Sikh News

ਸਰੂਪਾਂ ਦੀ ਬੇਅਦਬੀ ਖਿਲਾਫ DC ਨੂੰ ਮੰਗ ਪੱਤਰ | SGPC ਟਾਸਕ ਫੋਰਸ ਤੇ ਵੀ ਕਾਰਵਾਈ ਦੀ ਮੰਗ | Surkhab TV

ਸ਼੍ਰੋਮਣੀ ਕਮੇਟੀ ਦੀ ਟਾਸਕ ਫੋਰਸ ਵੱਲੋਂ ਸਤਿਕਾਰ ਕਮੇਟੀਆਂ ਦੇ ਹਮਾਇਤੀਆਂ ਦੀ ਕੀਤੀ ਕੁੱਟਮਾਰ ਦੀ ਚੁਫੇਰਿਓਂ ਅਲੋਚਨਾ ਹੋ ਰਹੀ ਹੈ। ਸੋਸ਼ਲ ਮੀਡੀਆ ਉੱਪਰ ਵੀਡੀਓ ਵਾਇਰਲ ਹੋਣ ਮਗਰੋਂ ਸ਼੍ਰੋਮਣੀ ਕਮੇਟੀ ਉੱਪਰ ਸਵਾਲ ਉੱਠ ਰਹੇ ਹਨ। ਟਾਸਕ ਫੋਰਸ ਨੇ ਮੀਡੀਆ ਨਾਲ ਵੀ ਬਦਸਲੂਕੀ ਕੀਤੀ ਤੇ ਕੈਮਰੇ ਵੀ ਭੰਨ੍ਹ ਸੁੱਟੇ। ਇਸ ਘਟਨਾ ਦੀ ਵੀਡੀਓ ਵੇਖ ਦੁਨੀਆ ਭਰ ਦੇ ਸਿੱਖਾਂ ਵਿੱਚ ਰੋਸ ਹੈ।ਦੇਸ਼ ਤੇ ਵਿਦੇਸ਼ਾਂ ਦੀ ਸੰਗਤ ਵੱਲੋਂ ਅਲੋਚਨਾ ਹੋਣ ਮਗਰੋਂ ਹੁਣ ਸ਼੍ਰੋਮਣੀ ਕਮੇਟੀ ਨੇ ਮੁਆਫੀ ਮੰਗੀ ਹੈ। ਇਸ ਦੇ ਮਾਲ ਹੀ ਮਾਮਲੇ ਦੀ ਜਾਂਚ ਕਰਵਾ ਕੇ ਕਸੂਰਵਾਰਾਂ ਖ਼ਿਲਾਫ਼ ਕਾਰਵਾਈ ਦਾ ਭਰੋਸਾ ਦਿੱਤਾ ਹੈ। ਪਤਾ ਲੱਗਾ ਹੈ ਕਿ ਟਾਸਕ ਫੋਸ ਦੀ ਇਸ ਕਾਰਵਾਈ ਤੋਂ ਅਕਾਲੀ ਲੀਡਰ ਵੀ ਕਾਫੀ ਔਖੇ ਹਨ। ਪਹਿਲਾਂ ਹੀ ਅਲੋਚਨਾ ਦਾ ਸਾਹਮਣਾ ਕਰ ਰਹੇ ਅਕਾਲੀ ਦਲ ਲਈ ਇਹ ਨਵੀਂ ਮੁਸੀਬਤ ਖੜ੍ਹੀ ਹੋ ਗਈ ਹੈ।ਪੰਥਕ ਤਾਲਮੇਲ ਸੰਗਠਨ ਦੇ ਕਨਵੀਨਰ ਤੇਅਕਾਲ ਤਖਤ ਸਕੱਤਰੇਤ 'ਚ ਦਲ ਖਾਲਸਾ ਤੇ ਐੱਸ. ਜੀ. ਪੀ. ਸੀ. ਟਾਸਕ ਫੋਰਸ ਵਿਚਾਲੇ ਝੜਪ ਸਾਬਕਾ ਜਥੇਦਾਰ ਗਿਆਨੀ ਕੇਵਲ ਸਿੰਘ ਨੇ ਇਸ ਨੂੰ ਸ਼੍ਰੋਮਣੀ ਕਮੇਟੀ ਦੇ ਪੱਖਪਾਤੀ ਤੇ ਅੜੀਅਲ ਰਵੱਈਏ ਦਾ ਪ੍ਰਤੀਕ ਦੱਸਿਆ ਹੈ। ਅਕਾਲ ਪੁਰਖ ਕੀ ਫ਼ੌਜ ਜਥੇਬੰਦੀ ਦੇ ਆਗੂ ਜਸਵਿੰਦਰ ਸਿੰਘ ਐਡਵੋਕੇਟ ਨੇ ਘਟਨਾ ਨੂੰ ਸ਼ਰਮਨਾਕ ਆਖਦਿਆਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਖ਼ਿਲਾਫ਼ ਕੇਸ ਦਰਜ ਕਰਨ ਦੀ ਮੰਗ ਕੀਤੀ ਹੈ। ਕੁੱਲ ਹਿੰਦ ਕਾਂਗਰਸ ਕਮੇਟੀ ਦੇ ਕੌਮੀ ਕੋਆਰਡੀਨੇਟਰ ਪ੍ਰਿਤਪਾਲ ਸਿੰਘ ਬਲੀਆਂਵਾਲੀ ਨੇ ਵੀ ਘਟਨਾ ਦੀ ਨਿਖੇਧੀ ਕੀਤੀ।ਉਧਰ, ਸ਼ੋਮਣੀ ਕਮੇਟੀ ਦੇ ਮੀਤ ਪ੍ਰਧਾਨ ਭਾਈ ਰਜਿੰਦਰ ਸਿੰਘ ਮਹਿਤਾ, ਸਕੱਤਰ ਮਹਿੰਦਰ ਸਿੰਘ ਆਹਲੀ ਤੇ ਮੀਤ ਸਕੱਤਰ ਕੁਲਵਿੰਦਰ ਸਿੰਘ, ਨੇ ਇਸ ਮਾਮਲੇ ਵਿੱਚ ਹੋਈ ਵਧੀਕੀ ਤੇ ਬਦਸਲੂਕੀ ਵਾਸਤੇ ਮੀਡੀਆ ਕੋਲੋਂ ਮੁਆਫ਼ੀ ਮੰਗਦਿਆਂ ਅਫਸੋਸ ਦਾ ਪ੍ਰਗਟਾਵਾ ਕੀਤਾ। ਉਨ੍ਹਾਂ ਇਹ ਭਰੋਸਾ ਦਿੱਤਾ ਕਿ ਭਵਿੱਖ ਵਿੱਚ ਅਜਿਹਾ ਮੁੜ ਨਹੀਂ ਹੋਵੇਗਾ। ਉਨ੍ਹਾਂ ਆਖਿਆ ਕਿ ਇਹ ਮਾਮਲਾ ਪ੍ਰਧਾਨ ਦੇ ਧਿਆਨ ਵਿੱਚ ਲਿਆ ਕੇ ਮੁਲਜ਼ਮਾਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ।

Related Articles

Back to top button