ਵੱਡੀ ਹਿੰਮਤ ਤੇ ਚੰਗੇ ਕਰਮਾਂ ਵਾਲੀ ਸੰਗਤ ਹੀ ਇਸ ਸੇਵਾ ਵਿੱਚ ਹਿੱਸਾ ਲੈਣ ਦੀ ਹਿੰਮਤ ਰੱਖਦੀ ਹੈ

ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨਾਲ ਸਬੰਧਿਤ ਹੋਣ ਕਰਕੇ ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਸਿੱਖਾਂ ਲਈ ਅਪਾਰ ਅਤੇ ਅਥਾਹ ਸ਼ਰਧਾ ਦਾ ਕੇਂਦਰ ਹੈ, ਪਰ ਮੁੱਢਲੇ ਤੌਰ ‘ਤੇ ਇਕ ਹੋਣ ਦੇ ਬਾਵਜੂਦ ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਦੀ ਮਰਿਆਦਾ ਖ਼ਾਸ ਕਰਕੇ ਪੰਜਾਬ ਤੋਂ ਜਾਣ ਵਾਲੀਆਂ ਸੰਗਤਾਂ ਨੂੰ ਵੱਖਰੀ ਪ੍ਰਤੀਤ ਹੁੰਦੀ ਹੈ ਅਤੇ ਕਿਤੇ-ਕਿਤੇ ਅਚੰਭਿਤ ਵੀ ਕਰਦੀ ਹੈ | ਸ੍ਰੀ ਹਜ਼ੂਰ ਸਾਹਿਬ ਆਈਆਂ ਸੰਗਤਾਂ ਲਈ ਗਾਗਰੀਏ ਸਿੰਘ ਵਲੋਂ ਗੋਦਾਵਰੀ ਤੋਂ ਜਲ ਦੀ ਗਾਗਰ ਭਰ ਕੇ ਲਿਆਉਣ ਦਾ ਨਜ਼ਾਰਾ ਆਪਣੇ-ਆਪ ‘ਚ ਵਿਲੱਖਣ ਅਤੇ ਯਾਦਗਾਰੀ ਕਿਹਾ ਜਾ ਸਕਦਾ ਹੈ | ਮਰਿਆਦਾ ਮੁਤਾਬਿਕ ਤੜਕੇ 1.15 ਵਜੇ ਦੇ ਕਰੀਬ ਤਖ਼ਤ ਸਾਹਿਬ ਵਿਖੇ ਅਰਦਾਸ ਉਪਰੰਤ ਗਾਗਰੀਏ ਸਿੰਘ ਸਮੇਤ ਸੰਗਤ ਵਲੋਂ ਸਤਿਨਾਮ-ਵਾਹਿਗੁਰੂ ਦਾ ਜਾਪ ਕਰਦੇ ਹੋਏ ਸੱਚਖੰਡ ਤੋਂ ਗੋਦਾਵਰੀ ਨਦੀ ਦੇ ਤੱਟ ਵੱਲ ਚਾਲੇ ਪਾਏ ਜਾਂਦੇ ਹਨ | ਨੇੜਲੇ ਬਾਜ਼ਾਰਾਂ ਵਿਚੋਂ ਲੰਘਦੇ ਹੋਏ ਸ਼ਰਧਾਲੂ ਗੁਰਦੁਆਰਾ ਲੰਗਰ ਸਾਹਿਬ, ਗੁਰਦੁਆਰਾ ਭਜਨਗੜ੍ਹ, ਗੁਰਦੁਆਰਾ ਨਗੀਨਾ ਘਾਟ ਦੇ ਅੱਗੇ ਜਾਂਦੇ ਹੋਏ ਗੁਰਦੁਆਰਾ ਬੰਦਾ ਘਾਟ ਨੇੜਿਓਾ ਗੋਦਾਵਰੀ ਦੇ ਸਾਫ ਪਾਣੀ ਵਾਲੇ ਵਿਸ਼ੇਸ਼ ਸਥਾਨ ਵਿਖੇ ਅਰਦਾਸ ਕਰਨ ਮਗਰੋਂ ਜਲ ਦੀ ਗਾਗਰ ਭਰ ਕੇ ਵਾਪਸ ਸੱਚਖੰਡ ਸਾਹਿਬ ਪੁੱਜਦੇ ਹਨ, ਜਿਥੇ ਸੱਚਖੰਡ ਸਮੂਹ ਵਿਚ ਹੀ ਸਥਿਤ ਬਾਉਲੀ ਸਾਹਿਬ ਤੋਂ ਵੀ ਇਕ ਗਾਗਰ ਜਲ ਲੈ ਕੇ ਅੰਗੀਠਾ ਸਾਹਿਬ ਨੂੰ ਇਸ਼ਨਾਨ ਕਰਵਾਇਆ ਜਾਂਦਾ ਹੈ | ਇਹ ਵੀਡੀਓ ਪਹਿਲੀ ਵਾਰ ਇੰਟਰਨੈਟ ਤੇ ਉਪਲਬਧ ਕਰਵਾਈ ਗਈ ਗਈ ਹੈ ਸੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਜਿਹੜੀ ਸੰਗਤ ਅਜੇ ਤੱਕ ਇਸ ਅਸਥਾਨ ਦੀ ਸੇਵਾ ਵਿਚ ਹਾਜਰੀ ਨਹੀਂ ਵੀ ਲਵਾ ਸਕਦੀ ਉਹ ਵੀ ਇਸ ਸੇਵਾ ਦੇ ਦਰਸ਼ਨ ਕਰ ਸਕੇ|