Punjab

ਸਤਲੁਜ ਤੋਂ ਬਾਅਦ ਪੰਜਾਬ ਚ’ ਇਸ ਜਗ੍ਹਾ ਪਿਆ ਪਾੜ ਤੇ ਲੋਕਾਂ ਨੂੰ ਪਈਆਂ ਭਾਜੜਾਂ

ਜ਼ਿਲ੍ਹਾ ਫਾਜ਼ਿਲਕਾ ਦੇ ਪਿੰਡ ਬੁਰਜ ਮੁਹਾਰ ਵਿੱਚ ਕੱਲ੍ਹ ਦੇਰ ਸ਼ਾਮ ਨਹਿਰ ਟੁੱਟ ਗਈ। ਇਸ ਨਾਲ ਸੈਂਕੜੇ ਏਕੜ ਫਸਲ ਪ੍ਰਭਾਵਿਤ ਹੋਈ ਹੈ। ਕਿਸਾਨਾਂ ਦੇ ਖੇਤਾਂ ਵਿੱਚ ਲੱਗੀਆਂ ਮੋਟਰਾਂ ਵੀ ਪਾਣੀ ਵਿੱਚ ਡੁੱਬ ਗਈਆਂ। ਮੋਟੇ ਅੰਦਾਜ਼ੇ ਮੁਤਾਬਕ ਲੱਖਾਂ ਰੁਪਏ ਦਾ ਨੁਕਸਾਨ ਹੋਇਆ ਹੈ। ਇਸ ਇਲਾਕੇ ਵਿੱਚ ਜ਼ਿਆਦਾਤਰ ਕਿਸਾਨ ਨਰਮਾ-ਕਪਾਹ ਦੀ ਖੇਤੀ ਕਰਦੇ ਹਨ। ਪਾਣੀ ਨਾਲ ਉਨ੍ਹਾਂ ਦੀ ਫਸਲ ਬਿਲਕੁੱਲ ਨਸ਼ਟ ਹੋ ਗਈ ਹੈ।ਕਿਸਾਨਾਂ ਨੇ ਦੱਸਿਆ ਕਿ ਉਨ੍ਹਾਂ ਨੇ ਪਿੰਡ ਵਿੱਚ ਜ਼ਮੀਨ ਠੇਕੇ ਉੱਤੇ ਲਈ ਹੈ। ਨਹਿਰ ਟੁੱਟਣ ਨਾਲ ਉਨ੍ਹਾਂ ਦੀਆਂ ਫਸਲਾਂ ਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਹੈ। ਜਦੋਂ ਨਹਿਰ ਟੁੱਟੀ ਤਾਂ ਉਨ੍ਹਾਂ ਨੇ ਨਹਿਰੀ ਵਿਭਾਗ ਦੇ ਅਧਿਕਾਰੀਆਂ ਨੂੰ ਫੋਨ ਕੀਤੇ ਪਰ ਉਨ੍ਹਾਂ ਨੇ ਕਿਸਾਨਾਂ ਦੀ ਗੱਲ ਨਹੀਂ ਸੁਣੀ। ਇਸ ਕਰਕੇ ਪਾਣੀ ਸੈਂਕੜੇ ਏਕੜ ਫਸਲ ਵਿੱਚ ਫੈਲ ਗਿਆ। ਕਿਸਾਨ ਆਪਣੇ ਆਪ ਇਸ ਨਹਿਰ ਦੇ ਟੁੱਟੇ ਹਿੱਸੇ ਨੂੰ ਭਰਨ ਵਿੱਚ ਲੱਗੇ ਹੋਏ ਹਨ। ਉਨ੍ਹਾਂ ਨੇ ਨਹਿਰੀ ਵਿਭਾਗ ਉੱਤੇ ਇਲਜ਼ਾਮ ਲਾਉਂਦੇ ਹੋਏ ਕਿਹਾ ਕਿ ਨਹਿਰਾਂ ਦੀ ਸਫਾਈ ਨਹੀਂ ਕੀਤੀ ਜਾਂਦੀ। ਇਸ ਦੇ ਚੱਲਦੇ ਹਮੇਸ਼ਾ ਨਹਿਰਾਂ ਟੁੱਟ ਜਾਂਦੀਆਂ ਹਨ। ਇਸ ਨਹਿਰ ਵਿੱਚ ਗੰਦਗੀ ਫੈਲੀ ਹੋਈ ਹੈ ਤੇ ਇੱਥੋਂ ਅਬੋਹਰ ਫਾਜ਼ਿਲਕਾ ਨੂੰ ਗੁਜਰਨ ਵਾਲੀ ਰੇਲ ਲਾਈਨ ਦੇ ਪੁਲ ਹੇਠਾਂ ਪੂਰੀ ਮਿੱਟੀ ਭਰੀ ਹੋਈ ਹੈ। ਇਸ ਦੀ ਕਦੇ ਸਫਾਈ ਨਹੀਂ ਕੀਤੀ ਗਈ। ਇਸ ਦੇ ਚੱਲਦੇ ਨਹਿਰ ਓਵਰਫਲੋ ਹੋ ਕੇ ਟੁੱਟ ਜਾਂਦੀ ਹੈ। ਮੌਕੇ ਉੱਤੇ ਪੁੱਜੇ ਨਹਿਰੀ ਵਿਭਾਗ ਦੇ ਜੇਈ ਹਨੂੰਮਾਨ ਪ੍ਰਸਾਦ ਨੇ ਦੱਸਿਆ ਕਿ ਨਹਿਰ ਦੇ ਕੰਡੇ ਬਾਰਸ਼ ਦੇ ਦਿਨਾਂ ਵਿੱਚ ਵੇਲ-ਬੂਟੇ ਉਗ ਆਉਂਦੇ ਹਨ। ਇਸ ਦੇ ਨਾਲ ਉਨ੍ਹਾਂ ਦੀਆਂ ਜੜ੍ਹਾਂ ਨਾਲ ਰਿਸਾਅ ਹੋਣ ਕਾਰਨ ਨਹਿਰ ਟੁੱਟੀ ਹੈ। ਉਨ੍ਹਾਂ ਕਿਹਾ ਕਿ ਕੁਝ ਲੋਕਾਂ ਦੀਆਂ ਫਸਲਾਂ ਦਾ ਨੁਕਸਾਨ ਹੋਇਆ ਹੈ। ਛੇਤੀ ਹੀ ਨਹਿਰ ਦੇ ਟੁੱਟੇ ਹਿੱਸੇ ਨੂੰ ਠੀਕ ਕਰਕੇ ਪਾਣੀ ਦੀ ਸਪਲਾਈ ਸ਼ੁਰੂ ਕਰ ਦਿਆਂਗੇ।

Related Articles

Back to top button