Health

ਸਰੀਰ ਦੀਆਂ ਅੱਧੀਆ ਬਿਮਾਰੀਆਂ ਤੁਸੀਂ ਖੁਦ ਖਤਮ ਕਰ ਸਕਦੇ ਹੋ | Benefits of Matka water | Jaspreet Kaur

ਦੋਸਤੋ ਜਿਵੇਂ ਕਿ ਸਭ ਨੂੰ ਪਤਾ ਹੈ ਗਰਮੀਆਂ ਦਾ season ਆ ਗਿਆ ਤੇ ਅਜਿਹੇ ਵਿਚ ਸਭ ਦਾ ਜੀ ਕਰਦਾ ਆ ਠੰਡਾ ਠੰਡਾ ਪਾਣੀ ਪੀਣ ਨੂੰ ..ਫਟਾ ਫਟ ਅਸੀਂ ਪਿਆਸ ਲਗਨ ਤੇ ਫਰਿਜ ਵਾਲ ਭੱਜਦੇ ਹਾਂ ..ਮਤਲਬ ਕਿ ਗਰਮੀਆਂ ਵਿਚ ਕੁਦਰਤੀ ਹੀ ਸਾਡੇ ਸ਼ਰੀਰ ਨੂੰ ਠੰਡੇ ਪਾਣੀ ਦੀ ਲੋੜ ਮਹਿਸੂਸ ਹੋਣ ਲੱਗ ਜਾਂਦੀ ਹੈ ਅਤੇ ਇਸ ਲੋੜ ਦੀ ਪੂਰਤੀ ਲਈ ਅਸੀਂ ਬਰਫ਼, ਫਰਿੱਜ, ਵਾਟਰ ਕੂਲਰ ਦੇ ਠੰਡੇ ਪਾਣੀ ਦੀ ਵਰਤੋਂ ਕਰਦੇ ਹਾਂ।ਪਰ ਇਹਨਾਂ ਸਭ ਤੋਂ ਬੇਹਤਰੀਨ ਸਸਤਾ ਤੇ ਸਿਹਤ ਲਾਇ ਗੁਣਕਾਰੀ ਹੈ ਮਿੱਟੀ ਦੇ ਘੜੇ ਦਾ ਪਾਣੀ .. ਜਿਹਦੇ ਬਾਰੇ ਅੱਜ ਆਪ ਗੱਲ ਕਰਨ ਜਾ ਰਹੇ ਹਾਂ .. ਕਿ ਘੜੇ ਦਾ ਪਾਣੀ ਬੈਸਟ ਕਿਊ ਹੈ ਫਰਿਜ ਦਾ ਨੁਕਸਾਨ ਦਾਇਕ ਕਿਊ ਹੈ ..ਜੇਕਰ ਸਾਨੂ ਮਿੱਟੀ ਦੇ ਭਾਂਡਿਆਂ ਵਿਚਲਾ ਪਾਣੀ ਪੀਣ ਦੀ ਲੱਤ ਲੱਗ ਜਾਵੇ ਤਾਂ ਅਸੀਂ ਦੂਸ਼ਿਤ ਪਾਣੀ ਦੀ ਮਾਰ ਤੋਂ ਬਚ ਸਕਦੇ ਹਾਂ । ਮਿੱਟੀ ਦੇ ਭਾਂਡੇ ਵਿੱਚ ਜਦੋਂ ਮਿੱਟੀ ਪਾਣੀ ਦੇ ਸੰਪਰਕ ਵਿੱਚ ਆਉਂਦੀ ਹੈ, ਤਾਂ ਜੈਵ-ਰਸਾਇਣਕ ਕਿਰਿਆ ਸ਼ੁਰੂ ਹੋ ਜਾਂਦੀ ਹੈ ਜਿਸ ਦੇ ਨਤੀਜੇ ਵਜੋਂ ਪ੍ਰਦੂਸ਼ਿਤ ਪਾਣੀ ਦੇ ਅੰਦਰਲੇ ਨਾਇਟਰੇਟ ਅੱਡ ਹੋ ਜਾਂਦੇ ਹਨ ਅਤੇ ਹੇਠਾਂ ਬੈਠ ਜਾਂਦੇ ਹਨ। ਜਿਸ ਨਾਲ ਸਾਨੂੰ ਸ਼ੁੱਧ ਪਾਣੀ ਪੀਣ ਨੂੰ ਮਿਲਦਾ ਹੈ। ਇਸ ਤਰ੍ਹਾਂ ਦਾ ਸ਼ੁੱਧ ਪਾਣੀ ਸਾਨੂੰ ਫਰਿਜਾਂ ਤੇ ਮਿਲਰ ਵਾਟਰ ਵਿਚੋਂ ਵੀ ਨਹੀਂ ਮਿਲਦਾ।ਕਿਉਕਿ ਇਹ ਕਿਰਿਆ ਕੁਦਰਤੀ ਤੌਰ ਉੱਤੇ ਫਰਿਜ, ਪਿਊਰੀਫਾਇਰ ਜਾਂ ਆਰ ਓ ਵਿੱਚ ਨਹੀਂ ਹੁੰਦੀ ..ਇਸ ਦੀ ਸੁਗੰਧ ਅਤੇ ਗੁਣਵੱਤਾ ਪਾਣੀ ਪੀਣ ਉੱਤੇ ਹੀ ਜਾਹਿਰ ਹੋ ਜਾਂਦੀ ਹੈ।1 . ਮਿਤੀ ਦੇ ਘੜੇ ਦਾ ਪਾਣੀ ਗਰਮੀਆਂ ਵਿਚ ਠੰਡੇ ਪਾਣੀ ਦੀ ਲੋੜ ਨੂੰ ਤਾਂ ਪੂਰਾ ਕਰਦਾ ਹੀ ਹੈ ..ਇਹ ਵੀ ਕਿਹਾ ਜਾਂਦਾ ਹੈ ਕਿ ਇਹਨੂੰ ਪੀਣ ਨਾਲ ਜ਼ਮੀਨ ਵਿਚਲੇ ਬਹੁਤ ਸਾਰੇ ਵਿਟਾਮਿਨ ਅਤੇ ਖਣਿਜ ਪਦਾਰਥ ਵੀ ਮਿਲਦੇ ਹਨ। ਇਸ ਕਰਕੇ ਵੀ ਮਿੱਟੀ ਨਾਲ ਬਣੇ ਘੜੇ ਵਿੱਚ ਪੀਣ ਵਾਲੇ ਪਾਣੀ ਨੂੰ ਸਿਹਤ ਲਈ ਲਾਭਦਾਇਕ ਮੰਨਿਆ ਜਾਂਦਾ ਹੈ।੨. ਇਕ ਆਯੁਰਵੈਦ ਡਾਕਟਰ ਅਬਰਾਰ ਮੁਲਤਾਨੀ ਕਹਿੰਦੇ ਹਨ ਕਿ ਮਿੱਟੀ ਦੇ ਘੜੇ ਦਾ ਪਾਣੀ ਪੀਣ ਨਾਲ ਮੈਗਨੀਸ਼ੀਅਮ ਮਿਲਦਾ ਹੈ, ਜੋ ਕਿ ਡਿਪਰੈਸ਼ਨ ਨੂੰ ਠੀਕ ਕਰਨ ਵਿੱਚ ਮਦਦ ਕਰਦਾ ਹੈ। ਇਸੇ ਤਰ੍ਹਾਂ ਹੀ ਇਹ ਕੈਲਸ਼ੀਅਮ ਦਾ ਸਰੋਤ ਹੈ। ਜਿਹੜਾ ਹੱਡੀਆਂ ਤੇ ਜੋੜਾਂ ਦੇ ਦਰਦ ਲਈ ਫ਼ਾਇਦੇਮੰਦ ਹੈ।3. ਘੜੇ ਦੇ ਪਾਣੀ ਵਿਚ ਕੁਦਰਤੀ ਗੁਣ ਹੁੰਦੇ ਹਨ ਜੋ ਸਰੀਰ ਨੂੰ ਊਰਜਾ ਦਿੰਦੇ ਹਨ ਤੇ ਕਈ ਤਰ੍ਹਾਂ ਦੇ ਤੱਤ ਪ੍ਰਦਾਨ ਕਰਦੇ ਹਨ, ਇਸ ਦੀ ਵਰਤੋਂ ਨਾਲ ਪੇਟ ਦੀਆਂ ਅਨੇਕਾਂ ਬਿਮਾਰੀਆਂ ਕਬਜ਼, ਗਲਾ, ਤੇਜ਼ਾਬ, ਟੌਂਸਲ, ਥਾਇਰਿਡ ਆਦਿ ਠੀਕ ਹੁੰਦੇ ਹਨ ਅਤੇ ਸਾਡੀ ਪਾਚਣ ਕਿਰਿਆ ਠੀਕ ਰਹਿੰਦੀ ਹੈ।4 ਮਿੱਟੀ ਵਿੱਚ ਕੁਦਰਤੀ ਏਲਕਲਾਈਨ ਹੁੰਦਾ ਹੈ, ਜੋ ਸਰੀਰ ਵਿਚ ਪੀ.ਐੱਚ ਲੈਵਲ ਨੂੰ maintain ਕਰਨ ਲਈ ਬਰਕਰਾਰ ਰੱਖਣ ਲਈ ਕੰਮ ਕਰਦਾ ਹੈ।Here's Why Clay Pot Water Is Magical For Your Healthਸਧਾਰਨ ਸ਼ਬਦਾਂ ਵਿਚ ਦਸਦੇ ਹਾਂ .. ਮਨੁੱਖੀ ਸਰੀਰ ਵਿਚ ਤੇਜ਼ਾਬ ਬਹੁਤ ਜਲਦੀ ਬਣ ਜਾਂਦਾ ਹੈ ..ਤੇ ਓਹਨੂੰ ਦੂਰ ਕਰਨ ਲਈ ਸਾਨੂ eno ਨਿਮਬੂ ਦੀ ਮਦਦ ਲੈਣੀ ਪੈਂਦੀ ਹੈ। ਪਰ ਮਿੱਟੀ ਕੁਦਰਤੀ alkaline ਹੁੰਦੀ .. ਅਜਿਹੇ ਤਰੀਕੇ ਨਾਲ ਏਲਕਲਾਈਨ ਮਿੱਟੀ ਤੇਜ਼ਾਬੀ ਵਾਟਰ ਵਿੱਚ ਰਿਐਕਟ ਕਰ ਸਰੀਰ ਦੇ ਪੀ ਐੱਚ ਬੈਲੰਸ ਨੂੰ ਸੰਤੁਲਿਤ ਕਰਦੀ ਹੈ। ਇਸ ਨਾਲ ਐਸਿਡਿਟੀ ਤੇ ਗੈਸਟ੍ਰੋਨੋਮਿਕ ਪੇਨ ਵਿੱਚ ਰਾਹਤ ਮਿਲਦੀ ਹੈ।5 ਇਹ ਗਲੇ ਦੇ ਲਈ ਵੀ ਕਾਫ਼ੀ ਲਾਭਦਾਇਕ ਹੁੰਦਾ ਹੈ। ਕਫ਼ ਤੇ ਕੋਲਡ ਦਾ ਸ਼ਿਕਾਰ ਹੋਣ ਵਾਲਿਆਂ ਦੇ ਲਈ ਘੜੇ ਦਾ ਪਾਣੀ ਪੀਣਾ ਕਾਫ਼ੀ ਉਚਿੱਤ ਮੰਨਿਆ ਜਾਂਦਾ ਹੈ। ਗਰਮੀਆਂ ਵਿੱਚ ਜਿਹੜੇ ਲੋਕ ਸਾਹ ਲੈਣ ਦੀ ਬਿਮਾਰੀ ਨਾਲ ਪੀੜਤ ਰਹਿੰਦੇ ਹਨ। ਉਨ੍ਹਾਂ ਦੇ ਲਈ ਘੜੇ ਦਾ ਪਾਣੀ ਬੈੱਸਟ ਹੁੰਦਾ ਹੈ। ਫ੍ਰਿੱਜ ਦਾ ਪਾਣੀ ਕਾਫ਼ੀ ਜ਼ਿਆਦਾ ਠੰਢਾ ਹੁੰਦਾ ਹੈ ਅਤੇ ਇਸ ਨੂੰ ਪੀਣ ਨਾਲ ਗਲੇ ਸਬੰਧੀ ਕਈ ਤਰ੍ਹਾਂ ਦੀਆਂ ਦਿੱਕਤਾਂ ਸ਼ੁਰੂ ਹੋ ਜਾਂਦੀਆਂ ਹਨ।6 ਗਰਮੀਆਂ ਵਿੱਚ ਸਨ ਸਟ੍ਰੋਕ(ਲੂ) ਬਹੁਤ ਸਾਧਾਰਨ ਗੱਲ ਹੈ। ਮਿੱਟੀ ਦਾ ਘੜਾ ਇਸ ਤੋਂ ਵੀ ਬਚਾਉਂਦਾ ਹੈ। ਕਿਉਂਕਿ ਇਹ ਸਰੀਰ ਨੂੰ ਜ਼ਰੂਰੀ ਨਿਊਟ੍ਰਿਐਂਟਸ ਤੇ ਵਿਟਾਮਿਨ ਉਪਲਬਧ ਕਰਵਾਉਂਦਾ ਹੈ। ਇਸ ਨਾਲ ਸਰੀਰ ਦਾ ਗਲੂਕੋਜ ਮੇਂਟੇਨ ਰਹਿੰਦਾ ਹੈ ਤੇ ਇਹ ਹੀਟ ਸਟ੍ਰੋਕ ਤੋਂ ਬਚਾਉਂਦਾ ਹੈ।Is it safe to drink water stored in a 'matka' or earthen pot ...ਇਹ ਪਾਣੀ ਸਾਡੇ ਸਰੀਰ ਅੰਦਰ ਅਸਾਨੀ ਨਾਲ ਪਚਦਾ ਹੈ ਅਤੇ ਪੇਟ ਹਲਕਾ-ਹਲਕਾ ਰਹਿੰਦਾ ਹੈ। ਤੁਹਾਡੀ ਜਾਣਕਾਰੀ ਲਾਇ ਦਸਦੇਈਏ ਕਿ ਮਿੱਟੀ ਦੇ ਘੜੇ ਨੂੰ ਹਰ ਦੋ ਤਿੰਨ ਵਿੱਚ ਚੰਗੀ ਤਰ੍ਹਾਂ ਸਾਫ਼ ਕਰ ਇਸਤੇਮਾਲ ਕਰਨਾ ਚਾਹੀਦਾ। ਤੇ ਇਹਨੂੰ ਹਮੇਸ਼ਾ ਛਾਵੇਂ ਹੀ ਰੱਖਣਾ ਚਾਹੀਦਾ ਹੈ .. >ਇਹ ਤਾਂ ਸੀ ਘੜੇ ਦੇ ਪਾਣੀ ਦੇ ਮਨੁੱਖੀ ਸਰੀਰ ਨੂੰ ਜੋ ਫਾਇਦੇ ਨੇ ਉਹ ..ਪਰ ਇਸ ਦੇ ਨਾਲ ਹੀ ਘੜਾ ਬਣਾਉਣ ਵਾਲੇ ਘੁਮਿਆਰ ਜਾਤੀ ਨਾਲ ਸਬੰਧਤ ਜਾਂ ਹੋਰ ਕਾਰੀਗਰਾਂ, ਦੁਕਾਨਦਾਰਾਂ ਲਈ ਇਹ ਕਮਾਈ ਦਾ ਸਾਧਨ ਵੀ ਹੈ।ਜਿਵੇਂ ਦਿਨੋ-ਦਿਨ ਸਾਡੇ ਰਹਿਣ ਸਹਿਣ ਵਿਚ ਤਬਦੀਲੀ ਆ ਰਹੀ ਹੈ ਉਵੇਂ-ਉਵੇਂ ਘੜੇ ਤਿਆਰ ਕਰਨ ਵਾਲੇ ਕਈ ਕਾਰੀਗਰਾਂ ਨੇ ਘੜਿਆਂ ਉਪਰ ਨਵੇਂ ਤਰੀਕੇ ਨਾਲ ਰੰਗ ਰੋਗਨ, ਫੁੱਲ-ਬੂਟੀਆਂ ਪਾ ਕੇ ਇਸ ਦੀ ਸਜਾਵਟ ਨੂੰ ਬਹੁਤ ਸੋਹਣੀ ਦਿੱਖ ਦੇਣੀ ਸ਼ੁਰੂ ਕਰ ਦਿੱਤੀ ਹੈ।ਹੁਣ ਤਾਂ ਲੋਕਾਂ ਦੀ convenience ਲਈ ਕਾਰੀਗਰਾਂ ਨੇ ਮਿੱਟੀ ਦੇ ਵਾਟਰ ਕੂਲਰ ਵੀ ਤਿਆਰ ਕਰਨੇ ਸ਼ੁਰੂ ਕਰ ਦਿੱਤੇ ਹਨ। ‘ਚੋਂ ਅਸਾਨ ਤਰੀਕੇ ਨਾਲ ਪਾਣੀ ਕੱਢਣ ਲਈ ਇਨ੍ਹਾਂ ਮੂਹਰੇ ਇਕ ਟੂਟੀ ਲਗਾਈ ਹੁੰਦੀ ਹੈ .. ਬਹੁਤ ਲੋਕਾਂ ਦੇ ਘਰਾਂ ਵਿਚ ਭਾਵੇਂ ਘੜ੍ਹਿਆਂ ਦੀ ਜਗਾਹ ਫਰਿਜਾਂ ਨੇ ਲੈ ਲਈ ਹੈ ..ਪਰ ਹਾਲੇ ਵੀ ਖੇਤਾਂ ਵਿਚ ਕਿਸਾਨਾਂ ਲਈ ਅਤੇ ਝੁੱਗੀ-ਝੋਪੜੀਆਂ ਜਾਂ ਗਰੀਬੀ ਰੇਖਾ ਤੋਂ ਹੇਠਲੀ ਪੱਧਰ ‘ਤੇ ਜ਼ਿੰਦਗੀ ਜਿਉਣ ਵਾਲੇ ਲੋਕਾਂ ਲਈ ਉਹਨਾਂ ਦੀ ਫਰਿੱਜ ਮਿੱਟੀ ਦਾ ਘੜਾ ਹੀ ਹੈ।ਜਿਵੇਂ ਜਿਵੇਂ ਸਮਾਂ ਬਦਲਿਆ ਉਸੇ ਤਰ੍ਹਾਂ ਤਕਨਾਲੋਜੀ ਨਾਲ ਚੱਲਣ ਦੀ ਆਦਤ ਲੱਗ ਪੈਂਦੀ ਹੈ । ਪਰ ਫੇਰ ਵੀ ਜਿਦਾ ਜਿਦਾ ਲੋਕ ਜਾਗਰੂਕ ਹੋ ਰਹੇ ਨੇ ਓਦਾਂ ਬਹੁਤ ਜਾਣਿਆਂ ਨੇ ਮਿੱਟੀ ਦੇ ਘੜੇ ਦੇ ਪਾਣੀ ਦਾ ਸੇਵਨ ਕਰਨਾ ਸ਼ੁਰੂ ਕਰ ਦਿਤਾ ਹੈ ..ਕਿਉਕਿ ਸਿਹਤਮੰਦ ਸਰੀਰ ਹੀ ਆਉਣ ਵਾਲੇ ਭਵਿੱਖ ਦੀ ਉਮੀਦ ” ਸੋ ਸਾਨੂੰ ਸਾਰਿਆਂ ਨੂੰ ਮਿੱਟੀ ਦੀ ਗਾਗਰ ਜਾਂ ਘੜੇ ਦਾ ਪਾਣੀ ਪੀਣ ਦੀ ਆਦਤ ਪਾਉਣੀ ਹੀ ਚਾਹੀਦੀ ਹੈ।

Related Articles

Back to top button