Sikh News

ਸਜਾਏ ਦੁਮਾਲਿਆਂ ਦੀ ਲਾਜ ਤਾਂ ਰੱਖੋ | Dhadi Daler Kaur | Surkhab Tv

ਇਹਨਾਂ ਦਿਨਾਂ ਵਿੱਚ TikTok ਤੇ ਗੰਭੀਰ ਮਸਲੇ ਤੇ ਚਰਚਾ ਹੋ ਰਹੀ ਹੈ ਤੇ ਉਹ ਮਸਲਾ ਹੈ ਪੰਜਾਬ ਦੀ ਜਵਾਨੀ ਦਾ TikTok ਦੇ ਵਹਿਣ ਵਿੱਚ ਇਹਨਾਂ ਵਹਿ ਜਾਣਾ ਕਿ ਪੰਜਾਬ ਦੀਆਂ ਜੰਮੀਆਂ ਅੱਜਕਲ ਸ਼ਰੇਆਮ TikTok ਦੇ ਸਰੀਰ ਦਿਖਾਉਣ ਵਿੱਚ ਭੋਰਾ ਸ਼ਰਮ ਨਹੀਂ ਕਰ ਰਹੀਆਂ। ਇਥੋਂ ਤੱਕ ਕਿ ਕਈ ਦੁਮਾਲੇ ਸਜਾ ਕੇ ਅਮ੍ਰਿਤਧਾਰੀ ਕੁੜੀਆਂ ਵੀ ਇਸ ਵਿੱਚ ਪਿੱਛੇ ਨਹੀਂ ਜੋ ਲੱਚਰ ਗੀਤਾਂ ਤੇ ਵੀਡੀਓ ਬਣਾਕੇ ਪੋਸਟ ਕਰ ਰਹੀਆਂ ਹਨ। ਇਹ ਅੰਮ੍ਰਿਤਧਾਰੀ ਕੁੜੀਆਂ ਖੁਦ ਨੂੰ ਮਾਡਰਨ ਕਹਿੰਦਿਆਂ ਹਨ ਕਿ ਜੇਕਰ ਅਜਿਹੇ ਗੀਤਾਂ ਤੇ ਨੱਚ ਲਿਆ ਤਾਂ ਕੀ ਹੋ ਗਿਆ !! ਇਸ ਬਾਰੇ ਇਹਨਾਂ ਅੰਮ੍ਰਿਤ ਧਾਰੀ ਦੁਮਾਲੇ ਸਜਾਈ TikTok ਤੇ ਨਚਾਰ ਬਣੀਆਂ ਕੁੜੀਆਂ ਨੂੰ ਢਾਡੀ ਦਲੇਰ ਕੌਰ ਨੇ ਚੰਗੀਆਂ ਖਰੀਆਂ ਖਰੀਆਂ ਸੁਣਾਈਆਂ ਹਨ,ਸੁਣੋ ਢਾਡੀ ਦਲੇਰ ਕੌਰ ਇਹਨਾਂ Modern ਸਿੰਘਣੀਆਂ ਬਾਰੇ ਕੀ ਬੋਲੀ।Mobile Uploads | Facebook
ਕਹਿਣ ਨੂੰ ਤਾਂ ਚਲੋ ਸਭ ਦੀ ਆਪਣੀ ਜਿੰਦਗੀ ਹੈ ਜਿਸਨੇ ਜੋ ਕਰਨਾ ਕਰ ਸਕਦਾ ਪਰ ਇਹ ਖੁਦ ਨੂੰ Justify ਕਰਨ ਲਈ ਇਹ ਤਾਂ ਨਾ ਭੁੱਲੋ ਕਿ ਸਿਰ ਤੇ ਸਜਾਇਆ ਦੁਮਾਲਾ ਤੇ ਗਲ ਵਿੱਚ ਪਾਈ ਸ੍ਰੀ ਸਾਹਿਬ ਗੁਰੂ ਦੀ ਬਖਸ਼ਿਸ਼ ਹੈ ਜਿਸਦੀ ਇੱਜਤ ਤੇ ਸਤਿਕਾਰ ਕਾਇਮ ਰੱਖਣਾ ਹਰ ਸਿੱਖ ਦਾ ਫਰਜ਼ ਹੈ। ਜੇਕਰ ਗੁਰੂ ਦਾ ਹੁਕਮ ਮੰਨਿਆ ਨਹੀਂ ਜਾਂਦਾ ਤਾਂ ਭਾਈ ਕੋਈ ਧੱਕੇ ਨਾਲ ਸ੍ਰੀ ਸਾਹਿਬ ਨਹੀਂ ਪਵਾਉਂਦਾ ਪਰ ਦੁਮਾਲੇ ਸਜਾਕੇ ਉਹ ਸਭ ਨਾ ਕਰੋ ਜਿਸਤੋਂ ਗੁਰੂ ਨੇ ਵਰਜਿਆ ਹੋਵੇ।

Related Articles

Back to top button