News

ਸਰਤਾਜ ਦੇ ਗਾਣੇ ਦੀ ਵੀਡੀਓ ‘ਚ ਮਿਲਿਆ ਇੱਕ ਸਾਲ ਤੋਂ ਲਾਪਤਾ ਬੱਚਾ, ਇਹ ਹੈ ਪੂਰਾ ਕਿੱਸਾ

ਹਾਲ ਹੀ ‘ਚ ਰਿਲੀਜ਼ ਹੋਇਆ ਸਤਿੰਦਰ ਸਰਤਾਜ ਦਾ ਨਵਾਂ ਗੀਤ ‘ਹਮਾਯਤ’ ਜਿਸ ਦੇ ਬੋਲ ਅਤੇ ਵੀਡੀਓ ਕਾਫੀ ਖੂਬਸੂਰਤ ਹੈ ਅਤੇ ਗਾਣੇ ਦੀ ਦੁਨੀਆ ਭਰ ‘ਚ ਤਾਰੀਫ ਹੋ ਰਹੀ ਹੈ। ਜਿਸ ਤਰ੍ਹਾਂ ਇਹ ਗਾਣਾ ਦੂਜਿਆਂ ਦੀ ਮਦਦ ਕਰਨ ਦਾ ਸੰਦੇਸ਼ ਦਿੰਦਾ ਹੈ ਇਸੇ ਤਰ੍ਹਾਂ ਦਾ ਕੁਝ ਗਾਣੇ ਦੀ ਵੀਡੀਓ ਨੇ ਵੀ ਕਰ ਦਿਖਾਇਆ ਹੈ। ਜੀ ਹਾਂ ਇਸ ਗੀਤ ਦੀ ਵੀਡੀਓ ਰਾਹੀਂ ਇੱਕ ਸਾਲ ਤੋਂ ਲਾਪਤਾ ਇੱਕ ਬੱਚਾ ਆਪਣੇ ਮਾਂ ਬਾਪ ਨੂੰ ਮਿਲ ਗਿਆ ਹੈ ਜਿਸ ਦੀ ਜਾਣਕਾਰੀ ਸਤਿੰਦਰ ਸਰਤਾਜ ਨੇ ਆਪਣੇ ਸੋਸ਼ਲ ਮੀਡੀਆ ‘ਤੇ ਸਾਂਝੀ ਕੀਤੀ ਹੈ..satinder sartaj
ਸਤਿੰਦਰ ਸਰਤਾਜ ਨੇ ਉਸ ਬੱਚੇ ਦੀ ਤਸਵੀਰ ਸਾਂਝੀ ਕਰ ਲਿਖਿਆ,”ਕਿਸੇ ਪਿਆਰੇ ਨੇ email ਰਾਹੀਂ ਦੱਸਿਆ ਕਿ ਗੁਰਦਾਸਪੁਰ ਜ਼ਿਲ੍ਹੇ ਦਾ ਇਹ ਬੱਚਾ ਇੱਕ ਸਾਲ ਤੋਂ ਲਾਪਤਾ ਸੀ; ਹਮਾਯਤ🤲🏽ਗੀਤ ਦੀ ਵੀਡੀਓ ਜੋ ਕਿ ਅਸੀਂ ‘ਪ੍ਰਭ ਆਸਰਾ’ ਮੋਹਾਲ਼ੀ ਵਿਖੇ ਫ਼ਿਲਮਾਈ ਸੀ, ਦੇਖ ਕੇ ਉਸ ਦੇ ਮਾਪਿਆਂ ਨੂੰ ਉਨ੍ਹਾਂ ਦੇ ਬੱਚੇ ਦੇ ਓਥੇ ਹੋਣ ਦਾ ਪਤਾ ਲੱਗਿਆ, ਉਹ ਆ ਕੇ ਉਸਨੂੰ ਵਾਪਿਸ ਘਰ ਲੈ ਗਏ ਨੇ, ਇਹ ਸੁਣ ਕੇ ਇੱਕ ਫ਼ਨਕਾਰੀ ਦੇ ਮੁਕੰਮਲ ਹੋਣ ਦਾ ਅਹਿਸਾਸ ਹੋਇਆ..ਐਸੇ ਵਡਭਾਗ ਲਈ ਵਾਹਿਗੁਰੂ ਦੇ ਲੱਖ-ਲੱਖ ਸ਼ੁਕਰਾਨੇ🙏🏻- ਸਰਤਾਜ”
ਕਿਸੇ ਨੇ ਸੱਚ ਹੀ ਕਿਹਾ ਹੈ ਵਿਅਕਤੀ ਜਿਹੋ ਜਿਹੇ ਕੰਮ ਕਰਦਾ ਹੈ ਅਜਿਹਾ ਹੀ ਉਸ ਨੂੰ ਫ਼ਲ ਮਿਲਦਾ ਹੈ। ਸਤਿੰਦਰ ਸਰਤਾਜ ਖੁਦ ਤਾਂ ਆਪਣੀ ਕਲਮ ਨਾਲ ਚੰਗੀਆਂ ਗੱਲਾਂ ਦਰਸ਼ਕਾਂ ਤੱਕ ਪਹੁੰਚਾਉਂਦੇ ਰਹਿੰਦੇ ਹਨ ਉਹਨਾਂ ਦੇ ਗੀਤਾਂ ਦੇ ਵੀਡੀਓ ਵੀ ਹੁਣ ਭਲਾਈ ਦਾ ਕੰਮ ਕਰ ਰਹੇ ਹਨ। ਦੱਸ ਦਈਏ ਹਮਾਯਤ ਗੀਤ ਸਤਿੰਦਰ ਸਰਤਾਜ ਦੀ ਐਲਬਮ ਦਰਿਆਈ ਤਰਜ਼ਾਂ ਸੈਵਨ ਰਿਵਰਸ ਦਾ ਤੀਜਾ ਗੀਤ ਹੈ।

Related Articles

Back to top button