Latest

ਵੱਖੋ ਵੱਖ ਰੰਗ ਦੀਆਂ Number Plates ਦੇ ਕੀ ਹੁੰਦੇ ਹਨ ਮਤਲਬ ??

ਤੁਸੀ ਹਰ ਰੋਜ ਸੜਕਾਂ ਉੱਤੇ ਕਈ ਤਰ੍ਹਾਂ ਦੇ ਵਾਹਨ ਦੇਖਦੇ ਹੋਵੋਗੇ। ਵਾਹਨਾਂ ਨੂੰ ਵੇਖਕੇ ਤੁਹਾਡੇ ਮਨ ਵਿੱਚ ਕੋਈ ਸਵਾਲ ਨਹੀਂ ਆਉਂਦਾ ਹੋਵੇਗਾ,ਪਰ ਜਿਵੇਂ ਹੀ ਤੁਹਾਡੀ ਨਜ਼ਰ ਵੱਖ-ਵੱਖ ਰੰਗਾਂ ਦੀਆਂ ਨੰਬਰ ਪਲੇਟ ਉੱਤੇ ਜਾਂਦੀ ਹੋਵੇਗੀ। ਤੁਸੀ ਕੰਫਿਊਜ ਹੋ ਜਾਂਦੇ ਹੋਵੋਗੇ ਕਿ ਇਹ ਵੇਖੋ ਵੱਖ ਰੰਗਾਂ ਦੀਆਂ ਨੰਬਰ ਪਲੇਟਾਂ ਕਿਉਂ ਹਨ ?? ਇਹਨਾਂ ਵੱਖ ਵੱਖ ਰੰਗਾਂ ਦੀ ਨੰਬਰ ਪਲੇਟ ਲਾਉਣ ਦਾ ਕੀ ਮਤਲਬ ਹੈ ?? ਵੱਖ-ਵੱਖ ਰੰਗ ਦੀ ਨੰਬਰ ਪਲੇਟ ਦਾ ਵੱਖ-ਵੱਖ ਮਤਲਬ ਹੁੰਦਾ ਹੈ। ਸੋ ਅੱਜ ਆਪਾਂ ਜਾਣਦੇ ਹਾਂ ਕਿ ਵੱਖ ਵੱਖ ਰੰਗ ਦੀ ਨੰਬਰ ਪਲੇਟ ਦਾ ਕੀ ਹੁੰਦਾ ਹੈ ਮਤਲਬ ??ਸਫੇਦ ਪਲੇਟ- ਇਹ ਪਲੇਟ ਆਮ ਗੱਡੀਆਂ ਦਾ ਪ੍ਰਤੀਕ ਹੁੰਦੀ ਹੈ, ਇਸ ਵਾਹਨ ਦਾ ਕਮਰਸ਼ਿਅਲ ਯੂਜ ਨਹੀਂ ਕੀਤਾ ਜਾਂਦਾ ਹੈ। ਇਸ ਪਲੇਟ ਦੇ ਉੱਤੇ ਕਾਲੇ ਰੰਗ ਨਾਲ ਨੰਬਰ ਲਿਖੇ ਹੁੰਦੇ ਹਨ। ਇਹ ਨੰਬਰ ਪਲੇਟਾਂ ਆਮ ਲੋਕਾਂ ਦੇ ਵਾਹਨਾਂ ਲਈ ਹੁੰਦੀਆਂ ਹਨ। ਪੀਲੀ ਪਲੇਟ- ਪੀਲੀ ਪਲੇਟ ਆਮਤੌਰ ਉੱਤੇ ਉਨ੍ਹਾਂ ਟਰੱਕਾਂ ਜਾਂ ਟੈਕਸੀਆਂ ਵਿੱਚ ਲੱਗੀ ਹੁੰਦੀ ਹੈ ਜਿਨ੍ਹਾਂ ਦੀ ਤੁਸੀ ਕਮਰਸ਼ਿਅਲ ਵਰਤੋ ਕਰਦੇ ਹੋ। Car of the Year: ExtremeTech's Best Cars for 2020 - ExtremeTechਇਸ ਪਲੇਟ ਦੇ ਉੱਤੇ ਵੀ ਨੰਬਰ ਕਾਲੇ ਰੰਗ ਨਾਲ ਲਿਖੇ ਹੁੰਦੇ ਹਨ। ਨੀਲੀ ਪਲੇਟ-ਨੀਲੇ ਰੰਗ ਦੀ ਨੰਬਰ ਪਲੇਟ ਇੱਕ ਅਜਿਹੇ ਵਾਹਨ ਨੂੰ ਮਿਲਦੀ ਹੈ, ਜਿਸਦਾ ਇਸਤੇਮਾਲ ਵਿਦੇਸ਼ੀ ਪ੍ਰਤੀਨਿਧਆਂ ਦੁਆਰਾ ਕੀਤਾ ਜਾਂਦਾ ਹੈ। ਇਸ ਰੰਗ ਦੀ ਨੰਬਰ ਪਲੇਟ ਦੀ ਗੱਡੀ ਤੁਹਾਨੂੰ ਦਿੱਲੀ ਵਰਗੇ ਸ਼ਹਿਰਾਂ ਵਿੱਚ ਦੇਖਣ ਨੂੰ ਮਿਲ ਸਕਦੀਆਂ ਹਨ।ਕਾਲੀ ਪਲੇਟ-ਕਾਲੇ ਰੰਗ ਦੀ ਪਲੇਟ ਵਾਲਿਆਂ ਗੱਡੀਆਂ ਵੀ ਆਮਤੌਰ ਉੱਤੇ ਕਮਰਸ਼ਿਅਲ ਵਾਹਨ ਹੀ ਹੁੰਦੀਆਂ ਹਨ, ਪਰ ਇਹ ਕਿਸੇ ਖਾਸ ਵਿਅਕਤੀ ਲਈ ਹੁੰਦੀਆਂ ਹਨ। ਇਸ ਪ੍ਰਕਾਰ ਦੀਆਂ ਗੱਡੀਆਂ ਕਿਸੇ ਵੀ ਵੱਡੇ ਹੋਟਲ ਵਿੱਚ ਖੜੀਆਂ ਮਿਲ ਜਾਣਗੀਆਂ।
ਲਾਲ ਪਲੇਟ-ਜੇਕਰ ਕਿਸੇ ਗੱਡੀ ਵਿੱਚ ਲਾਲ ਰੰਗ ਦੀ ਨੰਬਰ ਪਲੇਟ ਹੈ ਤਾਂ ਉਹ ਗੱਡੀ ਭਾਰਤ ਦੇ ਰਾਸ਼ਟਰਪਤੀ ਜਾਂ ਫਿਰ ਕਿਸੇ ਰਾਜ ਦੇ ਰਾਜਪਾਲ ਦੀ ਹੁੰਦੀ ਹੈ। ਇਸ ਪਲੇਟ ਵਿੱਚ ਗੋਲਡਨ ਰੰਗ ਨਾਲ ਯਾਨੀ ਸੁਨਿਹਰੀ ਰੰਗ ਨਾਲ ਨੰਬਰ ਲਿਖੇ ਹੁੰਦੇ ਹਨ।

Related Articles

Back to top button