Punjab

ਸਕੂਲ ਪੜ੍ਹਨ ਭੇਜਿਆ ਸੀ ਬੱਚਾ ਪਰ ਅਧਿਆਪਕਾਂ ਨੇ ਚਾੜ ਦਿੱਤਾ ਹੋਰ ਹੀ ਨਵਾਂ ਚੰਨ

ਪੰਜਾਬ ਦੇ ਜੰਮਿਆਂ ਨੂੰ ਨਿਤ ਮੁਹਿੰਮਾਂ….ਕਦੇ ਆਪਣੇ ਧਰਮ ਕਰਕੇ,ਕਦੇ ਆਪਣੀ ਬੋਲੀ ਕਰਕੇ,ਕਦੇ ਆਪਣੇ ਇਸ਼ਟ ਕਰਕੇ ਪੰਜਾਬ ਦੀ ਧਰਤੀ ਦੇ ਇਸਦੇ ਬਸ਼ਿੰਦਿਆਂ ਨੂੰ ਕਿਸੇ ਨਾ ਕਿਸੇ ਮੁਸ਼ਕਿਲ ਦਾ ਸਾਹਮਣਾ ਰੋਜ ਕਰਨਾ ਪੈਂਦਾ ਹੈ। ਮੋਗੇ ਲਾਗਲੇ ਫ਼ਤਿਹਗੜ੍ਹ ਪੰਜਤੂਰ ਸਕੂਲ ਵਿਚ ਸਿੱਖ ਬੱਚੇ ਨਾਲ ਇੱਕ ਅਜਿਹੀ ਘਟਨਾ ਵਾਪਰੀ ਹੈ ਜਿਸਨੇ ਇਸ ਸਕੂਲ ਪ੍ਰਸ਼ਾਸ਼ਨ ਦੀ ਘਟੀਆ ਸੋਚ ਨੂੰ ਉਜਾਗਰ ਕੀਤਾ ਹੈ। ਸਕੂਲ ਪ੍ਰਬੰਧਕਾਂ ਨੇ ਸਕੂਲ ਦੇ ਇੱਕ ਸਿੱਖ ਬੱਚੇ ਦੀ ਜਬਰਦਸਤੀ ਕੇਸ ਕਤਲ ਕਰ ਦਿੱਤੇ। ਜਦੋਂ ਬੱਚੇ ਦੇ ਮਾਪੇ ਸਕੂਲ ਗਏ ਤਾਂ ਓਥੇ ਆਪੇ ਦੇਖ ਲਾਓ ਕੀ ਹੋਇਆ ?
ਬਿਨਾ ਮਾਪਿਆਂ ਦੀ ਆਗਿਆ ਕਿਸੇ ਬੱਚੇ ਦੇ ਕੇਸ ਕਤਲ ਕਰ ਦੇਣੇ,ਇਹ ਕਿਹੜਾ ਸਕੂਲ ਹੋਇਆ ?? ਸਿੱਖ ਜਥੇਬੰਦੀਆਂ ਨੂੰ ਇਸਦਾ ਨੋਟਿਸ ਲੈਣਾ ਚਾਹੀਦਾ ਹੈ। ਅਕਾਲ ਤਖ਼ਤ ਅਤੇ SGPC ਨੂੰ ਇਸ ਮਾਮਲੇ ਤੇ ਕਾਰਵਾਈ ਕਰਦਿਆਂ ਇਸ ਸਕੂਲ ਖਿਲਾਫ ਕਾਨੂੰਨੀ ਕਾਰਵਾਈ ਕਰਵਾਉਣੀ ਚਾਹੀਦੀ ਹੈ ਤਾਂ ਜੋ ਅਜਿਹੀਆਂ ਘਟਨਾਵਾਂ ਨੂੰ ਰੋਕਿਆ ਜਾ ਸਕੇ।ਮੋਗਾ ਦੇ ਪਿੰਡ ਫਤਿਹਗੜ੍ਹ ਪੰਜਤੂਰ ਵਿੱਚ ਕੁਲਵੰਤ ਸਿੰਘ ਪੁੱਤਰ ਜਗਰੂਪ ਸਿੰਘ ਨੇ ਸਰਕਾਰੀ ਐਲੀਮੈਂਟਰੀ ਸਕੂਲ ਦੇ ਅਧਿਆਪਕਾਂ ਤੇ ਦੋਸ਼ ਲਗਾਇਆ ਹੈ ਕਿ ਉਨ੍ਹਾਂ ਨੇ ਚੌਥੀ ਜਮਾਤ ਵਿੱਚ ਪੜ੍ਹਦੇ ਉਨ੍ਹਾ ਦੇ ਪੁੱਤਰ ਰਾਜਨ ਦੇ ਕੇਸ ਕਟਵਾ ਕਰਵਾ ਦਿੱਤੇ ਹਨ। ਉਨ੍ਹਾਂ ਨੇ ਪੁਲਿਸ ਨੂੰ ਵੀ ਇਸ ਦੀ ਜਾਣਕਾਰੀ ਦਿੱਤੀ ਹੈ। ਪੁਲਿਸ ਦੁਆਰਾ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਅਧਿਆਪਕਾਂ ਨੇ ਆਪਣੇ ਤੇ ਲੱਗੇ ਦੋਸ਼ਾਂ ਨੂੰ ਨਕਾਰਿਆ ਹੈ। ਕੁਲਵੰਤ ਸਿੰਘ ਨੇ ਆਪਣੇ ਸਾਥੀਆਂ ਸਮੇਤ ਅਧਿਆਪਕਾਂ ਦੀ ਇਸ ਕਾਰਵਾਈ ਕਾਰਨ ਧਰਨਾ ਦਿੱਤਾ ਹੈ। ਉਨ੍ਹਾਂ ਨੇ ਦੱਸਿਆ ਹੈ ਕਿ ਉਹ ਆਪਣੇ ਬੱਚੇ ਦੇ ਕੇਸ ਰੱਖਣਾ ਚਾਹੁੰਦੇ ਸਨ। ਜਦ ਕਿ ਸਕੂਲ ਅਧਿਆਪਕਾਂ ਨੇ ਉਨ੍ਹਾਂ ਦੇ ਬੱਚੇ ਦੇ ਕੇਸ ਕਟਵਾ ਦਿੱਤੇ ਹਨ। ਜੇਕਰ ਅਧਿਆਪਕ ਉਨ੍ਹਾਂ ਦੇ ਬੱਚੇ ਦੇ ਕੇਸ ਕਟਵਾਉਣਾ ਚਾਹੁੰਦੇ ਸਨ ਤਾਂ ਪਹਿਲਾਂ ਉਨ੍ਹਾਂ ਨਾਲ ਸੰਪਰਕ ਕਰਨਾ ਚਾਹੀਦਾ ਸੀ।ਕੁਲਵੰਤ ਸਿੰਘ ਦੇ ਪੁੱਤਰ ਰਾਜਨ ਨੇ ਦੱਸਿਆ ਹੈ ਕਿ ਅਧਿਆਪਕਾ ਗੁਰਜੀਤ ਕੌਰ ਅਤੇ ਅਧਿਆਪਕ ਗੁਰਮੀਤ ਸਿੰਘ ਨੇ ਤਿੰਨ ਬੱਚਿਆਂ ਨੂੰ ਆਖ ਕੇ ਉਨ੍ਹਾਂ ਦੇ ਕੇਸ ਕਟਵਾ ਦਿੱਤੇ। ਉਹ ਵਾਲ ਰੱਖਣੇ ਚਾਹੁੰਦੇ ਸਨ। ਅਧਿਆਪਕਾਂ ਗੁਰਜੀਤ ਕੌਰ ਦਾ ਕਹਿਣਾ ਹੈ ਕਿ ਇੱਕ ਬੱਚੇ ਦੇ ਸਿਰ ਵਿੱਚ ਜ਼ਕਮ ਸਨ। ਉਨ੍ਹਾਂ ਨੇ ਸਿਰਫ ਉਸੇ ਬੱਚੇ ਦੇ ਵਾਲ ਕਟਵਾਉਣ ਲਈ ਕਿਹਾ ਸੀ ਤਾਂ ਉਸ ਦੇ ਸਿਰ ਵਿੱਚ ਹੋਏ ਜ਼ਕਮਾਂ ਤੇ ਆਸਾਨੀ ਨਾਲ ਦਵਾਈ ਲਗਾਈ ਜਾ ਸਕੇ। ਦੂਸਰੇ ਦੋ ਬੱਚੇ ਤਾਂ ਖੁਦ ਹੀ ਵਾਲ ਕਟਵਾ ਆਏ ਹਨ। ਇੱਥੇ ਜ਼ਿਕਰਯੋਗ ਹੈ ਕਿ ਤਿੰਨ ਬੱਚਿਆਂ ਦੇ ਕੇਸ ਕੱਟੇ ਗਏ ਹਨ। ਬੱਚੇ ਰਾਜਨ ਦੇ ਦੱਸਣ ਅਨੁਸਾਰ ਪੈਸੇ ਵੀ ਅਧਿਆਪਕਾਂ ਨੇ ਹੀ ਦਿੱਤੇ ਹਨ। ਬਾਅਦ ਵਿੱਚ ਉਨ੍ਹਾਂ ਤੋਂ 30-30 ਰੁਪਏ ਮੰਗੇ ਗਏ।ਅਧਿਆਪਕ ਗੁਰਮੀਤ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਤਾਂ ਬੀਐਲਓ ਦੇ ਤੌਰ ਤੇ ਵੋਟਾਂ ਸਬੰਧੀ ਡਿਊਟੀ ਲੱਗੀ ਹੋਈ ਹੈ। ਉਨ੍ਹਾਂ ਨੂੰ ਤਾਂ ਉਸ ਸਮੇਂ ਪਤਾ ਲੱਗਾ। ਜਦੋਂ ਰਾਜਨ ਦੇ ਪਿਤਾ ਕੁਲਵੰਤ ਸਿੰਘ ਨੇ ਸੋਸ਼ਲ ਮੀਡੀਆ ਤੇ ਲਾਈਵ ਹੋ ਕੇ ਸਕੂਲ ਵਿਚ ਆ ਕੇ ਗੱਲਬਾਤ ਕੀਤੀ। ਦੋਵੇਂ ਅਧਿਆਪਕਾਂ ਦਾ ਕਹਿਣਾ ਹੈ ਕਿ ਤਿੰਨੇ ਹੀ ਬੱਚੇ ਪਹਿਲਾਂ ਤੋਂ ਹੀ ਵਾਲ ਕੱਟਦੇ ਹਨ। ਇਨ੍ਹਾਂ ਵਿੱਚੋਂ ਕੋਈ ਵੀ ਬੱਚਾ ਗੁਰਸਿੱਖ ਨਹੀਂ ਸੀ ਅਤੇ ਨਾ ਹੀ ਕਿਸੇ ਦੇ ਸਿਰ ਉਤੇ ਜੂੜਾ ਸੀ। ਗੁਰਜੀਤ ਕੌਰ ਅਧਿਆਪਕਾਂ ਦਾ ਕਹਿਣਾ ਹੈ ਕਿ ਜੇਕਰ ਉਹ ਸਾਬਤ ਕਰ ਦੇਣ ਕਿ ਬੱਚੇ ਗੁਰਸਿੱਖ ਸਨ ਤਾਂ ਸਿੱਖ ਸੰਗਤ ਉਨ੍ਹਾਂ ਨੂੰ ਕੋਈ ਵੀ ਸਜ਼ਾ ਦੇ ਸਕਦੀ ਹੈ। ਪੁਲਿਸ ਦਾ ਕਹਿਣਾ ਹੈ ਕਿ ਕੁਲਵੰਤ ਸਿੰਘ ਦੀ ਦਰਖਾਸਤ ਉਨ੍ਹਾਂ ਨੂੰ ਮਿਲੀ ਹੈ। ਉਹ ਦੋਵੇਂ ਧਿਰਾਂ ਨੂੰ ਬੁਲਾ ਕੇ ਉਨ੍ਹਾਂ ਦਾ ਪੱਖ ਜਾਣਨਗੇ। ਉਹ ਜਾਂਚ ਕਰ ਰਹੇ ਹਨ। ਦੋਵੇਂ ਧਿਰਾਂ ਤੋਂ ਜਾਣਕਾਰੀ ਹਾਸਲ ਕੀਤੀ ਜਾ ਰਹੀ ਹੈ।

Related Articles

Back to top button