ਸਰਦਾਰ ਦੀਆਂ ਗੱਲਾਂ ਦਾ ਕਿਸੇ ਕੋਲ ਜਵਾਬ ਹੋਵੇ ਤਾਂ ਦਿਓ ਜੀ | Modi | Traffic Rules India

ਪਿਛਲੇ ਦਿਨਾਂ ਤੋਂ ਸਰਕਾਰ ਵਲੋਂ ਟਰੈਫਿਕ ਚਲਾਨਾ ਵਿਚ ਕੀਤਾ ਵਾਧਾ ਲੋਕਾਂ ਨੂੰ ਰਾਸ ਨਹੀਂ ਆ ਰਿਹਾ। ਓਹਨੀ ਕਿਸੇ ਵਾਹਨ ਦੀ ਕੀਮਤ ਨਹੀਂ ਹੁੰਦੀ ਜਿੰਨਾ ਉਸਦਾ ਚਲਾਣ ਭਰਨਾ ਪੈ ਰਿਹਾ ਹੈ। ਕੁਝ ਲੋਕਾਂ ਨੇ ਤਾਂ ਚਲਾਨ ਹੋਣ ਤੇ ਮੌਕੇ ਤੇ ਹੀ ਆਪਣੇ ਵਾਹਨਾਂ ਨੂੰ ਅੱਗ ਵੀ ਲਗਾ ਦਿੱਤੀ ਕਿ ਇਹਨਾਂ ਚਲਾਨ ਕੌਣ ਭਰੇ,ਇਸਤੋਂ ਚੰਗਾ ਵਾਹਨ ਨੂੰ ਹੀ ਅੱਗ ਲਾ ਦਿਓ। ਲੋਕਾਂ ਅਨੁਸਾਰ ਜੇਕਰ ਇਹਨੇ ਭਾਰੀ ਚਲਾਨ ਦੇ ਜੁਰਮਾਨੇ ਰੱਖਣੇ ਹਨ ਤਾਂ ਲੋਕਾਂ ਨੂੰ ਸੜਕਾਂ ਵੀ ਸਾਫ ਦੇਵੇ ਸਰਕਾਰ। ਖੈਰ,ਇਸ ਸਰਦਾਰ ਜੀ ਨੇ ਕੁਝ ਗੱਲਾਂ ਕਹੀਆਂ ਹਨ ਜੋ ਗੌਰ ਮੰਗਦੀਆਂ ਹਨ। ਸਰਦਾਰ ਜੀ ਅਨੁਸਾਰ ਜੇਕਰ ਇਹਨੀਂ ਟੈਕਨੋਲਾਜੀ ਹੋਣ ਦੇ ਬਾਵਜੂਦ ਪੁਲਿਸ ਵਾਲੇ ਲੋਕਾਂ ਨੂੰ ਰੋਕ ਕੇ ਉਹਨਾਂ ਦੇ ਡਰਾਈਵਿੰਗ ਲਾਇਸੈਂਸ ਮੰਗਦੇ ਫਿਰਨ ਤਾਂ ਫਿਰ Digital India ਦਾ ਕੀ ਫਾਇਦਾ ??
ਦੇਖਿਆ ਜਾਵੇ ਤਾਂ ਬਾਹਰਲੇ ਮੁਲਕਾਂ ਵਿਚ ਜਿਸ ਹਿਸਾਬ ਨਾਲ ਟਰੈਫਿਕ ਕੰਟਰੋਲ ਹੁੰਦਾ ਹੈ,ਜਿਵੇਂ ਟਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਤੇ Online ਜ਼ੁਰਮਾਨੇ ਕੀਤੇ ਜਾਂਦੇ ਹਨ ਉਸ ਹਿਸਾਬ ਨਾਲ ਹਿੰਦੁਸਤਾਨ ਦਾ Digital India ਦਾ ਕਨਸੈਪਟ ਕਿਸੇ ਵੀ ਖਾਤੇ ਨਹੀਂ ਫਿਰ ਇਹਨੇ ਚਲਾਨ ਦੇ ਜੁਰਮਾਨੇ ਰੱਖਕੇ ਸਰਕਾਰਾਂ ਕਿਹੜੀ ਤਰੱਕੀ ਭਾਲਦੀਆਂ ਹਨ ? ਆਮ ਲੋਕ ਤਾਂ ਅੱਗੇ ਰੋਟੀ ਖੁਣੋਂ ਭੁੱਖੇ ਮਰ ਰਹੇ ਤੇ ਉੱਪਰੋਂ ਅਜਿਹੇ ਕਾਨੂੰਨ ਲੋਕਾਂ ਦਾ ਕਚੂਮਰ ਕੱਢਣ ਨੂੰ ਬਣਾਏ ਜਾ ਰਹੇ ਹਨ।
ਲੋਕਾਂ ਨੂੰ ਨਿਯਮਾਂ ਦੀ ਪਾਲਣਾ ਕਰਨਾ ਸਿਖਾਉਣ ਵਾਲੀ ਪੰਜਾਬ ਪੁਲਸ ਦੇ ਕੁਝ ਮੁਲਾਜ਼ਮਾਂ ਨੇ ਖੁਦ ਹੀ ਇਨ੍ਹਾਂ ਨਿਯਮਾਂ ਨੂੰ ਛਿੱਕੇ ਟੰਗਿਆ ਹੋਇਆ ਹੈ। ਇਸ ਦੇ ਚੱਲਦਿਆਂ ਹੀ ਪੰਜਾਬ ਪੁਲਸ ਦੇ ਇਕ ਮੁਲਾਜ਼ਮ ਦਾ ਚੰਡੀਗੜ੍ਹ ‘ਚ 10 ਹਜ਼ਾਰ ਰੁਪਏ ਦਾ ਚਲਾਨ ਕੱਟਿਆ ਗਿਆ ਹੈ। ਅਸਲ ‘ਚ ਪੰਜਾਬ ਪੁਲਸ ਦਾ ਇਹ ਮੁਲਾਜ਼ਮ ਸ਼ਹਿਰ ਦੇ ਮਟਕਾ ਚੌਂਕ ਨੇੜੇ ਡਰਾਈਵਿੰਗ ਕਰਦੇ ਸਮੇਂ ਮੋਬਾਇਲ ‘ਤੇ ਗੱਲਾਂ ਕਰ ਰਿਹਾ ਸੀ, ਜਿਸ ਦੀ ਕਿਸੇ ਵਿਅਕਤੀ ਵਲੋਂ ਵੀਡੀਓ ਬਣਾ ਕੇ ਚੰਡੀਗੜ੍ਹ ਪੁਲਸ ਨੂੰ ਪਾ ਦਿੱਤੀ ਗਈ।
ਇਸ ਤੋਂ ਬਾਅਦ ਚੰਡੀਗੜ੍ਹ ਪੁਲਸ ਨੇ ਉਕਤ ਮੁਲਾਜ਼ਮ ਦਾ 10 ਹਜ਼ਾਰ ਰੁਪਏ ਦਾ ਚਲਾਨ ਕੱਟਿਆ ਹੈ ਅਤੇ ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਸੋਚਣ ਵਾਲੀ ਗੱਲ ਤਾਂ ਇਹ ਹੈ ਕਿ ਜੇਕਰ ਕੋਈ ਆਮ ਬੰਦਾ ਹੁੰਦਾ ਤਾਂ ਇਹੀ ਪੰਜਾਬ ਪੁਲਸ ਨੇ ਚਲਾਨ ਕੱਟਣ ਲਈ ਗੱਡੀ ਲੈ ਕੇ ਉਸ ਦੇ ਪਿੱਛੇ ਦੌੜਨਾ ਸੀ ਪਰ ਸ਼ਾਇਦ ਖੁਦ ਇਨ੍ਹਾਂ ਵਰਗੇ ਮੁਲਾਜ਼ਮਾਂ ਨੂੰ ਭੁੱਲ ਜਾਂਦਾ ਹੈ ਕਿ ਆਮ ਜਨਤਾ ਦੀ ਤਰ੍ਹਾਂ ਹੀ ਸਾਰੇ ਨਿਯਮ ਇਨ੍ਹਾਂ ‘ਤੇ ਵੀ ਲਾਗੂ ਹੁੰਦੇ ਹਨ।