News

ਸਰਕਾਰ ਨੇ ਪਾਸਪੋਰਟ ‘ਚ ਕੀਤੀ ਵੱਡੀ ਤਬਦੀਲੀ ‘ਹੁਣ ਇਹ ਕੰਮ ਕਰਨਾ ਪਵੇਗਾ ਮਹਿੰਗਾ

ਕੇਂਦਰ ਸਰਕਾਰ ਨੇ ਪਾਸਪੋਰਟ ‘ਚ ਕੀਤੀ ਵੱਡੀ ਤਬਦੀਲੀ, ਹੁਣ ਇਹ ਕੰਮ ਕਰਨਾ ਪਵੇਗਾ ਮਹਿੰਗਾ “ਪਾਸਪੋਰਟ ਦਾ ਨਾਮ ਸੁਣਦਿਆਂ ਹੀ ਅਕਸਰ ਸਾਨੂੰ ਹਵਾਈ ਜਹਾਜ ਤੇ ਬਾਹਰਲੇ ਮੁਲਕਾਂ ਦੀ ਯਾਦ ਆ ਜਾਂਦੀ ਹੈ।ਪਾਸਪੋਰਟ ਨੂੰ ਲੈ ਕੇ ਸਮੇਂ-ਸਮੇਂ ਤੇ ਵਿਦੇਸ਼ ਮੰਤਰਾਲੇ ਦੇ ਨਵੇਂ ਨਵੇਂ ਨਿਯਮ ਤੇ ਬਦਲਾਅ ਦੇਖਣ ਨੂੰ ਮਿਲਦੇ ਰਹਿੰਦੇ ਹਨ ਹੁਣ ਨਵੀਂ ਜਾਣਕਾਰੀ ਅਨੁਸਾਰ ਵਿਦੇਸ਼ ਮੰਤਰਾਲਾ ਵੱਡਾ ਕਦਮ ਚੁੱਕਦੇ ਹੋਏ ਪਾਸਪੋਰਟ ਦੀ ਨਵੀਂ ਬੁੱਕ ਜਾਰੀ ਕਰ ਦਿੱਤੀ ਹੈ।ਪਾਸਪੋਰਟ ਦੇ ਸਫਿਆਂ ਤੇ ਉਸ ਦੇ ਬਾਰਕੋਡ ‘ਚ ਛੇੜ-ਖਾਨੀ ਆਸਾਨ ਨਹੀਂ ਹੋਵੇਗੀ। ਨਾਲ ਹੀ ਉਸ ਨੂੰ ਨੁਕਸਾਨ ਪਹੁੰਚਣ ਤੋਂ ਵੀ ਬਚਾਇਆ ਜਾ ਸਕੇਗਾ। ਇਸ ਵਿਚ ਅੰਦਰ ਦੇ ਸਫੇ ਜਿੱਥੇ ਪਹਿਲਾਂ ਤੋਂ ਬਿਹਤਰ ਹਨ, ਉੱਥੇ ਇਸ ਦੇ ਬਾਰਕੋਡ ਨੂੰ ਵੀ ਹੋਰ ਸੁਰੱਖਿਅਤ ਬਣਾਇਆ ਗਿਆ ਹੈ।ਤੁਹਾਨੂੰ ਦੱਸ ਦੇਈਏ ਕਿ ਪਹਿਲੀ ਪਰਤ ਦੇ ਬਾਰ ਕੋਡ ਨੂੰ ਜੇਕਰ ਬਦਲਣ ਦੀ ਕੋਸ਼ਿਸ਼ ਕੀਤੀ ਜਾਵੇਗੀ ਤਾਂ ਦੂਜੇ ਹਿੱਸੇ ਦੇ ਬਾਰ ਕੋਡ ਨਾਲ ਸਾਰੀਆਂ ਗੜਬੜੀਆਂ ਫੜੀਆਂ ਜਾ ਸਕਣਗੀਆਂ। ਮੀਡੀਆ ਰਿਪੋਰਟਾਂ ਅਨੁਸਾਰ ਨਾਸਿਕ ਸਥਿਤ ਪ੍ਰਿੰਟਿੰਗ ਪ੍ਰੈੱਸ ਤੋਂ ਨਵੀਂ ਪਾਸਪੋਰਟ ਬੁੱਕ ਲਖਨਊ ਭੇਜੀ ਗਈ ਹੈ। ਨਵੇਂ ਪਾਸਪੋਰਟ ‘ਚ ਅੰਦਰ ਦੇ ਪੇਜ ਨੂੰ ਕੱਢ ਕੇ ਉਸ ਦੀ ਥਾਂ ਦੂਜੇ ਪੇਜ ਲਗਾ ਕੇ ਡੁਪਲੀਕੇਸੀ ਨਹੀਂ ਹੋ ਸਕੇਗੀ।
ਦੱਸ ਦੇਈਏ ਕਿ ਹਰ ਪੇਜ ਦਾ ਡੈਟਾ ਸਿਸਟਮ ‘ਚ ਫੀਡ ਰਹੇਗਾ। ਤੁਹਾਨੂੰ ਦੱਸ ਦੇਈਏ ਕਿ ਇਮੀਗਰੇਸ਼ਨ ਦੇ ਸਮੇਂ ਵੀ ਪੇਜ ਦੇ ਆਧਾਰ ‘ਤੇ ਕਿਸੇ ਤਰ੍ਹਾਂ ਦੀ ਗੜਬੜੀ ਨੂੰ ਰੋਕਿਆ ਜਾ ਸਕੇਗਾ।ਇੱਥੇ ਇਹ ਵੀ ਦੱਸਣਯੋਗ ਹੈ ਕਿ ਪਾਸਪੋਰਟ ਦੇ ਬਾਰ ਕੋਡ ‘ਚ ਹੇਰਾ-ਫੇਰੀ ‘ਤੇ ਸੂਚਨਾਵਾਂ ਲੁਕਾਉਣ ਤੋਂ ਰੋਕਣ ਲਈ ਦੋ ਲੇਅਰ ਵਾਲੇ ਬਾਰ ਕੋਡ ਹੁਣ ਪਾਸਪੋਰਟ ‘ਚ ਹੋਣਗੇ। ਇਸ ਅਹਿਮ ਜਾਣਕਾਰੀ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ ਤਾਂ ਇਹ ਜਾਣਕਾਰੀ ਪਾਸਪੋਰਟ ਧਾਰਕਾਂ ਤੱਕ ਪਹੁੰਚ ਜਾਵੇ।

Related Articles

Back to top button