Sikh News

ਸਤਿਗੁਰੂ ਨਾਨਕ ਪਾਤਸ਼ਾਹ ਕਿਹੋ ਜਿਹੇ ਨੇ ? Sikh ਅੱਜ ਸੋਭਾ ਸਿੰਘ ਨੂੰ ਪੂਜੀ ਜਾਂਦੇ !!

ਗੁਰੂ ਨਾਨਕ ਸਿੱਖ ਧਰਮ (ਸਿੱਖੀ) ਦੇ ਬਾਨੀ ਅਤੇ ਦਸਾਂ ਸਿੱਖ ਗੁਰੂਆਂ ਵਿਚੋਂ ਪਹਿਲੇ ਗੁਰੂ ਸਨ। ਇਹਨਾਂ ਦਾ ਜਨਮ ਦਿਨ ਦੁਨੀਆ ਵਿੱਚ ਗੁਰਪੁਰਬ ਵਜੋਂ ਮਨਾਇਆ ਜਾਂਦਾ ਹੈ, ਜੋ ਨਾਨਕਸ਼ਾਹੀ ਕਲੈਂਡਰ 2003 ਮਤਾਬਕ 1 ਵੈਸਾਖ ਅਤੇ ਬਿਕ੍ਰਮੀ ਨਾਨਕਸ਼ਾਹੀ ਕਲੈਂਡਰ ਮਤਾਬਕ ਕੱਤਕ ਦੀ ਪੂਰਨਮਾਸ਼ੀ ਨੂੰ ਹਰ ਸਾਲ ਅਕਤੂਬਰ-ਨਵੰਬਰ ਮਹੀਨਿਆਂ ਵਿਚਾਲ਼ੇ ਵੱਖਰੀ ਤਰੀਕ ਨੂੰ ਆਉਂਦਾ ਹੈ।

ਗੁਰ ਨਾਨਕ ਸਾਹਿਬ ਨੇ ਦੂਰ-ਦੁਰਾਡੇ ਸਫ਼ਰ ਕਰ ਲੋਕਾਈ ਨੂੰ ਇੱਕ ਰੱਬ ਦਾ ਸੁਨੇਹਾ ਦਿੱਤਾ ਜੋ ਆਪਣੀ ਬਣਾਈ ਖ਼ਲਕਤ ਵਿੱਚ ਹਾਦਰ ਅਤੇ ਦਾਇਮ ਸੱਚਾਈ ਦੀ ਹਕ਼ੀਕਤ ਹੈ। ਬਰਾਬਰਤਾ, ਭਾਈਚਾਰਕ ਪਿਆਰ, ਇਤਫ਼ਾਕ, ਚੰਗਿਆਈ ਅਤੇ ਗੁਣਾਂ ਉੱਤੇ ਅਧਾਰਿਤ ਉਹਨਾਂ ਨੇ ਇੱਕ ਅਨੋਖਾ ਰੁਹਾਨੀ, ਸਮਾਜਕ, ਅਤੇ ਸਿਆਸੀ ਪਲੇਟਫਾਰਮ ਤਿਆਰ ਕੀਤਾ।ਸਿੱਖੀ ਦੇ ਮਾਝ ਗ੍ਰੰਥ, ਗੁਰੂ ਗ੍ਰੰਥ ਸਾਹਿਬ ਵਿੱਚ ਗੁਰ ਨਾਨਕ ਸਾਹਿਬ ਦੇ 974 ਵਾਕ ਸ਼ਾਇਰਾਨਾ ਅੰਦਾਜ਼ ਵਿੱਚ ਦਰਜ ਹਨ, ਜਿਹਨਾਂ ਵਿੱਚੋਂ ਜਪੁਜੀ ਸਾਹਿਬ, ਆਸਾ ਦੀ ਵਾਰ ਅਤੇ ਸਿੱਧ-ਗੋਸਟ ਆਦਿ ਪ੍ਰਮੁ ਹਨ। ਇਹ ਸਿੱਖ ਧਰਮ ਦਾ ਯਕੀਨ ਹੈ ਕਿ ਗੁਰ ਨਾਨਕ ਦੀ ਹੁਰਮਤ, ਦਿੱਵਤਾ ਅਤੇ ਧਾਰਮਕ ਇਖਤਿਆਰ ਬਾਅਦ ਵਾਲ਼ੇ ਗੁਰੂਆਂ ਵਿੱਚ ਵੀ ਸ਼ਾਮਿਲ ਸੀ।ਨਾਨਕ ਦੀ ਜ਼ਿੰਦਗੀ ਬਾਰੇ ਸਭ ਤੋਂ ਪਹਿਲੀ ਜੀਵਨੀ ਦਾ ਖ਼ਿਤਾਬ ਜਨਮਸਾਖੀਆਂ ਨੂੰ ਹਾਸਲ ਹੈ। ਭਾਈ ਗੁਰਦਾਸ, ਗੁਰੂ ਗ੍ਰੰਥ ਸਾਹਿਬ ਦੇ ਕਾਤਬ ਨੇ ਆਪਣੀਆਂ ਵਾਰਾਂ ਵਿੱਚ ਵੀ ਨਾਨਕ ਦੀ ਜ਼ਿੰਦਗੀ ਬਾਰੇ ਲਿਖਿਆ ਸੀ। ਹਾਲਾਂਕਿ ਇਹਨਾਂ ਨੂੰ ਨਾਨਕ ਦੇ ਵੇਲੇ ਤੋਂ ਕੁਝ ਅਰਸਾ ਬਾਅਦ ਕੰਪਾਇਲ ਕਰਕੇ ਤਿਆਰ ਕੀਤਾ ਗਿਆ, ਪਰ ਉਹ ਜਨਮਸਾਖੀਆਂ ਨਾਲੋਂ ਘੱਟ ਖ਼ੁਲਾਸਾ ਸਹਿਤ ਸਨ। ਜਨਮਸਾਖੀਆਂ ਦੁਆਰਾ ਨਾਨਕ ਦੇ ਜਨਮ ਦੇ ਹਲਾਤ ਨੂੰ ਛੋਟਿਆਂ ਵਾਕਿਆਂ ਨਾਲ਼ ਬਿਆਨ ਕੀਤਾ ਗਿਆ।
Image result for ਨਾਨਕ
ਗਿਆਨ-ਰਤਨਵਾਲੀ ਨੂੰ ਭਾਈ ਮਨੀ ਸਿੰਘ ਨੇ ਗੁਰ ਨਾਨਕ ਬਾਬਤ ਪਿਛਲੇ ਪਖੰਡੀ ਖ਼ਾਤਿਆਂ ਨੂੰ ਸਹੀ ਕਰਨ ਦੇ ਇਰਾਦੇ ਨਾਲ਼ ਲਿਖਿਆ। ਭਾਈ ਮਨੀ ਸਿੰਘ ਗੁਰ ਗੋਬਿੰਦ ਸਿੰਘ ਦਾ ਇੱਕ ਮੁਰੀਦ ਸੀ ਜਿਸ ਨੂੰ ਕਈ ਸਿੱਖਾਂ ਨੇ ਗੁਰ ਨਾਨਕ ਸਾਹਿਬ ਦੀ ਜ਼ਿੰਦਗੀ ਦਾ ਸਹੀ ਖ਼ਾਤਾ ਲਿਖਣ ਲਈ ਅਰਜ਼ ਕੀਤਾ ਸੀ।
ਇੱਕ ਮਸ਼ਹੂਰ ਜਨਮਸਾਖੀ ਨੂੰ ਗੁਰੂ ਸਾਹਿਬ ਦੇ ਕਰੀਬੀ ਰਫ਼ੀਕ, ਭਾਈ ਬਾਲਾ ਵਲੋਂ ਲਿਖੇ ਹੋਣ ਦਾ ਇਲਜ਼ਾਮ ਹੈ। ਹਾਲਾਂਕਿ, ਲਿਖਣ ਦੇ ਤਰੀਕ਼ੇ ਅਤੇ ਵਰਤੀ ਭਾਸ਼ਾ ਕਰਕੇ, ਮੈਕਸ ਆਰਥਰ ਮੈਕਾਲਿਫ਼ ਵਰਗੇ ਸਕੌਲਰਾਂ ਨੇ ਇਹ ਦਾਅਵਾ ਕੀਤਾ ਕਿ ਇਸਨੂੰ ਉਹਨਾ ਦੇ ਮਰਗ ਤੋਂ ਬਾਅਦ ਵਿੱਚ ਕਲਮਬੰਦ ਕੀਤਾ ਗਿਆ।[8] ਸਕੌਲਰਾਂ ਮਤਾਬਕ, ਇਸ ਦਾਅਵੇ ਉੱਤੇ ਸ਼ੱਕ ਕਰਨ ਦੇ ਚੰਗੇ ਕਾਰਨ ਹਨ ਕਿ ਲੇਖਕ ਗੁਰ ਨਾਨਕ ਦੇ ਕਰੀਬੀ ਰਫ਼ੀਕ ਸਨ ਅਤੇ ਉਹਨਾਂ ਦੇ ਨਾਲ਼ ਹਮਸਫ਼ਰੀ ਸਨ।

Related Articles

Back to top button