ਸ਼ਬਦ ਦੇ ਪੁਜਾਰੀ ਤੋਂ ਤਸਵੀਰਾਂ ਦੇ ਪੁਜਾਰੀ ਬਣੇ Sikh | Surkhab TV

ਜੇ ਅਜਿਹਾ ਕਿਹਾ ਜਾਵੇ ਕਿ ਸਿੱਖਾਂ ਨੂੰ ਹੁਣ ਤਕ, ਇਹ ਸਮਝ ਨਹੀਂ ਆਈ ਕਿ ਉਨ੍ਹਾਂ ਦਾ ਗੁਰੂ, ਸ਼ਬਦ-ਗੁਰੂਬਾਣੀ ਹੈ?, ਸਰੀਰ ਗੁਰੂ ਹੈ ? ਤਸਵੀਰ ਗੁਰੂ ਹੈ ? ਜਾਂ ਮੂਰਤੀ ਗੁਰੂ ਹੈ ? ਤਾਂ ਕੋਈ ਅਤਿਕਥਨੀ ਨਹੀਂ ਹੋਵੇਗੀ। ਬੇਸ਼ੱਕ, ਸਾਰੇ ਹੀ ਸਿੱਖ ਕਹਿੰਦੇ ਹਨ ਕਿ ਅਸੀਂ ਕੇਵਲ ‘ਗੁਰੁ ਗ੍ਰੰਥ ਸਾਹਿਬ ਜੀ’ ਨੂੰ ਆਪਣਾ ਗੁਰੂ ਮੰਨਦੇ ਹਾਂ, ਹੋਰ ਕਿਸੇ ਨੂੰ ਨਹੀਂ। ਪਰ ਇਹ ਵੀ ਇਕ ਕੌੜਾ ਸੱਚ ਹੈ ਕਿ ਕੁੱਝ ਵਿਰਲੇ ਸਿੱਖਾਂ ਨੂੰ ਛੱਡ ਕੇ, ਅੱਜ ਸਮੁੱਚੀ ਕੌਮ ਨੂੰ ਆਪਣੇ ਗੁਰੂ ਬਾਰੇ ਉੱਕਾ ਹੀ ਜਾਣਕਾਰੀ ਨਹੀਂ ਹੈ। ਜੇਕਰ ਸਿੱਖ-ਕੌਮ ਨੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਸ਼ਬਦ-ਗੁਰਬਾਣੀ ਕਰਕੇ, ਆਪਣਾ ਗੁਰੂ ਮੰਨਿਆ ਹੁੰਦਾ ਤਾਂ ਅੱਜ ਕੋਈ ਵੀ ਸਿੱਖ, ਸਿੱਖੀ-ਸਿਧਾਂਤਾਂ ਦੀ ਘੋਰ-ਅਵੱਗਿਆ ਕਰਕੇ, ਸਰੀਰ, ਤਸਵੀਰ ਅਤੇ ਮੂਰਤੀ ਨੂੰ ਆਪਣਾ ਗੁਰੂ ਸਮਝ ਕੇ, ਉਸ ਦੀ ਪੂਜਾ ਨਾ ਕਰਦਾ।ਹੁਣ ਸਵਾਲ ਇਹ ਵੀ ਆਉਂਦਾ ਹੈ ਕਿ ਤਸਵੀਰਾਂ ਕਿਉਂ ਬਣੀਆਂ ? ਕੀ ਤਸਵੀਰਾਂ ਬਣਨੀਆ ਜਰੂਰੀ ਸੀ ? ਇਸ ਬਾਰੇ ਮੀਡੀਆ ਯੁੱਗ ਦੇ ਪ੍ਰਸਾਰ ਤੋਂ ਪਹਿਲਾਂ ਕੋਈ ਰੋਕ ਕਿਉਂ ਨਹੀਂ ਲੱਗੀ ??ਅੱਜ ਤਹਾਨੂੰ ਇਸੇ ਬਾਰੇ ਖਾਸ ਜਾਣਕਾਰੀ ਦੇਣ ਜਾ ਰਹੇ ਹਾਂ। ਇਹ ਪੂਰੀ ਵੀਡੀਉ ਦੇਖ ਕੇ ਸਭ ਨਾਲ ਸ਼ੇਅਰ ਜਰੂਰ ਕਰ ਦਿਉ।
ਕਈ ਦਹਾਕੇ ਪਹਿਲਾਂ ਸ਼੍ਰੋਮਣੀ ਗੁ. ਪ੍ਰ. ਕਮੇਟੀ ਵੱਲੋਂ ਗੁਰੂ ਸਹਿਬਾਨਾਂ ਦੀਆਂ ਤਸਵੀਰਾਂ ਨੂੰ ਲੈ ਕੇ ਇੱਕ ਚਿੱਠੀ ਲਿਖੀ ਗਈ। ਬਹੁਤ ਸਮਾਂ ਪਹਿਲਾਂ ਵੀ ਅੱਜ ਵਾਂਗ ਤਸਵੀਰਾਂ ਮਾਰਕਿਟ ਵਿਚ ਵਿਕਦੀਆਂ ਸਨ ਤੇ ਹਰ ਤਸਵੀਰ ਅੱਲਗ ਤਰਾਂ ਦੀ ਸੀ। ਕਿਸੇ ਵਿੱਚ ਗੁਰੂਆਂ ਦਾ ਸਰੂਪ ਕਿਸੇ ਤਰਾਂ ਦਾ ਸੀ ਕਿਸੇ ਚ ਕਿਸੇ ਤਰਾਂ ਦਾ ਸੀ ਤਾਂ ਸ਼੍ਰ. ਕਮੇਟੀ ਨੇ ਸੋਚਿਆ ਕਿਉਂ ਨਾ ਐਸੀ ਤਸਵੀਰ ਬਣਾਈ ਜਾਏ ਜੋ ਸਾਰੀ ਸਿੱਖ ਕੌਮ ਨੂੰ ਪ੍ਰਵਾਨ ਹੋਵੇ ਤੇ ਇਸ ਲਈ ਕਮੇਟੀ ਨੇ ਵਿਦਵਾਨਾਂ ਨੂੰ ਆਪਣੀ ਆਪਣੀ ਰਾਏ ਦੇਣ ਲਈ ਕਿਹਾ। ਇਸ ਮਾਮਲੇ ਤੇ ਸ਼੍ਰੋਮਣੀ ਕਮੇਟੀ ਨੇ ਪ੍ਰੋ. ਸਾਹਿਬ ਸਿੰਘ ਨੂੰ ਇੱਕ ਚਿੱਠੀ ਲਿਖੀ ਤੇ ਉਸਦਾ ਪ੍ਰੌ. ਸਾਹਿਬ ਸਿੰਘ ਨੇ ਵੀ ਜਵਾਬ ਦਿੱਤਾ।ਸੋ ਸਿਰਫ ਸ਼ਬਦ ਗੁਰੂ ਨੂੰ ਗੁਰੂ ਮੰਨ ਕੇ ਤਸਵੀਰਾਂ ਨੂੰ ਘਰਾਂ ਵਿੱਚੋਂ ਹਟਾਇਆ ਜਾਵੇ। ਜਿਸ ਦਿਨ ਸਿੱਖਾਂ ਨੂੰ ਇਸ ਗੱਲ ਦੀ ਸਮਝ ਆ ਗਈ ਅਤੇ ਗੁਰੂ ਗ੍ਰੰਥ ਸਾਹਿਬ ਜੀ ਤੋਂ ਮਿਲਣ ਵਾਲੀ ਸਿੱਖਿਆ ਨੂੰ ਆਪਣੇ ਜੀਵਨ ਵਿਚ ਅਪਨਾ ਲਿਆ ਤਾਂ ਸਮਝੋ ਉਸੇ ਦਿਨ ਗੁਰਮਤਿ ਵਿਰੋਧੀ ਅਤੇ ਭੇਖੀ ਲੋਕਾਂ ਦੇ ਸਾਰੇ ਮਨਸੂਬਿਆਂ ਉੱਤੇ ਪਾਣੀ ਫਿਰ ਜਾਵੇਗਾ। ਕਾਸ਼ ! ਇਹ ਸੱਚ, ਸਿੱਖ-ਕੌਮ ਨੂੰ ਜਲਦੀ ਤੋਂ ਜਲਦੀ ਸਮਝ ਆ ਜਾਵੇ।