News

ਸਰਦਾਰ ਨੇ ਦਿੱਤੀ ਚਿਤਾਵਨੀ Punjab ਵਿੱਚ ਤਿਆਰ ਕੀਤੀ ਗਈ ਝੂਠੀ ਫ਼ੌਜ | ਸਿੱਖਾਂ ਨੂੰ ਜਾ ਸਕਦਾ ਮਰਵਾਇਆ

ਇਹਨਾਂ ਦਿਨਾਂ ਵਿਚ ਪੰਜਾਬ ਵਿਚ ਹੜਾਂ ਕਰਕੇ ਜੋ ਕੁਝ ਨੁਕਸਾਨ ਹੋਇਆ,ਪੰਜਾਬੀਆਂ ਨੇ ਜੋ ਦਲੇਰੀ ਦਿਖਾਕੇ ਹੜਾਂ ਨੂੰ ਹਰਾਇਆ ਉਹ ਆਪਣੇ ਆਪ ਵਿਚ ਇੱਕ ਮਿਸਾਲ ਹੈ। ਇਸ ਮੌਕੇ ਖਾਸ ਰੋਲ ਸਿੱਖ ਜਥੇਬੰਦੀਆਂ ਨੇ ਨਿਭਾਇਆ ਤੇ ਹਰ ਹੜ ਪੀੜਿਤਾਂ ਤੱਕ ਉਹ ਸਭ ਕੁਝ ਮੁਹੱਈਆ ਕਰਵਾਇਆ ਜਿਸਦੀ ਉਹਨਾਂ ਨੂੰ ਲੋੜ ਸੀ। ਇਹਨਾਂ ਹੀ ਦਿਨਾਂ ਵਿਚ ਲੋਕ ਇਨਸਾਫ ਪਾਰਟੀ ਦੇ ਸਿਮਰਨਜੀਤ ਬੈਂਸ ਨੇ ਹੜਾਂ ਵਾਲੇ ਇਲਾਕੇ ਦਾ ਦੌਰਾ ਕਰਦਿਆਂ ਨਕਲੀ ਫੌਜੀਆਂ ਦਾ ਪਰਦਾਫਾਸ਼ ਕੀਤਾ ਸੀ ਜੋ ਸਰਕਾਰ ਵਲੋਂ ਹੜਾਂ ਵਿਚ ਮਦਦ ਕਰਨ ਲਈ ਦਿਹਾੜੀਦਾਰ ਬੰਦੇ ਫੌਜ ਦੀ ਵਰਦੀ ਪਵਾਕੇ ਭੇਜੇ ਗਏ ਸਨ। ਇਹਨਾਂ ਨਕਲੀ ਫੌਜੀਆਂ ਬਾਰੇ ਸਾਬਕਾ MP ਸਰਦਾਰ ਅਤਿੰਦਰਪਾਲ ਸਿੰਘ ਖਾਲਿਸਤਾਨੀ ਨੇ ਕੁਝ ਨੁਕਤੇ ਦਿੱਤੇ ਹਨ ਤੇ ਕੁਝ ਖੁਲਾਸੇ ਕੀਤੇ ਹਨ ਜੋ ਹਰ ਪੰਜਾਬੀ ਲਈ,ਹਰ ਸਿੱਖ ਲਈ ਦੇਖਣੇ ਜਰੂਰੀ ਹਨ ਕਿ ਕਿਵੇਂ ਇਸ ਝੂਠੀ ਫੌਜ ਹੱਥੋਂ ਪੰਜਾਬ ਦੇ ਸਿੱਖਾਂ ਨੂੰ ਮਰਵਾਇਆ ਜਾ ਸਕਦਾ ਹੈ।ਪੰਜਾਬ ਵਿੱਚ ਆਏ ਹੜ੍ਹਾਂ ਨੇ ਪੰਜਾਬ ਦਾ ਬਹੁਤ ਨੁਕਸਾਨ ਕੀਤਾ ਹੈ। ਸਰਕਾਰੀ ਅੰਕੜਿਆਂ ਮੁਤਾਬਕ 1,700 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ। ਹੁਣ ਮੁੱਖ ਮੰਤਰੀ ਨੇ ਜਾਨ-ਮਾਲ ਦੇ ਨੁਕਸਾਨ ਦੇ ਵੇਰਵੇ ਵੀ ਜਾਰੀ ਕਰ ਦਿੱਤੇ ਹਨ। ਉਨ੍ਹਾਂ ਦੱਸਿਆ ਹੈ ਕਿ ਹੜ੍ਹਾਂ ਕਾਰਨ ਵੱਖ-ਵੱਖ ਥਾਂ ਕੁੱਲ ਅੱਠ ਵਿਅਕਤੀਆਂ ਦੀ ਮੌਤ ਹੋਈ ਹੈ ਤੇ ਕੁੱਲ ਪੌਣੇ ਦੋ ਲੱਖ ਏਕੜ ਰਕਬੇ ‘ਤੇ ਖੜ੍ਹੀਆਂ ਫ਼ਸਲਾਂ ਬਰਬਾਦ ਹੋ ਗਈਆਂ ਹਨ। ਕੈਪਟਨ ਨੇ ਆਪਣੇ ਟਵਿੱਟਰ ਖਾਤੇ ‘ਤੇ ਅੰਕੜੇ ਜਾਰੀ ਕਰਦਿਆਂ ਦੱਸਿਆ ਹੈ ਕਿ ਪੰਜਾਬ ਦੇ 22 ਜ਼ਿਲ੍ਹਿਆਂ ਵਿੱਚ 317.63 ਮਿਲੀਮੀਟਰ ਵਰਖਾ ਹੋਈ ਹੈ, ਜਿਸ ਨਾਲ ਕੁੱਲ 18 ਜ਼ਿਲ੍ਹੇ ਪ੍ਰਭਾਵਿਤ ਹੋਏ ਹਨ। ਭਾਰੀ ਬਰਸਾਤ ਕਾਰਨ ਕੁੱਲ 554 ਪਿੰਡਾਂ ਵਿੱਚ ਰਹਿੰਦੇ 13,635 ਲੋਕ ਪ੍ਰਭਾਵਿਤ ਹੋਏ ਹਨ। ਕੁੱਲ ਅੱਠ ਮੌਤਾਂ ਵਿੱਚੋਂ ਸਭ ਤੋਂ ਵੱਧ ਲੁਧਿਆਣਾ ਵਿੱਚ ਹੋਈਆਂ ਹਨ।
ਇਸ ਤੋਂ ਇਲਾਵਾ ਫ਼ਾਜ਼ਿਲਕਾ, ਰੂਪਨਗਰ ਤੇ ਜਲੰਧਰ ਜ਼ਿਲ੍ਹਿਆਂ ਵਿੱਚ ਇੱਕ-ਇੱਕ ਵਿਅਕਤੀ ਦੀ ਜਾਨ ਗਈ ਹੈ। ਭਾਰੀ ਮੀਂਹ ਕਾਰਨ ਆਏ ਹੜ੍ਹਾਂ ਵਿੱਚ ਹਾਲੇ ਇੱਕ ਵਿਅਕਤੀ ਲਾਪਤਾ ਦੱਸਿਆ ਗਿਆ ਹੈ ਤੇ 12 ਜਣੇ ਜ਼ਖ਼ਮੀ ਹੋਏ ਹਨ। ਹਾਲਾਂਕਿ, ਇਸ ਸਰਵੇਖਣ ਵਿੱਚ ਬਿਮਾਰਾਂ ਦੀ ਗਿਣਤੀ ਨਹੀਂ ਦੱਸੀ ਗਈ। ਹੜ੍ਹਾਂ ਦਾ ਪਾਣੀ ਘਟਣ ਦੇ ਨਾਲ ਹੀ ਪ੍ਰਭਾਵਿਤ ਇਲਾਕਿਆਂ ਵਿੱਚ ਬਿਮਾਰ ਲੋਕਾਂ ਦੀ ਗਿਣਤੀ ਵਧਣ ਦਾ ਖ਼ਦਸ਼ਾ ਹੈ।

Related Articles

Back to top button