News

ਸਲਾਮ ਹੈ ਇਸ ਕਿਸਾਨ ਵੀਰ ਨੇ ਜਿਸ ਨੇ ਵੱਡੇ ਵੱਡੇ ਸੋਚੀਂ ਪਾ ਕੇ ਰੱਖ ਦਿੱਤੇ

ਪਠਾਨਕੋਟ ਦੇ ਕਿਸਾਨ ਸੁਖਜਿੰਦਰ ਸਿੰਘ ਘੁੰਮਣ ਦਾ ਰਾਜ ਵਿੱਚ ਅਜਿਹਾ ਆਪਣੀ ਕਿਸਮ ਦਾ ਪਹਿਲਾ ਡੇਅਰੀ ਫਾਰਮ ਹੈ, ਜਿਸ ਨੇ ਆਪਣੇ ਸਾਧਨਾਂ ਨਾਲ ਦੁੱਧ ਦੇ ਖਪਤਕਾਰਾਂ ਨੂੰ ਸਿੱਧਾ ਮੰਡੀਕਰਨ ਆਟੋਮੈਟਿਕ ਮੋਬਾਇਲ ਡਿਸਪੈਂਸਿੰਗ ਯੂਨਿਟ ਰਾਹੀਂ ਸ਼ੁਰੂ ਕੀਤਾ ਜੋ ਸਫਲ ਸਿੱਧ ਹੋਇਆ ਹੈ। ਉਸਦੇ ਸਫਲ ਮੰਡੀਕਰਨ ਦੇ ਤਰੀਕੇ ਨੂੰ ਜਾਣਨ ਲਈ ਦੂਰ-ਦੂਰ ਤੋਂ ਕਿਸਾਨ ਜਾਣਨ ਆਉਂਦੇ ਹਨ। ਇਥੋਂ ਤੱਕ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਉਸ ਤੋਂ ਪ੍ਰਭਾਵਿਤ ਹੋਏ ਹਨ|
ਇਸਨੂੰ ਦੇਖਣ ਲਈ ਖੇਤੀ ਮਾਹਰ ਤੇ ਕਿਸਾਨਾਂ ਨੇ ਕਿਸਾਨ ਸੁਖਜਿੰਦਰ ਸਿੰਘ ਘੁੰਮਣ ਦੇ ਡੇਅਰੀ ਫਾਰਮ ਤੇ ਪੋਲਟਰੀ ਫਾਰਮ ਦਾ ਦੌਰਾ ਕੀਤਾ ਗਿਆ। ਇਸ ਮੌਕੇ ਉਨ੍ਹਾਂ ਨਾਲ ਬੀਟੀਐਮ ਗੁਰਪ੍ਰੀਤ ਸਿੰਘ, ਖੇਤੀ ਵਿਸਥਾਰ ਅਫਸਰ, ਗੁਰਦਿੱਤ ਸਿੰਘ, ਮਿੱਤ ਸਿੰਘ, ਧਰਮਿੰਦਰ ਸਿੰਘ, ਬਲਵਿੰਦਰ ਸਿੰਘ, ਵਿਸ਼ਵਦੀਪ ਸੋਨੀ, ਦਵਿੰਦਰ ਸਿੰਘ ਸਮੇਤ ਹੋਰ 12 ਕਿਸਾਨ ਸ਼ਾਮਲ ਸਨ।
ਘੁੰਮਣ ਨੇ ਕਿਸਾਨਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਸ ਨੇ ਆਪਣੇ ਭਰਾਵਾਂ ਕਰਨਲ ਗੁਰਦੀਸ਼ ਸਿੰਘ ਅਤੇ ਸੁਰਿੰਦਰਪਾਲ ਸਿੰਘ ਘੁੰਮਣ ਦੇ ਸਹਿਯੋਗ ਨਾਲ 2008 ਵਿੱਚ ਡੇਅਰੀ ਵਿਕਾਸ ਵਿਭਾਗ ਗੁਰਦਾਸਪੁਰ ਤੋਂ ਪਸ਼ੂ ਪਾਲਣ ਦੇ ਕਿੱਤੇ ਦੀ ਸਿਖਲਾਈ ਲੈ ਕੇ 20 ਦੁਧਾਰੂ ਗਾਵਾਂ ਤੋਂ ਕੰਮ ਸ਼ੁਰੂ ਕੀਤਾ ਸੀ, ਜੋ ਹੁਣ ਉਨ੍ਹਾਂ ਕੋਲ 200 ਐਚ ਐਫ ਨਸਲ ਦੀਆਂ ਵਲਾਇਤੀ ਗਾਵਾਂ ਹਨ ਜਿਸ ਤੋਂ ਰੋਜ਼ਾਨਾ 1200 ਲੀਟਰ ਦੁੱਧ ਪੈਦਾ ਹੋ ਰਿਹਾ ਹੈ ਅਤੇ ਇਸ ਤੋਂ ਇਲਾਵਾ ਇੱਕ ਲੱਖ ਪੱਚੀ ਹਜ਼ਾਰ ਮੁਰਗੀਆਂ ਨਾਲ ਮੁਰਗੀ ਪਾਲਣ ਦਾ ਕਿੱਤਾ ਵੀ ਚੱਲ ਰਿਹਾ ਹੈ।Image result for progressive farmer punjab
ਮੰਡੀਕਰਨ ਦੇ ਇਸ ਤਰੀਕੇ ਨੂੰ ਖਪਤਕਾਰਾਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ, ਜਿਸ ਨਾਲ ਦੁੱਧ ਦੀ ਵਾਜਬ ਕੀਮਤ ਪ੍ਰਾਪਤ ਹੋਈ ਉਥੇ ਖਪਤਕਾਰਾਂ ਨੂੰ ਗੁਣਵੱਤਾ ਭਰਪੂਰ ਅਤੇ ਸਹੀ ਮਾਤਰਾ ਵਿੱਚ ਦੁੱਧ ਮਿਲ ਰਿਹਾ ਹੈ। ਕਿਸਾਨ ਸੁਖਜਿੰਦਰ ਸਿੰਘ ਘੁੰਮਣ ਨੇ ਦੱਸਿਆ ਕਿ ਪਸ਼ੂਆਂ ਨੂੰ ਪੌਸ਼ਟਿਕਤਾ ਭਰਪੂਰ ਖੁਰਾਕ ਮੁਹੱਈਆ ਕਰਵਾਉਣ ਦੇ ਮਕਸਦ ਨਾਲ ਪਸ਼ੂ ਖੁਰਾਕ ਬਣਾਉਣ ਲਈ ਆਪਣਾ ਯੂਨਿਟ ਲਗਾਇਆ ਹੈImage result for progressive farmer punjab
ਅਤੇ ਦੁੱਧ ਪੈਦਾ ਕਰਨ ਦੇ ਲਾਗਤ ਖ਼ਰਚੇ ਘੱਟ ਕਰਨ ਦੇ ਮਕਸਦ ਨਾਲ ਉਹ ਹਰ ਸਾਲ ਚਾਰੇ ਦਾ ਅਚਾਰ ਤਿਆਰ ਕਰਦਾ ਹੈ। ਉਨ੍ਹਾਂ ਦੱਸਿਆ ਕਿ ਡੇਅਰੀ ਫਾਰਮ ਤੇ ਪਸ਼ੂਆਂ ਦੇ ਗੋਹੇ ਅਤੇ ਮਲਮੂਤਰ ਦਾ ਸਦਉਪਯੋਗ ਕਰਨ ਲਈ ਇੱਕ ਵੱਡਾ ਬਾਇਉਗੈਸ ਪਲਾਂਟ ਲਗਾਇਆ ਹੈ ਜਿਸ ਤੋਂ ਪੈਦਾ ਹੁੰਦੀ ਗੈਸ ਨਾਲ ਜਨਰੇਟਰ ਚਲਾ ਕੇ ਆਪਣੇ ਫਾਰਮ ਦੀਆਂ ਜ਼ਰੂਰਤਾਂ ਦੀ ਪੂਰਤੀ ਲਈ ਬਿਜਲੀ ਪੈਦਾ ਕਰ ਰਿਹਾ ਹੈ।

Related Articles

Back to top button