Latest

ਸਰਕਾਰ ਨੇ ਕਰ ਦਿੱਤਾ ਇਹ ਵੱਡਾ ਐਲਾਨ, 1 ਅਕਤੂਬਰ ਤੋਂ…

ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਤਿਉਹਾਰਾਂ ਦਾ ਸੀਜ਼ਨ ਸ਼ੁਰੂ ਹੋਣ ਵਾਲਾ ਹੈ ਅਤੇ ਤਿਉਹਾਰਾਂ ਵਿੱਚ ਸਭ ਦੇ ਘਰ ਵਿੱਚ ਮਿਠਾਈਆਂ ਜਰੂਰ ਆਉਂਦੀਆਂ ਹਨ। ਪਰ ਸਾਨੂੰ ਇਹ ਨਹੀਂ ਪਤਾ ਹੁੰਦਾ ਕਿ ਉਹ ਮਿਠਾਈ ਕਦੋਂ ਬਣਾਈ ਗਈ ਹੈ ਜਾਂ ਫਿਰ ਕਦੋਂ ਤੱਕ ਸਹੀ ਰਹੇਗੀ। ਜਿਸ ਕਾਰਨ ਅਸੀਂ ਕਈ ਵਾਰ ਉਸੇ ਮਿਠਾਈ ਨੂੰ ਕਈ ਦਿਨ ਤੱਕ ਲਗਾਤਾਰ ਖਾਂਦੇ ਰਹਿੰਦੇ ਹਾਂ। ਪਰ ਜੇਕਰ ਉਹ ਮਿਠਾਈ ਜਿਆਦਾ ਪੁਰਾਣੀ ਹੋਵੇ ਤਾਂ ਉਸ ਨੂੰ ਖਾਣ ਨਾਲ ਸਾਡੀ ਸਿਹਤ ਵੀ ਵਿਗੜ ਸਕਦੀ ਹੈ।
ਪਰ ਹੁਣ ਤੋਂ ਅਜਿਹਾ ਨਹੀਂ ਹੋਵੇਗਾ। ਤੁਹਾਨੂੰ ਦੱਸ ਦੇਈਏ ਕਿ ਤਿਉਹਾਰਾਂ ਦੇ ਸੀਜ਼ਨ ਵਿੱਚ ਲੋਕਾਂ ਦੀ ਸਿਹਤ ਦਾ ਖਾਸ ਧਿਆਨ ਰੱਖਦੇ ਹੋਏ ਹੁਣ ਸਰਕਾਰ ਵੱਲੋਂ ਇੱਕ ਵੱਡਾ ਆਦੇਸ਼ ਜਾਰੀ ਕਰ ਦਿੱਤਾ ਗਿਆ ਹੈ। ਇਸ ਆਦੇਸ਼ ਤੋਂ ਬਾਅਦ ਹੁਣ ਲੋਕ ਤਿਉਹਾਰਾਂ ਦੇ ਸੀਜ਼ਨ ਵਿੱਚ ਬੇਫਿਕਰ ਹੋਕੇ ਮਿਠਾਈ ਖਾ ਸਕਦੇ ਹਨ। ਜਾਣਕਾਰੀ ਦੇ ਅਨੁਸਾਰ ਫੂਡ ਸੇਫਟੀ ਐਂਡ ਸਟੈਂਡਰਡ ਅਥਾਰਟੀ ਆਫ ਇੰਡੀਆ (FSSAI) ਵੱਲੋਂ ਮਿਠਾਈਆਂ ਸਬੰਧੀ ਨਵਾਂ ਆਦੇਸ਼ ਜਾਰੀ ਕੀਤਾ ਗਿਆ ਹੈ।ਇਸ ਨਵੇਂ ਆਦੇਸ਼ ਦੇ ਅਨੁਸਾਰ ਹੁਣ ਮਠਿਆਈਆਂ ਵਾਲੀਆਂ ਦੁਕਾਨਾਂ ਨੂੰ ਆਪਣੀ ਦੁਕਾਨ ਉੱਤੇ ਉਪਲਬਧ ਸਾਰੀਆਂ ਮਠਿਆਈਆਂ ਦੀ ਮਿਆਦ ਖ਼ਤਮ ਹੋਣ ਦੀ ਤਰੀਕ ਯਾਨੀ ਕਿ Expiry Date ਦੱਸਣਾ ਲਾਜ਼ਮੀ ਹੋਵੇਗਾ। ਯਾਨੀ ਕਿ ਹੁਣ ਬਾਕੀ ਖਾਣ ਵਾਲਿਆਂ ਚੀਜਾਂ ਵਾਂਗ ਤੁਸੀਂ ਮਿਠਾਈ ਵੀ Expiry Date ਦੇਖ ਕੇ ਖਰੀਦ ਸਕਦੇ ਹੋ ਅਤੇ ਸਰਕਾਰ ਦੇ ਇਸ ਕਦਮ ਨਾਲ ਕਈ ਦਿਨਾਂ ਦੀਆਂ ਪੁਰਾਣੀਆਂ ਮਿਠਾਈਆਂ ਵੇਚਣ ਵਾਲਿਆਂ ਤੇ ਰੋਕ ਲੱਗੇਗੀ।ਤੁਹਾਨੂੰ ਦੱਸ ਦੇਈਏ ਕਿ ਕਈ ਵੱਡੇ ਦੇਸ਼ਾਂ ਵਿਚ ਪਹਿਲਾਂ ਤੋਂ ਹੀ ਇਹ ਨਿਯਮ ਲਾਗੂ ਹਨ ਅਤੇ ਹੁਣ 1 ਅਕਤੂਬਰ ਤੋਂ ਭਾਰਤ ਵਿੱਚ ਵੀ ਇਸਨੂੰ ਲਾਗੂ ਕਰ ਦਿੱਤਾ ਜਾਵੇਗਾ। ਹੁਣ ਜੇਕਰ ਕੋਈ ਮਿਠਾਈ ਦੀ ਦੁਕਾਨ ਵਾਲਾ ਤੁਹਾਨੂੰ Expiry Date ਨਹੀਂ ਦੱਸਦਾ ਤਾਂ ਤੁਸੀਂ ਉਸਦੀ ਸ਼ਿਕਾਇਤ ਕਰ ਸਕਦੇ ਹੋ ਅਤੇ ਉਸ ਉੱਤੇ ਬਣਦੀ ਕਾਰਵਾਈ ਕੀਤੀ ਜਾਵੇਗੀ। ਇਸਦੇ ਚੱਲਦੇ ਦੁਕਾਨਦਾਰਾਂ ਨੂੰ ਹੁਣ ਸਾਰੀਆਂ ਮਠਿਆਈਆਂ ਨੂੰ ਮਿਆਦ ਖ਼ਤਮ ਹੋਣ ਦੀ ਮਿਤੀ ਤੋਂ ਪਹਿਲਾਂ ਵੇਚਣਾ ਪਏਗਾ।

Related Articles

Back to top button