਗਲਤ ਸ਼ਬਦਾਵਲੀ ਵਰਤੀ ਗਈ ਜਿਸਦਾ ਕਰਕੇ ਉਹ ਅਕਾਲ ਤਖ਼ਤ ਸਾਹਿਬ ਵਿਖੇ ਇਸ ਸਬੰਧੀ ਸੂਚਨਾ ਦੇਣ ਆਏ ਹਨ।
ਸ਼ਿਵ ਸੈਨਾ ਆਗੂਆਂ ਵਲੋਂ ਆਏ ਦਿਨ ਅਜਿਹੀਆਂ ਵੀਡੀਓ ਵਾਇਰਲ ਕੀਤੀਆਂ ਜਾਂਦੀਆਂ ਹਨ ਜੋ ਸਿੱਖ ਵਿਰੋਧੀ ਹੁੰਦੀਆਂ ਹਨ ਹਾਲਾਂਕਿ ਬਾਅਦ ਵਿਚ ਮਸਲਾ ਵਧਣ ਤੇ ਇਹ ਸ਼ਿਵ ਸੈਨਿਕ ਮੁਆਫੀਆਂ ਮੰਗ ਲੈਂਦੇ ਹਨ